www.sabblok.blogspot.com
ਜਲੰਧਰ, 20 ਜਨਵਰੀ: ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮਨਾਉਣ ਸਬੰਧੀ ਵਿੱਢੀ ਮੁਹਿੰਮ ਨੂੰ ਅੱਜ ਉਸ ਵੇਲੇ ਲਾ-ਮਿਸਾਲ ਹੁੰਗਾਰਾ ਅਤੇ ਹੁਲਾਰਾ ਮਿਲਿਆ ਜਦੋਂ ਪੰਜਾਬ ਭਰ 'ਚ ਸਰਗਰਮ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਸਾਹਿਤਕ/ਸਭਿਆਚਾਰਕ, ਤਰਕਸ਼ੀਲ, ਜਮਹੂਰੀ-ਇਨਕਲਾਬੀ ਜੱਥੇਬੰਦੀਆਂ ਅਤੇ ਗ਼ਦਰ ਲਹਿਰ ਦੇ ਉਦੇਸ਼ਾਂ ਨੂੰ ਉਚਿਆਉਣ ਲਈ ਪ੍ਰਤੀਬੱਧਤ ਨਾਮਵਰ ਸਖਸ਼ੀਅਤਾਂ ਨੇ ਗ਼ਦਰੀ ਦੇਸ਼ ਭਗਤਾਂ ਦੇ ਸੈਂਕੜੇ ਪਿੰਡਾਂ, ਇਲਾਕਿਆਂ ਅੰਦਰ 'ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀਆਂ' ਬਣਾਕੇ, ਪੂਰ ਵਰ•ਾ ਨਿਰਣਾਇਕ ਮੁਹਿੰਮ ਚਲਾਉਣ ਅਤੇ 1 ਨਵੰਬਰ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋਣ ਵਾਲੇ 'ਸੂਬਾਈ ਯਾਦਗਾਰੀ ਇਤਿਹਾਸਕ ਸਿਖਰ ਸਮਾਗਮ' ਨੂੰ ਆਪਣਾ ਕਾਰਜ ਸਮਝਕੇ ਅਪਨਾਉਣ ਅਤੇ ਸਫ਼ਲ ਬਣਾਉਣ ਦਾ ਬੀੜਾ ਚੁੱਕ ਲਿਆ।
ਸਮਾਗਮ ਦਾ ਆਗਾਜ਼ ਗ਼ਦਰ ਸ਼ਤਾਬਦੀ ਨੂੰ ਸਮਰਪਤ ਕੈਲੰਡਰ ਜਾਰੀ ਕਰਨ ਨਾਲ ਹੋਇਆ। ਜਿਸ ਵਿੱਚ ਮਹੱਤਵਪੂਰਨ ਇਤਿਹਾਸਕ ਝਰੋਖੇ, ਤਸਵੀਰਾਂ, ਗ਼ਦਰੀ ਸੰਗਰਾਮੀਆਂ ਦੇ ਆਦਰਸ਼ ਅਤੇ ਕੁਰਬਾਨੀਆਂ ਦਾ ਖੂਬਸੁਰਤ ਵਰਣਨ ਕੀਤਾ ਗਿਆ ਹੈ।
ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ 'ਚ ਵੱਖ-ਵੱਖ ਜੱਥੇਬੰਦੀਆਂ ਦੇ ਪੁੱਜੇ ਪ੍ਰਤੀਨਿਧਾਂ ਅਤੇ ਵਿਅਕਤੀਆਂ ਨੇ ਇਕਸੁਰ ਹੋ ਕੇ ਨੁਕਤੇ ਛਾਂਟੇ ਕਿ ਗ਼ਦਰੀ ਸੰਗਰਾਮੀਆਂ ਦੀ ਸਾਮਰਾਜ, ਜਗੀਰੂ, ਪੂੰਜੀਪਤੀਆਂ, ਫਿਰਕੂ ਤਾਕਤਾਂ, ਜਾਤ ਪ੍ਰਸਤਾਂ, ਧਾਰਮਕ ਕੱਟੜ ਪੰਥੀਆਂ, ਅੰਧਵਿਸ਼ਵਾਸੀ, ਆਰਥਕ, ਸਮਾਜਕ ਨਾਬਰਾਬਰੀ, ਵਿਤਕਰੇ, ਅਨਿਆਂ ਅਤੇ ਹਰ ਵੰਨਗੀ ਦੇ ਦਾਬੇ, ਜ਼ਬਰ ਜ਼ੁਲਮ ਖਿਲਾਫ਼ ਆਪਾ ਨਿਛਾਵਰ ਕਰਕੇ, ਕੌਮ-ਹਿੱਤਾਂ ਅਤੇ ਲੋਕ-ਹਿੱਤਾਂ ਲਈ ਲਟ ਲਟ ਬਲਦੀ ਭਾਵਨਾ ਭਰੀ ਅਮੀਰ ਵਿਰਾਸਤ ਨੂੰ ਬੁਲੰਦ ਕਰਨਾ ਉਸਦੀ ਪ੍ਰਸੰਗਕਤਾ ਉਭਾਰਨਾ ਅਤੇ ਅਜੋਕੇ ਸਮੇਂ ਦੀਆਂ ਚੁਣੌਤੀਆਂ ਲਈ ਵੰਗਾਰ ਬਣਨ ਵਾਲੀ ਸੂਝਵਾਨ, ਆਪਾਵਾਰੂ ਅਤੇ ਚੇਤਨ ਇਨਕਨਾਬੀ ਲੋਕ ਲਹਿਰ ਦੀ ਉਸਾਰੀ ਕਰਨ ਦੇ ਕਾਰਜ ਲਈ ਯੋਗਦਾਨ ਪਾਉਣ ਵਾਸਤੇ ਆਵਾਮ ਨੂੰ ਤਿਆਰ ਕਰਨਾ ਹੀ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦਾ ਹਾਸਲ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਇਸ ਦੀ ਸ਼ਤਾਬਦੀ ਕਮੇਟੀ ਵੱਲੋਂ ਬੁਲਾਈ ਮੀਟਿੰਗ 'ਚ ਬੋਲਦਿਆਂ ਸਮੂਹ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ 1913 ਦੇ ਦੌਰ 'ਚ ਸਾਡਾ ਮੁਲਕ ਜਿਨ•ਾਂ ਸੁਆਲਾਂ ਨਾਲ ਦੋ ਚਾਰ ਹੋ ਰਿਹਾ ਸੀ 2013 ਵਿੱਚ ਉਹ ਸੁਆਲ ਕਈ ਹਿੰਦਸਿਆਂ ਨਾਲ ਗੁਣਾਂ ਹੋ ਗਏ ਹਨ। ਇਸ ਲਈ ਲੋਕਾਂ ਉਪਰ ਚੜ•ਦੇ ਸੂਰਜ ਲੱਦੇ ਜਾ ਰਹੇ ਨਵੇਂ ਆਰਥਕ ਬੋਝ, ਦਾਬੇ, ਔਰਤਾਂ ਉਪਰ ਹੋ ਰਹੀ ਵਹਿਸ਼ੀਆਨਾ ਹਿੰਸਾ, ਅਸ਼ਲੀਲ, ਲੋਕ ਵਿਰੋਧੀ ਸਾਹਿਤ/ਸਭਿਆਚਾਰਕ, ਜ਼ਾਤ-ਪਾਤ ਦੇ ਕੋਹੜ ਖਿਲਾਫ਼ ਹੋਰ ਵੀ ਵਧੇਰੇ ਧੱੜਲੇ ਵਿਆਪਕਤਾ, ਨਿਰੰਤਰਤਾ ਅਤੇ ਲੰਮੇ ਦਮ ਨਾਲ ਜੂਝਣ ਲਈ ਅੱਗੇ ਆਉਣ ਨਾਲ ਹੀ ਗ਼ਦਰ ਸ਼ਤਾਬਦੀ ਮਨਾਉਣ ਦੀ ਸਾਰਥਕਤਾ ਜੁੜੀ ਹੋਈ ਹੈ।
ਗ਼ਦਰੀ ਦੇਸ਼ ਭਗਤਾਂ ਦੇ ਪਿੰਡਾਂ ਅੰਦਰ ਲਾਇਬ੍ਰੇਰੀਆਂ, ਯਾਦਗਾਰਾਂ, ਉਹਨਾਂ ਦੀਆਂ ਜੀਵਨ ਝਲਕੀਆਂ ਬਾਰੇ ਬੋਰਡ ਸਥਾਪਤ ਕਰਨ, ਯਾਦਗਾਰ ਹਾਲ ਅੰਦਰ ਹਰ ਮਹੀਨੇ ਲੜੀਵਾਰ ਸਮਾਗਮ ਕਰਨ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਵਿਚਾਰਾਂ ਗੋਸ਼ਟੀਆਂ ਕਰਨ, ਦਸਤਾਵੇਜ਼ੀ ਫ਼ਿਲਮਾਂ, ਗੀਤ-ਸੰਗੀਤ ਅਤੇ ਨਾਟਕਾਂ ਆਦਿ ਰਾਹੀਂ ਸਭਿਆਚਾਰਕ ਮੁਹਿੰਮ ਚਲਾਉਣ, 1 ਨਵੰਬਰ 2013 ਨੂੰ ਪੰਜਾਬ ਭਰ 'ਚ ਦੀਪ ਮਾਲਾ ਕਰਨ ਅਤੇ 1 ਨਵੰਬਰ ਸਿਖ਼ਰ ਸਮਾਰੋਹ ਨੂੰ ਨਵੇਂ ਨਿਵੇਲੇ ਅੰਦਾਜ਼ 'ਚ ਮਨਾਉਣ ਦੀਆਂ ਰਾਵਾਂ ਅਤੇ ਸੁਝਾਵਾਂ ਨੂੰ ਠੋਸ ਰੂਪ ਦੇਣ ਵੱਲ ਵਧਣ ਦਾ ਸਮੂਹਿਕ ਨਿਰਣਾ ਲਿਆ ਗਿਆ।
ਇਸ ਵਿਚਾਰ ਚਰਚਾ ਵਿੱਚ ਜਗਜੀਤ ਸਿੰਘ ਘਈ, ਸੁਖਦੇਵ ਸਿੰਘ ਕੋਕਰੀ ਕਲਾਂ ਬੀ.ਕੇ.ਯੂ. ਏਕਤਾ (ਉਗਰਾਹਾਂ), ਕੰਵਲਪ੍ਰੀਤ ਸਿੰਘ ਪੰਨੂ (ਕਨਵੀਨਰ, ਕਿਸਾਨ ਸੰਘਰਸ਼ ਕਮੇਟੀ), ਬੰਤ ਬਰਾੜ (ਆਗੂ, ਟਰੇਡ ਯੂਨੀਅਨ), ਡਾ. ਕਰਮਜੀਤ ਸਿੰਘ ਕੁਰਕਸ਼ੇਤਰ, ਗੋਬਿੰਦ ਠੁਕਰਾਲ, ਡਾ. ਕਾਲੀਆ ਕੈਨੇਡਾ, ਪ੍ਰੋ. ਕਿਰਪਾਲ ਸਿੰਘ ਬੈਂਸ (ਕੈਨੇਡਾ), ਸਰਵਣ ਜਫ਼ਰ (ਇੰਗਲੈਂਡ), ਪਿਆਰਾ ਸਿੰਘ ਭੋਗਲ, ਜੇ.ਪੀ. ਕੋਹਲੀ ਦਿੱਲੀ, ਸੁਰਿੰਦਰ ਖੀਵਾ (ਡੀ.ਵਾਈ. ਐਫ.ਆਈ.), ਜੋਰਾ ਸਿੰਘ ਨਸਰਾਲੀ (ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ), ਹਰੀ ਰਾਮ ਧੂਰੀ (ਤਰਕਸ਼ੀਲ ਸੋਸਾਇਟੀ ਭਾਰਤ), ਕਰਨੈਲ ਸਿੰਘ ਜਖੇਪਲ, ਜਸਵਿੰਦਰ (ਤਰਕਸ਼ੀਲ ਸੋਸਾਇਟੀ ਪੰਜਾਬ), ਗੁਰਮੀਤ ਜੱਜ (ਕਰਾਂਤੀਕਾਰੀ ਸਭਿਆਚਾਰਕ ਕੇਂਦਰ), ਨਿਰਮਲ ਧਾਲੀਵਾਲ (ਏਟਕ), ਕੁਲਵੰਤ ਸਿੰਘ ਬੀ.ਕੇ.ਯੂ. ਏਕਤਾ (ਡਕੌਂਦਾ), ਤਾਰਾ ਚੰਦ (ਇਨਕਲਾਬੀ ਕੇਂਦਰ ਪੰਜਾਬ), ਵਿਪਨ ਕੁਮਾਰ, ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਜਲੰਧਰ, ਡਾ. ਅਰਵਿੰਦਰ ਕੌਰ ਕਾਕੜਾ, ਕੁਲਦੀਪ ਭੋਲਾ (ਏ.ਆਈ.ਵਾਈ.ਐਫ਼), ਪ੍ਰਮੋਦ ਕੁਮਾਰ (ਜਨਰਲ ਸਕੱਤਰ ਟੀ.ਐਸ.ਯੂ.), ਪਵੇਲ ਕੁੱਸਾ (ਨੌਜਵਾਨ ਭਾਰਤ ਸਭਾ), ਲੋਕ ਰਾਜ ਮਹਿਰਾਜ ਲੋਕ ਸੰਗਰਾਮ ਮੰਚ ਪੰਜਾਬ, ਰਮਿੰਦਰ ਪਟਿਆਲਾ (ਪ੍ਰਧਾਨ ਨੌਜਵਾਨ ਭਾਰਤ ਸਭਾ), ਦੇਸ਼ ਭਗਤ ਕਮੇਟੀ ਅੱਚਰਵਾਲ, ਜਲਾਲਦੀਵਾਲ, ਸੁਨੇਤ, ਬਿਲਗਾ, ਲਲਤੋਂ, ਬੱਦੋਵਾਲ, ਸਾਹਿਬਆਣਾ, ਖੁਰਦਪੁਰ, ਗ਼ਦਰ ਸ਼ਤਾਬਦੀ ਕਮੇਟੀ ਕੈਨੇਡਾ, ਮੇਹਰ ਸਿੰਘ ਲਲਤੋਂ, ਪ੍ਰਿਥੀਪਾਲ ਮਾੜੀਮੇਘਾ, ਕੁਲਵੰਤ ਸਿੰਘ ਭੋਗਪੁਰ, ਡਾ. ਤੇਜਿੰਦਰ ਵਿਰਲੀ, ਸੀਤਾ ਰਾਮ ਬਾਂਸਲ, ਪ੍ਰੋ. ਜਾਗੀਰ ਸਿੰਘ ਕਾਹਲੋਂ, ਡਾ. ਸੈਲੇਸ਼ (ਪੀਪਲਜ਼ ਵਾਇਸ), ਹਰਦੀਪ ਸਿੰਘ, ਮਨਜੀਤ ਸਿੰਘ ਬਾਸਰਕੇ ਪੀ.ਐਸ.ਈ.ਬੀ. ਫੈਡਰੇਸ਼ਨ ਏਟਕ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਕਸ਼ਮੀਰ ਸਿੰਘ ਘੁੱਗਸ਼ੋਰ, ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ, ਲੋਕ ਮੋਰਚਾ ਪੰਜਾਬ, ਕੁਲਵੰਤ ਸਿੰਘ ਕਾਕਾ ਲਾਈਟ ਐਂਡ ਟੈਂਟ ਹਾਊਸ, ਸਰਕਾਰੀ ਕਾਲਜ ਤਲਵਾੜਾ, ਪੰਡਤ ਕਿਸ਼ੋਰੀ ਲਾਲ ਕਮੇਟੀ, ਜੋਗਾ ਸਿੰਘ ਨੇ ਭਾਗ ਲਿਆ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਉਪ ਪ੍ਰਧਾਨ ਅਤੇ ਸ਼ਤਾਬਦੀ ਕਮੇਟੀ ਦੇ ਕੋ ਆਰਡੀਨੇਟਰ ਕਾਮਰੇਡ ਨੌਨਿਹਾਲ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਨੇ ਗ਼ਦਰ ਸ਼ਤਾਬਦੀ ਮੁਹਿੰਮ ਨੂੰ ਮਿਲ ਰਹੇ ਸਹਿਯੋਗ ਲਈ ਸਭਨਾ ਜੱਥੇਬੰਦੀਆਂ ਦਾ ਧੰਨਵਾਦ ਵੀ ਕੀਤਾ ਅਤੇ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਦੇ ਖਰੜੇ ਉਪਰ ਵੀ ਰੌਸ਼ਨੀ ਪਾਈ।
ਪ੍ਰਧਾਨਗੀ ਮੰਡਲ ਵੱਲੋਂ ਬੋਲਦਿਆਂ ਕਮੇਟੀ ਦੇ ਟਰੱਸਟੀ ਡਾ. ਵਰਿਆਮ ਸਿੰਘ ਸੰਧੂ ਨੇ ਇਤਿਹਾਸਕ ਤੱਥਾਂ ਦੇ ਹਵਾਲਿਆਂ ਨਾਲ ਗ਼ਦਰ ਪਾਰਟੀ ਦੇ ਉਚੇ-ਸੁੱਚੇ ਆਦਰਸ਼ਾਂ, ਕੁਰਬਾਨੀਆਂ, ਧਰਮ ਨਿਰਪੱਖਤਾ ਅਤੇ ਸਵੈ-ਮਾਣ ਭਰੇ ਖੂਬਸੂਰਤ, ਨਵੇਂ-ਨਰੋਏ ਰਾਜ ਅਤੇ ਸਮਾਜ ਦੀ ਸਿਰਜਣਾ ਲਈ ਗ਼ਦਰੀ ਸੰਗਰਾਮੀਆਂ ਦੀ ਅਮਿੱਟ ਭੂਮਿਕਾ ਦੀ ਤਸਵੀਰ ਪੇਸ਼ ਕੀਤੀ।
ਮੰਚ ਸੰਚਾਲਨ ਦੀ ਜਿੰਮੇਵਾਰੀ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕਰਦਿਆਂ ਗ਼ਦਰ ਸ਼ਤਾਬਦੀ ਮਨਾਉਣ ਲਈ ਦੇਸ਼ ਵਿਦੇਸ਼ ਅੰਦਰ, ਗ਼ਦਰੀ ਸੰਗਰਾਮੀਆਂ ਦੇ ਸਮੂਹ ਵਾਰਸਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।

No comments:
Post a Comment