www.sabblok.blogspot.comਲੰਡਨ, 19 ਜਨਵਰੀ-ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ
ਜਨਰਲ. ਬਰਾੜ ਉਪਰ ਹੋਏ ਹਮਲੇ ਦੇ ਕੇਸ ਵਿਚ ਤਿੰਨ ਵਿਅਕਤੀਆਂ ’ਚੋਂ ਇਕ ਨੇ ਹਮਲਾ ਕਰਨ ਦੀ
ਕਾਰਵਾਈ ਕਬੂਲ ਕੀਤੀ ਹੈ। ਅਦਾਲਤ ਵੱਲੋਂ ਉਸ ਨੂੰ 2 ਅਪਰੈਲ ਨੂੰ ਸਜ਼ਾ ਸੁਣਾਈ ਜਾਵੇਗੀ। 33
ਸਾਲਾ ਬਰਜਿੰਦਰ ਸਿੰਘ ਸੰਘਾ ਨੇ ਕੱਲ੍ਹ ਸਾਊਥਵਾਰਕ ਕਰਾਉਨ ਕੋਰਟ ਵਿਚ ਆਪਣਾ ਕਾਰਵਾਈ
ਕਬੂਲ ਲਿਆ ਜਦ ਕਿ 34 ਸਾਲਾ ਮਨਦੀਪ ਸਿੰਘ ਸੰਧੂ ਅਤੇ 36 ਸਾਲਾ ਦਿਲਬਾਗ ਸਿੰਘ ਨੇ ਇਹ
ਕਾਰਵਾਈ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ।78 ਸਾਲਾ ਕੇ.ਐਸ. ਬਰਾੜ ਉੱਤੇ 30
ਸਤੰਬਰ 2012 ਨੂੰ ਕੇਂਦਰੀ ਲੰਡਨ ’ਚ ਉਦੋਂ ਹਮਲਾ ਕੀਤਾ ਗਿਆ ਸੀ ਜਦੋਂ ਆਪਣੀ ਪਤਨੀ ਨਾਲ
ਆਪਣੇ ਹੋਟਲ ’ਚ ਪਰਤ ਰਿਹਾ ਸੀ। ਹਮਲਾਵਰਾਂ ਨੇ ਉਸ ਦੀ ਪਤਨੀ ਨੂੰ ਕੁਝ ਨਹੀਂ ਆਖਿਆ ਸੀ
ਜਿਸ ਨੇ ਬਾਅਦ ’ਚ ਪੁਲੀਸ ਬੁਲਾਈ ਸੀ। ਸ. ਸੰਘਾ ਨੇ ਬਰਾੜ ਦੀ ਪਤਨੀ ’ਤੇ ਹਮਲਾ ਕਰਨ ਦੇ
ਦੋਸ਼ਾਂ ਤੋਂ ਇਨਕਾਰ ਕੀਤਾ।ਜੱਜ
ਅਲਿਸਟੇਅਰ ਮੈਕਰੀਥ ਨੇ ਕਾਲੀਆਂ ਪੱਗਾਂ ਬੰਨ੍ਹ ਕੇ ਕਟਹਿਰੇ ’ਚ ਪੇਸ਼ ਹੋਏ ਤਿੰਨਾਂ
ਮੁਲਜ਼ਮਾਂ ਨੂੰ ਆਖਿਆ, ‘‘ਤੁਹਾਨੂੰ 2 ਅਪਰੈਲ ਤਕ ਮੁੜ ਹਿਰਾਸਤ ’ਚ ਭੇਜਿਆ ਜਾਂਦਾ ਹੈ ਜਦੋਂ
ਤੁਸੀਂ ਤਿੰਨੋਂ ਜਾਂ ਤੁਹਾਡੇ ’ਚੋਂ ਦੋ ਮੁਕੱਦਮੇ ਲਈ ਮੁੜ ਪੇਸ਼ ਹੋਵੋਗੇ। ਸ੍ਰੀਮਾਨ ਸੰਘਾ
ਤੁਹਾਨੂੰ ਮੁਕੱਦਮੇ ਦੀ ਕਾਰਵਾਈ ਮੁਕੰਮਲ ਹੋਣ ’ਤੇ ਤੁਹਾਡੇ ਵੱਲੋਂ ਕੀਤੇ ਗੁਨਾਹ ਦੀ ਸਜ਼ਾ
ਸੁਣਾਈ ਜਾਵੇਗੀ। ਉਸ ਤੋਂ ਪਹਿਲਾਂ ਨਹੀਂ।’’ ਤਿੰਨੇ ਸਾਬਤ ਸੂਰਤ ਸਿੱਖ ਮੁਲਜ਼ਮਾਂ ਨੇ ਆਪੋ
ਆਪਣੀ ਸ਼ਨਾਖਤ ਕਰਾਉਣ ਅਤੇ ਆਪਣੀਆਂ ਅਪੀਲਾਂ ਦਰਜ ਕਰਾਉਣ ਲਈ ਹੀ ਮੂੂੰਹ ਖੋਲ੍ਹਿਆ। ਸੰਧੂ
ਨੇ ਉਸ ਦਿਨ ਉੱਥੇ ਮੌਜੂਦ ਹੋਣ ਦੀ ਪੁਸ਼ਟੀ ਕੀਤੀ ਪਰ ਹਮਲੇ ’ਚ ਸ਼ਾਮਲ ਹੋਣ ਤੋਂ ਪੂਰੀ
ਤਰ੍ਹਾਂ ਇਨਕਾਰ ਕੀਤਾ ਜਦਕਿ ਦਿਲਬਾਗ ਸਿੰਘ ਨੇ ਉੱਥੇ ਮੌਜੂਦ ਹੋਣ ਜਾਂ ਨਾ ਹੋਣ ਬਾਰੇ ਕੁਝ
ਵੀ ਕਹਿਣ ਤੋਂ ਮਨ੍ਹਾਂ ਕਰ ਦਿੱਤਾ। ਜੱਜ ਨੇ ਘਟਨਾ ਨੂੰ ‘ਗੰਭੀਰ ਹਮਲਾ’ ਦੱਸਦਿਆਂ ਆਖਿਆ
ਕਿ ਠੋਸ ਜਵਾਬ ਦੇਣ ਤੋਂ ਨਾਂਹ ਨੂੰ ਅਦਾਲਤ ਨਾਲ ਨਾਮਿਲਵਰਤਣ ਸਮਝਿਆ ਜਾਵੇਗਾ।
No comments:
Post a Comment