ਦੁਨੀਆਂ ਦੇ ਅਮੀਰਾਂ ਚ ਮੁਕੇਸ਼ ਅੰਬਾਨੀ 18ਵੇਂ ਨੰਬਰ ਤੇ | |
ਹਿਊਸਟਨ 4 ਜਨਵਰੀ (ਪੀ. ਐਮ. ਆਈ.): - ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਬਲੂਮਬਰਗ ਬਿਲੇਨਰ ਇੰਡੈਕਸ ਵਿਚ 18ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਇਸ ਦੇ ਮੁਤਾਬਕ ਅੰਬਾਨੀ ਦੁਨੀਆ ਵਿਚ ਸ਼ਾਮਲ ਅਰਬਪਤੀਆਂ ਵਿਚ 18ਵੇਂ ਨੰਬਰ 'ਤੇ ਹਨ। ਸਾਲ 2012 ਵਿਚ ਉਨ੍ਹਾਂ ਦੀ ਸੰਪਤੀ 24.7 ਬਿਲੀਅਨ ਯੂਐਸ ਡਾਲਰ ਆਂਕੀ ਗਈ ਹੈ। ਇਸ ਤੋਂ ਇਲਾਵਾ ਮੁਕੇਸ਼ ਅੰਬਾਨੀ ਦੁਨੀਆਂ ਵਿਚ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ਵਿਚ ਵੀ ਨੰਬਰ ਵਨ 'ਤੇ ਕਾਬਜ਼ ਹਨ। ਇਸ ਸੂਚੀ ਵਿਚ ਦੁਨੀਆਂ ਦੇ ਸੌ ਅਰਬਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਲਿਸਟ ਵਿਚ ਮੈਕਿਸਕਨ ਟੈਲੀ ਕਮਿਊਨੀਕੇਸ਼ਨਜ਼ ਦੇ ਕਾਰਲੋਸ ਸਿਲਮ 70 ਬਿਲੀਅਨ ਯੂਐਸ ਡਾਲਰ ਦੀ ਸੰਪਤੀ ਦੇ ਨਾਲ ਪਹਿਲੇ ਸਥਾਨ 'ਤੇ ਬਣੇ ਹੋਏ ਹਨ। ਹਾਲਾਂਕਿ ਬਲੂਮਬਰਗ ਬਿਲੇਨਰ ਸੂਚੀ ਵਿਚ ਪਹਿਲਾਂ ਅੰਬਾਨੀ ਦਾ ਨੰਬਰ 19ਵਾਂ ਸੀ। ਸਾਲ 2012 ਦੇ ਦੌਰਾਨ ਇਸ ਸੂਚੀ ਵਿਚ ਸ਼ਾਮਲ ਅਮਰੀਕੀ ਅਰਬਪਤੀਆਂ ਦੀ ਸੰਪਤੀ ਵਿਚ ਕਰੀਬ 15 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਨ੍ਹਾਂ ਦੀ ਸੰਪਤੀ ਕਰੀਬ 1.81 ਟ੍ਰਿਲੀਅਨ ਤੱਕ ਪਹੁੰਚ ਗਈ ਹੈ। ਮਾਈਕ੍ਰੋਸਾਫ਼ਟ ਦੇ ਸੰਸਥਾਪਕ ਬਿਲ ਗੇਟਸ ਅਤੇ ਫੈਸ਼ਨ ਰਿਟੇਲਰ ਦੇ ਸੰਸਥਾਪਕ ਜਾਰਾ ਆਮਨਸਿਓ ਓਰਟੇਗਾ ਪਹਿਲਾਂ ਦੀ ਹੀ ਤਰ੍ਹਾਂ ਟਾਪ ਥ੍ਰੀ ਪੋਜ਼ੀਸ਼ਨ ਵਿਚ ਕਾਬਜ਼ ਹਨ। ਉਥੇ ਇੰਵੈਸਟਰ ਵਾਰੇਨ ਬਫੇਟ ਚੌਥੇ ਨੰਬਰ 'ਤੇ ਮੌਜੂਦ ਹਨ। ਆਈਕੇਈਏ ਦੇ ਸੰਸਥਾਪਕ ਇੰਗਵਾਰ ਕੇਂਪ੍ਰਾਡ ਦੀ ਸੰਪਤੀ ਵਿਚ ਕਰੀਬ 17 ਫੀਸਦੀ ਵਾਧੇ ਦੇ ਨਾਲ ਪੰਜਵੇਂ ਸਥਾਨ 'ਤੇ ਹਨ।
| |
jd1
Pages
Friday, 4 January 2013
ਦੁਨੀਆਂ ਦੇ ਅਮੀਰਾਂ ਚ ਮੁਕੇਸ਼ ਅੰਬਾਨੀ 18ਵੇਂ ਨੰਬਰ ਤੇ
Subscribe to:
Post Comments (Atom)
No comments:
Post a Comment