ਇੱਕ ਤਰਫੇ ਵਾਧੂ ਬਿਜਲੀ ਉਤਪਾਦਨ ਦੇ ਦਾਅਵੇ | |
ਮੋਰਿੰਡਾਂ 4 ਜਨਵਰੀ (PTI ) ਪੰਜਾਬ ਸਰਕਾਰ ਵੱਲੋ ਇੱਕ ਤਰਫੇ ਵਾਧੂ ਬਿਜਲੀ ਉਤਪਾਦਨ ਦੇ ਦਾਅਵੇ ਕੀਤੇ ਜਾ ਰਹੇ ਹਨ ਜਦਕਿ ਦੂਸਰੇ ਪਾਸੇ ਪਿੰਡਾਂ ਦੇ ਕਿਸਾਨ ਨੂੰ ਚਾਰ ਦਿਨ ਬਾਦ ਵੀ ਸਿਰਫ ਚਾਰ ਘੰਟੇ ਹੀ ਖੇਤੀਬਾੜੀ ਲਈ ਬਿਜਲੀ ਮਿਲਦੀ ਹੈ ਜਿਸਦਾ ਸਿੱਧਾ ਅਸਰ ਕਣਕ ਦੀ ਫਸਲ ਤੇ ਪੈ ਰਿਹਾ ਹੈ!
ਇਸ ਸਬੰਧੀ ਜਾਣਕਾਰੀ ਦਿੰਦਿਆ ਅਕਾਲੀ ਦਲ 1920 ਦੇ ਯੂਥ ਵਿੰਗ ਦੇ ਕੌਮੀ ਸੀਲੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁੰਡੀਆਂ ਅਤੇ ਹਰਜੀਤ ਸਿੰਘ ਢੋਲਣਮਾਜਰਾ ਨੇ ਦੱਸਿਆ ਕਿ ਇੱਕ ਪਾਸ ਤਾ ਸਰਕਾਰ ਵੱਲੋ ਮੀਡੀਏ ਰਾਂਹੀ ਰੋਜਾਨਾ ਸੂਬੇ ਵਿੱਚ ਵਾਧੂ ਬਿਜਲੀ ਹੋਣ ਤੇ ਗੁਆਂਢੀ ਸੂਬੇ ਨੂੰ ਬਿਜਲੀ ਦੇਣ ਦੇ ਦਮਗਜੇ ਮਾਰੇ ਜਾ ਰਹੇ ਹਨ ਜਦਕਿ ਸੂਬੇ ਦੇ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਪਾਣੀ ਦੇਣ ਲਈ ਮੋਟਰਾਂ ਚਲਾਉਣ ਵਾਸਤੇ ਪੂਰੀ ਬਿਜਲੀ ਨਹੀ ਮਿਲ ਰਹੀ! ਇਨਾ ਆਗੂਆਂ ਨੇ ਦੱਸਿਆ ਕਿ ਇਸ ਸਮੇ ਜਦੋ ਕਣਕ ਦੀ ਫਸਲ ਨੂੰ ਪਾਣੀ ਦੀ ਅਤਿਅੰਤ ਜਰੂਰਤ ਹੈ ਤਾਂ ਸਰਕਾਰ ਵੱਲੋ ਖੇਤੀਬਾੜੀ ਸੈਕਟਰ ਲਈ ਚਾਰ ਦਿਨਾਂ ਬਾਦ ਵੀ ਸਿਰਫ ਚਾਰ ਘੰਟਿਆਂ ਲਈ ਰਾਤ ਸਮੇ ਹੀ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ! ਜਿਸ ਕਾਰਨ ਕਿਸਾਨ ਨੂੰ ਾਰੀ ਪ੍ਰੇਸਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨਾ ਨੂੰ ਡੀਜਲ ਆਦਿ ਤੇ ਵਾਧੂ ਪੈਸੇ ਖਰਚ ਕਰਕੇ ਕਣਕ ਦੀ ਫਸਲ ਪਾਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ ! ਇਨਾ ਆਗੂਆਂ ਨੇ ਸਰਕਾਰ ਤੋ ਪੂਰੀ ਅੱਠ ਘੰਟੇ ਦਿਨ ਸਮੇ ਬਿਜਲੀ ਸਪਲਾਈ ਕਰਨ ਦੀ ਮੰਗ ਕਰਦਿਆ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਭਰਾਤਰੀ ਜਥੇਬੰਦੀਆਂ ਨਾਲ ਸਹਿਯੋਗ ਕਰਕੇ ਧਰਨੇ ਮੁਜਹਰੇ ਕਰਨ ਲਈ ਮਜਬੂਰ ਹੋਣਗੇ!. |
jd1
Pages
Friday, 4 January 2013
ਇੱਕ ਤਰਫੇ ਵਾਧੂ ਬਿਜਲੀ ਉਤਪਾਦਨ ਦੇ ਦਾਅਵੇ
Subscribe to:
Post Comments (Atom)
No comments:
Post a Comment