www.sabblok.blogspot.com
ਜਲੰਧਰ: 10 ਜਨਵਰੀ: ਦੇਸ਼ ਭਗਤ ਯਾਦਗਾਰ ਕਮੇਟੀ ਦੀ ਗ਼ਦਰ ਸ਼ਤਾਬਦੀ ਕਮੇਟੀ ਵੱਲੋਂ ਸਾਲ ਭਰ ਚੱਲਣ ਵਾਲੇ ਸ਼ਤਾਬਦੀ ਸਮਾਰੋਹਾਂ ਨੂੰ ਗਤੀ ਅਤੇ ਦਿਸ਼ਾ ਦੇਣ ਅਤੇ ਲੈਣ ਲਈ 20 ਜਨਵਰੀ ਦਿਨੇ ਠੀਕ 12 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਪੰਜਾਬ ਭਰ ਦੇ ਪਿੰਡਾਂ/ਇਲਾਕਿਆਂ ਵਿੱਚ ਪਹਿਲਾਂ ਬਣੀਆਂ ਗ਼ਦਰੀ ਕਮੇਟੀਆਂ, ਮਜ਼ਦੂਰ, ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ, ਔਰਤ, ਜਮਹੂਰੀ, ਤਰਕਸ਼ੀਲ, ਸਾਹਿਤਕ/ਸਭਿਆਚਾਰਕ ਜੱਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਹੈ।
ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕਨਵੀਨਰ ਨੌਨਿਹਾਲ ਸਿੰਘ ਵੱਲੋਂ ਜਾਰੀ ਵਿਸ਼ੇਸ਼ ਸੱਦਾ ਪੱਤਰ 'ਚ ਕਿਹਾ ਗਿਆ ਹੈ ਕਿ ਮੁਲਕ ਦੇ ਅਜ਼ਾਦੀ ਸੰਗਰਾਮ ਅੰਦਰ ਵਿਲੱਖਣ ਭੂਮਿਕਾ ਅਦਾ ਕਰਨ ਵਾਲੀ ਗ਼ਦਰ ਲਹਿਰ ਦੇ ਉਦੇਸ਼ਾਂ, ਕੁਰਬਾਨੀਆਂ ਅਤੇ ਪ੍ਰਾਪਤੀਆਂ ਨੂੰ ਜਨ ਮਾਨਸ ਦੀ ਮਾਨਸਿਕਤਾ ਦਾ ਹਿੱਸਾ ਬਣਾਉਣ ਅਤੇ ਅਜੋਕੇ ਸੁਆਲਾਂ ਨਾਲ ਗ਼ਦਰ ਲਹਿਰ ਦੀ ਪਰਸੰਗਕਤਾ ਉਭਾਰਨ ਲਈ ਇਸ ਮੀਟਿੰਗ 'ਚ ਗੰਭੀਰ ਵਿਚਾਰਾਂ ਉਪਰੰਤ ਪੰਜਾਬ ਭਰ 'ਚ ਵੱਡੀ ਜਨਤਕ ਮੁਹਿੰਮ ਲਾਮਬੰਦ ਕੀਤੀ ਜਾਏਗੀ, ਜਿਸਦਾ ਸਿਖਰ 1 ਨਵੰਬਰ 2013 ਨੂੰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਯਾਦਗਾਰੀ ਸ਼ਤਾਬਦੀ ਸਮਾਗਮ ਦੇ ਰੂਪ ਵਿੱਚ ਹੋਏਗਾ।
ਕਮੇਟੀ ਦੇ ਕਨਵੀਨਰ ਨੇ 20 ਜਨਵਰੀ ਦੀ ਮੀਟਿੰਗ 'ਚ ਸਮੂਹ ਜੱਥੇਬੰਦੀਆਂ ਨੂੰ ਗ਼ਦਰ ਸ਼ਤਾਬਦੀ ਮੁਹਿੰਮ ਅਤੇ ਸਿਖ਼ਰ ਸਮਾਗਮ ਨੂੰ ਸਫ਼ਲ ਬਣਾਉਣ ਲਈ ਮੀਟਿੰਗ 'ਚ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।

No comments:
Post a Comment