jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 28 January 2013

ਫੁੱਟਬਾਲ ਦੀ ਨਰਸਰੀ ਵਜੋਂ ਪਹਿਚਾਣ ਵਾਲਾ ਮਾਹਿਲਪੁਰ ਬਣਿਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੇਂਦਰ -ਸ਼ਿਵ ਕੁਮਾਰ ਬਾਵਾ

www.sabblok.blogspot.com

ਬਲਾਕ ਮਾਹਿਲਪੁਰ  ਦੁਆਬੇ ‘ਚ ਗਦਰੀ ਬਾਬਿਆਂ ਅਤੇ ਫੁੱਟਬਾਲ ਖੇਡ ਦੇ ਉਘੇ ਖਿਡਾਰੀਆਂ ਕਰਕੇ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ, ਪ੍ਰੰਤੂ ਅੱਜ ਇਸ ਬਲਾਕ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਵੱਡੇ ਪੱਧਰ ’ਤੇ ਵਿਕ ਰਹੇ ਚੂਰਾ ਪੋਸਤ , ਸਮੈਕ , ਹੈਰੋਇਨ ਸਮੇਤ ਹੋਰ ਬਹੁਤ ਸਾਰੇ ਨਸ਼ਿਆਂ ਕਾਰਨ ਇਸ ਨੂੰ ਪੂਰੇ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਮੰਡੀ ਵਜੋਂ ਮਸ਼ਹੂਰ ਕਰ ਦਿੱਤਾ ਹੈ। ਇਥੋ ਦੇ ਪਿੰਡਾਂ ਦੇ ਲੋਕ ਵਿਦੇਸ਼ਾਂ ਵਿੱਚ ਗਏ ਹੋਏ ਹਨ ਤੇ ਪਿੱਛੇ ਉਹਨਾਂ ਦੀਆਂ ਆਲੀਸ਼ਾਨ ਬੰਗਲਿਆਂ ਵਰਗੀਆਂ ਕੋਠੀਆਂ ਜਿੰਦਰੇ ਲੱਗੇ ਹੋਣ ਕਾਰਨ ਜਾਂ  ਉਹਨਾ ਦੀ ਸਾਂਭ ਸੰਭਾਲ ਕਰਨ ਵਾਲੇ ਉਹਨਾਂ ਦੇ ਬਹੁਤੇ ਰਿਸ਼ਤੇਦਾਰ ਨੌਜਵਾਨਾਂ ਵੱਲੋਂ ਨਸ਼ੇ ਲੈਣ ਅਤੇ ਵੇਚਣ ਦੇ ਅੱਡੇ ਬਣੇ ਹੋਏ ਹਨ।

ਵੱਡੀਆਂ ਕੋਠੀਆਂ ਵਿੱਚ ਅਮੀਰ ਘਰਾਂ ਦੇ ਕਾਕੇ ਆਪਣੇ ਸਾਥੀ ਨੌਜਵਾਨਾਂ ਨਾਲ ਰਲਕੇ ਵੱਡੇ ਪੱਧਰ ’ਤੇ ਮਹਿੰਗੇ ਨਸ਼ਿਆਂ ਦਾ ਸਵਾਦ ਹੀ ਨਹੀਂ ਲੈ ਰਹੇ ਸਗੋਂ ਲੱਖਾਂ ਕਰੌੜਾ ਰੁਪਿਆਂ ਦੀਆਂ ਸੌਦੇਬਾਜ਼ੀਆਂ ਵੀ ਕਰ ਰਹੇ ਹਨ । ਪੁਲੀਸ ਨੂੰ ਸਾਰਾ ਕੁੱਝ ਪਤਾ ਹੈ ਪ੍ਰੰਤੂ ਉਹ ਉਕਤ ਉਚ ਪਹੰਚ ਵਾਲੇ ਕਾਕਿਆਂ ਨੂੰ ਹੱਥ ਨਹੀ ਪਾ ਰਹੀ । ਪੁਲੀਸ ਦੇ ਬਹੁਤੇ ਅਧਿਕਾਰੀ ਅਜਿਹੇ ਅਨਸਰਾਂ ਨਾਲ ਮਿਲੇ ਹੋਏ ਹਨ ਤੇ ਉਹ ਉਸ ਨੂੰ ਹੀ ਹੱਥ ਪਾਉਦੇ ਹਨ ਜਿਹੜਾ ਉਹਨਾ ਨੂੰ ਮਹੀਨਾ ਦੇਣ ਵਿੱਚ ਆਨਾਕਾਨੀ ਕਰਦਾ ਹੈ ਜਾਂ ਸੱਤਾਧਾਰੀ ਪਾਰਟੀ ਨਾਲ ਸਬੰਧਤ ਨਹੀਂ ਹੈ। ਇਸ ਦਾ ਖੁਲਾਸਾ ਉਸ ਵਕਤ ਦੇਖਣ ਨੂੰ ਮਿਲਿਆ ਜਦ ਥਾਣਾ ਮਾਹਿਲਪੁਰ ਦੀ ਪੁਲੀਸ ਵੱਲੋਂ ਪਿਛਲੇ 12 ਸਾਲ ਤੋਂ ਢਾਬਾ ਚਲਾ ਰਹੇ ਕਾਂਗਰਸ ਦੇ ਇੱਕ ਆਗੂ  ਅਤੇ ਉਸਦੇ ਲੜਕੇ ਨੂੰ ਇੱਕ ਕੁਇੰਟਲ12ਕਿਲੋਗ੍ਰਾਂਮ ਚੂਰਾ ਪੋਸਤ ਸਮੇਤ ਕਾਬੂ ਕਰਕੇ ਦੋਵਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਦੀ ਧਾਰਾ 15,61,85 ਤਹਿਤ ਮਾਮਲਾ ਦਰਜ ਕੀਤਾ।

ਮਾਹਿਲਪੁਰ ਸ਼ਹਿਰ ਚੂਰਾ ਪੋਸਤ ਅਤੇ ਸਮੈਕ ਦੀ ਵਿਕਰੀ ਲਈ ਅੱਜ ਕੱਲ ਪੂਰੇ ਭਾਰਤ ਵਿੱਚ ਹੀ ਨਹੀ ਸਗੋਂ ਅਮਰੀਕਾ ,ਕੈਨੇਡਾ ਵਿੱਚ ਵੀ ਜਾਣਿਆਂ ਜਾਂਦਾ ਹੈ। ਇਸ ਸਾਲ ਥਾਣਾ ਚੱਬੇਵਾਲ  ਅਤੇ ਗੜਸ਼ੰਕਰ ਅਧੀਨ ਆਉਂਦੇ ਪਿੰਡਾਂ ਦੇ ਕਈ ਨੌਜਵਾਨ ਹੈਰੋਇਨ ਦੀ ਵੱਡੀ ਖੇਪ ਸਮੇਤ ਪੁਲੀਸ ਵੱਲੋਂ ਫੜਕੇ ਜੇਲ ਭੇਜੇ ਗਏ ਹਨ, ਜਿਹੜੇ ਇਥੋ ਹੈਰੋਇਨ ਖਰੀਦਕੇ ਕੈਨੇਡਾ , ਇੰਗਲੈਂਡ ਅਤੇ ਹੋਰ ਦੇਸ਼ਾਂ ਨੂੰ ਸਪਲਾਈ ਲਈ ਲਿਜਾ ਰਹੇ ਸਨ। ਇਥੇ ਦੇ ਲੋਕਾਂ ਦਾ ਕਹਿਣ ਹੈ ਕਿ ਨਸ਼ੀਲੇ ਪਦਾਰਥਾਂ ਦੀ ਵਿਕਰੀ ਲਈ ਪੁਲੀਸ ਹੀ ਦੋਸ਼ੀ ਨਹੀ ਮੰਨੀ ਜਾ ਸਕਦੀ ਇਸ ਵਿੱਚ ਸਿਆਸੀ ਆਗੂਆਂ ਦਾ ਵੱਡੇ ਪੱਧਰ ਤੇ ਹੱਥ ਹੈ। ਪੁਲੀਸ ਸੱਤਾਧਾਰੀ ਪਾਰਟੀ ਦੇ ਉਚ ਆਗੂਆਂ ਦੀ ਸ਼ਹਿ ਤੇ ਨਸ਼ੀਲੇ ਪਦਾਰਥ ਵੇਚਣ  ਵਾਲਿਆਂ ਨੂੰ ਪਤਾ ਹੋਣ ਤੇ ਵੀ ਗ੍ਰਿਫਤਾਰ ਨਹੀਂ ਕਰਦੀ ।
ਇਸ ਸਬੰਧ ਵਿੱਚ ਪੁਲੀਸ ਦੇ ਇੱਕ ਥਾਣੇਦਾਰ  ਮਹੇਸ਼ ਚੰਦਰ ਨੇ ਦੱਸਿੱਆ ਕਿ ਇਸ ਇਲਾਕੇ ਦੇ ਹਰ ਪਿੰਡ ਵਿੱਚ ਚੂਰਾ ਪੋਸਤ ਅਤੇ ਸਮੈਕ ਸਮੇਤ ਹੋਰ ਨਸ਼ਿਆਂ ਦੇ ਵੱਡੇ ਪੱਧਰ ’ਤੇ ਤਸਕਰ ਹਨ। ਉਸਨੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਬੀਤੇ ਦਿਨ ਥਾਣਾ ਮਾਹਿਲਪੁਰ ਦੀ ਪੁਲੀਸ ਵੱਲੋਂ ਚੰਡੀਗੜ-ਗੜਸੰਕਰ ਰੋਡ ਤੇ ਚੱਲ ਰਹੇ ਢਾਬੇ ਦੇ ਮਾਲਿਕ ਨੂੰ 12 ਸਾਲ ਬਾਅਦ ਲੜਕੇ ਸਮੇਤ ਇਸ ਕਰਕੇ ਗ੍ਰਿਫਤਾਰ  ਕੀਤਾ ਕਿ ਉਸਦਾ ਧੰਦਾ ਪਹਿਲਾਂ ਨਾਲੋਂ ਵੱਧ ਗਿਆ ਸੀ ਤੇ ਵਿਰੋਧੀ ਪਾਰਟੀ ਦਾ ਆਗੂ ਹੋ ਕੇ ਵੀ ਉਹ  ਇੱਕ ਵਿਧਾਇਕ  ਨਾਲੋਂ ਥਾਣਿਆਂ ਚੌਂਕੀਆਂ ਵਿੱਚ ਵੱਧ ਪਹੁੰਚ ਰੱਖਦਾ ਸੀ ਤੇ ਸੱਤਾਧਾਰੀ ਪਾਰਟੀ ਦੇ ਆਗੂ ਇਸ ਗੱਲੋਂ ਖਫਾ ਸਨ ।

ਇਥੇ ਕਾਂਗਰਸ ਦੇ ਬਹੁਤ ਸਾਰੇ ਸੀਨੀਅਰ ਆਗੂਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਹੁੰਦਾ ਰਿਹਾ ਹੈ। ਥਾਣਾ ਮਾਹਿਲਪੁਰ ਸਮੇਤ ਸੈਲਾਖੁਰਦ ਪੁਲੀਸ ਚੌਕੀ ਦੇ ਕਈ ਅਧਿਕਾਰੀ ਸਾਰਾ ਸਾਰਾ ਦਿਨ ਅਤੇ ਰਾਤਾਂ ਉਕਤ ਢਾਬੇ ਦੇ ਇਰਦ ਗਿਰਦ ਰਹਿੰਦੇ ਸਨ । ਪੁਲੀਸ ਮੰਨਦੀ ਹੈ ਕਿ ਢਾਬੇ ਤੇ ਨਸ਼ੇ ਦੇ ਵਪਾਰ ਤੋ ਇਲਾਵਾ ਕਈ ਕਿਸਮ ਦੇ ਹੋਰ ਗਲਤ ਕੰਮ ਵੀ ਹੁੰਦੇ ਸਨ ਪ੍ਰੰਤੂ ਮਜਬੂਰ ਪੁਲੀਸ ਅਧਿਕਾਰੀ ਸਾਰਾ ਕੁਝ ਜਾਣਦੇ ਹੋਏ ਵੀ ਕੁੱਝ ਕਰ ਨਹੀਂ ਸਕਦੀ ਸੀ, ਪ੍ਰੰਤੂ ਡੀ ਐੱਸ ਪੀ ਸਪੈਸ਼ਲ ਕਰਾਇਮ ਮਨੋਹਰ ਸਿੰਘ ਸੈਣੀ ਵੱਲੋਂ ਦਲੇਰੀ ਨਾਲ ਉਕਤ ਆਗੂ ਸਮੇਤ ਉਸਦੇ ਲੜਕੇ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਕੇ  ਪੁਲੀਸ ਦੀ ਕਾਰਵਾਈ ਤੇ ਲੱਗੇ ਧੱਬੇ ਨੂੰ ਲਾਹ ਦਿੱਤਾ ਕਿ ਪੁਲੀਸ ਕਿਸੇ ਦੇ ਦਬਾਅ ਹੇਠ ਕੰਮ ਨਹੀਂ ਕਰ ਰਹੀ।
                             
ਮਾਹਿਲਪੁਰ ਸ਼ਹਿਰ ਸਮੇਤ ਪਿੰਡਾਂ ਵਿੱਚ ਚਿੱਟੇ ਦਿਨ ਨਸ਼ੀਲੇ ਪਦਾਰਥ ਵਿਕਦੇ ਹਨ। ਮਾਹਿਲਪੁਰ ਸ਼ਹਿਰ ਵਿੱਚ ਹੀ ਇੱਕ ਮਹੱਲੇ ਵਿੱਚ ਔਰਤਾਂ ਸ਼ਰੇਆਮ ਘਰਾਂ ਵਿੱਚ ਲਿਫਾਫਿਆਂ ਵਿੱਚ ਚੂਰਾ ਪੋਸਤ ਪੈਕ ਕਰਕੇ ਪ੍ਰਤੀ ਲਿਫਾਫਾ 50 ਰੁਪਏ, 100 ਰੁਪਏ ਦੇ ਹਿਸਾਬ ਨਾਲ ਵੇਚ ਰਹੀਆਂ ਹਨ । ਥਾਣਿਆਂ ਚੌਂਕੀਆਂ ਵਿੱਚ ਉਕਤ ਤਸਕਰ ਔਰਤਾਂ ਦੀ ਸਿਆਸੀ ਆਗੂਆਂ ਨਾਲੋਂ ਵੱਧ ਪਹੰਚ ਹੈ। ਪੁਲੀਸ ਦੇ ਬਹੁਤ ਸਾਰੇ ਮੁਲਾਜ਼ਮ ਉਹਨਾ ਦੇ ਇੱਕ ਫੋਨ ਕਰਨ ਤੇ ਦੌੜੇ ਜਾਂਦੇ ਹਨ। ਗੱਡੀਆਂ ,ਕਾਰਾਂ ਅਤੇ ਟਰੱਕਾਂ ਵਿੱਚ ਬੋਰੀਆਂ ਦੇ ਹਿਸਾਬ ਨਾਲ ਉਹਨਾ ਦੇ ਘਰਾਂ ਵਿੱਚ ਨਸ਼ੀਲੇ ਪਦਾਰਥ ਸਪਲਾਈ ਹੁੰਦੇ ਹਨ। ਨਸ਼ੀਲੇ ਪਦਾਰਥਾਂ ਦੀ ਸ਼ਰੇਆਮ ਵਿਕਰੀ ਨੇ ਦੁਨੀਆਂ ਵਿੱਚ ਫੁੱਟਬਾਲ ਦੀ ਨਰਸਰੀ ਵਜੋਂ ਮਸ਼ਹੂਰ ਮਾਹਿਲਪੁਰ ਨਗਰੀ ਨੂੰ ਨਸ਼ਿਆਂ ਦੀ ਮੰਡੀ ਵਜੋ ਵੀ ਮਸ਼ਹੂਰ ਕਰ ਦਿੱਤਾ ਹੈ।

ਪੁਲੀਸ ਦੇ ਗੁਪਤ ਸੂਤਰਾਂ ਅਨੁਸਾਰ ਇਸ ਸਾਲ ਪਹਿਲਾਂ ਨਾਲੋਂ ਵੱਧ ਮਾਤਰਾ ਵਿੱਚ ਚੂਰਾ ਪੋਸਤ, ਸਮੈਕ ਅਤੇ ਹੈਰੋਇਨ ਤਸਕਰ ਪੁਲੀਸ ਦੇ ਧੱਕੇ ਚੜੇ ਹਨ। ਨਸ਼ੀਲੇ ਪਦਾਰਥਾਂ ਦੇ ਸੇਵਨ ਕਾਰਨ ਹੀ ਇਸ ਸਾਲ ਦਰਜਨ ਦੇ ਕਰੀਬ ਨੌਜਵਾਨਾਂ ਨੇ ਨਸ਼ਾ ਨਾ ਮਿਲਣ ਕਾਰਨ ਫਾਹਾ ਲੈ ਕੇ ਆਤਮ ਹੱਤਿਆ ਕੀਤੀ । ਇਸ ਤੋਂ ਇਲਾਵ 40 ਤੋ ਵੱਧ ਨੌਜਵਾਨ ਵੱਧ ਮਾਤਰਾ ਵਿੱਚ ਨਸ਼ਾ ਲੈਣ ਕਾਰਨ  ਮੌਤ ਦਾ ਸ਼ਿਕਾਰ ਹੋਏ। ਨਸ਼ੇ ਦੀ ਲੱਤ ਪੂਰੀ ਕਰਨ ਲਈ 100 ਤੋ ਵੱਧ ਨੌਜਵਾਨਾਂ ਤੇ ਲੁੱਟ ਖੋਹ ਅਤੇ ਚੋਰੀ ਦੇ ਮਾਮਲੇ ਦਰਜ ਹੋਏ ਹਨ ।
                            
ਇਸ ਸਬੰਧ ਵਿੱਚ ਡੀ ਐੱਸ ਪੀ ਸਪੈਸ਼ਲ ਬਰਾਂਚ ਸ. ਮਨੋਹਰ ਸਿੰਘ ਸੈਣੀ ਹੁਰਾਂ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੇ ਤਸਕਰ ਆਪਣੇ ਆਪਨੂੰ ਉਕਤ ਧੰਦੇ ਨਾਲ ਜੁੜਿਆ ਹੋਇਆ ਸਵੀਕਾਰ ਹੀ ਨਹੀਂ ਕਰਦੇ। ਉਹ ਕਿਸੇ ਵੀ ਤਰਾਂ  ਇਥੇ ਕਿਸੇ ਵੀ ਅਜਿਹੇ ਤਸਕਰਾਂ ਨੂੰ ਨਹੀਂ ਬਖਸ਼ਣਗੇ ਜੋ ਸਿਆਸੀ ਆੜ ਹੇਠ ਨੌਜਵਾਨਾ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਉਹਨਾ ਦੱਸਿਆ ਕਿ ਉਹਨਾਂ ਦੀ ਸੂਚਨਾ ਦੇ ਅਧਾਰ ’ਤੇ ਥਾਣਾ ਮਾਹਿਲਪੁਰ ਦੀ ਪੁਲੀਸ ਵਲੋਂ ਅਜਿਹੀ ਸਰਗਰਮੀ ਨਾਲ  ਤਿੰਨ ਅਜਿਹੇ ਲੋਕਾਂ ਨੂੰ 3 ਕੁਇੰਟਲ 24 ਕਿਲੋਗ੍ਰਾਂਮ ਚੂਰਾ ਪੋਸਤ ਸਮੇਤ ਇੱਕ ਦਿਨ ਵਿੱਚ ਹੀ ਗ੍ਰਿਫਤਾਰ ਕਰ  ਲਿਆ। ਉਹਨਾਂ ਦੱਸਿਆ ਕਿ ਪੁਲੀਸ ਕੋਲ ਸੂਚਨਾ ਹੈ ਕਿ ਇਲਾਕੇ ਦੇ ਪਿੰਡਾਂ ਵਿੱਚ ਕਈ ਔਰਤਾਂ ਅਤੇ ਕੁਝ ਲੋਕਾਂ ਦੇ ਖੇਤਾਂ ਸਮੇਤ ਘਰਾਂ ਵਿੱਚ ਵੱਡੇ ਪੱਧਰ ’ਤੇ ਚੂਰਾ ਪੋਸਤ ਪੁੱਜਾ ਹੈ ਤੇ ਪੁਲੀਸ ਥੌੜੇ ਦਿਨਾਂ ਤੱਕ ਅਜਿਹੇ ਤਸਕਰਾਂ ਨੂੰ ਲੋਕਾਂ ਦੇ ਸਾਮਣੇ ਕਰੇਗੀ ਜਿਹਨਾ ਦੀ ਪਹੰਚ ਉਚੀ ਹੈ ਪ੍ਰੰਤੂ ਓਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਸਖ਼ਤ ਹਦਾਇਤਾਂ ਕਾਰਨ ਨਸ਼ੇ ਦੇ ਵਪਾਰੀਆਂ ਵਿਰੁੱਧ ਮੁਹਿੰਮ ਤੇਜ਼ ਕੀਤੀ ਗਈ ਹੈ।
 ਸੰਪਰਕ:  95929 54007

No comments: