jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 20 January 2013

ਇਨਸਾਫ ਨਾ ਮਿਲਣ 'ਤੇ ਬਹੁਜਨ ਸਮਾਜ ਪਾਰਟੀ ਵਲੋਂ ਸੰਘਰਸ਼ ਦੀ ਚੇਤਾਵਨੀ

www.sabblok.blogspot.com

 ਨਕੋਦਰ, - ਸ਼ਹਿਰ ਨਕੋਦਰ  ਦੀ ਵਿਆਹੁਤਾ ਲੜਕੀ ਇਨਸਾਫ ਲਈ ਪਿਛਲੇ 4 ਮਹੀਨਿਆਂ ਤੋਂ ਆਪਣੇ ਹੀ ਸ਼ਹਿਰ ਦੇ ਥਾਣੇ  ਦੇ ਚੱਕਰ ਕੱਟ ਰਹੀ ਹੈ ਪਰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਏ ਸਾਡੇ ਸ਼ਹਿਰ ਲਈ ਕਿਨੀ ਸ਼ਰਮ ਵਾਂਲੀ ਗਲ ਹੈ  ਪਰ ਹੁਣ ਲੜਕੀ ਨੂੰ ਇਨਸਾਫ ਦਿਵਾਉਣ ਲਈ ਬਹੁਜਨ ਸਮਾਜ ਪਾਰਟੀ ਉਸਦੇ ਹੱਕ ਵਿਚ ਆ ਖੜ੍ਹੀ ਹੋਈ ਹੈ। ਅੱਜ  ਪ੍ਰੇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੜਕੀ, ਲੜਕੀ ਦੇ ਪਰਿਵਾਰਕ ਮੈਂਬਰਾਂ ਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਨਕੋਦਰ ਦੇ ਮੁਹੱਲਾ ਬਹਾਦਰਪੁਰਾ ਦੀ ਪੜ੍ਹੀ ਲਿਖੀ ਲੜਕੀ ਨਿਤਿਨ ਬੱਤਰਾ ਪੁੱਤਰੀ ਚੰਦਰ ਪ੍ਰਕਾਸ਼ ਬੱਤਰਾ ਬਹਾਦਰਪੁਰਾ ਦਾ ਵਿਆਹ 14 ਨਵੰਬਰ 2010 ਨੂੰ ਅਮਲੋਹ ਵਾਸੀ ਅਨਿਲ ਸੂਦ ਪੁੱਤਰ ਰੌਸ਼ਨ ਲਾਲ ਸੂਦ ਨਾਲ ਹੋਇਆ ਸੀ ਪਰ ਕੁਝ ਸਮੇਂ ਬਾਅਦ ਸਹੁਰਾ ਪਰਿਵਾਰ ਹੋਰ ਦਾਜ ਦੀ ਮੰਗ ਕਰਨ ਲੱਗਾ ਪਰ ਮੰਗ ਪੂਰੀ ਨਾ ਹੋਣ 'ਤੇ ਮਿਤੀ 19.09.2012 ਨੂੰ ਬੁਰੀ ਤਰਾਂ ਕੁੱਟਮਾਰ ਕਰਕੇ ਉਸਨੂੰ ਘਰੋਂ ਕੱਢ ਦਿੱਤਾ। ਜ਼ਖਮੀ ਹਾਲਤ ਵਿਚ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ। ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਪੁਲਸ ਨੇ ਪੀੜਤ ਲੜਕੀ ਦੇ ਬਿਆਨ ਤਾਂ ਲਿਖ ਲਏ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ। ਐੱਸ.ਐੱਸ.ਪੀ. ਜਲੰਧਰ ਦਿਹਾਤੀ ਦੇ ਆਦੇਸ਼ 'ਤੇ ਡੀ.ਐੱਸ.ਪੀ. ਨਕੋਦਰ ਵਲੋਂ ਦੋਵਾਂ ਧਿਰਾਂ ਨੂੰ ਬੁਲਾ ਕੇ ਬਿਆਨ ਦਰਜ ਕੀਤੇ ਗਏ ਪਰ ਅਜੇ ਤੱਕ ਵੀ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਨ ਦੀ ਬਜਾਏ  ਲੜਕੀ ਅਤੇ ਪਰਿਵਾਰਕ ਮੈਂਬਰਾਂ ਨੂੰ ਦਫਤਰ ਦੇ ਚੱਕਰ ਲਗਾਉਣ ਤੋਂ ਬਿਨਾਂ ਕੁਝ ਹਾਸਲ ਨਹੀਂ ਹੋਇਆ। ਲੜਕੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਪੁਲਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਿੰਨ ਦਿਨ ਦੇ ਅੰਦਰ ਦੋਸ਼ੀਆਂ ਵਿਰੁੱਧ ਪੁਲਸ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੁਲਸ ਖਿਲਾਫ ਸੰਘਰਸ਼ ਕਰਨਗੇ। ਇਸ ਮੌਕੇ ਲੜਕੀ ਦੀ ਮਾਤਾ ਰਾਜ ਬੱਤਰਾ, ਪਿਤਾ ਚੰਦਰ ਪ੍ਰਕਾਸ਼, ਭਰਾ ਨਿਸ਼ਾਂਤ ਬੱਤਰਾ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਰਾਜ ਕੁਮਾਰ, ਬੰਗੜ, ਮਲਕੀਤ ਚੁੰਬਰ, ਨਛੱਤਰ ਥਾਪਰ, ਸ਼ਿੰਦਾ, ਬਾਰੂ ਰਾਮ ਆਦਿ ਹਾਜ਼ਰ ਸਨ।  

No comments: