jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 27 March 2012

ਨੀਲੀਆਂ ਪੱਗਾਂ ਵਾਲੇ ਮੇਰੇ ਮਿਸ਼ਨ ‘ਚ ਦਖਲ ਨਾ ਦੇਣ : ਰਾਜੋਆਣਾ

www.sabblok.blogspot.com


ਪਟਿਆਲਾ(27.ਮਾਰਚ).---- ਪੰਜਾਬ ਦੇ ਤਤਕਲੀਨ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਮਾਮਲੇ ‘ਚ ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਿਹੇ ਬਲਵੰਤ ਸਿੰਘ ਰਾਜੋਆਣਾ ਨੇ ਨੀਲੀਆਂ ਪੱਗਾਂ ਵਾਲੇ ਅਕਾਲੀ ਆਗੂਆਂ ਨੂੰ ਧੋਖੇਬਾਜ ਦੱਸਦਿਆਂ ਕਿਹਾ ਕਿ ਮੇਰੇ ਮਿਸ਼ਨ ‘ਚ ਕੋਈ ਦਖਲ ਨਾ ਦੇਣ, ਮੈਂ ਤਾਂ ਸ਼ਹਾਦਤ ਦਾ ਜਾਮ ਪੀਣਾ ਹੈ।ਚੰਡੀਗੜ੍ਹ ਦੀ ਵਾਧੂ ਜਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸਜਾ ਟਾਲਣ ਸਬੰਧੀ ਪਟੀਸ਼ਨ ‘ਤੇ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਰਾਜੋਆਣਾ ਦੀ ਫਾਂਸੀ ਦੀ ਸਜਾ ਨੂੰ ਬਰਕਰਾਰ  ਰੱਖਿਆ। ਹੁਣ ਰਾਜੋਆਣਾ ਨੂੰ 31 ਮਾਰਚ ਨੂੰ ਪਟਿਆਲਾ ਦੀ ਸੈਂਟਰਲ ਜੇਲ ‘ਚ ਫਾਂਸੀ ਦਿੱਤੀ ਜਾਵੇਗੀ।
ਅਕਾਲੀ ਦਲ  ਧੋਖੇਬਾਜ
ਰਾਜੋਆਣਾ ਨੇ ਇਕ ਚਿੱਠੀ ਰਾਹੀਂ ਅਕਾਲੀ ਦਲ ਨੂੰ ਧੋਖੇਬਾਜ ਦੱਸਿਆ ਹੈ ਅਤੇ ਕਾਂਗਰਸ ਦੇ ਨਾਲ-ਨਾਲ ਭਾਜਪਾ ਦੀ ਨਿੰਦਾ ਕੀਤੀ ਹੈ। ਰਾਜੋਆਣਾ ਅਨੁਸਾਰ ਨੀਲੀਆਂ ਪੱਗਾਂ ਵਾਲੇ ਅਕਾਲੀ ਆਗੂ 1984 ਦੇ ਸਿੱਖ ਦੰਗਿਆਂ ਅਤੇ ਪੰਜਾਬ ਦੇ ਸਿੱਖਾਂ ਦੇ ਹਿਤਾਂ ਦੇ ਹਿਤਕਾਰੀ ਨਹੀਂ ਹਨ। ਉਨ੍ਹਾਂ ਨੇ ਕਦੇ ਦੰਗਾ ਪੀੜਤਾਂ ਦੀ ਸਾਰ ਨਹੀਂ ਲਈ ਅਤੇ ਮੇਰੀ ਸਜਾ ਨੂੰ ਲੈ ਕੇ ਰੋਟੀਆਂ ਸੇਕ ਰਿਹੇ ਹਨ। 2007 ‘ਚ ਫਾਂਸੀ ਦੀ ਸਜਾ ਸੁਣਾਏ ਜਾਣ ਦੇ ਬਾਅਦ ਕੋਈ ਵੀ ਅਕਾਲੀ ਉਸ ਦੇ ਪਰਿਵਾਰ ਨੂੰ ਨਹੀਂ ਮਿਲਿਆ।
ਰਾਜੋਆਣਾ ਨੇ ਕਿਹਾ ਕਿ ਉਸ ਨੂੰ ਕਿਸੇ ਵੀ ਆਗੂ ਦੀ ਮਦਦ ਨਹੀਂ ਚਾਹੀਦੀ। ਅਕਾਲੀ ਆਗੂਆਂ ਨੇ ਸਿੱਖਾਂ ਨੂੰ ਨਿਆ ਦਵਾਉਣ ਲਈ ਕੁਝ ਨਹੀਂ ਕੀਤਾ।
ਰਾਜੋਆਣਾ ਨੇ ਕਿਹਾ ਕਿ ਅਕਾਲੀ ਆਗੂ ਹੁਣ ਜਾ ਕੇ ਕੁਝ ਬੋਲਣ ਲੱਗੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਹ ਅਪਣੀ ਪਾਰਟੀ ਲਈ ਸਿੱਖਾਂ ਦਾ ਸਮਰਥਣ ਨਾ ਖੋਹ ਲੈਣ। ਚਿੱਠੀ ਦੀਆਂ ਕਾਪੀਆਂ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਨੇ ਜੇਲ ਦੇ ਬਾਹਰ ਵੰਡੀਆਂ। ਚਿੱਠੀ ‘ਚ ਇਹ ਵੀ ਲਿਖਿਆ ਹੈ ਕਿ ਅਕਾਲੀ ਆਗੂ ਦਿੱਲੀ ‘ਚ 1984 ਦੇ ਦੰਗਿਆਂ ‘ਚ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਨਿਆ ਤਕ ਨਹੀਂ ਦੁਆ ਸਕੇ। ਦਿੱਲੀ ਦੀ ਕਾਂਗਰਸ ਸਰਕਾਰ ਅੱਗੇ ਉਨ੍ਹਾਂ ਨੂੰ ਅਪਣੀਆਂ ਪੱਗਾਂ ਸੁੱਟਣ ਦੀ ਲੋੜ ਨਹੀਂ। ਇਤਿਹਾਸ ਅਕਾਲੀਆਂ ਨੂੰ ਕਦੇ ਮੁਆਫ ਨਹੀਂ ਕਰੇਗਾ।
ਬੇਅੰਤ ਸਿੰਘ ਪਰਿਵਾਰ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦੇ ਸਮਰਥਣ ਦੀ ਪੇਸ਼ਕਸ਼ ਦੇ ਬਾਰੇ ‘ਚ ਰਾਜੋਆਣਾ ਨੇ ਕਿਹਾ ਕਿ ਉਸ ਨੂੰ ਕਿਸੇ ਦੀ ਮਦਦ ਨਹੀਂ ਚਾਹੀਦੀ ਜੋ ਸਿੱਖਾਂ ਦੇ ਹੱਤਿਆਰਿਆਂ ਦੀ ਅਗਵਾਈ ਕਰਦੇ ਹਨ।

No comments: