www.sabblok.blogspot.com
ਕੋਈ ਸਮਾਂ ਸੀ ਜਦੋਂ ਪੰਜਾਬ ਦਾ ਨਾਮ ਲੈਂਦਿਆਂ ਹੀ ਅੱਖਾਂ ਅੱਗੇ ਤਗੜੇ ਜੁੱਸਿਆਂ ਵਾਲੇ ਗੱਭਰੂ ਘੁੰਮਣ ਲੱਗ ਜਾਂਦੇ ਸਨ। ਖੇਤਾਂ ਦੇਵੱਟਾਂ ਬੰਨਿਆਂ ਤੇ ਢੋਲੇ ਲਾਉਣ ਵਾਲੀ ਇਸ ਸਿੱਧਰੀ ਜਿਹੀ ਪੰਜਾਬੀ ਕੋਮ ਤੋਂ ਦੁਨੀਆਂ ਖੌਫ ਖਾਂਦੀ ਸੀ। ਨੋਜਵਾਨ ਨਿਰੋਈ ਖੁਰਾਕਖਾਂਦੇ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ ਅਤੇ ਸ਼ਾਮ ਨੂੰ ਘੋਲ-ਕਬੱਡੀ ਵਿੱਚ ਆਪਣੇ ਜੋਹਰ ਦਿਖਾਉਂਦੇ। ਵੈਲਾਂ-ਐਬਾਂ ਤੋਂ ਕੋਹਾਂਦੂਰ ਜਵਾਨੀ ਆਪਣੀ ਹੀ ਮਸਤੀ ਵਿੱਚ ਸਾਰਾ ਦਿਨ ਲੁੱਡੀਆਂ ਪਾਉਂਦੀ ਰਹਿੰਦੀ। ਇਸ ਜਵਾਨੀ ਦੇ ਜੋਸ਼ ਨੇ ਹੀ 70 ਦੇ ਦਹਾਕੇਵਿੱਚ ਦੇਸ਼ ਨੂੰ ਹਰੀ ਕ੍ਰਾਂਤੀ ਦਾ ਸੁਪਨਾਂ ਸਾਕਾਰ ਕਰਕੇ ਦਿੱਤਾ।
ਸਮੇਂ ਨੇ ਕਰਵਟ ਬਦਲੀ ਤੇ 70 ਦਾ ਦਹਾਕਾ ਖਤਮ ਹੁੰਦਿਆਂ-ਹੁੰਦਿਆਂ ਇਸ ਮਾਣਮੱਤੀ ਜਵਾਨੀ ਦੀ ਤਸਵੀਰ ਅਤੇ ਤਕ਼ਦੀਰਹੀ ਬਦਲ ਗਈ। ਜਿਹੜੀ ਜਵਾਨੀ ਤੰਬਾਕੂ ਨੂੰ ਵੀ ਹੱਥ ਲਾਉਣ ਤੋਂ ਤੋਬਾ ਕਰਦੀ ਸੀ ਉਹੀ ਸੋਹਲ ਜਵਾਨੀ ਵੱਡੇ-ਵੱਡੇ ਨਸ਼ਿਆਂਦੇ ਮੱਕੜਜਾਲ ਵਿੱਚ ਘਿਰ ਗਈ। ਇਸ ਦਾ ਨਤੀਜਾ ਬੜਾ ਹੀ ਭਿਆਨਕ ਨਿਕਲਿਆ। ਜਿਹਨਾਂ ਸ਼ਰੀਰਾਂ ਨੂੰ ਦੇਖ ਕੇ ਹੀ ਭੁੱਖਲਹਿੰਦੀ ਸੀ ਉਹ ਹੁਣ ਹੱਡੀਆਂ ਦੀ ਮੁੱਠ ਰਹਿ ਗਏ ਹਨ। ਜਿਹੜੇ ਗੱਭਰੂ ਮੇਲਿਆਂ ਵਿੱਚ ਕਬੱਡੀਆਂ ਪਾਕੇ ਅਲ੍ਹੜਾਂ ਦੇ ਦਿਲਲੁੱਟਦੇ ਸਨ ਉਹ ਅੱਜ ਸੜਕਾਂ ਤੇ ਡਿੱਗਦੇ ਫਿਰਦੇ ਹਨ । ਦੁੱਧ-ਮੱਖਣਾਂ ਦੀ ਥਾਂ ਕੈਪਸੂਲ ਅਤੇ ਗੋਲੀਆਂ ਨੇ ਲੈ ਲਈ ਹੈ। ਮਜਾਕਦੀ ਪਾਤਰ ਬਣਕੇ ਰਹਿ ਗਈ ਹੈ ਅੱਜ ਦੇ ਦੋਰ ਦੀ ਸਾਡੀ ਪੰਜਾਬੀ ਜਵਾਨੀ। ਦੁਨੀਆਂ ਤੇ ਰਾਜ ਕਰਨ ਵਾਲੀ ਪੰਜਾਬ ਦੀ ਜਵਾਨੀਅੱਜ ਪੂਰੀ ਤਰ੍ਹਾਂ ਨਸ਼ੇ ਵਿੱਚ ਗਲਤਾਨ ਹੋ ਚੁੱਕੀ ਹੈ। ਇਹ ਸੁਣ ਕੇ ਰੂਹ ਨੂੰ ਕੰਬਣੀਂ ਛਿੜ ਜਾਂਦੀ ਹੈ ਕਿ ਪੰਜਾਬ ਦੇ 73 %ਨੋਜਵਾਨ ਨਸ਼ੇੜੀ ਬਣ ਗਏ ਨੇ।
ਪੰਜਾਬ ਵਿੱਚ ਇਹ ਨਸ਼ੇ ਦਾ ਜੋ ਛੇਵਾਂ ਦਰਿਆ ਵਗਿਆ ਹੈ ਇਸ ਨੇ ਹਰੇਕ ਸ਼ਹਿਰ, ਕਸਬਾ, ਪਿੰਡ, ਗਲੀ-ਮੁਹੱਲਾ ਹੜ੍ਹ ਲਿਆਹੈ। ਇਸ ਛੇਵੇਂ ਦਰਿਆ ਦੀ ਸਭ ਤੋਂ ਜਿਆਦੀ ਮਾਰ ਦਿਹਾਤੀ ਇਲਾਕਿਆਂ ਨੂੰ ਪਈ ਹੈ। 67 % ਪੇਂਡੂ ਅਬਾਦੀ ਨਸ਼ੇ ਦੀ ਗੁਲਾਮਬਣ ਗਈ ਹੈ। ਮਾਝੇ ਦੇ 61 % ਮਾਲਵੇ ਦੇ 64 % ਅਤੇ ਦੁਆਬੇ ਦੇ 68 % ਪਰਿਵਾਰਾਂ ਵਿੱਚ ਘੱਟੋ-ਘੱਟ ਇੱਕ ਨਸ਼ੇੜੀ ਜਰੂਰਹੈ। ਬਾਰਡਰ ਏਰੀਏ ਦੇ 71 % ਨੋਜਵਾਨ ਨਸ਼ਿਆਂ ਦੇ ਆਦੀ ਹਨ। ਸਭ ਤੋਂ ਜਿਆਦਾ ਦੁੱਖਦਾਈ ਤਸਵੀਰ ਵਿਦਿਆਰਥੀਵਰਗ ਦੀ ਹੈ। ਪੰਜਾਬ ਵਿੱਚ ਹਰੇਕ ਤੀਜਾ ਵਿਦਿਆਰਥੀ ਨਸ਼ੇਬਾਜ਼ ਹੈ ਜਦ ਕਿ ਹਰੇਕ ਦਸਵੀ ਵਿਦਿਆਰਥਣ ਨਸ਼ੇ ਤੇ ਹੱਥਅਜਮਾਂਉਦੀ ਹੈ ਇਸ ਤੋਂ ਇਲਵਾ 66% ਸਕੂਲੀ ਵਿਦਿਆਰਥੀ ਵੀ ਤੰਬਾਕੂ ਉਤਪਾਦ ਵਰਤਦੇ ਹਨ। ਪਿੰਡਾਂ ਵਿੱਚੋਂ ਤਰਨਤਾਰਨਜ਼ਿਲੇ ਦੇ ਪਿੰਡ ਨਸ਼ਾ ਕਰਨ ਦੇ ਮਾਮਲੇ ਵਿੱਚ ਅੱਵਲ ਹਨ ਜਦ ਕਿ ਸ਼ਹਿਰਾਂ ਵਿੱਚੋ ਅੰਮ੍ਰਿਤਸਰ ਮੋਹਰੀ ਹੈ। ਨਸ਼ੇ ਦਾ ਪਸਾਰਪੰਜਾਬ ਵਿੱਚ ਕਿਸ ਪੱਧਰ ਤੇ ਵਧਿਆ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਅੰਮ੍ਰਿਤਸਰ ਵਰਗੇ ਪਾਕ ਸ਼ਹਿਰ ਵਿੱਚਹਰ ਰੋਜ਼ 1 ਕਰੋੜ ਦੀ ਸ਼ਰਾਬ ਪੀਤੀ ਜਾਂਦੀ ਹੈ। ਮਾਲਵੇ ਦੇ ਰਾਜਸਥਾਨ ਨਾਲ ਲੱਗਦੇ ਪਿੰਡਾਂ ਦੀ 70 % ਅਬਾਦੀ ਭੁੱਕੀ ਖਾਂਦੀਹੈ। ਪੰਜਾਬ ਦੇ 70 % ਨਸ਼ੇੜੀ ਮੈਡੀਕਲ ਨਸ਼ਾ ਕਰਦੇ ਹਨ ਜਿੰਨਾਂ ਵਿੱਚ ਗੋਲੀਆਂ, ਕੈਪਸੂਲ, ਆਇਉਡੈਕਸ ਅਤੇ ਟੀਕੇਸ਼ਾਂਮਿਲ ਹਨ ਜਦੋਂ ਕਿ 16% ਨਸ਼ੇੜੀ ਸਮੈਕ, ਹਰੋਇਨ , ਕੋਕੀਨ ਆਦਿ ਵਰਗੇ ਤਗੜੇ ਨਸ਼ੇ ਕਰਦੇ ਹਨ।
ਇਸ ਨਸ਼ੇ ਦੀ ਅੰਧਾਂਧੁੰਦ ਵਰਤੋਂ ਨੇਂ ਜਿੱਥੇ ਲੱਖਾਂ ਘਰ ਪੱਟ ਦਿੱਤੇ ਹਨ ਉੱਥੇ ਇਸ ਜ਼ਹਿਰ ਨੇਂ ਸਾਡੇ ਪੰਜਾਬੀ ਸਮਾਜ ਵਿੱਚ ਕਈਕੁਰੀਤੀਆਂ ਨੂੰ ਵੀ ਵਾੜ ਦਿੱਤਾ ਹੈ। ਅੱਜ ਪੰਜਾਬ ਵਿੱਚ ਜ਼ੁਰਮ ਦਾ ਗ੍ਰਾਫ ਅਸਮਾਨ ਛੂਹ ਰਿਹਾ ਹੈ ਵੱਧ ਰਹੀਆਂ ਚੋਰੀ ਡਕੈਤੀਦੀਆਂ ਵਾਰਦਾਤਾਂ ਇਸ ਨਸ਼ੇ ਦੀ ਹੀ ਦੇਣ ਹਨ। ਸ਼ੋਂਕ ਤੋਂ ਸ਼ੁਰੂ ਹੋਣ ਵਾਲਾ ਇਹ ਅੰਤਹੀਣ ਸਫ਼ਰ ਵੱਡੀ ਗਿਣਤੀ ਵਿੱਚ ਨੋਜਵਾਨਾਂਨੂੰ ਅਪਰਾਧੀ ਬਣਾ ਰਿਹਾ ਹੈ ਕਿਉਕਿ ਜਦੋਂ ਕੋਈ ਪੱਕਾ ਨਸ਼ੇੜੀ ਬਣ ਜਾਂਦਾਂ ਹੈ ਤਾਂ ਉਸ ਦਾ ਖਰਚਾ ਕਈ ਗੁਣਾਂ ਵੱਧ ਜਾਂਦਾਂ ਹੈਆਲਸੀ ਹੋਣ ਕਰਕੇ ਉਹ ਕੰਮ ਨਹੀ ਕਰ ਸਕਦੇ ਇਸ ਲਈ ਪਹਿਲਾਂ ਉਹ ਘਰੋਂ ਚੋਰੀ ਸ਼ੁਰੂ ਕਰਦੇ ਹਨ ਜੋ ਜਲਦੀ ਹੀਡਕੈਤੀਆਂ ਵਿੱਚ ਬਦਲ ਜਾਂਦੀ ਹੈ। ਇਸ ਤਰ੍ਹਾਂ ਇਹ ਰਾਹ ਤੋਂ ਭਟਕੇ ਨੋਜਵਾਨ ਪੇਸ਼ੇਵਰ ਅਪਰਾਧੀ ਬਣ ਜਾਂਦੇ ਹਨ ਜੋ ਸਾਰੀਜਿੰਦਗੀ ਮੌਤ ਦੀ ਖੇਡ ਖੇਡਦੇ ਰਹਿੰਦੇਂ ਹਨ।
ਇਸ ਨਸ਼ੇ ਦੇ ਤੂਫਾਨ ਨੇਂ ਪੰਜਾਬ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ। ਅੱਜ ਇਸ ਦੇ ਕਹਿਰ ਤੋਂ ਕੋਈ ਕਰਮਾਂ ਵਾਲਾ ਹੀ ਘਰਬਚਿਆ ਹੈ। ਪਿੰਡਾਂ ਦੀ ਦੁਕਾਨਾਂ ਤੇ ਖਾਣ-ਪੀਣ ਦੀਆਂ ਵਸਤੂਆਂ ਘੱਟ ਹੁੰਦੀਆਂ ਹਨ ਜਦ ਕਿ ਸਿਗਰੇਟ ਤੰਬਾਕੂ ਦੇ ਬ੍ਰਾਂਡਜਿਆਦਾ ਹੁੰਦੇ ਹਨ। 10 -15 ਸਾਲ ਦੇ ਬੱਚੇ ਪਿੰਡਾਂ ਵਿੱਚ ਨਸ਼ੇ ਦੇ ਟੀਕੇ ਲਾਉਂਦੇ ਆਮ ਦੇਖੇ ਜਾ ਸਕਦੇ ਹਨ। ਸ਼ਹਿਰਾਂ ਦੀਤਸਵੀਰ ਵੀ ਪਿੰਡਾਂ ਨਾਲੋਂ ਕੋਈ ਵੱਖਰੀ ਨਹੀ ਹੈ। ਪੜ੍ਹੇ-ਲਿਖੇ ਪਰਿਵਾਰਾਂ ਨਾਲ ਤਾਲੁਕ ਰੱਖਣ ਵਾਲੇ ਨੋਜਵਾਨ ਸਮੈਕ ਦੇ ਸੂਟੇਆਂਵਿੱਚ ਆਪਣੀ ਕੀਮਤੀ ਜਿੰਦਗੀ ਉਡਾ ਰਹੇ ਹਨ।
ਅੱਜ ਨਸ਼ੇ ਨੇ ਪੰਜਾਬ ਨੂੰ ਉਸ ਮੋੜ ਤੇ ਲਿਆ ਖੜ੍ਹਾ ਕੀਤਾ ਹੈ ਜਿੱਥੇ ਉਸ ਕੋਲ ਇੱਕੋ ਰਾਹ ਬਚਿਆ ਹੈ ਕਿ ਕਿਸੇ ਵੀ ਤਰੀਕ਼ੇਨਾਲ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀਆਂ ਜੰਜੀਰਾਂ 'ਚੋ ਅਜਾਦ ਕਰਵਾਇਆ ਜਾਵੇ ਚਾਹੇ ਉਹ ਤਰੀਕ਼ਾ ਪਿਆਰ ਵਾਲਾ ਹੋਵੇ ਚਾਹੇਉਹ ਡੰਡੇਂ ਵਾਲਾ। ਇਸ ਵਾਸਤੇ ਸਰਕਾਰ ਅਤੇ ਸਮਾਜ ਦੋਹਾਂ ਨੂੰ ਹੀ ਆਪਣੇ-ਆਪਣੇ ਪੱਧਰ ਤੇ ਤਨਦੇਹੀ ਨਾਲ ਕੰਮ ਕਰਨਾਂਪਵੇਗਾ। ਹੁਣ ਹੋਰ ਦੇਰੀ ਕਰਨ ਦਾ ਤਾਂ ਸਵਾਲ ਹੀ ਨਹੀ ਉੱਠਦਾ ਕਿਉਕੇ ਪੰਜਾਬ ਦਾ ਤਕਰੀਬਨ ਹਰੇਕ ਘਰ ਨਸ਼ੇ ਦੀ ਅੱਗਵਿੱਚ ਜਲ ਰਿਹਾ ਹੈ ਜੋ ਘਰ ਬਚੇ ਹਨ ਉਹਨਾਂ ਨੂੰ ਵੀ ਸਹਿਯੋਗ ਦੇਣਾਂ ਪਵੇਗਾ ਕਿਉਕੇ ਇਸ ਚੰਦਰੀ ਅੱਗ ਦਾ ਕੋਈ ਪਤਾ ਨਹੀਇਹ ਕਿੱਧਰ ਨੂੰ ਆਪਣਾ ਰੁਖ ਕਰ ਲਵੇ। ਨਸ਼ੇ ਖਿਲਾਫ਼ ਜੰਗ ਜਿੱਤਣ ਲਈ ਸਾਨੂੰ ਸਭ ਨੂੰ ਇੱਕ ਹੋਣਾ ਪਵੇਗਾ ਤੇ ਇੱਕ ਹੋਣਾਂ ਵੀਚਾਹੀਦਾ ਹੈ ਆਖਿਰ ਇਹ ਪੰਜਾਬ ਦੀ ਹਸਤੀ ਦਾ ਸਵਾਲ ਹੈ।
No comments:
Post a Comment