jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 30 March 2012

ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਆਪਣੀ ਧੀ ਨੂੰ ਅਗਵਾ ਕਰਨ ਦੇ ਦੋਸ਼ ਵਿਚ ਦੌਸ਼ੀ ਕਰਾਰ

www.sabblok.blogspot.com
ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਆਪਣੀ ਧੀ ਨੂੰ ਅਗਵਾ ਕਰਨ ਦੇ ਦੋਸ਼ ਵਿਚ ਦੌਸ਼ੀ ਕਰਾਰ ਦੇ ਦਿਤਾ ਗਿਆ ਹੈ
ਬੀਬੀ ਜਗੀਰ ਕੌਰ ਸਮੇਤ ਸਾਰੇ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਕੋਰਟ ਵਲੋਂ ਸੁਣਾਈ ਗਈ ਹੈ
 
ਬੀਬੀ ਜਗੀਰ ਕੌਰ ਨੂੰ 5 ਸਾਲ ਦੀ ਸਜ਼ਾ ਅਤੇ 5  ਹਜ਼ਾਰ ਰੁਪੇ  ਜੁਰਮਾਨਾ ਕੀਤਾ ਗਿਆ ਹੈ 

Thursday, 29 March 2012

ਅਦਾਲਤੀ ਕੰਪਲੈਕਸ ਵਿਖੇ ਲਿਟੀਗੇਸ਼ਨ ਕੰਪਲੈਕਸ ਦਾ ਉਦਘਾਟਨ

www.sabblok.blogspot.com


ਨਕੋਦਰ, 26 ਮਾਰਚ (ਟੋਨੀ\ਵਿਜਯ )-ਮਾਨਯੋਗ ਜਸਟਿਸ ਰਣਜੀਤ ਸਿੰਘ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਨਕੋਦਰ ਵਿਖੇ ਸਬ ਡਵੀਜਨ ਪਧਰ ਦੇ 1429 ਲਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਮਾਡਲ ਜੁਡੀਸੀਅਲ ਕੰਪਲੈਕਸ ਅਤੇ ਮਾਨਯੋਗ ਜਸਟਿਸ ਜਸਬੀਰ ਸਿੰਘ ਜ¤ਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜੁਡੀਸੀਅਲ ਕੋਰਟ ਕੰਪਲੈਕਸ ਜਲੰਧਰ ਵਿਚ 3.67 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਲਿਟੀਗੇਸ਼ਨ ਕੰਪਲੈਕਸਾਂ ਨੂੰ ਉਦਘਾਟਨਾਂ ਉਪਰੰਤ ਲੋਕ ਅਰਪਿਤ ਕੀਤਾ ਗਿਆ।।ਸਮਾਰੋਹ ਦੀ ਪ੍ਰਧਾਨਗੀ ਮਾਨਯੋਗ ਮਿਸਟਰ ਜਸਟਿਸ ਰਾਮ ਚੰਦ ਗੁਪਤਾ ਜਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪ੍ਰਬੰਧਕੀ ਜਜ ਸੈਸ਼ਨ ਡਵੀਜ਼ਨ ਜਲੰਧਰ ਨੇ ਕੀਤੀ।।ਇਸ ਮੌਕੇ ਮਾਨਯੋਗ ਜਸਟਿਸ ਸ੍ਰ. ਪਰਮਜੀਤ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜਜ ਸ੍ਰ.ਇੰਦਰਜੀਤ ਸਿੰਘ , ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ , ਸ੍ਰੀ ਗੌਰਵ ਯਾਦਵ ਕਮਿਸ਼ਨਰ ਪੁਲਿਸ ਜਲੰਧਰ, ਸ੍ਰੀ ਤੁਲਸੀ ਰਾਮ ਡਿਪਟੀ ਕਮਿਸ਼ਨਰ ਜਲੰਧਰ ਅਤੇ ਸ੍ਰੀ ਯੁਰਿੰਦਰ ਸਿੰਘ ਹੇਅਰ ਐਸ.ਐਸ.ਪੀ. ਦਿਹਾਤੀ ਵੀ ਹਾਜ਼ਰ ਸਨ।।ਇਸ ਮੌਕੇ ਮਾਨਯੋਗ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਨਿਆਂ ਪ੍ਰਣਾਲੀ ਵਿਚ ਹੋਰ ਤੇਜ਼ੀ ਲਿਆਉਣ ਲਈ ਰਾਜ ਅੰਦਰ ਨਵੇਂ ਸਰਕਾਰੀ ਵਕੀਲਾਂ ਦੀ ਭਰਤੀ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ ਅਤੇ ਇਹ ਭਰਤੀ ਨਿਰੋਲ ਮੈਰਿਟ ਦੇ ਅਧਾਰ ’ਤੇ ਪਾਰਦਰਸ਼ੀ ਢੰਗ ਨਾਲ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਦੇਖ-ਰੇਖ ਵਿਚ ਹੋਵੇਗੀ।।ਉਨ੍ਹਾਂ ਕਿਹਾ ਕਿ ਰਾਜ ਦੇ ਸਮੂਹ ਜ਼ਿਲ੍ਹਿਆਂ ਅਤੇ ਸਬ ਡਵੀਜ਼ਨ ਪਧਰ ’ਤੇ ਉਸਾਰੇ ਜਾ ਰਹੇ ਆਧੁਨਿਕ ਸਹੂਲਤਾਂ ਵਾਲੇ ਨਵੇਂ ਕੋਰਟ ਕੰਪਲੈਕਸਾਂ ਦੀ ਉਸਾਰੀ ਦਾ ਕੰਮ 1 ਸਾਲ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ।। ਇਸ ਮੌਕੇ ਮਾਨਯੋਗ ਮਿਸਟਰ ਰਾਮ ਚੰਦ ਗੁਪਤਾ ਜ¤ਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਪ੍ਰੰਬਧਕੀ ਜਜ ਸੈਸ਼ਨ ਡਵੀਜ਼ਨ ਜਲੰਧਰ ਵਲੋਂ ਮਾਨਯੋਗ ਜਸਟਿਸ ਰੰਜਨ ਗਗੋਈ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ।।ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜ¤ਜ ਸ੍ਰੀ ਇੰਦਰਜੀਤ ਸਿੰਘ, ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ ਨੇ ਵੀ ਸੰਬੋਧਨ ਕੀਤਾ।। ਇਸ ਮੌਕੇ ਸ੍ਰੀ ਸੁਮਿਤ ਕੁਮਾਰ ਐਸ.ਡੀ.ਐਮ. ਨਕੋਦਰ, ਸ੍ਰੀ ਤਰਨ ਤਾਰਨ ਸਿੰਘ ਬਿੰਦਰਾ ਵਧੀਕ ਸਿਵਲ ਜ¤ਜ ਸੀਨੀਅਰ ਡਵੀਜ਼ਨ, ਸ੍ਰੀ ਗੁਰਦੇਵ ਸਿੰਘ ਢ¤ਡਾ ਪ੍ਰਧਾਨ ਬਾਰ ਐਸੋਸੀਏਸ਼ਨ ਨਕੋਦਰ ਤੋਂ ਇਲਾਵਾ ਨਿਆਂ ਅਧਿਕਾਰੀ, ਬਾਰ ਐਸੋਸੀਏਸ਼ਨ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਲੋਕ ਹਾਜਰ ਸਨ।।ਇਸ ਮੌਕੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
----------------------------

ਵਿਸ਼ਵ ਰੰਗ ਮੰਚ ਦਿਹਾੜੇ ਨੂੰ ਸਮਰਪਤ ਸਮਾਗਮ------ 'ਆਪਣਾ ਆਪਣਾ ਹਿੱਸਾ' ਅਤੇ 'ਹਵਾਲਾਤ' ਨੇ ਕੀਲੇ ਦਰਸ਼ਕ

www.sabblok.blogspot.com


ਜਲੰਧਰ, 28 ਮਾਰਚ:     ਵਿਸ਼ਵ ਰੰਗ ਮੰਚ ਦਿਹਾੜੇ ਅਤੇ 27 ਮਾਰਚ 1915 ਨੂੰ ਬਰਤਾਨਵੀ ਹੁਕਮਰਾਨਾ ਵੱਲੋਂ ਸੱਤ ਗ਼ਦਰੀ ਦੇਸ਼ ਭਗਤਾਂ ਕਾਂਸ਼ੀ ਰਾਮ ਮੜੌਲੀ, ਰਹਿਮਤ ਅਲੀ ਵਜੀਦਕੇ, ਜੀਵਨ ਸਿੰਘ ਦੌਲੇ ਸਿੰਘ ਵਾਲਾ, ਲਾਲ ਸਿੰਘ ਸਾਹਿਬਆਣਾ, ਧਿਆਨ ਸਿੰਘ ਉਮਰਪੁਰਾ, ਜਗਤ ਸਿੰਘ ਬਿੰਜਲ ਅਤੇ ਬਖਸੀਸ਼ ਸਿੰਘ ਖਾਨਪੁਰ ਨੂੰ ਮਿੰਟਗੁੰਮਰੀ ਜੇਲ• 'ਚ ਫਾਂਸੀ ਲਗਾਏ ਅਮਰ ਸ਼ਹੀਦਾਂ ਨੂੰ ਸਮਰਪਤ ਰੰਗ ਮੰਚ ਦੀ ਸ਼ਾਮ ਨੇ ਲੋਕਾਂ ਨੂੰ ਆਪਣੇ ਅਮੁੱਲੇ ਇਤਿਹਾਸਕ ਸਭਿਆਚਾਰਕ ਵਿਰਸੇ ਤੋਂ ਸਿਖਦਿਆਂ ਆਜ਼ਾਦ, ਜਮਹੂਰੀ, ਖੁਸ਼ਹਾਲ, ਭਾਈਚਾਰਕ ਸਾਂਝ ਅਤੇ ਨਿਆਂ ਭਰਿਆ ਸਾਫ਼-ਸੁਥਰਾ ਨਿਜ਼ਾਮ ਸਿਰਜਣ ਲਈ ਵਿਚਾਰਾਂ ਅਤੇ ਨਾਟਕੀ ਕਲਾ ਕਿਰਤਾਂ ਪੇਸ਼ ਕੀਤੀਆਂ।
ਕੌਮਾਂਤਰੀ ਰੰਗ ਮੰਚ ਸੰਸਥਾ ਵੱਲੋਂ ਇਸ ਵਾਰ ਅਮਰੀਕਾ ਦੇ ਉੱਘੇ ਨਾਟਕਕਾਰ ਜੌਹਨ ਮਾਈਕੋਵਿਚ ਵੱਲੋਂ ਕੌਮਾਂਤਰੀ ਸੰਸਥਾਵਾਂ, ਰੰਗ ਕਰਮੀਆਂ ਦੇ ਨਾਂਅ ਜਾਰੀ ਸੁਨੇਹਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਪੜਿ•ਆ ਅਤੇ ਸਮੂਹ ਦਰਸ਼ਕਾਂ ਨੂੰ ਇਸ ਦੀ ਕਾਪੀ ਭੇਟ ਕੀਤੀ।  ਸੁਨੇਹੇ 'ਚ ਮੰਦਹਾਲੀ, ਗਰੀਬੀ, ਲਿਖਣ ਬੋਲਣ ਦੇ ਅਧਿਕਾਰਾਂ ਉਪਰ ਪਾਬੰਦੀਆਂ ਆਦਿ ਦਾ ਹਨੇਰਾ ਦੂਰ ਕਰਨ ਲਈ ਰੰਗ ਮੰਚ ਲਈ ਪ੍ਰਤੀਬੱਧਤਾ ਉਪਰ ਜ਼ੋਰ ਦਿੱਤਾ।
ਸਮਾਗਮ ਦੇ ਮੁੱਖ ਬੁਲਾਰੇ ਨਾਮਵਰ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੇ ਗੁਰਸ਼ਰਨ ਸਿੰਘ ਦੀ ਸਮਰਪਤ ਲੋਕ ਧਾਰਾ ਵਾਲੀ ਨਾਟ-ਪਰੰਪਰਾ ਨੂੰ ਅਗੇ ਤੋਰਨ ਉਪਰ ਜੋਰ ਦਿੱਤਾ।  ਉਨ•ਾਂ ਨੇ ਪੰਜਾਬ ਅੰਦਰ ਹੋ ਰਹੇ ਲੋਕ-ਪੱਖੀ ਰੰਗ ਮੰਚ ਉਪਰ ਮਾਣ ਕਰਦਿਆਂ ਕਿਹਾ ਕਿ ਵਿਸ਼ਾ-ਵਸਤੂ, ਕਲਾਤਮਕ ਅਤੇ ਨਿਹਚਾ ਪੱਖੋਂ ਇਸਦਾ ਕੋਈ ਜਵਾਬ ਨਹੀਂ।  ਉਨ•ਾਂ ਨੇ ਰੰਗ ਮੰਚ ਨੂੰ ਲੋਕਾਂ ਵਿਚ ਹੋਰ ਵੀ ਮਕਬੂਲ ਕਰਨ ਲਈ ਰੰਗ ਕਰਮੀਆਂ ਨੂੰ ਲੋਕਾਂ ਨਾਲ ਆਤਮਸਾਤ ਹੋਣ 'ਤੇ ਜ਼ੋਰ ਦਿੱਤਾ।
ਸਰਵੇਸ਼ਵਰ ਦਿਆਲ ਸਕਸੇਨਾ ਦਾ ਲਿਖਿਆ ਨਾਟਕ 'ਹਵਾਲਾਤ' ਪ੍ਰੋ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ 'ਚ ਯੁਵਾ ਥੀਏਟਰ ਜਲੰਧਰ ਵੱਲੋਂ ਪ੍ਰਭਾਵਸ਼ਾਲੀ ਅੰਦਾਜ਼ 'ਚ ਖੇਡਿਆ ਗਿਆ।  ਨਾਟਕ ਨੇ ਅਜੋਕੀ ਸਮਾਜਕ ਤਸਵੀਰ, ਕਾਨੂੰਨ, ਇਨਸਾਫ਼ ਦੇ ਅਦਾਰਿਆ ਅਤੇ ਖਾਸ ਕਰਕੇ ਨੌਜਵਾਨ ਪੀੜ•ੀ ਦੀ ਮਨੋਦਸ਼ਾ ਪੇਸ਼ ਕਰਦਿਆਂ ਮੌਜੂਦਾ ਪ੍ਰਬੰਧ ਉਪਰ ਤਿੱਖੇ ਵਿਅੰਗ ਕਸੇ।

ਪ੍ਰੋ. ਵਰਿਆਮ ਸਿੰਘ ਸੰਧੂ ਦੀ ਕਲਮ ਤੋਂ ਲਿਖੀ ਮਕਬੂਲ ਕਹਾਣੀ 'ਤੇ ਅਧਾਰਤ ਪ੍ਰੋ. ਅਜਮੇਰ ਸਿੰਘ ਔਲਖ ਦੀ ਨਾਟ-ਰਚਨਾ ਅਤੇ ਨਿਰਦੇਸ਼ਨਾ 'ਚ 'ਆਪਣਾ ਆਪਣਾ ਹਿੱਸਾ' ਨਾਟਕ ਲੋਕ ਕਲਾ ਮੰਚ, ਮਾਨਸਾ ਵੱਲੋਂ ਪੇਸ਼ ਕੀਤਾ ਗਿਆ।
ਨਾਟਕ ਨੇ ਅਜੋਕੇ ਸਮਾਜ ਅੰਦਰ ਮਾਂ ਪੁੱਤਾਂ ਦੇ ਅਮੁੱਲੜੇ ਰਿਸ਼ਤਿਆਂ ਉਪਰ ਵੀ ਹਾਵੀ ਹੋਏ ਆਰਥਕ ਗਿਣਤੀਆਂ ਮਿਣਤੀਆਂ ਦੇ ਚੰਦਰੇ ਪਰਛਾਵਿਆਂ ਦੀ ਅਜੇਹੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਕਿ ਮੰਤਰ ਮੁਗਧ ਹੋ ਕੇ ਦਰਸ਼ਕਾਂ 'ਤੇ ਜ਼ੋਰਦਾਰ ਤਾੜੀਆਂ ਨਾਲ ਦਾਦ ਦਿੱਤੀ।  ਨਾਟ ਕਥਾ 'ਚ ਮਾਂ ਦੇ ਸ਼ਹਿਰ/ਕਸਬੇ ਵਸਦੇ ਪੁੱਤਰਾਂ ਦੇ ਬਦਲੇ ਸਰੋਕਾਰ ਅਤੇ ਮਾਂ ਕੋਲ ਖੇਤਾਂ ਦਾ ਪੁੱਤ ਬਣਕੇ ਰਹਿੰਦੇ ਪੁੱਤ ਵੱਲੋਂ ਮਾਂ ਦੀਆਂ ਅਸਥੀਆਂ ਦਾ ਆਪਣਾ ਬਣਦਾ ਹਿੱਸਾ ਸੰਭਾਲ ਰੱਖਣ ਦੇ ਕਹੇ ਕਰਾਰੇ ਬੋਲਾਂ ਨੇ ਦਰਸ਼ਕਾਂ ਦੀ ਸੰਵੇਦਨਾ ਨੂੰ ਹਲੂਣਕੇ ਰੱਖ ਦਿੱਤਾ।
ਨਾਮਵਰ ਕਹਾਣੀਕਾਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ ਨੇ ਵਿਸ਼ਵ ਰੰਗ ਮੰਚ ਦਿਹਾੜੇ ਦੀ ਧੜਕਦੀ ਰੂਹ ਨੂੰ ਆਪਣੀਆਂ ਸੋਚਾਂ ਅਤੇ ਅਮਲਾਂ 'ਚ ਸੁਮੇਲਣ ਉਪਰ ਜ਼ੋਰ ਦਿੱਤਾ।  ਉਨ•ਾਂ ਨੇ ਰੰਗ ਕਰਮੀਆਂ ਦੀ ਕਲਾ ਦੀ ਦਾਦ ਦਿੰਦਿਆਂ ਉਨ•ਾਂ ਨੂੰ ਧਰਤੀ ਨਾਲ ਜੁੜੇ ਰੰਗ ਮੰਚ ਲਈ ਸਮਰਪਤ ਹੋਣ ਦੀ ਖੂਬਸੂਰਤ ਅੰਦਾਜ਼ 'ਚ ਗੱਲ ਕੀਤੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਅਦਾ ਕਰਦਿਆਂ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ-2013 ਦੀ ਸਿਖਰ ਵੱਲ ਅਜੇਹੀਆਂ ਸਾਹਿਤਕ/ਸਭਿਆਚਾਰਕ ਸਰਗਰਮੀਆਂ ਦੀ ਨਿਰੰਤਰਤਾ ਦਾ ਦਰਸ਼ਕਾਂ ਨੂੰ ਯਕੀਨ ਦੁਆਇਆ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਹਰਵਿੰਦਰ ਭੰਡਾਲ, ਟਰੱਸਟੀ ਕਾਮਰੇਡ ਮੰਗਤ ਰਾਮ ਪਾਸਲਾ, ਗੁਰਮੀਤ, ਦੇਵ ਰਾਜ ਨਈਯਰ ਵੀ ਹਾਜ਼ਰ ਸਨ।






Wednesday, 28 March 2012

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੇ ਰੋਕ

www.sabblok.blogspot.com
ਕੁਝ ਟੀਵੀ ਚੈਨਲਾਂ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ  ਫਾਂਸੀ ਦੀ ਸਜ਼ਾ ਤੇ ਕੇਂਦਰ ਸਰਕਾਰ ਵਲੋਂ ਰੋਕ ਲਾਉਣ ਦੀ  ਖ਼ਬਰ ਪ੍ਰਾਪਤ ਹੋਈ ਹੈ ਕੇਂਦਰ ਸਰਕਾਰ ਵਲੋਂ ਸੁਰੱਖਿਆਂ ਕਾਰਣਾ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ  ਫਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਹੈ।ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੱਲ ਰਹੇ ਇਸ ਮਾਮਲੇ   ਦਾ ਫੈਸਲਾ ਆਉਣ ਤੱਕ  ਇਹ ਸਜ਼ਾ ਮੁਲਤਵੀ ਕਰ ਦਿੱਤੀ ਗਈ ਹੈ ਜਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ  ਫਾਂਸੀ ਦੇ ਵਿਰੋਧ ਵਿੱਚ ਅੱਜ 28 ਮਾਰਚ ਨੂੰ ਸਿੱਖ ਸੰਗਠਨਾਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਜਿਸ ਨੂੰ ਭਰਵਾਂ ਹੁਗੰਾਰਾ ਮਿਲਿਆ ਅਤੇ ਇਸ ਫਾਂਸੀ ਤੇ ਰੋਕ ਲਗਾਉਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ਼. ਪ੍ਰਕਾਸ਼ ਸਿੰਘ ਬਾਦਲ ਇੱਕ ਵਫਦ ਸਮੇਤ ਰਾਸ਼ਟਰਪਤੀ ਨੂੰ ਮਿਲੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂ ਸਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ  

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੇ ਰੋਕ

www.sabblok.blogspot.com

ਪੰਜਾਬ ਬੰਦ ਨੂ ਭਰਵਾਂ ਹੁਗੰਰਾ ,ਪੂਰਾ ਪੰਜਾਬ ਲਗਭਗ ਬੰਦ

ਅੰਮ੍ਰਿਤਸਰ 
ਫਗਵਾੜਾ 
ਟਾਂਡਾ 
www.sabblok.blogspot.com
ਭਾਈ ਬਲਵੰਤ ਸਿੰਘ ਰਾਜੋਆਣਾ ਦੀ  ਫਾਂਸੀ ਦੇ ਵਿਰੋਧ ਵਿੱਚ ਅੱਜ 28 ਮਾਰਚ ਨੂੰ ਸਿੱਖ ਸੰਗਠਨਾਂ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਜਿਸ ਨੂੰ ਭਰਵਾਂ ਹੁਗੰਾਰਾ ਮਿਲਿਆ ਹੈ ਅੰਮ੍ਰਿਤਸਰ ,ਲੁਧਿਆਣਾ ,ਜਲੰਧਰ ,ਪਟਿਆਲਾ ,ਫਗਵਾੜਾ .ਟਾਂਡਾ ,ਦਸੂਹਾ ,ਮੁਕੇਰੀਆਂ ਲਗਭਗ ਸਾਰੇ ਸਹਿਰ ਸੰਪੂਰਨ ਤੋਰ ਤੇ ਬੰਦ ਸਨ ਬੰਦ ਦਾ ਅਸਰ ਛੋਟੇ ਛੋਟੇ ਕਸਬੇ ਅਤੇ ਪਿੰਡਾ ਵਿਚ ਵੀ ਦੇਖਣ ਨੂ ਮਿਲਿਆ ਸਿੱਖ ਜਥੇਬੰਦੀਆਂ ਅਤੇ ਸਿੱਖਾਂ ਨੇ ਕੇਸਰੀ ਝੰਡੇ ਲੈ ਕੇ ਸੜਕਾ ਤੇ ਮਾਰਚ ਕੀਤਾ
ਲੁਧਿਆਣਾ

ਪੰਜਾਬੀ ਪੁਸਤਕਾਂ


www.sabblok.blogspot.com


Tuesday, 27 March 2012

ਨੀਲੀਆਂ ਪੱਗਾਂ ਵਾਲੇ ਮੇਰੇ ਮਿਸ਼ਨ ‘ਚ ਦਖਲ ਨਾ ਦੇਣ : ਰਾਜੋਆਣਾ

www.sabblok.blogspot.com


ਪਟਿਆਲਾ(27.ਮਾਰਚ).---- ਪੰਜਾਬ ਦੇ ਤਤਕਲੀਨ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਮਾਮਲੇ ‘ਚ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਿਹੇ ਬਲਵੰਤ ਸਿੰਘ ਰਾਜੋਆਣਾ ਨੇ ਨੀਲੀਆਂ ਪੱਗਾਂ ਵਾਲੇ ਅਕਾਲੀ ਆਗੂਆਂ ਨੂੰ ਧੋਖੇਬਾਜ ਦੱਸਦਿਆਂ ਕਿਹਾ ਕਿ ਮੇਰੇ ਮਿਸ਼ਨ ‘ਚ ਕੋਈ ਦਖਲ ਨਾ ਦੇਣ, ਮੈਂ ਤਾਂ ਸ਼ਹਾਦਤ ਦਾ ਜਾਮ ਪੀਣਾ ਹੈ।ਚੰਡੀਗੜ੍ਹ ਦੀ ਵਾਧੂ ਜਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸਜਾ ਟਾਲਣ ਸਬੰਧੀ ਪਟੀਸ਼ਨ ‘ਤੇ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਰਾਜੋਆਣਾ ਦੀ ਫਾਂਸੀ ਦੀ ਸਜਾ ਨੂੰ ਬਰਕਰਾਰ  ਰੱਖਿਆ। ਹੁਣ ਰਾਜੋਆਣਾ ਨੂੰ 31 ਮਾਰਚ ਨੂੰ ਪਟਿਆਲਾ ਦੀ ਸੈਂਟਰਲ ਜੇਲ ‘ਚ ਫਾਂਸੀ ਦਿੱਤੀ ਜਾਵੇਗੀ।
ਅਕਾਲੀ ਦਲ  ਧੋਖੇਬਾਜ
ਰਾਜੋਆਣਾ ਨੇ ਇਕ ਚਿੱਠੀ ਰਾਹੀਂ ਅਕਾਲੀ ਦਲ ਨੂੰ ਧੋਖੇਬਾਜ ਦੱਸਿਆ ਹੈ ਅਤੇ ਕਾਂਗਰਸ ਦੇ ਨਾਲ-ਨਾਲ ਭਾਜਪਾ ਦੀ ਨਿੰਦਾ ਕੀਤੀ ਹੈ। ਰਾਜੋਆਣਾ ਅਨੁਸਾਰ ਨੀਲੀਆਂ ਪੱਗਾਂ ਵਾਲੇ ਅਕਾਲੀ ਆਗੂ 1984 ਦੇ ਸਿੱਖ ਦੰਗਿਆਂ ਅਤੇ ਪੰਜਾਬ ਦੇ ਸਿੱਖਾਂ ਦੇ ਹਿਤਾਂ ਦੇ ਹਿਤਕਾਰੀ ਨਹੀਂ ਹਨ। ਉਨ੍ਹਾਂ ਨੇ ਕਦੇ ਦੰਗਾ ਪੀੜਤਾਂ ਦੀ ਸਾਰ ਨਹੀਂ ਲਈ ਅਤੇ ਮੇਰੀ ਸਜਾ ਨੂੰ ਲੈ ਕੇ ਰੋਟੀਆਂ ਸੇਕ ਰਿਹੇ ਹਨ। 2007 ‘ਚ ਫਾਂਸੀ ਦੀ ਸਜਾ ਸੁਣਾਏ ਜਾਣ ਦੇ ਬਾਅਦ ਕੋਈ ਵੀ ਅਕਾਲੀ ਉਸ ਦੇ ਪਰਿਵਾਰ ਨੂੰ ਨਹੀਂ ਮਿਲਿਆ।
ਰਾਜੋਆਣਾ ਨੇ ਕਿਹਾ ਕਿ ਉਸ ਨੂੰ ਕਿਸੇ ਵੀ ਆਗੂ ਦੀ ਮਦਦ ਨਹੀਂ ਚਾਹੀਦੀ। ਅਕਾਲੀ ਆਗੂਆਂ ਨੇ ਸਿੱਖਾਂ ਨੂੰ ਨਿਆ ਦਵਾਉਣ ਲਈ ਕੁਝ ਨਹੀਂ ਕੀਤਾ।
ਰਾਜੋਆਣਾ ਨੇ ਕਿਹਾ ਕਿ ਅਕਾਲੀ ਆਗੂ ਹੁਣ ਜਾ ਕੇ ਕੁਝ ਬੋਲਣ ਲੱਗੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਹ ਅਪਣੀ ਪਾਰਟੀ ਲਈ ਸਿੱਖਾਂ ਦਾ ਸਮਰਥਣ ਨਾ ਖੋਹ ਲੈਣ। ਚਿੱਠੀ ਦੀਆਂ ਕਾਪੀਆਂ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਨੇ ਜੇਲ ਦੇ ਬਾਹਰ ਵੰਡੀਆਂ। ਚਿੱਠੀ ‘ਚ ਇਹ ਵੀ ਲਿਖਿਆ ਹੈ ਕਿ ਅਕਾਲੀ ਆਗੂ ਦਿੱਲੀ ‘ਚ 1984 ਦੇ ਦੰਗਿਆਂ ‘ਚ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਨਿਆ ਤਕ ਨਹੀਂ ਦੁਆ ਸਕੇ। ਦਿੱਲੀ ਦੀ ਕਾਂਗਰਸ ਸਰਕਾਰ ਅੱਗੇ ਉਨ੍ਹਾਂ ਨੂੰ ਅਪਣੀਆਂ ਪੱਗਾਂ ਸੁੱਟਣ ਦੀ ਲੋੜ ਨਹੀਂ। ਇਤਿਹਾਸ ਅਕਾਲੀਆਂ ਨੂੰ ਕਦੇ ਮੁਆਫ ਨਹੀਂ ਕਰੇਗਾ।
ਬੇਅੰਤ ਸਿੰਘ ਪਰਿਵਾਰ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦੇ ਸਮਰਥਣ ਦੀ ਪੇਸ਼ਕਸ਼ ਦੇ ਬਾਰੇ ‘ਚ ਰਾਜੋਆਣਾ ਨੇ ਕਿਹਾ ਕਿ ਉਸ ਨੂੰ ਕਿਸੇ ਦੀ ਮਦਦ ਨਹੀਂ ਚਾਹੀਦੀ ਜੋ ਸਿੱਖਾਂ ਦੇ ਹੱਤਿਆਰਿਆਂ ਦੀ ਅਗਵਾਈ ਕਰਦੇ ਹਨ।

ਭਾਈ ਰਾਜੋਆਣਾ ਦੀ ਫਾਂਸੀ ਵਿਰੁੱਧ ਲੋਕ ਰੋਹ ਭਖਿਆ

www.sabblok.blogspot.com
     
      * ਮੋਹਾਲੀ ਵਿੱਚ ਕੀਤਾ ਗਿਆ ਅਰਦਾਸ ਸਮਾਗਮ, ਖਾਲਸਈ ਮਾਰਚ ਅਤੇ ਚੱਕਾ ਜਾਮ

ਬਠਿੰਡਾ, 25 ਮਾਰਚ (ਕਿਰਪਾਲ ਸਿੰਘ) : ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸ਼ਜ਼ਾ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕੀਤੇ ਗਏ ਅਰਦਾਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜ਼ਰੀ ਭਰ ਕੇ ਭਾਈ ਰਾਜੋਆਣਾ ਦੀ ਫਾਂਸੀ ਵਿਰੁੱਧ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਵੱਡੇ ਲੋਕ ਸੈਲਾਬ ਨੇ ਭਾਰਤੀ ਨਿਜ਼ਾਮ ਵੱਲੋਂ ਸਿੱਖ ਕੌਮ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਵਿਰੁੱਧ ਗੁਰਦੁਆਰਾ ਅੰਬ ਸਾਹਿਬ ਤੱਕ ਖਾਲਸਈ ਝੰਡਿਆਂ ਨਾਲ ਰੋਹ ਭਰਪੂਰ ਮਾਰਚ ਵੀ ਕੱਢਿਆ। ਇਸ ਤੋਂ ਬਿਨਾਂ ਪ੍ਰਦਰਸ਼ਨਕਾਰੀਆਂ ਨੇ ਮੋਹਾਲੀ ਦੇ ਫ਼ੇਜ 7 ਵਿੱਚ ਇਕ ਘੰਟੇ ਲਈ ਆਵਾਜਾਈ ਠੱਪ ਕਰਕੇ ਰੱਖੀ ਆਵਜਾਈ ਠੱਪ ਕਰਨ ਦਾ ਮਕਸਦ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ ਸਗੋਂ ਦੇਸ਼ ਦੇ ਢਾਂਚੇ ਵਲੋਂ ਸਿੱਖ ਕੌਮ ’ਤੇ ਕੀਤੇ ਜਾ ਰਹੇ ਜ਼ੁਲਮਾਂ ਵਿਰੁਧ ਡਟਣ ਦਾ ਸੰਦੇਸ਼ ਦੇਣਾ ਸੀ ਅਤੇ ਨਾਲ ਹੀ ਇਹ ਦੱਸਣਾ ਵੀ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਦਿਲਾਵਰ ਸਿੰਘ ਦੇ ਕਾਰਨ ਹੀ ਪੰਜਾਬ ਵਿੱਚ ਸਾਂਤੀ ਆਈ ਹੈ ਕਿਉਂਕਿ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਉਸ ਸਮੇਂ ਦੇ ਪੁਲਿਸ ਮੁਖੀ ਕੇ ਪੈ ਐਸ ਗਿਲ ਰਾਹੀਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਿਹਾ ਸੀ।
ਇਸ ਮੌਕੇ ਭਾਈ ਹਰਪਾਲ ਸਿੰਘ ਚੀਮਾ ਤੇ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਭਾਰਤੀ ਨਿਜ਼ਾਮ ਲਗਾਤਾਰ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਿਹਾ ਹੈ। ਜੇਕਰ ਭਾਈ ਰਾਜੋਆਣਾ ਨੂੰ ਫਾਂਸੀ ਦਿੱਤੀ ਗਈ ਤਾਂ ਪੰਜਾਬ ਦੇ ਨਵੇਂ ਬਣੇ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਲਈ ਭਾਰਤ ਤੇ ਪੰਜਾਬ ਸਰਕਾਰਾਂ ਖੁਦ ਜਿੰਮੇਵਾਰ ਹੋਣਗੀਆਂ।ਉਨ੍ਹਾਂ ਸੱਦਾ ਦਿੱਤਾ ਕਿ 29 ਮਾਰਚ ਨੂੰ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਤਖ਼ਤ ਸ੍ਰੀ ਕੇਸਗੜ ਸਾਹਿਬ ਪਹੁੰਚਣ ਇੱਥੋਂ ਹੀ ਭਾਰੀ ਗਿਣਤੀ ਵਿੱਚ ਕੇਂਦਰੀ ਜੇਲ ਪਟਿਆਲਾ ਵਿਖੇ ਪਹੁੰਚਿਆ ਜਾਵੇਗਾ ਇਸ 29,30 ਅਤੇ 31 ਮਾਰਚ ਦੇ ਇਸ ਸਾਰੇ ਪ੍ਰੋਗਰਾਮ ਦੇ ਵੇਰਵੇ ਅਤੇ ਰੂਟ-ਮੈਪ ਬਾਰੇ ਅਖ਼ਬਾਰਾਂ ਰਾਹੀਂ ਆਪ ਨੂੰ ਜਾਣਕਾਰੀ ਮਿਲ ਜਾਵੇਗੀ। ਇਸ ਮੌਕੇ ਬੀਬੀ ਕੁਲਵੀਰ ਕੌਰ ਧਾਮੀ, ਬੀਬੀ ਪ੍ਰੀਤਮ ਕੌਰ, ਹਰਮੋਹਿੰਦਰ ਸਿੰਘ ਢਿੱਲੋਂ, ਸਤਨਾਮ ਸਿੰਘ ਪਾਉਂਟਾ ਸਾਹਿਬ, ਆਰ ਪੀ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਰਾਜਿੰਦਰ ਸਿੰਘ ਅਤੇ ਸਰਦਾਰਾ ਸਿੰਘ, ਅਮਰੀਕ ਸਿੰਘ ਭਾਗੋਮਾਜਰਾ ਅਤੇ ਹਰਪਾਲ ਸਿੰਘ ਸ਼ਹੀਦਗੜ ਵੀ ਮੌਜ਼ੂਦ

Advt.ਭਾਈ ਰਾਜੋਆਣਾ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨ ਨੂੰ 3 ਸਫ਼ਿਆਂ ਦੀ ਲਿੱਖੀ ਗਈ ਚਿੱਠੀ

www.sabblok.blogspot.com

Balwant Singh Rajoana Akal Takhat Faisla 1 Action Commetey

www.sabblok.blogspot.com

28 ਮਾਰਚ ਦਿਨ ਬੁੱਧਵਾਰ ਨੂੰ ਪੰਜਾਬ ਬੰਦ ਦਾ ਸੱਦਾ

www.sabblok.blogspot.com

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਉਪਰੰਤ ਸਮੁੱਚੇ ਸਿੱਖ ਜਗਤ ਵਲੋਂ 28 ਮਾਰਚ ਦਿਨ ਬੁੱਧਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਉਪਰੰਤ ਸਮੁੱਚੇ ਸਿੱਖ ਜਗਤ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਦਿਤੇ ਆਪਣੇ ਸੁਝਾਵਾਂ ਤੋਂ ਪਿਛੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਅਤੇ ਭਾਈ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦੇ ਖ਼ਿਤਾਬ ਨਾਲ ਨਿਵਾਜਣ ’ਤੇ ਸਿੱਖ ਸਘੰਰਸ਼ ਮੋਰਚਾ (8 ਮੈਂਬਰੀ ਕਮੇਟੀ) ਨੇ ਪੰਜ ਸਿੰਘ ਸਹਿਬਾਨ ਦਾ ਧੰਨਵਾਦ ਕਰਦਿਆਂ ਕਹਿਆ ਕਿ ਇਹ ਮੋਰਚਾ ਸਿੰਘ ਸਾਹਿਬਾਨ ਦੀ ਵਿਚਰਨ ਜੁਗਤਿ ਨੂੰ ਬਰੀਕੀ ਨਾਲ ਸਮਝਦਾ ਹੈ ਤੇ ਸਿੰਘ ਸਾਹਿਬਾਨ ਵੱਲੋਂ ਦਿੱਤੇ ਪ੍ਰੋਗਰਾਮ ਵਿੱਚ ਸਿੱਖ ਸੰਗਤਾਂ ਦੇ ਜਜ਼ਬਾਤਾਂ ਅਤੇ ਭਾਈ ਰਾਜੋਆਣਾ ਪ੍ਰਤੀ ਆਪਣੇ ਫ਼ਰਜਾਂ ਨੂੰ ਪੂਰਾ ਕਰਦਿਆਂ, ਸੰਗਤਾਂ ਦੀ ਰਾਇ ਨਾਲ ਕੁਝ ਵਾਧਾ ਕਰਨਾ ਸਮੇਂ ਦੀ ਲੋੜ ਸਮਝਦਾ ਹੈ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਆਦੇਸ਼ ਜਾਰੀ ਹੋਣ ਪਿਛੋਂ ਸੰਗਤਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਹੁੰਦਿਆਂ ਸਿੱਖ ਸਘੰਰਸ਼ ਮੋਰਚਾ ਦੇ ਆਗੂਆਂ ਗਿਆਨੀ ਜਗਤਾਰ ਸਿੰਘ ਜਾਚਕ, ਭਾਈ ਧਿਆਨ ਸਿੰਘ ਮੰਡ, ਭਾਈ ਸੂਰਤ ਸਿੰਘ ਖ਼ਾਲਸਾ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਭਾਈ ਜਸਬੀਰ ਸਿੰਘ ਖੰਡੂਰ, ਭਾਈ ਬਲਵਿੰਦਰ ਸਿੰਘ ਭੁੱਲਰ, ਭਾਈ ਅਮਰੀਕ ਸਿੰਘ ਈਸੜੂ ਤੇ ਪਰਮਜੀਤ ਸਿਘ ਸਹੋਲੀ ਨੇ ਸਾਂਝੇ ਤੌਰ ’ਤੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਹਿਆ ਕਿ ਸਿੱਖ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਸਵਾਗਤ ਕਰਨ, ਪਰ ਨਾਲ ਹੀ ਰਾਜੋਆਣਾ ਦੀ ਪੰਥ ਪ੍ਰਸਤੀ ਪ੍ਰੋੜਤਾ ਕਰਨ ਲਈ ਤੇ ਸਮੁਚੇ ਸਿੱਖ ਜਗਤ ਨੂੰ ਇੱਕਮੁੱਠ ਹੋ ਕੇ ਅਨਿਆਂ ਵਿਰੁਧ ਆਵਾਜ਼ ਬੁਲੰਦ ਕਰਨ ਲਈ 28 ਮਾਰਚ ਦਿਨ ਬੁੱਧਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਤਰ੍ਹਾਂ ਹੀ 29 ਮਾਰਚ ਵੀਰਵਾਰ ਨੂੰ ਸਵੇਰੇ 11 ਵਜੇ ਖ਼ਾਲਸੇ ਦੇ ਤਿੰਨ ਤਖ਼ਤਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਦੂਖ ਨਿਵਾਰਨ ਸਾਹਿਬ ਤੱਕ ਤਿੰਨ ਵਿਸ਼ਾਲ ਖ਼ਾਲਸਾ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਖ਼ਾਲਸਾ ਮਾਰਚਾਂ ਦੀ ਸਮਾਪਤੀ ਉਪਰੰਤ 29 ਮਾਰਚ ਸ਼ਾਮ ਤੋਂ 31 ਮਾਰਚ ਤੱਕ ਕੇਂਦਰੀ ਜੇਲ ਪਟਿਆਲਾ ਅੱਗੇ ਪੁਰਅਮਨ ਅਤੇ ਲੋਕਰਾਜੀ ਤਰੀਕੇ ਨਾਲ ਸ਼ਾਂਤੀ ਪੂਰਵਕ ਧਰਨਾ ਦੇਣ ਦਾ ਫੈਸਲਾ ਲਿਆ ਹੈ । ਮੋਰਚੇ ਨੇ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਦਾ ਹਰ ਪ੍ਰੋਗਰਾਮ ਵਿੱਚ ਸਹਿਯੋਗ ਲੈਣ ਦੇ ਨਾਲ ਨਾਲ ਸਮੁਚੇ ਸਿੱਖ ਸੰਤਾਂ, ਮਹਾਂਪੁਰਖਾਂ, ਨਿਹੰਗ ਸਿੰਘਾਂ, ਅਖੰਡ ਕੀਰਤਨੀ ਜਥਿਆਂ, ਸਿੱਖ ਟਕਸਾਲਾਂ, ਸਿੱਖ ਮਿਸ਼ਨਰੀ ਕਾਲਜਾਂ ਅਤੇ ਹੋਰ ਸਮੂਹ ਸਿੱਖ ਸੰਪਰਦਾਵਾਂ ਨੂੰ ਤਿੰਨ ਦਿਨ ਰੂਹਾਨੀ ਸਤਿਸੰਗ ਦੀਵਾਨ ਲਾਉਣ ਅਤੇ ਲੰਗਰ ਦੀ ਸੇਵਾ ਕਰਨ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ । ਸਮੂਹ ਵਿਦਿਆਰਥੀ ਜਥੇਬੰਦੀਆਂ, ਫੈਡਰੇਸ਼ਨਾਂ, ਰਾਜਨੀਤਕ ਪਾਰਟੀਆਂ, ਕਿਸਾਨ ਯੂਨੀਅਨਾਂ, ਵਪਾਰਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਸਥਾਨਕ ਸਿੰਘ ਸਭਾਵਾਂ ਤੇ ਸਿੱਖ ਸੇਵਕ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਜ ਤੋਂ ਹੀ ਆਪਣੀ ਜ਼ੁਮੇਂਵਾਰੀ ਸੰਭਾਲਦੇ ਹੋਏ ਸਘੰਰਸ਼ ਦੀ ਕਾਮਯਾਬੀ ਲਈ ਕਮਰਕੱਸੇ ਕਰ ਲੈਣ।
ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਤੇ ਸਾਬਕਾ ਜਥੇਦਾਰਾਂ ਤੋਂ ਇਲਾਵਾ ਸਾਰੇ ਕਾਰਜ ਦੀ ਸੰਪੂਰਨਤਾ ਲਈ ਸ੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸਾਰੇ ਅਕਾਲੀ ਦਲਾਂ ਤੋਂ ਵੀ ਪੂਰਨ ਸਹਿਯੋਗ ਲਿਆ ਜਾਏਗਾ।

ਪਟਿਆਲਾ ਜੇਲ੍ਹ ਦੇ ਜੇਲ੍ਹਰ ਲਖਵਿੰਦਰ ਸਿੰਘ ਜਾਖੜ ਤੇ ਅਦਾਲਤੀ ਹੁਕਮ ਨਾ ਮੰਨਣ ਦਾ ਕੇਸ ਦਰਜ

www.sabblok.blogspot.com
ਚੰਡੀਗੜ੍ਹ ਅਦਾਲਤ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿੱਥੀ ੩੧ ਮਾਰਚ ਨੂੰ ਫਾਂਸੀ ਦੇਣ ਦਾ ਤੀਜੀ ਵਾਰ ਹੁਕਮ-ਪਟਿਆਲਾ ਜੇਲ੍ਹ ਦੇ ਜੇਲ੍ਹਰ ਲਖਵਿੰਦਰ ਸਿੰਘ ਜਾਖੜ ਤੇ ਅਦਾਲਤੀ ਹੁਕਮ ਨਾ ਮੰਨਣ ਦਾ ਕੇਸ ਦਰਜ

ਚੰਡੀਗੜ੍ਹ ਦੇ ਵਧੀਕ ਸੈਸ਼ਨਜ਼ ਜੱਜ ਸ਼ਾਲਿਨੀ ਨਾਗਪਾਲ ਨੇ ਅੱਜ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਜਾ ਚੁੱਕੇ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਪਹਿਲਾ ਤੋਂ ਹੀ ਮਿੱਥੇ ਸਮੇਂ ਉਤੇ ਭਾਵ ਸਵੇਰੇ 9 ਵਜੇ ਹੀ ਫਾਂਸੀ ਦਿੱਤੀ ਜਾਵੇ। ਅੱਜ ਸਭ ਨੂੰ ਇਹੋ ਆਸ ਸੀ ਕਿ ਸ਼ਾਇਦ ਸਮੁੱਚੇ ਵਿਸ਼ਵ ’ਚ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਖ਼ਿਆਲ ਰਖਦਿਆਂ ਅਦਾਲਤ ਕੁੱਝ ਰਹਿਮ ਵਿਖਾਏਗੀ ਅਤੇ ਫਾਂਸੀ ਦਾ ਦਿਨ ਤਾਂ ਘੱਟੋ ਘੱਟ ਅੱਗੇ ਟਾਲ਼ ਦਿੱਤਾ ਜਾਵੇਗਾ ਪਰ ਜਸਟਿਸ ਸ਼ਾਲਿਨੀ ਨਾਗਪਾਲ ਨੇ ਸਿਰਫ਼ ਦੋ ਕੁ ਮਿੰਟ ’ਚ ਹੀ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਮਿੱਥੇ ਸਮੇਂ ’ਤੇ ਦੇਣ ਦਾ ਫ਼ੈਸਲਾ ਸੁਣਾਇਆ ਅਤੇ ਨਾਲ਼ ਹੀ ਉਨ੍ਹਾਂ ਪਟਿਆਲ਼ਾ ਦੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸ੍ਰੀ ਲਖਵਿੰਦਰ ਸਿੰਘ ਜਾਖੜ ਬਾਰੇ ਕਿਹਾ ਕਿ ਸੁਪਰਡੈਂਟ ਨੇ ਅਦਾਲਤੀ ਹੁਕਮਾਂ ਦੀ ਉ¦ਘਣਾ ਕੀਤੀ ਹੈ, ਇਸ ਲਈ ਉਹ ਆਉਂਦੀ 16 ਅਪ੍ਰੈਲ ਨੂੰ ਅਦਾਲਤ ’ਚ ਪੇਸ਼ ਹੋਵੇ। ਇਸ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ਼ ਸਬੰਧਤ ਮਾਮਲੇ ਨੇ ਅੱਜ ਇੱਕ ਨਵਾਂ ਹੀ ਦਿਲਚਸਪ ਨਾਟਕੀ ਮੋੜ ਲੈ ਲਿਆ। ਅੱਜ ਚੰਡੀਗੜ੍ਹ ਦੇ ਵਧੀਕ ਸੈਸ਼ਨਜ਼ ਜੱਜ ਸ਼ਾਲਿਨੀ ਨਾਗਪਾਲ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਖ਼ਲ ਕਰ ਕੇ ਉਘੇ ਵਕੀਲ ਸ੍ਰੀ ਅਰਵਿੰਦ ਠਾਕੁਰ ਨੇ ਦਾਅਵਾ ਕੀਤਾ ਕਿ ਹੁਣ ਤੱਕ ਸੀ ਬੀ ਆਈ ਦੀ ਤਰਫ਼ੋਂ ਭਾਈ ਰਾਜੋਆਣਾ ਖ਼ਿਲਾਫ਼ ਕੇਸ ਲੜ ਰਿਹਾ ਵਕੀਲ ਹੀ ਅਣਅਧਿਕਾਰਤ ਸੀ। ਇਸ ਲਈ ਪਿਛਲੇ 12 ਸਾਲਾ ਦੌਰਾਨ ਇਸ ਮਾਮਲੇ ਵਿੱਚ ਜਿਹੜੀਆਂ ਵੀ ਅਦਾਲਤੀ ਸੁਣਵਾਈਆਂ ਹੋਈਆਂ, ਉਨ੍ਹਾਂ ਦਾ ਕੋਈ ਵੀ ਕਾਨੂੰਨੀ ਜਾਂ ਸੰਵਿਧਾਨਕ ਆਧਾਰ ਨਹੀਂ ਬਣਦਾ। ਸ੍ਰੀ ਠਾਕੁਰ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਜਦੋਂ ਸਾਰੀ ਅਦਾਲਤੀ ਸੁਣਵਾਈ ਹੀ ਆਪਣਾ ਸੰਵਿਧਾਨਕ ਆਧਾਰ ਗੁਆ ਬੈਠੀ ਹੈ, ਤਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਉਸ ਸੁਣਵਾਈ ਦੇ ਆਧਾਰ ਉਤੇ ਸਜ਼ਾ ਦੇਣ ਦੀ ਕੋਈ ਤੁਕ ਹੀ ਨਹੀਂ ਬਣਦੀ। ਸ੍ਰੀ ਠਾਕੁਰ ਨੇ ਦੱਸਿਆ ਕਿ ਬੇਅੰਤ ਸਿੰਘ ਕਤਲ ਕਾਂਡ ਵਿੱਚ ਪਹਿਲਾਂ ਦੋਸ਼ੀ ਰਹੇ ਇੱਕ ਨੌਜਵਾਨ ਨਵਜੋਤ ਸਿੰਘ, ਜਿਸ ਨੂੰ ਬਾਅਦ ’ਚ ਬਰੀ ਕਰ ਦਿੱਤਾ ਗਿਆ ਸੀ, ਦੇ ਪਿਤਾ ਸ. ਤਰਲੋਕ ਸਿੰਘ ਨੇ ਉਦੋਂ ਸੀ ਬੀ ਆਈ ਕੋਲ਼ੋਂ ਸੂਚਨਾ ਦਾ ਅਧਿਕਾਰ ਹਾਸਲ ਕਰਨ ਦੇ ਕਾਨੂੰਨ ਅਧੀਨ ਜਾਣਕਾਰੀ ਲਈ ਸੀ; ਜਦੋਂ ਉਨ੍ਹਾਂ ਦੇ ਪੁੱਤਰ ਦੇ ਮਾਮਲੇ ਉਤੇ ਅਦਾਲਤੀ ਫ਼ੈਸਲਾ ਨਹੀਂ ਆ ਰਿਹਾ ਸੀ ਅਤੇ ਉਹ ਜਾਣਨਾ ਚਾਹੁੰਦੇ ਸਨ ਕਿ ਆਖ਼ਰ ਉਨ੍ਹਾਂ ਦੇ ਬੇਟੇ ਨੂੰ ਇਨਸਾਫ਼ ਕਦੋਂ ਮਿਲ਼ੇਗਾ। ਉਨ੍ਹਾਂ ਤਦ ਪੁੱਛਿਆ ਸੀ ਕਿ ਹੁਣ ਤੱਕ ਸੀ ਬੀ ਆਈ ਇਸ ਕੇਸ ਉਤੇ ਕਿੰਨਾ ਖ਼ਰਚਾ ਕਰ ਚੁੱਕੀ ਹੈ ਅਤੇ ਸੀ ਬੀ ਆਈ ਦੇ ਵਕੀਲ ਸ੍ਰੀ ਰਾਜਨ ਮਲਹੋਤਰਾ ਨੇ ਹਰੇਕ ਸੁਣਵਾਈ ਉਤੇ ਪੇਸ਼ ਹੋਣ ਲਈ ਸਰਕਾਰ ਵੱਲੋਂ ਕਿੰਨਾ ਭੁਗਤਾਨ ਹੁੰਦਾ ਹੈ। ਤਦ ਸੀ ਬੀ ਆਈ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਸੀ ਕਿ ਸ੍ਰੀ ਰਾਜਨ ਮਲਹੋਤਰਾ ਤਾਂ ਉਸ ਦੇ ਵਕੀਲ ਹੀ ਨਹੀਂ ਹਨ। ਹੁਣ ਐਡਵੋਕੇਟ ਸ੍ਰੀ ਅਰਵਿੰਦ ਠਾਕੁਰ ਨੇ ਸ. ਤਰਲੋਕ ਸਿੰਘ ਦੀ ਉਸੇ ਆਰ ਟੀ ਆਈ ਸੂਚਨਾ ਦੇ ਆਧਾਰ ਉਤੇ ਆਪਣੀ ਪਟੀਸ਼ਨ ਦਾਖ਼ਲ ਕਰ ਕੇ ਸੁਆਲਾਂ ਦੇ ਜੁਆਬ ਮੰਗੇ ਹਨ। ਜਸਟਿਸ ਸ਼ਾਲਿਨੀ ਨਾਗਪਾਲ ਇਸ ਪਟੀਸ਼ਨ ਦੀ ਸੁਣਵਾਈ ਲਈ 30 ਮਾਰਚ ਦਾ ਦਿਨ ਤੈਅ ਕੀਤਾ ਹੈ। ਹੁਣ ਉਸ ਦਿਨ ਜੇ ਸੀ ਬੀ ਆਈ ਆਖੇਗੀ ਕਿ ਸ੍ਰੀ ਰਾਜਨ ਮਲਹੋਤਰਾ ਉਸ ਦੇ ਵਕੀਲ ਹੀ ਨਹੀਂ ਹਨ, ਤਦ ਵੀ ਉਸ ਉਤੇ ਕਿੰਤੂ ਪ੍ਰੰਤੂ ਹੋਣਗੇ ਕਿ ਆਖ਼ਰ ਉਨ੍ਹਾਂ ਤੋਂ ਸੁਣਵਾਈ ਕਰਵਾ ਕੇ ਅਦਾਲਤ ਅਤੇ ਆਮ ਜਨਤਾ ਦੇ ਇੰਨੇ ਸਾਲ ਕਿਉਂ ਖ਼ਰਾਬ ਕੀਤੇ ਗਏ? ਜੇ ਸੀ ਬੀ ਆਈ ਆਖੇਗੀ ਕਿ ਸ੍ਰੀ ਰਾਜਨ ਮਲਹੋਤਰਾ ਹੀ ਉਸ ਦੇ ਵਕੀਲ ਹਨ, ਤਦ ਉਸ ਤੋਂ ਪੁੱਛਿਆ ਜਾਵੇਗਾ ਕਿ ਫਿਰ ਉਸ ਨੇ ਸ. ਤਰਲੋਕ ਸਿੰਘ ਨੂੰ ਆਰ ਟੀ ਆਈ ਅਧੀਨ ਮੰਗੀ ਸੂਚਨਾ ਗ਼ਲਤ ਕਿਉਂ ਦਿੱਤੀ? ਉਧਰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੀ ਭਾਈ ਰਾਜੋਆਣਾ ਦੇ ਮਾਮਲੇ ਵਿੱਚ ਅਨੇਕਾਂ ਕਾਨੂੰਨੀ ਤੇ ਤਕਨੀਕੀ ਨੁਕਸਾਂ ਦੀ ਗੱਲ ਕਰਦੇ ਹੋਏ ਇਹ ਆਖ ਚੁੱਕੇ ਹਨ ਕਿ ਭਾਈ ਰਾਜੋਆਣਾ ਨੂੰ ਅਜਿਹੇ ਹਾਲਾਤ ਵਿੱਚ ਫਾਂਸੀ ਸੰਭਵ ਨਹੀਂ ਹੈ।

Advertisement-----Bar Assosiation Election Jalandhar

www.sabblok.blogspot.com

कांग्रेस की कहानी , कांग्रेस की जुबानी---Krishan Kumar Dusad

www.sabblok.blogspot.com




मैं कांग्रेस हूँ.मेरा जन्म २८ दिसंबर,१८८५ को तेजपाल संस्कृत विद्यालय,मुम्बई में हुआ.मेरे पिता एक अंग्रेज ए.ओ.ह्युम थे जो एक नौकरशाह थे.तत्कालीन गवर्नर जनरल लार्ड डफरिन ने मेरे जन्म में अच्छी-खासी अभिरुचि ली थी.मेरी माता थी अंग्रेजों का भय कि देश में फ़िर से १८५७ जैसी क्रांति न भड़क उठे.उन्होंने मुझे इसलिए जन्म दिया ताकि उन्हें मालूम हो सके कि गुलाम भारत के लोग क्या चाहते हैं.मेरे जन्म के समय मात्र ७२ लोग मेरे परिवार में थे.लेकिन १८८८ आते-आते मेरे परिवार में इतने लोग जुड़ गए कि अंग्रेज डर गए और नौकरशाहों के मेरे अधिवेशन में शामिल होने पर रोक लगा दी गई.शुरू में मेरे परिवार के लोग डरे-सहमे थे और उनकी भाषा याचकों की भाषा थी.तब मैं भी बच्ची थी.२५ साल की तरुनाई आते-आते मेरे अन्दर इतना बल आ चुका था मैं अधिकार के साथ अंग्रेजों के समक्ष अपनी मांगे रख सकूँ.मेरे एक पुत्र तिलक ने तो अंग्रेजों से साफ-साफ कह दिया कि स्वाधीनता मेरा जन्मसिद्ध अधिकार है और मैं इसे लेकर रहूँगा.मेरे चाचा दादा भाई नौरोजी ने अंग्रेजों की देश को लूटने की नीति को समझा और देशवासियों को भी समझाया.अंग्रेज मेरे बढती ताकत से डरने लगे और उन्होंने सांप्रदायिक कार्ड खेलना शुरू कर दिया.उनके ही इशारों पर १९०६ में ढाका में मुस्लिम लीग की स्थापना की गई.उन्होंने बंगाल को भी सांप्रदायिक आधार पर १९०५ में बाँटना चाहा.मैंने पूरी ताकत से इस विभाजन का विरोध किया और उन्हें झुका भी दिया.लेकिन इसी बीच १९०७ में अंग्रेजों के बहकावे में आकर उदारवादियों ने कांग्रेस से अपने उग्रपंथी भाईयों को बाहर निकाल दिया.१९१५ तक मैं दो भागों में बँटी रही और कुछ खास नहीं कर सकी.१९१५ में मेरा सबसे महान बेटा मेरे परिवार में शामिल हुआ.उसका नाम था मोहन दास करमचंद गांधी.सत्य और अहिंसा उसके अस्त्र-शस्त्र थे.उसने मुझे शक्तिशाली बनाया लेकिन १९१६ में उसने लखनऊ में मुश्लिम लीग से समझौता कर उसे मान्यता भी प्रदान कर दी.१९२० में असहयोग आन्दोलन मेरे ही झंडे तले प्रारंभ किया गया.लेकिन इसके हिंसक हो जाने और मुस्लिम लीग द्वारा मुझे धोखा देने के कारण आन्दोलन वापस लेना पड़ा.१९२३ में मेरे परिवार के कुछ लोगों ने गांधी की सहमति से स्वराज पार्टी की स्थापना की और चुनावों में भाग लिया.उद्देश्य था केंद्रीय विधान सभा और प्रांतीय विधान परिषदों में घुसकर सरकार के कुत्सित इरादों को बेनकाब करना.बाद में इनमें से कई सत्ता सुख के लिए सरकार के सहयोगी बन गए.गांधी को मर्मान्तक पीड़ा हुई और उसने सविनय अवज्ञा आन्दोलन की घोषणा कर दी.हालांकि उसने इससे पहले अंग्रेजों से बातचीत का भी प्रयास किया.अंग्रेज आन्दोलन को मिल रहे व्यापक जनसमर्थन से डर गए और १६ अगस्त,१९३२ को सांप्रदायिक एवार्ड की घोषणा कर दी.उनका इरादा दलितों को बांकी हिन्दुओं से अलग करने का था.इससे पहले वे १९०९ में मुसलमानों को पृथक निर्वाचक मंडल के द्वारा हिन्दुओं से अलग करने का प्रयास कर चुके थे और इसमें उन्हें काफी सफलता भी मिली थी.गांधी उनकी चाल को समझ गया और अनशन पर बैठ गया.२५ सितम्बर,१९३२ को दलित नेता अम्बेदकर मान गए और पूना समझौता के द्वारा अंग्रेजों के इस कुत्सित प्रयास को निरस्त कर दिया गया.लेकिन अब गांधी की मेरे संगठन पर पकड़ कमजोर पड़ गई थी

.निराश होकर उसने १९३४ में मेरी सदस्यता का परित्याग कर दिया.मेरे ऊपर अब नेहरु,प्रसाद और पटेल की तिकड़ी का शासन था.गांधी अब सामाजिक कार्यों में सक्रिय हो गया.इसी बीच १९३७ के चुनावों में मुझे अपार सफलता हाथ लगी लेकिन नेहरु ने चुनाव हार चुकी लीग को शासन में भागीदारी नहीं देकर बहुत बड़ी गलती कर दी.जोश में गलती हो ही जाया करती है.लीग के नेता जिन्ना ने मेरे खिलाफ मुसलमानों को यह कहकर भड़काना शुरू कर दिया कि आजाद भारत में भी हिन्दू राज स्थापित हो जाएगा.२४ मार्च,१९४० को लाहौर में लीग ने पहली बार पाकिस्तान नाम के अलग देश की मांग की.उधर यूरोप में द्वितीय विश्व युद्ध छिड़ चुका था.गांधी ने मेरे सामने भारत छोडो आन्दोलन छेड़ने का प्रस्ताव रखा.जब मेरे युवा पुत्रों ने आनाकानी की तो गांधी ने धमकी देते हुए कहा कि मैं साबरमती तट के बालू से कांग्रेस से भी बड़ा संगठन खड़ा कर दूंगा.गांधी कांग्रेस सरकारों में पनप रहे भ्रष्टाचार से भी क्षुब्ध थे.मेरी सभी सरकारों ने आन्दोलन की घोषणा के साथ ही इस्तीफा दे दिया.कुछ भागों को छोड़कर कुछ दिनों के लिए पूरे देश में अंग्रेजी शासन समाप्त हो गया.लेकिन अंग्रेज सोने का अंडा देनेवाली मुर्गी को आसानी से आज़ाद कैसे कर देते?पूरे देश में आन्दोलन को बन्दूक के बल पर दबा दिया गया.पूरा भारत एक जेलखाने में बदल गया.परिणामस्वरूप आन्दोलन कमजोर पड़ गया.अब लीग मुसलमानों के लिए अलग राष्ट्र से कम पर मानने को तैयार नहीं था.उसने १६ अगस्त,१९४६ को हिन्दुओं पर हमला शुरू कर दिया.पूरे देश में भीषण दंगे भड़क उठे.लाखों लोग मारे गए और गांधी को भी भरे मन से विभाजन के लिए तैयार होना पड़ा.मैं इसके लिए सिर्फ लीग को ही दोषी नहीं मानती १९१६ में गांधी और १९३७ में नेहरु द्वारा की गई गलतियाँ भी कम गंभीर नहीं थीं.१५ अगस्त को देश की आजादी का दिन निर्धारित हो गया.तब तक गांधी मेरे संगठन में उभर रही गलत प्रवृत्तियों से सशंकित हो चुके थे और इसलिए कि कोई जनता में मेरे प्रति बनी हुई सदाशयता बेजा लाभ नहीं उठाया जा सके उसने मेरी समाप्ति का प्रस्ताव रखा.लेकिन नेहरु,प्रसाद और पटेल चुनावों में मेरी स्वर्णिम योगदान से लाभ उठाना चाहते थे सो उन्होंने उनके आग्रह तो निष्ठुरता से ठुकरा दिया.

चुनावों के बाद भी मेरी बागडोर नेहरु के हाथों में थी.उसने कश्मीर और तिब्बत में कई गलतियाँ की.उसने व्यापक पैमाने पर निर्माण कार्य कराया.ठेकेदारों के वारे-न्यारे हो गए.पूरे देश में भ्रष्टाचार पनपने लगा लेकिन अभी वह डरा-सहमा था.नेहरु एक स्वप्न-द्रष्टा था और सपने को सच मान लेने के कारण कश्मीर में एक के बाद एक कई गलतियाँ करता गया,१९६२ में उसे चीन के आगे मुंह की खानी पड़ी.१९६४ में उसके देहावसान के बाद नाटे कद का लाल बहादुर शास्त्री प्रधानमंत्री बना.गजब का जीवट था उसमें.सीमित साधनों से उसने १९६५ में पाकिस्तान को धूल चटा दी.तब मेरे संगठन में भ्रष्टाचार का घुन लगना शुरू तो हो गया था लेकिन स्थिति नियंत्रण में थी.१९५९ में जब जवाहरलाल नेहरु की बेटी इंदिरा गांधी जो घोर महत्वकांक्षी महिला थी मेरी अध्यक्ष बनी तब मैं इस आशंका से सिहर उठी कि मेरे ऊपर एक ही परिवार का वर्चस्व कायम हो जानेवाला तो नहीं है.लेकिन एक साल बाद ही आलोचनाओं से घबराकर नेहरु ने नीलम संजीव रेड्डी को मेरा अध्यक्ष बनवा दिया.१९६६ में मेरे ईमानदार पुत्र लाल बहादुर शास्त्री का ताशकंद में निधन हो गया.उसकी मृत्यु स्वाभाविक थी या हत्या आज तक रहस्यों के घेरे में है और शायद आगे भी रहेगी.इंदिरा को कांग्रेसी बेबी डौल समझ रहे थे और उन्हें लग रहा था कि इसके द्वारा उनका हित आसानी से सध सकेगा.इसलिए तत्कालीन कांग्रेस अध्यक्ष कामराज समेत बहुमत ने इंदिरा का साथ दिया और इंदिरा मोरारजी भाई को पछाड़कर प्रधानमंत्री बन बैठी.अगले कुछ सालों में ही उसने तमाम तिकड़मों का इस्तेमाल कर पार्टी संगठन पर भी पकड़ मजबूत कर ली.उसकी तानाशाही प्रवृत्ति से नाराज होकर मेरे परिवार के कई लोग मुझसे अलग हो गए और मेरा विभाजन हो गया.इसी बीच उसने गरीबी हटाने के वादे के साथ १९७१ का चुनाव लड़ा जीत भी हासिल की.आज तलक कितनी सरकारें बदल गईं लेकिन यह नारा और वादा बना हुआ है.

१९७१ में पाकिस्तान पर जीत के बाद वह पूरी तरह से निरंकुश हो गई.इस चुनाव में भारी पैमाने पर धांधली की गई थी और स्वयं इंदिरा गांधी के निर्वाचन पर भी इलाहाबाद उच्च न्यायालय में मुकदमा चल रहा था.१२ जून,१९७५ को न्यायालय ने इंदिरा के खिलाफ निर्णय दिया जिससे वह घबरा गई और २६ जून,१९७५ को देश में आतंरिक आपातकाल लगा दिया गया.सारे मौलिक अधिकार निरस्त कर दिए गए और मानवाधिकारों की जमकर धज्जियाँ उडाई गई.ऐसे समय में मेरा ही एक वृद्ध बेटा बीमार रहने के बावजूद सामने आया देश के नवजात लोकतंत्र को बचाने के लिए जान की बाजी लगा दी.पूरे देश में आपातकाल का व्यापक विरोध हुआ.१९७७ में जब चुनाव हुए तो मुझे इंदिरा की गलतियों का खामियाजा भुगतना पड़ा और मैं पहली बार सत्ता से बाहर हो गई.अब मैं आजादी के पहले वाली कांग्रेस नहीं रह गई थी.मेरे नाम पर अनगिनत पाप किए जा रहे थे,देश को बेचा जा रहा था.१९८० में विपक्षी सरकार की गलतियों की वजह से मेरी सत्ता में वापसी हुई.लेकिन इंदिरा के रंग-ढंग में कोई खास बदलाव नहीं आया.१९८४ में अतीत में की गई गलतियों और पंजाब में भिन्दरवाले को दिए गए समर्थन के कारण इंदिरा की हत्या कर दी गई.लेकिन अब मेरे ऊपर उसके परिवार का वर्चस्व इतना ज्यादा बढ़ चुका था कि वह मेरा पर्याय बन गया था.यानी कांग्रेस मतलब गांधी-नेहरु परिवार.१९७५ में मेरे अध्यक्ष देवकांत बरुआ ने कहा भी था कि इंडिया इज इंदिरा एंड इंदिरा इज इंडिया.३१ अक्तूबर,१९८४ को इंदिरा का बेटा प्रधानमंत्री बना और बाद में माँ की जगह अध्यक्ष भी.हत्या के समय इंदिरा मेरी अध्यक्ष भी थी.राजीव एक भोला-भाला इन्सान था.भारतीय राजनीति की उसे समझ ही नहीं थी.वह अपने चापलूसों के कहने पर चलने लगा और श्रीलंका में अपने ही देश से गए तमिल विद्रोहियों के खिलाफ सेना भेजने की गलती कर दी.उस पर भ्रष्टाचार सम्बन्धी भी कई आरोप लगे और १९८९ के चुनाव में मैं एक बार फ़िर सत्ता से बाहर हो गई.२ सालों तक मेरे विरोधियों ने किसी तरह शासन चलाया.१९९१ के मध्यावधि चुनाव के समय मेरी सत्ता में वापसी निश्चित लग रही थी.मैं बहुत खुश थी क्योंकि राजीव अब परिपक्व नेता की तरह व्यवहार कर रहे थे.लेकिन २१ मई,१९९१ को तमिल विद्रोहियों ने उसकी हत्या कर दी.पी.वी.नरसिंह राव मेरी जीत के बाद प्रधानमंत्री बना.वह एक अनुभवी और विद्वान नेता था लेकिन भ्रष्ट भी था.उसका ज्यादातर समय न्यायालय में भ्रष्टाचार के आरोपों का जवाब देने में गुजरता था.उसकी काली करतूतों के कारण मुझे एक बार फ़िर १९९६ में हार का सामना करना पड़ा और फ़िर से विपक्षी गठबंधन सत्ता में आ गया जिसे बाहर से मेरा ही समर्थन प्राप्त था.१९९८ में हुए मध्यावधि चुनाव करवाना पड़ा जिसमें फ़िर से मेरी हार हुई.अब भारतीय इतिहास में तीसरी बार बिना मेरे समर्थन के सरकार बनी.चुनाव के तत्काल बाद राजीव गांधी की विधवा सोनिया गांधी को मेरे तत्कालीन अध्यक्ष सीताराम केसरी को अपमानित तरीके से हटाते हुए अध्यक्ष बना दिया गया.मेरे वरिष्ठ पुत्रों का मानना था कि बिना इंदिरा परिवार के नेतृत्व के मैं सत्ता में नहीं आ सकती.कितनी गलत सोंच थी!सत्ता काम के आधार पर भी मिल सकती है,नाम कोई जरुरी नहीं होता.विपक्षी एन.डी.ए. गठबंधन ने इस दौरान (१९९८-२००४) देश को शानदार नेतृत्व और शासन दिया.लेकिन उसके शासन में आम आदमी अपने को उपेक्षित महसूस करने लगा था.किसानों द्वारा आत्महत्या की ख़बरें सामने आने लगी थीं.सोनिया ने मौके को भुनाया और आम आदमी से आम आदमी की सरकार बनाने का आह्वान किया.२००४ में मेरी फ़िर से सत्ता में वापसी हुई.लेकिन इस बार सोनिया का उद्देश्य सिर्फ सत्ता में बने रहना था,देश हित से उसका कुछ भी लेना-देना नहीं था.देश में महंगाई बढ़ने लगी,भ्रष्टाचार चरम सीमा तक पहुँचने लगा.आज ६ सालों में मैं सत्ता में हूँ.मनमोहन सिंह नाम मात्र के प्रधानमंत्री बने हुए हैं.वास्तविक सत्ता सोनिया के हाथों में है.किसान अब भी आत्महत्या कर रहे हैं.गोदामों में अनाज सड़ रहे हैं और देश में अन्न-उत्पादन गिर रहा है.चपरासी से लेकर सचिव तक और वार्ड आयुक्त से लेकर मंत्री तक भ्रष्ट है और डंके की चोट पर भ्रष्ट है.मेरी सरकार के २००९ में दोबारा सत्ता सँभालने के बाद हर महीने कोई-न-कोई घोटाला सामने आ रहा है.हद तो यह है कि कोई मंत्री इस्तीफा भी नहीं दे रहा.

उच्चतम न्यायालय को टिपण्णी करनी पड़ रही है कि ऐसे मंत्री को हटाया क्यों नहीं जा रहा?साथ ही उसने यह भी कहा है कि जब सरकार भ्रष्टाचार को रोकने का प्रयास नहीं कर रही तो इसे वैधानिक मान्यता क्यों नहीं दे देती?देश के एक तिहाई हिस्से पर लोकतंत्र विरोधी नक्सलियों ने कब्ज़ा कर लिया है.मेरे पुत्र नेहरु और राजीव द्वारा की गई गलतियाँ कश्मीर में नासूर बन गई हैं.अब फ़िर से इतिहास से सबक नहीं लेते हुए कश्मीर मे मेरी सरकार गलतियाँ करने पर आमादा है.मेरे भीतर अब आतंरिक लोकतंत्र भी नहीं रहा.सोनिया ही सारे फैसले ले रही है.२०२० तक देश को विकसित भारत बनाने का वाजपेयी का सपना पृष्ठभूमि में जा चुका है.अब तो मेरे घर के लोग २० सालों तक मेरे नाम पर सिर्फ सत्ता में बने रहने के प्रयास में लगे हैं.चीन से मेरे प्यारे देश को प्रतियोगिता का तो सामना करना पड़ ही रहा है,खतरा भी उत्पन्न हो गया है.कोई स्वतंत्र नीति अपनाने के बदले मेरी सरकार अमेरिका की गोद में जा बैठी है और भारत अमेरिका का ५१वां राज्य बनकर रह गया है.देश में बढ़ रहे भ्रष्टाचार की अंतर्राष्ट्रीय स्तर पर भी पुष्टि की जाने लगी है.मेरी अध्यक्ष पर भी वर्धा रैली के समय मुख्यमंत्री से पैसा लेने के आरोप लगे हैं.

पार्टी फंड लबालब भरा हुआ है और पदाधिकारियों को महँगी गाड़ियाँ बांटी जा रही है.बिहार के चुनाव में जनता के बीच भी मेरे परिवार द्वारा पैसे बांटने के मामले सामने आ रहे हैं.
देश रसातल की ओर जा रहा है और वह भी मेरे नेतृत्व में.मैं शर्मिंदा हूँ लेकिन मेरी कोई नहीं सुन रहा.

काश आजादी के तत्काल बाद गांधी जी की सलाह पर अमल करते हुए मुझे मृत्यु-दान दे दिया गया हो

Poem by---Krishan Kumar Dusad

www.sabblok.blogspot.com



ऐसे है मेरे राम ,ऐसे है मेरे राम,
विनय भरा ह्रदय करे, सदा जिन्हें प्रणाम
ऐसे है मेरे राम ,ऐसे है मेरे राम ,
ह्रदय कमल, नयन कमल, सुमुख कमल,
चरण कमल, कमल के तुम तेजपुंज
क्षबी ललित ललाम ,
ऐसे है मेरे राम ,ऐसे है मेरे राम
राम सा पुत्र न राम सा भ्राता ,
राम सा मित्र न राम सा ताता

Poem ByTajinder Ada Fan Club

www.sabblok.blogspot.com
काश मैं होती धरती पर बस उतनी
जिसके उपर सिर्फ़ आकाश बन तुम ही चल पाते
या मैं होती किसी कपास के पौधे की डोडी
जिसके धागे का तुम कुर्ता बना अपने तन पर सजाते
या मैं होती दूर पर्वत पर बहती एक झरना
तुम राही बन वहाँ रुक के अपनी प्यास बुझाते
या मैं होती मस्त ब्यार का एक झोंका
जिसके चलते तुम अपने थके तन को सहलाते
या मैं होती दूर गगन में टिमटिम करता एक तारा
जिसकी दिशा ज्ञान से तुम अपनी मंजिल पा जाते
यूँ ही सज जाते मेरे सब सपने बन के हक़ीकत
यदि मेरी ज़िंदगी के हमसफ़र कही तुम बन जा

Monday, 26 March 2012

I love Gurudas Mann Saab more than anybody else in this world --Pandit Rao

www.sabblok.blogspot.com

I ended my Fast in Sri Khadur Saheb. I love Gurudas Mann Saab more than anybody else in this world . It will be proved one day. ( Sri Khadur Saheb vich bhuk haratal mai khatam karr ditta...... Gurudas Mann Saab nu mai Sabb too vadd pyar karr daa....ek din ye sabit hoyegi.........

Sunday, 25 March 2012

ਫਾਂਸੀ ਦੀ ਤਰੀਕ ਨੇੜੇ ਆਉਣ ਕਾਰਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੋਆਣਾ ਕਲਾਂ ਦੇ ਆਸ ਪਾਸ ਦੇ ਕਰੀਬ 15 ਪਿੰਡਾਂ ਵਿਚ ਤਣਾਅ ਵਧਿਆ

www.sabblok.blogspot.com

ਲੁਧਿਆਣਾ--(ਅਮਨ ਰਿਆੜ)--ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੰਭਾਵਤ ਫਾਂਸੀ ਦੀ ਤਰੀਕ ਨੇੜੇ ਆਉਣ ਕਾਰਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੋਆਣਾ ਕਲਾਂ ਦੇ ਆਸ ਪਾਸ ਦੇ ਕਰੀਬ 15 ਪਿੰਡਾਂ ਵਿਚ ਤਣਾਅ ਵਧ ਗਿਆ ਹੈ। ਲੁਧਿਆਣਾ ਤੋਂ ਪੱਤਰਕਾਰਾਂ ਦੀ ਟੀਮ ਅੱਜ ਪਿੰਡ ਰਾਜੋਆਣਾ ਪੁੱਜੀ। ਹਲਵਾਰਾ ਲੰਘ ਕੇ ਸੱਜੇ ਹੱਥ ਮੁੱਖ ਸੜਕ ਉਪਰ ਰਾਜੋਆਣਾ ਦਾ ਗੇਟ ਹੈ। ਪਹਿਲਾਂ ਰਾਜੋਆਣਾ ਖੁਰਦ ਦੀ ਅਬਾਦੀ ਆਉਂਦੀ ਹੈ ਤੇ ਉਥੋਂ ਕੁਝ ਕਦਮ ਅੱਗੇ ਵੱਡਾ ਰਾ...ਜੋਆਣਾ ਆਉਂਦਾ ਹੈ। ਪਿੰਡ ਦੇ ਛਿਪਦੇ ਪਾਸੇ ਫਿਰਨੀ ’ਤੇ ਫਾਂਸੀਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਘਰ ਹੈ। ਇੱਥੇ ਦੋ ਘਰ ਇੱਕੋ ਜਿਹੇ ਹਨ। ਇਨ੍ਹਾਂ ਵਿਚੋਂ ਇੱਕ ਘਰ ਭਾਈ ਬਲਵੰਤ ਸਿੰਘ ਦੇ ਚਾਚੇ ਅਵਤਾਰ ਸਿੰਘ ਦਾ ਹੈ। ਉਸਦਾ ਪੂਰਾ ਪਰਿਵਾਰ ਵੀ ਸਿੱਖੀ ਸਰੂਪ ਨੂੰ ਸਮਰਪਿਤ ਹੈ। ਅਗਲਾ ਦਰਵਾਜ਼ਾ ਭਾਈ ਬਲਵੰਤ ਸਿੰਘ ਦੇ ਘਰ ਦਾ ਹੈ। ਪੱਤਰਕਾਰਾਂ ਨੂੰ ਦੇਖ ਕੇ ਇੱਕ ਉਦਾਸ ਤੇ ਸਹਿਮੇ ਹੋਏ ਚਿਹਰੇ ਵਾਲਾ ਨੌਜਵਾਨ ਗੇਟ ਤੋਂ ਬਾਹਰ ਆਇਆ। ਉਸ ਦਾ ਨਾਂ ਕੁਲਵੰਤ ਸਿੰਘ (47) ਹੈ ਅਤੇ ਉਹ ਬਲਵੰਤ ਦਾ ਵੱਡਾ ਭਰਾ ਹੈ। ਬਲਵੰਤ ਉਸ ਤੋਂ ਤਿੰਨ ਸਾਲ ਛੋਟਾ ਹੈ। ਕੁਲਵੰਤ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਭਾਈ ਬਲਵੰਤ ਘੱਟ ਬੋਲਦਾ ਤੇ ਸਿੱਖੀ ਸਿਦਕ ਨਾਲ ਭਰਿਆ ਹੋਇਆ ਸੀ। ਉਸ ਨੇ ਬੀ.ਏ. ਤੱਕ ਦੀ ਪੜ੍ਹਾਈ ਖਾਲਸਾ ਕਾਲਜ ਸੁਧਾਰ ਤੋਂ ਕੀਤੀ। ਨੀਲਾ ਤਾਰਾ ਅਪਰੇਸ਼ਨ 1984 ਤੋਂ ਬਾਅਦ ਉਹ ਇਕਦਮ ਬਦਲ ਗਿਆ ਤੇ ਚੁੱਪ ਰਹਿਣ ਲੱਗ ਪਿਆ। ਪੜ੍ਹਾਈ ਉਪਰੰਤ ਉਹ ਹੁਸ਼ਿਆਰਪੁਰ ਜਹਾਨ ਖੇਲਾਂ ਜਾ ਕੇ ਪੁਲੀਸ ਵਿਚ ਭਰਤੀ ਹੋ ਗਿਆ ਤੇ ਤਿੰਨ ਸਾਲ ਉਥੇ ਰਿਹਾ। ਉਸ ਉਪਰੰਤ ਉਹ ਪਟਿਆਲੇ ਚਲਾ ਗਿਆ। ਨੌਕਰੀ ਦੌਰਾਨ ਕਦੇ ਕਦਾਈਂ ਪਿੰਡ ਮਿਲਣ ਆਉਂਦਾ ਸੀ। ਉਸ ਨੂੰ ਪਿੰਡ ਦੇ ਸਭ ਔਰਤ–ਮਰਦ ਘਰੇ ਮਿਲ ਕੇ ਜਾਂਦੇ ਸਨ। ਪਰਿਵਾਰ ਨੂੰ ਤਾਂ ਉਦੋਂ ਹੀ ਪਤਾ ਲੱਗਾ ਜਦੋਂ ਉਸ (ਕੁਲਵੰਤ) ਨੂੰ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲੀਸ ਚੁਕ ਕੇ ਲੈ ਗਈ। ਜਦੋਂ ਉਸ ਨੂੰ ਪੁਲੀਸ ਦੀ ਕੁੱਟ ਪੈ ਰਹੀ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਬਲਵੰਤ ਦੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਸ਼ਮੂਲੀਅਤ ਸੀ। ਉਹ ਕੁਝ ਕਰ ਨਹੀਂ ਸਕਦਾ ਸੀ, ਕਿਸਮਤ ਨੂੰ ਕੋਸਦਾ ਕਿ ਬਲਵੰਤ ਨੇ ਇਹ ਕੰਮ ਕਿਉਂ ਕੀਤਾ। ਕਿਹੇ ਚੰਦਰੇ ਵਕਤ ਉਹ ਅੱਤਵਾਦੀਆਂ ਦੇ ਧੱਕੇ ਚੜ੍ਹ ਗਿਆ। ਉਹ 6 ਮਹੀਨੇ ਥਾਣਿਆਂ ਵਿਚ ਰੁਲਦਾ ਰਿਹਾ ਤੇ ਉਸ ਵੇਲੇ ਛੱਡਿਆ ਗਿਆ ਜਦੋਂ ਉਸ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਘਰ ਆ ਕੇ ਫੇਰ ਉਹ ਦੋ ਸਾਲ ਤੱਕ ਲੁਕਦਾ ਰਿਹਾ ਕਿਉਂਕਿ ਉਸ ਉਪਰ ਤਸ਼ੱਦਦ ਇੰਨਾ ਹੋਇਆ ਸੀ ਕਿ ਪਿੰਡ ਵਾਲੇ ਘਰ ਤੋਂ ਉਸ ਨੂੰ ਡਰ ਆਉਂਦਾ ਸੀ। ਉਸ ਨੇ ਦੱਸਿਆ ਕਿ ਉਸ ਦੀ ਮਾਂ ਗੁਰਮੀਤ ਕੌਰ (70) ਇਸ ਵੇਲੇ ਬਹੁਤ ਭੈੜੀ ਮਾਨਸਿਕ ਹਾਲਤ ਵਿਚ ਹੈ। ਉਸ ਦੀਆਂ ਅੱਖਾਂ ਦੀ ਜੋਤ ਵੀ ਨਾਂਮਾਤਰ ਹੀ ਰਹਿ ਗਈ ਹੈ। ਬਲਵੰਤ ਸਿੰਘ ਦਾ ਵਿਆਹ ਨਹੀਂ ਹੋਇਆ ਜਦਕਿ ਉਸ ਦੇ ਆਪਣੇ ਦੋ ਪੁੱਤਰ ਹਨ। ਰਵਨੀਤ ਸਿੰਘ (22) ਬੀ.ਏ. ਕਰ ਰਿਹਾ ਹੈ ਅਤੇ ਅਮਨਪ੍ਰੀਤ ਸਿੰਘ (14) 9ਵੀਂ ਜਮਾਤ ਵਿਚ ਪੜ੍ਹ ਰਿਹਾ ਹੈ। ਕੁਲਵੰਤ ਨੇ ਦੱਸਿਆ ਕਿ ਉਹ ਦੋ ਭਰਾ ਹੀ ਹਨ, ਕੋਈ ਭੈਣ ਨਹੀਂ ਹੈ। ਕਮਲਪ੍ਰੀਤ ਕੌਰ ਉਸ ਦੇ ਦੀ ਭਰਾ ਦੀ ਆਪਣੇ ਆਪ ਨੂੰ ਧਰਮ ਭੈਣ ਦੱਸਦੀ ਹੈ। ਉਸ ਦਾ ਭਰਾ ਵੀ ਉਸ ਦੀ ਇੱਜ਼ਤ ਕਰਦਾ ਹੈ ਪਰ ਉਨ੍ਹਾਂ ਦੇ ਬਾਕੀ ਪਰਿਵਾਰ ਨਾਲ ਉਸ ਦਾ ਕੋਈ ਜ਼ਿਆਦਾ ਵਾਹ ਵਾਸਤਾ ਨਹੀਂ। ਰਹਿਮ ਦੀ ਅਪੀਲ ਬਾਰੇ ਉਸ ਨੇ ਕਿਹਾ ਕਿ ਬਲਵੰਤ ਸਿੰਘ ਇਸ ਗੱਲ ਨੂੰ ਨਹੀਂ ਮੰਨਦਾ। ਪਰਿਵਾਰ ਦੋ ਵਾਰ ਪੱਕੇ ਕਾਗਜ਼ਾਂ ’ਤੇ ਅਪੀਲ ਟਾਈਪ ਕਰਵਾ ਕੇ ਪਟਿਆਲਾ ਜੇਲ੍ਹ ਵਿਚ ਗਿਆ ਸੀ ਪਰ ਉਸ ਨੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਉਸ ਨੇ ਤਾਂ ਮਾਂ ਦੀ ਵੀ ਨਹੀਂ ਮੰਨੀ। ਮਾਂ ਨੂੰ ਕਹਿ ਦਿੱਤਾ ਕਿ ‘ਤੰੂ ਰੋਣਾ ਨਹੀਂ, ਚੜ੍ਹਦੀ ਕਲਾ ਵਿਚ ਰਹਿਣਾ ਹੈ।’ ਬਲਵੰਤ ਸਿੰਘ ਆਮ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਮਕਾਨ ਦੀ ਡਿੱਗ ਚੁੱਕੀ ਛੱਤ ਤੋਂ ਸਾਫ ਹੈ ਕਿ ਪਰਿਵਾਰ ਦਾ ਗਰੀਬੀ ਨੇ ਲੱਕ ਤੋੜ ਦਿੱਤਾ ਹੈ। ਡਿੱਗੀਆਂ ਕੰਧਾਂ ਤੇ ਛੱਤ ’ਤੇ ਪਾਟੀ ਪੁਰਾਣੀ ਤਰਪਾਲ ਪਾ ਕੇ ਪਰਿਵਾਰ ਆਪਣੇ ਆਪ ਨੂੰ ਘਰ ਵਿਚ ਰਹਿਣ ਦਾ ਭੁਲੇਖਾ ਪਾ ਰਿਹਾ ਹੈ। ਪਿਛਲੇ ਪਾਸੇ ਇੱਕ ਦਲਾਨ ਨੁਮਾ ਵੱਡਾ ਕਮਰਾ ਵੀ ਤਿਆਰੀ ਬਿਨਾਂ ਅਧੂਰਾ ਹੈ। ਪਤਾ ਲੱਗਾ ਹੈ ਕਿ ਕੁਲਵੰਤ ਦੀ ਪਤਨੀ ਪਰਮਜੀਤ ਕੌਰ ਤਿੰਨ ਸਾਲ ਪਹਿਲਾਂ ਬਲਵੰਤ ਨਾਲ ਮੁਲਾਕਾਤ ਕਰ ਕੇ ਪਿੰਡ ਪਰਤੀ ਤੇ ਬੇਹੋਸ਼ ਹੋ ਕੇ ਗਈ ਅਤੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ ਸੀ। ਬਲਵੰਤ ਦੇ ਪਿਤਾ ਮਲਕੀਅਤ ਸਿੰਘ ਮਾਰਟਗੇਜ ਬੈਂਕ ਦੇ ਡਾਇਰੈਕਟਰ ਤੇ ਪੰਜ ਸਾਲ ਪਿੰਡ ਦੇ ਸਰਪੰਚ ਰਹੇ। ਉਹ ਲੁਟੇਰਾ ਗਰੋਹ ਦੀ ਗੋਲੀ ਦਾ ਸ਼ਿਕਾਰ ਹੋ ਗਏ ਸਨ। ਪੱਤਰਕਾਰਾਂ ਦੀ ਟੀਮ ਨੇ ਘਰ ਦੇ ਅੰਦਰ ਜਾ ਕੇ ਬਲਵੰਤ ਦੀ ਮਾਂ ਗੁਰਮੀਤ ਕੌਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇੰਨਾ ਹੀ ਕਿਹਾ, ‘‘ਮੇਰੇ ਪੁੱਤਰ ਨੇ ਜੋ ਕੀਤਾ ਹੋਵੇਗਾ ਠੀਕ ਹੀ ਕੀਤਾ ਹੋਵੇਗਾ।’’ ਉਸਨੂੰ ਹਾਲੇ ਵੀ ਅਕਾਲ ਪੁਰਖ ਵੱਲੋਂ ਕੁਝ ਚੰਗਾ ਹੋ ਜਾਣ ਦੀ ਆਸ ਹੈ। ਉਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਵੀ ਅਪੀਲ ਕੀਤੀ। ਬਲਵੰਤ ਦੇ ਭਤੀਜੇ ਰਵੀ ਅਤੇ ਅਮਨ ਦੀਆਂ ਅੱਖਾਂ ਵਿੱਚ ਉਦਾਸੀ ਦੀ ਨਮੀ ਸਾਫ ਝਲਕ ਰਹੀ ਸੀ। —
 


 · 

ਕਾਂਗਰਸ ਨੇ ਰਾਜੋਆਨਾ ਦੀ ਮੌਤ ਦੀ ਸਜਾ ਨੂੰ ਬਦਲਣ ’ਤੇ ਸ. ਬੇਅੰਤ ਸਿੰਘ ਦੇ ਪਰਿਵਾਰ ਦੇ ਪੱਖ ਦਾ ਸਮਰਥਨ ਕੀਤਾ (ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ)

www.sabblok.blogspot.com

  • (ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ)
     

  • ਚੰਡੀਗੜ•, 25 ਮਾਰਚ(ਗੁਰਪ੍ਰੀਤ ਮਹਿਕ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ  ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪਰਿਵਾਰ ਦੇ ਰਾਜੋਆਨਾ ਨੂੰ ਮੌਤ ਦੀ ਸਜਾ ਨੂੰ ਉਮਰ ਕੈਦ ’ਚ ਬਦਲਣ ਸਬੰਧੀ ਪੱਖ ਦੀ ਸਰਾਹਨਾ ਕਰਦੇ ਹੋਏ ਇਸਦਾ ਸਮਰਥਨ ਕੀਤਾ ਹੈ।
    ਉਥੇ ਹੀ, ਉਨਾਂ ਨੇ ਇਸ ਸਬੰਧ ’ਚ ਸੂਬਾ ਸਰਕਾਰ ਵੱਲੋਂ ਕਾਨੂੰਨੀ ਰਸਤਾ ਅਪਣਾਉਣ ਜਾਂ ਰਾਸ਼ਟਰਪਤੀ ਨੂੰ ਅਪੀਲ ਕਰਨ ਸਬੰਧੀ ਲਏ ਜਾਣ ਵਾਲੇ ਫੈਸਲੇ ਦਾ ਪੂਰਾ ਸਮਰਥਨ ਤੇ ਸਹਿਯੋਗ ਦੇਣ ਦਾ ਭਰੌਸਾ ਦਿੱਤਾ ਹੈ।
    ਕੈਪਟਨ ਅਮਰਿੰਦਰ ਨੇ ਅਦਾਲਤ ਵੱਲੋਂ ਰਾਜੋਆਨਾ ਨੂੰ ਫਾਂਸੀ ਦੀ ਸਜਾ ਦੇਣ ਸਬੰਧੀ ਆਦੇਸ਼ਾਂ ਤੋ ਬਾਅਦ ਦੇ ਤਾਜਾ ਹਾਲਾਤਾਂ ’ਤੇ ਪ੍ਰਤੀਕ੍ਰਿਆ ਜਾਹਿਰ ਕਰਦੇ ਹੋਏ ਕਿਹਾ ਕਿ ਸ. ਬੇਅੰਤ ਸਿੰਘ ਨੇ ਆਪਣੇ ਜੀਵਨ ਨੂੰ ਪੰਜਾਬ ’ਚ ਸ਼ਾਂਤੀ ਲਈ ਕੁਰਬਾਨ ਕਰ ਦਿੱਤਾ। ਇਸੇ ਰਾਹ ’ਤੇ ਚਲਦੇ ਹੋਏ ਅੱਜ ਉਨਾਂ ਦੇ ਪਰਿਵਾਰਿਕ ਮੈਂਬਰ ਵੀ ਇਹੋ ਚਾਹੁੰਦੇ ਹਨ ਕਿ ਕਿਸੇ ਵੀ ਕੀਮਤ ’ਤੇ ਸੂਬੇ ’ਚ ਸ਼ਾਂਤੀ ਬਣੀ ਰਹੇ ਤੇ ਇਸਦੇ ਚਲਦੇ ਹੀ ਉਨਾਂ ਨੇ ਰਾਜੋਆਨਾ ਨੂੰ ਮੌਤ ਦੀ ਸਜਾ ਦਿੱਤੇ ਜਾਣ ਦੇ ਫੈਸਲੇ ਨੂੰ ਉਮਰ ਕੈਦ ’ਚ ਬਦਲਣ ਦੀ ਮੰਗ ਕੀਤੀ ਹੈ।
    ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਵਿਚਾਰ ਦਾ ਸਮਰਥਨ ਕਰਦੀ ਹੈ ਕਿ ਮੌਤ ਦੀ ਸਜਾ ਨੂੰ ਉਮਰ ਕੈਦ ’ਚ ਬਦਲਣਾ ਚਾਹੀਦਾ ਹੈ। ਉਹ ਸਰਕਾਰ ਵੱਲੋਂ ਇਸ ਲਈ ਲਏ ਜਾਣ ਵਾਲੇ ਫੈਸਲੇ ਦਾ ਸਮਰਥਨ ਕਰੇਗੀ, ਚਾਹੇ ਉਹ ਰਸਤਾ ਕਾਨੂੰਨੀ ਹੋਵੇ ਜਾਂ ਫਿਰ ਰਾਸ਼ਟਰਪਤੀ ਨੂੰ ਅਪੀਲ ਕਰਨਾ।
    ਕੈਪਟਨ ਅਮਰਿੰਦਰ ਨੇ ਜੋਰ ਦਿੰਦੇ ਹੋਏ ਕਿਹਾ ਕਿ ਬੜੀ ਮੁਸ਼ਕਿਲ ਨਾਲ ਪੰਜਾਬ ’ਚ ਪੈਦਾ ਕੀਤੀ ਗਈ ਸ਼ਾਂਤੀ ਨੂੰ ਬਣਾਏ ਰੱਖਣਾ ਬਹੁਤ ਜਰੂਰੀ ਹੈ। ਜਿਸ ਲਈ ਪਾਰਟੀ ਹਰ ਸਹਿਯੋਗ ਦੇਣ ਨੂੰ ਤਿਆਰ ਹੈ।

    poem by---H Singh Sandhu

    www.sabblok.blogspot.com
    "ਖਾ-ਖਾ ਵਧਿਆ ਪੇਟ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ"
    ਖਾ-ਖਾ ਵਧਿਆ ਪੇਟ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ
    ਬਾਬਾ ਸੱਦਣਾ ਮਹਿੰਗਾ ਪੈਂਦਾ, ਲੱਖਾਂ ਦੇ ਵਿਚ ਪੈਸੇ ਲੈਂਦਾ
    ਹੱਦੋਂ ਬਾਹਲਾ ਰੇਟ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ
    ਗਰਮ ਮਸਾਲੇ ਖਾ-ਖਾ ਫਿੱਟਿਆ, ਸਾਨ੍ਹ ਭੂਤਰੇ ਵਾਂਗੂੰ ਭਿੱਟਿਆ
    ਚਿਹਰਾ ਮਾਰੇ ਸੇਕ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ
    ਉਤੋਂ ਹੋਰ ਤੇ ਅੰਦਰੋਂ ਹੋਰ, ਬਾਹਰੋਂ ਸਾਧ ਤੇ ਅੰਦਰੋਂ ਚੋਰ
    ਨਾ ਪਾਇਆ ਕਿਸੇ ਨੇ ਭੇਤ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ ਸਾਰੇ ਆ-ਆ ਮੱਥਾ ਟੇਕਣ, ਕਰਕੇ ਡੰਡੌਤਾਂ ਮੂਹਰੇ ਲੇਟਣ
    ਤੱਕ ਕੇ ਭਗਵਾਂ ਭੇਸ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ
    ਡੀ ਸੀ ਹੋਵੇ ਜਾਂ ਸੰਤਰੀ, ਅਫਸਰ ਹੋਵੇ ਭਾਵੇਂ ਮੰਤਰੀ
    ਮਿੱਤਰ ਬਣੇ ਹਰੇਕ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ
    ਚੌਂਅ ਖੇਤਾਂ ਵਿਚ ਕੋਠੀ ਪਾਈ, ਕਾਰ ਪਜੈਰੋ ਵਿਚ ਖੜਾਈ
    ਉਤੇ ਲਾਲ ਬੱਤੀ ਲਾਈ, ਡੇਰਾ ਬੜਾ ਗਰੇਟ ਬਾਬੇ ਦਾ
    ਚਾਰ ਕੁਵਿੰਟਲ ਵੇਟ ਬਾਬੇ ਦਾ, ਬਾਹਲਾ ਈ ਮੋਟਾ ਪੇਟ ਬਾਬੇ ਦਾ..."

    Saturday, 24 March 2012

    ਗਲਤ ਪੰਜਾਬੀ ਗਾਣੇ ਲਿਖਣ ਅਤੇ ਗਾਉਣ ਵਾਲਿਆਂ ਖਿਲਾਫ ਪੰਡਿੰਤ ਰਾਓ ਬੈਠੇ ਭੁੱਖ ਹੜਤਾਲ ਤੇ


     ਖਡੂਰ ਸਾਹਿਬ ਵਿਖੇ  ਭੁੱਖ ਹੜਤਾਲ ਤੇ ਬੈਠੇ ਪੰਡਿੰਤ ਰਾਓ  
    www.sabblok.blogspot.com
    ਗਲਤ ਪੰਜਾਬੀ ਗਾਣੇ ਲਿਖਣ ਅਤੇ ਗਾਉਣ ਵਾਲਿਆਂ ਖਿਲਾਫ ਪੰਡਿੰਤ ਰਾਓ ਖਡੂਰ ਸਾਹਿਬ ਵਿਖੇ  ਭੁੱਖ ਹੜਤਾਲ ਤੇ ਬੈਠ ਗਏ ਹਨ ਓਹਨਾ ਦੀ ਮੰਗ ਹੈ ਕੀ ਗਲਤ ਲਿਖਣ ਅਤੇ ਗਾਣ ਵਾਲੇ ਪੰਜਾਬੀ ਮਾਂ ਬੋਲੀ ਤੋਂ ਮਾਫ਼ੀ ਮੰਗਣ

    Friday, 23 March 2012

    ਨਸ਼ੇ ਨੇ ਕੀਤਾ ਪੰਜਾਬ ਦਾ ਨਾਸ਼ !----ਗਾਜ਼ੀ ਸੰਧੂ

    www.sabblok.blogspot.com

    ਕੋਈ ਸਮਾਂ ਸੀ ਜਦੋਂ ਪੰਜਾਬ ਦਾ ਨਾਮ ਲੈਂਦਿਆਂ ਹੀ ਅੱਖਾਂ ਅੱਗੇ ਤਗੜੇ ਜੁੱਸਿਆਂ ਵਾਲੇ ਗੱਭਰੂ ਘੁੰਮਣ ਲੱਗ ਜਾਂਦੇ ਸਨ ਖੇਤਾਂ ਦੇਵੱਟਾਂ ਬੰਨਿਆਂ ਤੇ ਢੋਲੇ ਲਾਉਣ ਵਾਲੀ ਇਸ ਸਿੱਧਰੀ ਜਿਹੀ ਪੰਜਾਬੀ ਕੋਮ ਤੋਂ ਦੁਨੀਆਂ ਖੌਫ ਖਾਂਦੀ ਸੀ ਨੋਜਵਾਨ ਨਿਰੋਈ ਖੁਰਾਕਖਾਂਦੇ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ ਅਤੇ ਸ਼ਾਮ ਨੂੰ ਘੋਲ-ਕਬੱਡੀ ਵਿੱਚ ਆਪਣੇ ਜੋਹਰ ਦਿਖਾਉਂਦੇ ਵੈਲਾਂ-ਐਬਾਂ ਤੋਂ ਕੋਹਾਂਦੂਰ ਜਵਾਨੀ ਆਪਣੀ ਹੀ ਮਸਤੀ ਵਿੱਚ ਸਾਰਾ ਦਿਨ ਲੁੱਡੀਆਂ ਪਾਉਂਦੀ ਰਹਿੰਦੀ ਇਸ ਜਵਾਨੀ ਦੇ ਜੋਸ਼ ਨੇ ਹੀ 70 ਦੇ ਦਹਾਕੇਵਿੱਚ ਦੇਸ਼ ਨੂੰ ਹਰੀ ਕ੍ਰਾਂਤੀ ਦਾ ਸੁਪਨਾਂ ਸਾਕਾਰ ਕਰਕੇ ਦਿੱਤਾ
    ਸਮੇਂ ਨੇ ਕਰਵਟ ਬਦਲੀ ਤੇ 70 ਦਾ ਦਹਾਕਾ ਖਤਮ ਹੁੰਦਿਆਂ-ਹੁੰਦਿਆਂ ਇਸ ਮਾਣਮੱਤੀ ਜਵਾਨੀ ਦੀ ਤਸਵੀਰ ਅਤੇ ਤਕ਼ਦੀਰਹੀ ਬਦਲ ਗਈ ਜਿਹੜੀ ਜਵਾਨੀ ਤੰਬਾਕੂ ਨੂੰ ਵੀ ਹੱਥ ਲਾਉਣ ਤੋਂ ਤੋਬਾ ਕਰਦੀ ਸੀ ਉਹੀ ਸੋਹਲ ਜਵਾਨੀ ਵੱਡੇ-ਵੱਡੇ ਨਸ਼ਿਆਂਦੇ ਮੱਕੜਜਾਲ ਵਿੱਚ ਘਿਰ ਗਈ ਇਸ ਦਾ ਨਤੀਜਾ ਬੜਾ ਹੀ ਭਿਆਨਕ ਨਿਕਲਿਆ ਜਿਹਨਾਂ ਸ਼ਰੀਰਾਂ ਨੂੰ ਦੇਖ ਕੇ ਹੀ ਭੁੱਖਲਹਿੰਦੀ ਸੀ ਉਹ ਹੁਣ ਹੱਡੀਆਂ ਦੀ ਮੁੱਠ ਰਹਿ ਗਏ ਹਨ ਜਿਹੜੇ ਗੱਭਰੂ ਮੇਲਿਆਂ ਵਿੱਚ ਕਬੱਡੀਆਂ ਪਾਕੇ ਅਲ੍ਹੜਾਂ ਦੇ ਦਿਲਲੁੱਟਦੇ ਸਨ ਉਹ ਅੱਜ ਸੜਕਾਂ ਤੇ ਡਿੱਗਦੇ ਫਿਰਦੇ ਹਨ  ਦੁੱਧ-ਮੱਖਣਾਂ ਦੀ ਥਾਂ ਕੈਪਸੂਲ ਅਤੇ ਗੋਲੀਆਂ ਨੇ ਲੈ ਲਈ ਹੈ ਮਜਾਕਦੀ ਪਾਤਰ ਬਣਕੇ ਰਹਿ ਗਈ ਹੈ ਅੱਜ ਦੇ ਦੋਰ ਦੀ ਸਾਡੀ ਪੰਜਾਬੀ ਜਵਾਨੀ ਦੁਨੀਆਂ ਤੇ ਰਾਜ ਕਰਨ ਵਾਲੀ ਪੰਜਾਬ ਦੀ ਜਵਾਨੀਅੱਜ ਪੂਰੀ ਤਰ੍ਹਾਂ ਨਸ਼ੇ ਵਿੱਚ ਗਲਤਾਨ ਹੋ ਚੁੱਕੀ ਹੈ ਇਹ ਸੁਣ ਕੇ ਰੂਹ ਨੂੰ ਕੰਬਣੀਂ ਛਿੜ ਜਾਂਦੀ ਹੈ ਕਿ ਪੰਜਾਬ ਦੇ 73 %ਨੋਜਵਾਨ ਨਸ਼ੇੜੀ ਬਣ ਗਏ ਨੇ
    ਪੰਜਾਬ ਵਿੱਚ ਇਹ ਨਸ਼ੇ ਦਾ ਜੋ ਛੇਵਾਂ ਦਰਿਆ ਵਗਿਆ ਹੈ ਇਸ ਨੇ ਹਰੇਕ ਸ਼ਹਿਰਕਸਬਾਪਿੰਡਗਲੀ-ਮੁਹੱਲਾ ਹੜ੍ਹ ਲਿਆਹੈ ਇਸ ਛੇਵੇਂ ਦਰਿਆ ਦੀ ਸਭ ਤੋਂ ਜਿਆਦੀ ਮਾਰ ਦਿਹਾਤੀ ਇਲਾਕਿਆਂ ਨੂੰ ਪਈ ਹੈ 67 % ਪੇਂਡੂ ਅਬਾਦੀ ਨਸ਼ੇ ਦੀ ਗੁਲਾਮਬਣ ਗਈ ਹੈ ਮਾਝੇ ਦੇ 61 % ਮਾਲਵੇ ਦੇ 64 % ਅਤੇ ਦੁਆਬੇ ਦੇ 68 % ਪਰਿਵਾਰਾਂ ਵਿੱਚ ਘੱਟੋ-ਘੱਟ ਇੱਕ ਨਸ਼ੇੜੀ ਜਰੂਰਹੈ ਬਾਰਡਰ ਏਰੀਏ ਦੇ 71 % ਨੋਜਵਾਨ ਨਸ਼ਿਆਂ ਦੇ ਆਦੀ ਹਨ ਸਭ ਤੋਂ ਜਿਆਦਾ ਦੁੱਖਦਾਈ ਤਸਵੀਰ ਵਿਦਿਆਰਥੀਵਰਗ ਦੀ ਹੈ ਪੰਜਾਬ ਵਿੱਚ ਹਰੇਕ ਤੀਜਾ ਵਿਦਿਆਰਥੀ ਨਸ਼ੇਬਾਜ਼ ਹੈ ਜਦ ਕਿ ਹਰੇਕ ਦਸਵੀ ਵਿਦਿਆਰਥਣ ਨਸ਼ੇ ਤੇ ਹੱਥਅਜਮਾਂਉਦੀ ਹੈ ਇਸ ਤੋਂ ਇਲਵਾ 66% ਸਕੂਲੀ ਵਿਦਿਆਰਥੀ ਵੀ ਤੰਬਾਕੂ ਉਤਪਾਦ ਵਰਤਦੇ ਹਨ ਪਿੰਡਾਂ ਵਿੱਚੋਂ  ਤਰਨਤਾਰਨਜ਼ਿਲੇ ਦੇ ਪਿੰਡ ਨਸ਼ਾ ਕਰਨ ਦੇ ਮਾਮਲੇ ਵਿੱਚ ਅੱਵਲ ਹਨ ਜਦ ਕਿ ਸ਼ਹਿਰਾਂ ਵਿੱਚੋ ਅੰਮ੍ਰਿਤਸਰ ਮੋਹਰੀ ਹੈ ਨਸ਼ੇ ਦਾ ਪਸਾਰਪੰਜਾਬ ਵਿੱਚ ਕਿਸ ਪੱਧਰ ਤੇ ਵਧਿਆ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਅੰਮ੍ਰਿਤਸਰ ਵਰਗੇ ਪਾਕ ਸ਼ਹਿਰ ਵਿੱਚਹਰ ਰੋਜ਼ 1 ਕਰੋੜ ਦੀ ਸ਼ਰਾਬ ਪੀਤੀ ਜਾਂਦੀ ਹੈ ਮਾਲਵੇ ਦੇ ਰਾਜਸਥਾਨ ਨਾਲ ਲੱਗਦੇ ਪਿੰਡਾਂ ਦੀ 70 % ਅਬਾਦੀ ਭੁੱਕੀ ਖਾਂਦੀਹੈ ਪੰਜਾਬ ਦੇ 70 % ਨਸ਼ੇੜੀ ਮੈਡੀਕਲ ਨਸ਼ਾ ਕਰਦੇ ਹਨ ਜਿੰਨਾਂ ਵਿੱਚ ਗੋਲੀਆਂਕੈਪਸੂਲਆਇਉਡੈਕਸ ਅਤੇ ਟੀਕੇਸ਼ਾਂਮਿਲ ਹਨ ਜਦੋਂ ਕਿ 16% ਨਸ਼ੇੜੀ ਸਮੈਕਹਰੋਇਨ , ਕੋਕੀਨ ਆਦਿ ਵਰਗੇ ਤਗੜੇ ਨਸ਼ੇ ਕਰਦੇ ਹਨ
    ਇਸ ਨਸ਼ੇ ਦੀ ਅੰਧਾਂਧੁੰਦ ਵਰਤੋਂ ਨੇਂ ਜਿੱਥੇ ਲੱਖਾਂ ਘਰ ਪੱਟ ਦਿੱਤੇ ਹਨ ਉੱਥੇ ਇਸ ਜ਼ਹਿਰ ਨੇਂ ਸਾਡੇ ਪੰਜਾਬੀ ਸਮਾਜ ਵਿੱਚ ਕਈਕੁਰੀਤੀਆਂ ਨੂੰ ਵੀ ਵਾੜ ਦਿੱਤਾ ਹੈ ਅੱਜ ਪੰਜਾਬ ਵਿੱਚ ਜ਼ੁਰਮ ਦਾ ਗ੍ਰਾਫ ਅਸਮਾਨ ਛੂਹ ਰਿਹਾ ਹੈ ਵੱਧ ਰਹੀਆਂ ਚੋਰੀ ਡਕੈਤੀਦੀਆਂ ਵਾਰਦਾਤਾਂ ਇਸ ਨਸ਼ੇ ਦੀ ਹੀ ਦੇਣ ਹਨ ਸ਼ੋਂਕ ਤੋਂ ਸ਼ੁਰੂ ਹੋਣ ਵਾਲਾ ਇਹ ਅੰਤਹੀਣ ਸਫ਼ਰ ਵੱਡੀ ਗਿਣਤੀ ਵਿੱਚ ਨੋਜਵਾਨਾਂਨੂੰ ਅਪਰਾਧੀ ਬਣਾ ਰਿਹਾ ਹੈ ਕਿਉਕਿ ਜਦੋਂ ਕੋਈ ਪੱਕਾ ਨਸ਼ੇੜੀ ਬਣ ਜਾਂਦਾਂ ਹੈ ਤਾਂ ਉਸ ਦਾ ਖਰਚਾ ਕਈ ਗੁਣਾਂ ਵੱਧ ਜਾਂਦਾਂ ਹੈਆਲਸੀ ਹੋਣ ਕਰਕੇ ਉਹ ਕੰਮ ਨਹੀ ਕਰ ਸਕਦੇ ਇਸ ਲਈ ਪਹਿਲਾਂ ਉਹ ਘਰੋਂ ਚੋਰੀ ਸ਼ੁਰੂ ਕਰਦੇ ਹਨ ਜੋ ਜਲਦੀ ਹੀਡਕੈਤੀਆਂ ਵਿੱਚ ਬਦਲ ਜਾਂਦੀ ਹੈ ਇਸ ਤਰ੍ਹਾਂ ਇਹ ਰਾਹ ਤੋਂ ਭਟਕੇ ਨੋਜਵਾਨ ਪੇਸ਼ੇਵਰ ਅਪਰਾਧੀ ਬਣ ਜਾਂਦੇ ਹਨ ਜੋ ਸਾਰੀਜਿੰਦਗੀ ਮੌਤ ਦੀ ਖੇਡ ਖੇਡਦੇ ਰਹਿੰਦੇਂ ਹਨ
    ਇਸ ਨਸ਼ੇ ਦੇ ਤੂਫਾਨ ਨੇਂ ਪੰਜਾਬ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ ਅੱਜ ਇਸ ਦੇ ਕਹਿਰ ਤੋਂ ਕੋਈ ਕਰਮਾਂ ਵਾਲਾ ਹੀ ਘਰਬਚਿਆ ਹੈ ਪਿੰਡਾਂ ਦੀ ਦੁਕਾਨਾਂ ਤੇ ਖਾਣ-ਪੀਣ ਦੀਆਂ ਵਸਤੂਆਂ ਘੱਟ ਹੁੰਦੀਆਂ ਹਨ ਜਦ ਕਿ ਸਿਗਰੇਟ ਤੰਬਾਕੂ ਦੇ ਬ੍ਰਾਂਡਜਿਆਦਾ ਹੁੰਦੇ ਹਨ 10 -15 ਸਾਲ ਦੇ ਬੱਚੇ ਪਿੰਡਾਂ ਵਿੱਚ ਨਸ਼ੇ ਦੇ ਟੀਕੇ ਲਾਉਂਦੇ ਆਮ ਦੇਖੇ ਜਾ ਸਕਦੇ ਹਨ ਸ਼ਹਿਰਾਂ ਦੀਤਸਵੀਰ ਵੀ ਪਿੰਡਾਂ ਨਾਲੋਂ ਕੋਈ ਵੱਖਰੀ ਨਹੀ ਹੈ ਪੜ੍ਹੇ-ਲਿਖੇ ਪਰਿਵਾਰਾਂ ਨਾਲ ਤਾਲੁਕ ਰੱਖਣ ਵਾਲੇ ਨੋਜਵਾਨ ਸਮੈਕ ਦੇ ਸੂਟੇਆਂਵਿੱਚ ਆਪਣੀ ਕੀਮਤੀ ਜਿੰਦਗੀ ਉਡਾ ਰਹੇ ਹਨ
    ਅੱਜ ਨਸ਼ੇ ਨੇ ਪੰਜਾਬ ਨੂੰ ਉਸ ਮੋੜ ਤੇ ਲਿਆ ਖੜ੍ਹਾ ਕੀਤਾ ਹੈ ਜਿੱਥੇ ਉਸ ਕੋਲ ਇੱਕੋ ਰਾਹ ਬਚਿਆ ਹੈ ਕਿ ਕਿਸੇ ਵੀ ਤਰੀਕ਼ੇਨਾਲ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀਆਂ ਜੰਜੀਰਾਂ 'ਚੋ ਅਜਾਦ ਕਰਵਾਇਆ ਜਾਵੇ ਚਾਹੇ ਉਹ ਤਰੀਕ਼ਾ ਪਿਆਰ ਵਾਲਾ ਹੋਵੇ ਚਾਹੇਉਹ ਡੰਡੇਂ ਵਾਲਾ ਇਸ ਵਾਸਤੇ ਸਰਕਾਰ ਅਤੇ ਸਮਾਜ ਦੋਹਾਂ ਨੂੰ ਹੀ ਆਪਣੇ-ਆਪਣੇ ਪੱਧਰ ਤੇ ਤਨਦੇਹੀ ਨਾਲ ਕੰਮ ਕਰਨਾਂਪਵੇਗਾ ਹੁਣ ਹੋਰ ਦੇਰੀ ਕਰਨ ਦਾ ਤਾਂ ਸਵਾਲ ਹੀ ਨਹੀ ਉੱਠਦਾ ਕਿਉਕੇ ਪੰਜਾਬ ਦਾ ਤਕਰੀਬਨ ਹਰੇਕ ਘਰ ਨਸ਼ੇ ਦੀ ਅੱਗਵਿੱਚ ਜਲ ਰਿਹਾ ਹੈ ਜੋ ਘਰ ਬਚੇ ਹਨ ਉਹਨਾਂ ਨੂੰ ਵੀ ਸਹਿਯੋਗ ਦੇਣਾਂ ਪਵੇਗਾ ਕਿਉਕੇ ਇਸ ਚੰਦਰੀ ਅੱਗ ਦਾ ਕੋਈ ਪਤਾ ਨਹੀਇਹ ਕਿੱਧਰ ਨੂੰ ਆਪਣਾ ਰੁਖ ਕਰ ਲਵੇ ਨਸ਼ੇ ਖਿਲਾਫ਼ ਜੰਗ ਜਿੱਤਣ ਲਈ ਸਾਨੂੰ ਸਭ ਨੂੰ ਇੱਕ ਹੋਣਾ ਪਵੇਗਾ ਤੇ ਇੱਕ ਹੋਣਾਂ ਵੀਚਾਹੀਦਾ ਹੈ ਆਖਿਰ ਇਹ ਪੰਜਾਬ ਦੀ ਹਸਤੀ ਦਾ ਸਵਾਲ ਹੈ। 
                                  ​