www.sabblok.blogspot.com
ਜਲੰਧਰ, 23 ਜਨਵਰੀ: ਪੰਜਾਬ ਦੇ ਅਗਾਂਹਵਧੂ ਹਲਕਿਆਂ ਵਿੱਚ ਇਹ ਖ਼ਬਰ ਬੜੇ ਦੁੱਖ ਨਾਲ ਪੜ•ੀ ਜਾਵੇਗੀ ਕਿ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ, ਨਾਮਵਰ ਲੇਖਕ, ਪ੍ਰਬੁਧ ਇਤਿਹਾਸਕਾਰ, ਸੂਝਵਾਨ ਸੰਪਾਦਕ ਅਤੇ ਸਾਰੀ ਉਮਰ ਕਮਿਊਨਿਸਟ ਲਹਿਰ ਨੂੰ ਸਮਰਪਤ ਕਰਨ ਵਾਲੇ ਨਿੱਘੇ ਤੇ ਨਿਮਰ ਇਨਸਾਨ ਵਜੋਂ ਪ੍ਰਸਿੱਧ ਡਾ. ਪ੍ਰੇਮ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਡਾ. ਪ੍ਰੇਮ ਸਿੰਘ ਦੇਸ਼ ਭਗਤ ਯਾਦਗਾਰ ਹਾਲ ਦੇ ਉਸਰੱਈਏ ਗ਼ਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੇ ਦਾਮਾਦ ਸਨ।
ਡਾ. ਪ੍ਰੇਮ ਸਿੰਘ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਇਤਿਹਾਸ ਸਬ-ਕਮੇਟੀ ਦੇ ਕਨਵੀਨਰ ਸਨ। ਉਨ•ਾਂ ਨੇ ਗ਼ਦਰ ਪਾਰਟੀ ਦੇ ਇਤਿਹਾਸ ਨੂੰ ਸਾਂਭਣ ਅਤੇ ਲਿਖਤੀ ਰੂਪ ਦੇਣ ਲਈ ਬਹੁਤ ਹੀ ਅਭੁੱਲ ਯੋਗਦਾਨ ਪਾਇਆ ਹੈ। ਉਨ•ਾਂ ਦੀਆਂ ਲਿਖਤਾਂ ਇਸ ਪ੍ਰਕਾਰ ਹਨ: 1. ਮਹਾਂਸ਼ਕਤੀਆਂ ਦੀਆਂ ਆਖਰੀ ਘੜੀਆਂ, 2. ਪਗੜੀ ਸੰਭਾਲ ਜੱਟਾਂ ਤੋਂ ਜਲਿ•ਆਂਵਾਲਾ ਬਾਗ਼ ਤੱਕ, 3. ਅਜ਼ਾਦੀ ਦੀ ਪਹਿਲੀ ਜੰਗ 1857, 4. ਅਜ਼ਾਦੀ ਸੰਗਰਾਮ ਵਿਚ ਭਾਰਤੀ ਫੌਜੀਆਂ ਦੀ ਦੇਣ, 5. ਕਾਲੇ ਪਾਣੀਆਂ ਦੀ ਦਾਸਤਾਂ (ਸੰਪਾਦਕ: ਡਾ. ਪ੍ਰੇਮ ਸਿੰਘ ਅਤੇ ਪ੍ਰੋ. ਦਲਬੀਰ ਕੌਰ)।
ਕਾਲੇ ਪਾਣੀਆਂ ਦੀ ਦਾਸਤਾਂ, ਜਦੋਂ ਪਾਕਿਸਤਾਨ ਵਿੱਚ ਸ਼ਾਹਮੁੱਖੀ ਲਿਪੀ ਵਿੱਚ ਤਿਆਰ ਹੋ ਰਹੀ ਸੀ ਤਾਂ ਪੰਜਾਬੀ ਵਿੱਚ ਠੇਠ ਸ਼ਬਦ ਉਨ•ਾਂ ਨੂੰ ਸਮਝ ਵਿੱਚ ਨਹੀਂ ਆ ਰਹੇ ਸਨ। ਉਨ•ਾਂ ਨੂੰ ਫਾਰਸੀ ਲਿਪੀ ਵਿੱਚ ਰੁਪਾਂਤਰਣ ਕਰਕੇ ਡਾ. ਪ੍ਰੇਮ ਸਿੰਘ ਨੇ ਪੁਸਤਕ ਤਿਆਰ ਕਰਨ ਵਿੱਚ ਉਨ•ਾਂ ਦੀ ਮਦਦ ਕੀਤੀ। ਅੱਜਕਲ• ਉਹ 'ਕਿਰਤੀ' ਅਖ਼ਬਾਰ ਦੀ ਵਾਰਤਕ ਨੂੰ ਐਡਿਟ ਕਰ ਰਹੇ ਸਨ। ਜੋ ਉਨ•ਾਂ ਨੇ ਲਗਭਗ ਮੁਕੰਮਲ ਕਰ ਲਿਆ ਸੀ ਅਤੇ ਹੋਰ ਕੰਮ ਕਰਨ ਲਈ ਨਵੇਂ ਪ੍ਰੋਜੈਕਟ ਨੂੰ ਹੱਥ ਲੈਣ ਦੀ ਤਿਆਰੀ ਵਿੱਚ ਸਨ। ਜਦੋਂ ਵੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਉਨ•ਾਂ ਤੋਂ ਮਾਰਗ ਦਰਸ਼ਨ ਲੈਣ ਲਈ ਆਵਾਜ਼ ਮਾਰਦੀ, ਉਹ ਅਤੇ ਉਨ•ਾਂ ਦੀ ਪਤਨੀ ਸ੍ਰੀਮਤੀ ਦਲਬੀਰ ਕੌਰ ਹੁਬ ਕੇ ਜਲੰਧਰ ਪਹੁੰਚਦੇ। ਉਨ•ਾਂ ਦੀ ਸਲਾਹ, ਅਗਵਾਈ ਅਤੇ ਲਿਖਤੀ ਸਹਿਯੋਗ ਤੋਂ ਇਲਾਵਾ ਸੁਹਿਰਦ ਪ੍ਰੇਰਨਾ ਵੀ ਦੇਸ਼ ਭਗਤ ਯਾਦਗਾਰ ਕਮੇਟੀ ਦਾ ਸਰਮਾਇਆ ਹੁੰਦੀ। ਟਰੱਸਟ ਜਿਹੜਾ ਵੀ ਕੰਮ ਉਨ•ਾਂ ਦੇ ਜ਼ਿੰਮੇ ਲਾਉਂਦਾ, ਉਹ ਖੁਸ਼ੀ ਖੁਸ਼ੀ ਪ੍ਰਵਾਨ ਵੀ ਕਰਦੇ ਅਤੇ ਖੁਸ਼ ਅਸਲੂਬੀ ਨਾਲ ਸਿਰੇ ਵੀ ਚਾੜ•ਦੇ। ਉਨ•ਾਂ ਦੀ ਸਾਰੀ ਜ਼ਿੰਦਗੀ ਚੰਗੀਆਂ ਕਦਰਾਂ ਕੀਮਤਾਂ ਤੇ ਨਰੋਏ ਸਮਾਜ ਲਈ ਨਿਰੰਤਰ ਸੰਘਰਸ਼ ਕਰਦੇ ਰਹਿਣ ਦਾ ਪ੍ਰਤੀਕ ਹੈ। ਜਦੋਂ ਗ਼ਦਰ ਪਾਰਟੀ ਦੀ ਜਨਮ ਸ਼ਤਾਬਦੀ ਸਾਡੀਆਂ ਬਰੂਹਾਂ 'ਤੇ ਹੈ, ਤਾਂ ਅਜਿਹੀ ਸੁਲਝੀ, ਸਿਆਣੀ ਤੇ ਪ੍ਰੇਰਨਾਦਾਇਕ ਸ਼ਖ਼ਸੀਅਤ ਦੇ ਤੁਰ ਜਾਣ 'ਤੇ ਦੇਸ਼ ਭਗਤ ਯਾਦਗਾਰ ਕਮੇਟੀ ਇਕ ਬਹੁਤ ਵੱਡੇ ਸਹਿਯੋਗੀ ਤੋਂ ਵਿਰਵੀ ਹੋ ਗਈ ਹੈ। ਅਜਿਹੇ ਦੁੱਖ ਭਰੇ ਸਮੇਂ ਵਿੱਚ ਕਮੇਟੀ ਆਪਣੇ ਵੱਡੇ ਭੈਣ ਜੀ ਬੀਬੀ ਦਲਬੀਰ ਕੌਰ ਤੇ ਉਨ•ਾਂ ਦੇ ਪਰਿਵਾਰ ਨਾਲ ਸਮੁੱਚੇ ਅਗਾਂਹਵਧੂ ਹਲਕਿਆਂ ਨਾਲ ਆਪਣੀ ਡੂੰਘੀ ਸੰਵੇਦਨਾ ਦਾ ਇਜ਼ਹਾਰ ਕਰਦੀ ਹੈ।
ਇਹ ਦੁਖਦਾਈ ਖ਼ਬਰ ਸੁਣਦਿਆਂ ਹੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਦੀ ਸ਼ੋਕ ਇਕੱਤਰਤਾ ਹੋਈ ਅਤੇ ਆਪਣੇ ਵਿਛੜੇ ਸਾਥੀ ਵਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ 'ਤੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਉਪ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਉਪ ਜਨਰਲ ਸਕੱਤਰ ਹਰਵਿੰਦਰ ਭੰਡਾਲ, ਖਜ਼ਾਨਚੀ ਰਘਬੀਰ ਸਿੰਘ ਛੀਨਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਾਮਰੇਡ ਗੁਰਮੀਤ, ਪ੍ਰੋ. ਵਰਿਆਮ ਸਿੰਘ ਸੰਧੂ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਗੁਰਮੀਤ ਸਿੰਘ ਢੱਡਾ, ਦੇਵਰਾਜ ਨਈਅਰ, ਕਾਮਰੇਡ ਰਣਜੀਤ, ਕਾਮਰੇਡ ਅਜਮੇਰ, ਕਾਮਰੇਡ ਕੁਲਵੰਤ ਸੰਧੂ ਅਤੇ ਸਟਾਫ ਮੈਂਬਰ ਹਾਜ਼ਰ ਸਨ।

No comments:
Post a Comment