jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 28 January 2013

ਅਦਾਲਤੀ ਹੁਕਮਾਂ ਦੇ ਬਾਵਜੂਦ ਪੰਚਾਇਤੀ ਜ਼ਮੀਨ ’ਚੋਂ ਕਰੋੜਾਂ ਦੇ ਦਰੱਖਤਾਂ ਅਤੇ ਬਗੜ ਦੀ ਨਾਜਾਇਜ਼ ਕਟਾਈ ਜਾਰੀ -ਸ਼ਿਵ ਕੁਮਾਰ ਬਾਵਾ

www.sabblok.blogspot.com

ਆਰਥਿਕ ਥੁੜਾਂ ਮਾਰੀ ਪੰਜਾਬ ਸਰਕਾਰ ਆਪਣੇ ਵਿਤੀ ਖਰਚੇ ਨੂੰ ਪੂਰਾ ਕਰਨ ਦੇ ਨਾਮ ਤੇ ਹੁਣ ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਬਛੋਹੀ ਅਤੇ ਕਾਂਗੜ ਕੋਠੀ  ਦੀਆਂ ਪੰਚਾਇਤੀ ਜ਼ਮੀਨਾ ਨੂੰ ਆਪਣੇ ਚਹੇਤੇ ਅਗੂਆਂ ਅਤੇ ਸਰਪੰਚਾਂ  ਨਾਲ ਅੰਦਰਖਾਤੇ ਗੰਢ ਤੁੱਪ ਕਰਕੇ ਜਿਥੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਿਆਂ ਦਾ ਚੂਨਾ ਲਗਾ ਰਹੀ ਹੈ ਉੱਥੇ ਆਪਣੀਆਂ ਸਮਰਥਕ ਪੰਚਾਇਤਾਂ ਨੂੰ ਮਨਮਰਜੀਆਂ ਕਰਕੇ ਲੱਖਾਂ ਰੁਪਏ ਦੀ ਆਮਦਨ ਕਰਵਾ ਰਹੀ ਹੈ।

ਇਸ ਮਾਮਲੇ ਦਾ ਅੱਜ ਉਸ ਵਕਤ  ਖੁਲਾਸਾ ਹੋਇਆ ਜਦ ਪਿੰਡ ਬਛੌਹੀ ਦੇ ਸਾਬਕਾ ਸਰਪੰਚ ਜੋਗਿੰਦਰ ਰਾਮ ਅਤੇ ਕੁਝ ਮੌਜੂਦਾ ਪੰਚਾਇਤ ਮੈਬਰਾਂ ਵਲੋ ਪਿੰਡ ਦੇ 100 ਦੇ ਕਰੀਬ ਮੋਹਤਵਰ ਲੋਕਾਂ ਦੀ ਹਾਜ਼ਰੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਲਿਖੀ ਗਈ ਸ਼ਿਕਾਇਤ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਦਿੰਦਿਆਂ ਪਿੰਡ ਦੀ 500 ਏਕੜ ਪੰਚਾਇਤੀ ਜ਼ਮੀਨ ਤੇ ਸਰਕਾਰ ਅਤੇ ਪੰਜਾਬ ਦੇ ਪੰਚਾਇਤ ਵਿਭਾਗ ਸਮੇਤ ਹੋਰ ਉਚ ਅਧਿਕਾਰੀਆਂ ਦੀ ਕਥਿੱਤ ਮਿਲੀ ਭੁਗਤ ਨਾਲ ਪਹਾੜੀ ਜੰਗਲਾਤ ਜ਼ਮੀਨ ਵਿਚੱ ਖੜੇ ਕਰੋੜਾਂ ਰੁਪਏ ਦੇ ਦਰੱਖਤ ਅਤੇ ਬਗੜ ਦੀ ਨਜਾਇਜ਼ ਕਟਾਈ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ । ਪਿੰਡ ਦੇ ਸਾਬਕਾ ਸਰਪੰਚ ਵਲੋ ਉਕਤ ਲਿਖਤੀ ਸ਼ਿਕਾਇਤ 15 ਮਈ 2012 ਨੂੰ ਇੱਕ ਅਖਬਾਰ  ਵਿੱਚ ਛਪੀ ਵਿਸਥਾਰਪੂਰਵਕ ਖਬਰ ਨੂੰ ਅਧਾਰ ਬਣਾਕੇ ਅਦਾਲਤ ਕੋਲ ਮੁੜ ਸ਼ਿਕਾਇਤ ਕੀਤੀ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਛੋਹੀ ਦੇ ਸਾਬਕਾ ਸਰਪੰਚ ਜੋਗਿੰਦਰ ਰਾਮ ਅਤੇ ਤਿੰਨ ਮੌਜੂਦਾ ਪੰਚਾਇਤ ਮੈਬਰਾਂ ਸਮੇਤ ਪਿੰਡ ਦੇ 100 ਦੇ ਕਰੀਬ ਲੋਕਾਂ ਵਲੋ ਮੁੱਖ ਮੰਤਰੀ, ਡਾਇਰੈਕਟਰ ਪੰਚਾਇਤ ਵਿਭਾਗ, ਡੀ ਸੀ ਹੁਸ਼ਿਆਰਪੁਰ ਅਤੇ ਵਿਭਾਗ ਦੇ ਮੰਤਰੀ ਨੂੰ ਲਿਖਤੀ ਸ਼ਿਕਾਇਤ ਕਰਕੇ ਦੱਸਿਆ ਕਿ ਪਿੰਡ ਦੇ ਧਨਾਢ ਲੋਕ ਸਰਕਾਰ ਸਮੇਤ ਵਿਭਾਗ ਦੇ ਉਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਪੰਚਾਇਤ ਅਧੀਨ ਆਉਦੀ 500 ਏਕੜ ਜ਼ਮੀਨ ਜਿਸ ਵਿੱਚ ਖੈਰ ਦੇ ਕੀਮਤੀ ਦਰੱਖਤਾਂ ਤੋ ਇਲਾਵਾ ਘਾਹ , ਬਗੜ ਸਮੇਤ ਹੋਰ ਕੀਮਤੀ ਦਰੱਖਤ ਹਨ ਦੀ ਨਾਜਾਇਜ਼ ਕਟਾਈ ਕਰਕੇ ਪੰਚਾਇਤ ਨੂੰ ਹੋਣ ਵਾਲੀ ਲਗਭਗ 12 ਕਰੌੜ ਰੁਪਿਆ ਆਮਦਨ  ਪੰਚਾਇਤ ਖਾਤੇ ਵਿੱਚ ਜਮਾਂ ਕਰਵਾਉਣ  ਦੀ ਥਾਂ ਸਰਪੰਚ ਸਮੇਤ ਵਿਭਾਗ ਦੇ ਅਧਿਕਾਰੀ ਸਿਆਸੀ ਸੱਤਾਧਾਰੀ ਆਗੂਆਂ ਦੀ ਸ਼ਹਿ ਨਾਲ ਖੁਦ ਹੀ ਹੜੱਪ ਕਰ ਰਹੇ ਹਨ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਕਤ 500 ਏਕੜ ਪੰਚਾਇਤੀ ਜ਼ਮੀਨ ਵਿੱਚੋ ਰੋਜਾਨਾ ਕੀਮਤੀ ਦਰੱਖਤਾਂ ਦੀ ਨਜ਼ਾਇਜ਼ ਕਟਾਈ ਕਰਕੇ ਕਾਬਜ਼ਕਾਰ ਲੋਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਚ ਵਲੋ ਫੈਸਲਾ ਹੋਣ ਦੀਆਂ ਸ਼ਰੇਆਮ ਧਜੀਆਂ ਉਡਾ ਰਹੇ ਹਨ । ਨਜ਼ਾਇਜ਼ ਕਬਜ਼ਾ ਹਾਲੇ ਵੀ ਬਰਕਰਾਰ ਹੈ । ਉਹਨਾ ਦੱਸਿਆ ਸਾਡੇ ਪਿੰਡ ਦਾ 500 ਏਕੜ ਸ਼ਾਮਲਾਤ ਰਕਬਾ ਜੋ ਕਿ ਬਿਨਾ ਲਗਾਨ ਗੈਰ ਮੁਮਕਿਨ ਪਹਾੜ ਬੰਜ਼ਰ ਕਦੀਮ ਸ਼ਾਮਲਾਤ ਹੈ ,ਵਿੱਚੋ ਧਨਾਢ ਲੋਕ ਅਦਾਲਤੀ ਪਾਬੰਦੀਆਂ ਦੇ ਬਾਵਜੂਦ ਨਜਾਇਜ ਕਟਾਈ ਕਰਵਾਕੇ ਸਰਕਾਰੀ ਖਜਾਨੇ ਨੂੰ ਕਰੋੜਾਂ ਦਾ ਚੂਨਾ ਲਗਾ ਰਹੇ ਹਨ। ਉਕਤ ਪੈਸਾ ਪਿੰਡ ਦੇ ਵਿਕਾਸ ਕੰਮਾਂ ਤੇ ਖਰਚ ਕਰਨ ਦੀ ਬਜਾਏ ਖੁਦ ਹੜੱਪਿਆ ਜਾ ਰਿਹਾ ਹੈ। ਉਹਨਾ ਦੱਸਿਆ ਕਿ ਅਦਾਲਤ ਵਲੋ 20-1-2011 ਨੂੰ ਪੰਚਾਇਤ ਨੂੰ ਸਟੇਟਸ ਕੋ ਦਿੱਤਾ ਸੀ ਪ੍ਰੰਤੂ ਪਿੰਡ ਦੇ ਬਹੁਤ ਸਾਰੇ ਲੋਕਾਂ ਵਲੋ ਅਦਾਲਤ ਕੋਲ ਪਹੁੰਚ ਕਰਕੇ ਉਕਤ ਜ਼ਮੀਨ ਵਿੱਚ ਨਜ਼ਾਇਜ਼ ਕਟਾਈ ਰੋਕਣ ਦੀ ਮੰਗ ਕੀਤੀ ਸੀ। ਉਹਨਾ ਦੱਸਿਆ ਕਾਬਜਕਾਰ ਧਨਾਢ ਲੋਕਾਂ ਵਲੋ ਅਦਾਲਤੀ ਹੁਕਮਾਂ ਨੂੰ ਨਜ਼ਰ ਅੰਦਾਜ਼ ਕੀਤਾ ਤੇ ਉਕਤ ਜ਼ਮੀਨ ਵਿੱਚੋ ਅੱਜ ਵੀ ਨਜ਼ਾਇਜ ਕਟਾਈ ਹੋ ਰਹੀ ਹੈ ਜਿਸਨੂੰ ਤੁਰੰਤ ਰੋਕਕੇ ਕਥਿੱਤ ਦੋਸ਼ੀਆਂ ਵਿਰੁੱਧ ਸਖਤ ਕਰਵਾਈ ਕਰਨ ਦੀ ਲੌੜ ਹੈ। ਦੂਸਰੇ ਪਾਸੇ ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਸਮੇਤ ਉਸਦੇ ਸਮਰਥਕ ਪੰਚਾਇਤ ਮੈਬਰਾਂ ਦਾ ਕਹਿਣ ਹੈ ਕਿ ਸਾਬਕਾ ਸਰਪੰਚ ਸਰਾ ਸਰ ਝੂਠੇ ਦੋਸ਼ ਲਗਾਕੇ ਨਜ਼ਾਇਜ ਕਟਵਾਈ ਦੀਆਂ ਗੱਲਾਂ ਕਰਕੇ ਅਦਾਲਤ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਗੁੰਮਰਾਹ ਕਰ ਰਿਹਾ ਹੈ । ਉਹਨਾ ਕੋਈ ਪੈਸਾ ਹੜੱਪ ਨਹੀ ਕੀਤਾ ਅਤੇ ਨਾ ਹੀ ਬਿਨਾ ਇਜਾਜਤ ਕਦੇ ਕਿਸੇ ਦਰੱਖਤ ਦੀ ਕਟਵਾਈ ਕਰਵਾਈ ਹੈ। ਬਗੜ ਦਾ ਹਰ ਸਾਲ ਠੇਕਾ ਚੜਦਾ ਹੈ ਜਿਸਦੀ ਆਮਦਨ ਦਾ ਸਾਰਾ ਪੈਸਾ ਪਿੰਡ ਦੇ ਵਿਕਾਸ ਕੰਮਾਂ ਤੇ ਖਰਚਿਆ ਜਾਂਦਾ ਹੈ। ਉਹ ਹਰ ਜਾਂਚ ਦਾ ਜਵਾਬ ਅਦਾਲਤ ਸਮੇਤ ਕਿਤੇ ਵੀ ਦੇਣ ਨੂੰ ਤਿਆਰ ਹਨ।
                             
ਇਸੇ ਤਰਾਂ ਦਾ ਇੱਕ ਮਾਮਲਾ ਲਾਗਲੇ ਪਿੰਡ ਕਾਂਗੜ ਦੀ ਪੰਚਾਇਤੀ ਜ਼ਮੀਨ ਦਾ ਵੀ ਸਾਮਣੇ ਆਇਆ ਹੈ । ਉਕਤ ਮਾਮਲੇ ਸਬੰਧੀ ਡੀ ਜੀ ਪੀ ਨੂੰ ਲਿਖਤੀ ਸ਼ਿਕਾਇਤ ਕਰਕੇ ਹਰਿਆਣਾ ਵਾਸੀ ਸੁਬਾਸ਼ ਚੰਦਰ ਪੁੱਤਰ ਤਰਸੇਮ ਲਾਲ ਨੇ ਦੱਸਿਆ ਕਿ ਉਸ ਨਾਲ ਬਲਾਕ ਮਾਹਿਲਪੁਰ ਦੇ ਪਿੰਡਾਂ ਦੇ ਕੁੱਝ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋ ਸਰਪੰਚ ਦੀ  ਕਥਿੱਤ ਮਿਲੀਭੁਗਤ ਨਾਲ ਲਗਭਗ 65 ਕਨਾਲ 14 ਮਰਲੇ ਜ਼ਮੀਨ ਦੇ ਤਿੰਨ =ਚਾਰ ਪ੍ਰਮੁੱਖ ਵਿਆਕਤੀਆਂ ਦੇ ਨਾਮ ਤੇ ਇਕਰਾਰਨਾਮੇ ਤਿਆਰ ਕਰਵਾਕੇ ਉਸਦੇ ਲੱਖਾਂ ਰੁਪਏ ਗਬਨ ਕਰਨ ਦੇ ਕਥਿੱਤ ਦੋਸ਼ ਲਾਏ ਹਨ । ਉਹ ਅਤੇ ਉਸਦਾ ਸਬੰਧੀ ਆਪਣੇ ਨਾਲ ਹੋਈ ਧੌਖਾਧੜੀ ਕਾਰਨ ਕਾਫੀ ਪਰੇਸ਼ਾਨ ਹਨ ਪ੍ਰੰਤੂ ਉਹਨਾ ਦੀ ਕੋਈ ਸੁਣਵਾਈ ਨਹੀ ਹੋ ਰਹੀ।  ਉਸਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਸ਼ਿਕਾਇਤ ਕਰਤਾ ਵਲੋ ਜਿਹਨਾ ਲੋਕਾਂ ਤੇ ਫਰਾਡ ਦੇ ਦੋਸ਼ ਲਾਏ ਹਨ , ਉਹਨਾ ਦਾ ਕਹਿਣ ਹੈ ਕਿ ਉਹ ਖੁਦ ਉਕਤ ਮਾਮਲੇ ਵਿੱਚ ਧੌਖੇ ਦਾ ਸ਼ਿਕਾਰ ਹੋ ਕੇ ਲੱਖਾਂ ਰੁਪਏ ਦੀ ਠਗੀ ਦਾ ਸ਼ਿਕਾਰ ਹੋਏ ਹਨ। ਉਹਨਾ ਸ਼ਿਕਾਇਤ ਕਰਤਾ ਨਾਲ ਕੋਈ ਘਪਲੇਬਾਜ਼ੀ ਨਹੀ ਕੀਤੀ । ਜਿਸ ਤਰਾ ਉਹ ਠਗੀ ਦਾ ਸ਼ਿਕਾਰ ਹੋਇਆ ਹੈ ਉਸੇ ਤਰਾਂ ਉਹ ਵੀ ਹੋਏ ਹਨ।
                                            
ਪੱਖ: ਇਸ ਸਬੰਧ ਵਿੱਚ ਜ਼ਿਲਾ ਹੁਸ਼ਿਆਰਪੁਰ ਦੇ ਜ਼ਿਲਾ ਵਿਕਾਸ ਪੰਚਾਇਤ ਅਧਿਕਾਰੀ ਅਵਤਾਰ ਸਿੰਘ ਭੁੱਲਰ ਦਾ ਕਹਿਣ ਹੈ ਕਿ ਉਹ ਉਕਤ ਬਛੌਹੀ ਪਿੰਡ ਦੇ ਮਾਮਲੇ ਸਬੰਧੀ ਅਦਾਲਤੀ ਹੁਕਮਾਂ ਨੂੰ ਇਨਬਿਨ ਡੀ ਸੀ ਸਮੇਤ ਪੰਚਾਇਤ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਕੇ ਸਖਤੀ ਨਾਲ ਲਾਗੂ ਕਰਵਾਉਣਗੇ। ਕਾਂਗੜ ਪਿੰਡ ਸਬੰਧੀ ਲਿਖਤੀ ਸ਼ਿਕਾਇਤ ਪੁਲੀਸ ਕੋਲ ਹੈ । ਪੁਲੀਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ । ਬੀ ਡੀ ਪੀ ਓ ਮਾਹਿਲਪੁਰ ਦੇ ਅਧਿਕਾਰੀਆਂ ਮੁਤਾਬਬਿਕ  ਪਿੰਡ ਕਾਂਗੜ ਦੀ ਪੰਚਾਇਤ ਕੋਲ ਕੁੱਲ ਸ਼ਾਮਲਾਤ ਜ਼ਮੀਨ ਦੀ ਨਿਸ਼ਾਂਨਦੇਹੀ ਸ਼ਿਕਾਇਤ ਕਰਤਾ ਦੇ ਕਹਿਣ ਤੇ ਕਰਵਾਈ ਜਾਵੇਗੀ। ਪੰਚਾਇਤ ਨੂੰ ਬਿਨਾ ਕੋਈ ਮਤਾ ਪਾਇਆ ਆਪਣੇ ਪੱਧਰ ਤੇ ਸਰਕਾਰੀ ਜ਼ਮੀਨ ਦੀ ਸੋਦੇਬਾਜ਼ੀ ਕਰਨ ਦਾ ਅਧਿਕਾਰ ਨਹੀ । ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਕੇ ਕਥਿੱਤ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ  ਹੋਵੇਗੀ।

No comments: