www.sabblok.blogspot.com
ਸ੍ਰੀ ਮੁਕਤਸਰ ਸਾਹਿਬ 13 ਜਨਵਰੀ (ਪੀ. ਐਮ. ਆਈ.):- ਪੰਜਾਬ 'ਚ ਇਸ ਸਮੇਂ ਅਮਨ-ਕਾਨੂੰਨ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਹੀ ਜਾ ਰਹੀ ਹੈ ਜਿਸ ਕਾਰਨ ਸੂਬੇ ਦਾ ਹਰ ਵਰਗ ਦੁਖੀ ਤੇ ਪ੍ਰੇਸ਼ਾਨ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਮੇਲਾ ਮਾਘੀ ਦਾ ਦਿਨ ਸਰਦੀਆਂ ਦਾ ਆਖਰੀ ਦਿਨ ਹੁੰਦਾ ਹੈ, ਇਸਦੇ ਬਾਅਦ ਮੌਸਮ ਵਿਚ ਤਬਦੀਲੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਦੀ ਰਾਜਨੀਤੀ 'ਚ ਵੀ ਅੱਜ ਤੋਂ ਤਬਦੀਲੀ ਆਉਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਰਾਜ ਵਿਚ ਦਿਨ-ਬ-ਦਿਨ ਹੋ ਰਹੇ ਦੰਗੇ-ਫਸਾਦ, ਕਤਲ, ਬਲਾਤਕਾਰ ਆਦਿ ਮਸਲਿਆਂ ਤੋਂ ਲੋਕ ਹੁਣ ਤੰਗ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਆਵਾਜ਼ ਉਠਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਦਿਨ ਅਮਨ-ਕਾਨੂੰਨ ਦੀ ਸਥਿਤੀ ਵਿਚ ਗਿਰਾਵਟ ਆ ਰਹੀ ਹੈ ਅਤੇ ਪੁਲਸ ਦੇ ਉੱਚ ਅਧਿਕਾਰੀ ਖਾਮੋਸ਼ ਬੈਠੇ ਹਨ ਕਿਉਂਕਿ ਉਹ ਆਪਣੀ ਡਿਊਟੀ ਕਰਨ ਦੇ ਸਥਾਨ 'ਤੇ ਸੱਤਾਧਾਰੀ ਪੱਖ ਦੀ ਨੌਕਰੀ ਕਰ ਰਹੇ ਹਨ। ਉਨ੍ਹਾਂ ਨੇ ਮਾਈਨਿੰਗ ਦੇ ਠੇਕੇ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਠੇਕਾ 37 ਲੱਖ ਤੋਂ ਸਿੱਧਾ 97 ਕਰੋੜ 'ਤੇ ਪਹੁੰਚ ਗਿਆ ਹੈ। ਅਜਿਹੇ ਵਿਚ ਕੋਈ ਆਮ ਇਨਸਾਨ ਕਿਵੇਂ ਘਰ ਬਣਾਏਗਾ। ਉਨ੍ਹਾਂ ਕਿਹਾ ਕਿ ਉਹ ਇਸਦੀ ਜਾਂਚ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਮੋਗਾ ਤੋਂ ਜੋਗਿੰਦਰ ਜੈਨ ਦੇ ਅਕਾਲੀ ਦਲ 'ਚ ਜਾਣ 'ਤੇ ਕਿਹਾ ਕਿ ਉਹ ਆਪਣੇ ਸਵਾਰਥ ਦੇ ਲਈ ਗਏ ਹਨ ਅਤੇ ਹੁਣ ਦੁਬਾਰਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਲਈ ਤਿਆਰ-ਬਰ-ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਦਲ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਉਹ ਆਪਣੀ ਡਿਊਟੀ ਨਿਭਾ ਰਹੇ ਹਨ, ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਕਿਸੇ ਵੀ ਪੱਖੋਂ ਕਮਜ਼ੋਰ ਨਹੀਂ ਹੈ। ਇਸਦਾ ਨਤੀਜਾ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਮਿਲ ਜਾਵੇਗਾ। ਇਸ ਮੌਕੇ ਵਿਰੋਧੀ ਦਲ ਦੇ ਨੇਤਾ ਸੁਨੀਲ ਜਾਖੜ, ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਇਕ ਜੋਗਿੰਦਰ ਸਿੰਘ, ਚੌ. ਨੱਥੂ ਰਾਮ, ਜਸਕਰਨ ਸਿੰਘ ਲੱਖੇਵਾਲੀ, ਹਰਪ੍ਰੀਤ ਸਿੰਘ ਹੀਰੋ ਜੀਰਾ, ਗਗਨ ਚਹਿਲ, ਮਹਿਲ ਸਿੰਘ ਚੇਅਰਮੈਨ, ਨਿਸ਼ਾਨ ਸਿੰਘ, ਬਲਰਾਜ ਸਿੰਘ ਖੂਨਣ ਕਲਾਂ, ਜੁੱਗੀ ਬਰਾੜ ਸ਼ੇਰੇਵਾਲਾ, ਦੀਪ ਬਰਾੜ, ਪਰਮਿੰਦਰ ਸਿੰਘ, ਬਿੱਟੂ ਭਾਗਸਰ, ਰਾਜ ਚਹਿਲ, ਜਗਬੀਰ ਬਰਾੜ ਅਤੇ ਹੋਰ ਵੀ ਕਈ ਹਾਜ਼ਰ ਸਨ।
|
No comments:
Post a Comment