www.sabblok.blogspot.com
ਪਟਿਆਲਾ 13 ਜਨਵਰੀ (ਪੀ. ਐਮ. ਆਈ.):- ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਨਰੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਦਫਤਰ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਪਟਿਆਲਾ ਅਰਬਨ ਵਲੋਂ ਐਲੀਮੈਂਟਰੀ ਸਕੂਲ ਰਸੂਲਪੁਰ ਸੈਦਾਂ ਵਿਖੇ ਧੀਆਂ ਦੀ ਲੋਹੜੀ ਸਬੰਧੀ ਸਮਾਗਮ ਕਰਕੇ ਧੀਆਂ ਦੀ ਲੋਹੜੀ ਮਨਾਈ ਗਈ।
ਇਸ ਦੌਰਾਨ ਮੇਅਰ ਨਗਰ ਨਿਗਮ ਪਟਿਆਲਾ ਸ. ਜਸਪਾਲ ਸਿੰਘ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਅੱਜ ਦੇ ਸਮਾਜ ਵਿੱਚ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਰਜਾ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਦੀ ਲੋਹੜੀ ਮਨਾਉਣਾ ਸ਼ਲਾਘਾਯੋਗ ਕਦਮ ਹੈ, ਕਿਉਂਕਿ ਕਿਸੇ ਸਮੇਂ ਸਿਰਫ ਪੁੱਤਰਾਂ ਦੀ ਲੋਹੜੀ ਮਨਾਈ ਜਾਂਦੀ ਸੀ, ਪਰ ਅੱਜ ਧੀਆਂ ਦੀ ਲੋਹੜੀ ਦੇ ਮਨਾਉਣ ਸਬੰਧੀ ਪ੍ਰਚਲਤ ਹੋਣਾ ਆਪਣੇ ਆਪ ਵਿੱਚ ਸਹੀ ਦਿਸ਼ਾ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਨਰੇਸ਼ ਕੁਮਾਰ ਨੇ ਕਿਹਾ ਕਿ ਕੁੜੀਆਂ ਦੀ ਲੋਹੜੀ ਮਨਾ ਕੇ ਖੁਸ਼ੀ ਦਾ ਸੁਨੇਹਾ ਦੇਣ ਅਤੇ ਧੀਆਂ ਨੂੰ ਪੜ੍ਹਾ ਲਿਖਾ ਕੇ ਆਪਣੇ ਬਲਬੂਤੇ 'ਤੇ ਖੜਾ ਕਰਨਾ ਵੀ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਸਮਾਗਮ ਕਰਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਧੀਆਂ ਅਤੇ ਪੁੱਤਾਂ ਦੀ ਬਰਾਬਰਤਾ ਦਾ ਸੁਨੇਹਾ ਸਾਡੇ ਸਮਾਜ ਵਿਚ ਪਹੁੰਚੇ। ਇਸ ਮੌਕੇ ਕੌਂਸਲਰ ਰਜਿੰਦਰ ਸਿੰਘ ਵਿਰਕ, ਕੌਂਸਲਰ ਬਲਜਿੰਦਰ ਕੌਰ ਚੱਠਾ, ਕੌਂਸਲਰ ਹਰਪ੍ਰੀਤ ਕੌਰ, ਕੌਂਸਲਰ ਮਾਲਵਿੰਦਰ ਸਿੰਘ ਝਿੱਲ, ਸੀ.ਡੀ.ਪੀ.ਓ ਭੀਖੀ ਸ੍ਰੀ ਨਿਖਲ ਅਰੋੜਾ, ਟਰੈਫਿਕ ਇੰਚਾਰਜ ਪਟਿਆਲਾ ਹਰਦੀਪ ਸਿੰਘ ਬਡੂੰਗਰ, ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਅਰਬਨ ਸ੍ਰੀਮਤੀ ਸ਼ਰੂਤੀ, ਵਿਭਾਗੀ ਸੁਪਰਵਾਇਜ਼ਰ ਨਿਰੰਜਣ ਕੌਰ, ਤ੍ਰਿਪਤਾ ਰਾਣੀ, ਪ੍ਰਵੀਨ ਰਾਣੀ, ਜਸਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰ ਅਤੇ ਹੈਲਪਰ ਮੌਜੂਦ ਸਨ। |
No comments:
Post a Comment