jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 25 March 2012

ਕਾਂਗਰਸ ਨੇ ਰਾਜੋਆਨਾ ਦੀ ਮੌਤ ਦੀ ਸਜਾ ਨੂੰ ਬਦਲਣ ’ਤੇ ਸ. ਬੇਅੰਤ ਸਿੰਘ ਦੇ ਪਰਿਵਾਰ ਦੇ ਪੱਖ ਦਾ ਸਮਰਥਨ ਕੀਤਾ (ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ)

www.sabblok.blogspot.com

  • (ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ)
     

  • ਚੰਡੀਗੜ•, 25 ਮਾਰਚ(ਗੁਰਪ੍ਰੀਤ ਮਹਿਕ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ  ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪਰਿਵਾਰ ਦੇ ਰਾਜੋਆਨਾ ਨੂੰ ਮੌਤ ਦੀ ਸਜਾ ਨੂੰ ਉਮਰ ਕੈਦ ’ਚ ਬਦਲਣ ਸਬੰਧੀ ਪੱਖ ਦੀ ਸਰਾਹਨਾ ਕਰਦੇ ਹੋਏ ਇਸਦਾ ਸਮਰਥਨ ਕੀਤਾ ਹੈ।
    ਉਥੇ ਹੀ, ਉਨਾਂ ਨੇ ਇਸ ਸਬੰਧ ’ਚ ਸੂਬਾ ਸਰਕਾਰ ਵੱਲੋਂ ਕਾਨੂੰਨੀ ਰਸਤਾ ਅਪਣਾਉਣ ਜਾਂ ਰਾਸ਼ਟਰਪਤੀ ਨੂੰ ਅਪੀਲ ਕਰਨ ਸਬੰਧੀ ਲਏ ਜਾਣ ਵਾਲੇ ਫੈਸਲੇ ਦਾ ਪੂਰਾ ਸਮਰਥਨ ਤੇ ਸਹਿਯੋਗ ਦੇਣ ਦਾ ਭਰੌਸਾ ਦਿੱਤਾ ਹੈ।
    ਕੈਪਟਨ ਅਮਰਿੰਦਰ ਨੇ ਅਦਾਲਤ ਵੱਲੋਂ ਰਾਜੋਆਨਾ ਨੂੰ ਫਾਂਸੀ ਦੀ ਸਜਾ ਦੇਣ ਸਬੰਧੀ ਆਦੇਸ਼ਾਂ ਤੋ ਬਾਅਦ ਦੇ ਤਾਜਾ ਹਾਲਾਤਾਂ ’ਤੇ ਪ੍ਰਤੀਕ੍ਰਿਆ ਜਾਹਿਰ ਕਰਦੇ ਹੋਏ ਕਿਹਾ ਕਿ ਸ. ਬੇਅੰਤ ਸਿੰਘ ਨੇ ਆਪਣੇ ਜੀਵਨ ਨੂੰ ਪੰਜਾਬ ’ਚ ਸ਼ਾਂਤੀ ਲਈ ਕੁਰਬਾਨ ਕਰ ਦਿੱਤਾ। ਇਸੇ ਰਾਹ ’ਤੇ ਚਲਦੇ ਹੋਏ ਅੱਜ ਉਨਾਂ ਦੇ ਪਰਿਵਾਰਿਕ ਮੈਂਬਰ ਵੀ ਇਹੋ ਚਾਹੁੰਦੇ ਹਨ ਕਿ ਕਿਸੇ ਵੀ ਕੀਮਤ ’ਤੇ ਸੂਬੇ ’ਚ ਸ਼ਾਂਤੀ ਬਣੀ ਰਹੇ ਤੇ ਇਸਦੇ ਚਲਦੇ ਹੀ ਉਨਾਂ ਨੇ ਰਾਜੋਆਨਾ ਨੂੰ ਮੌਤ ਦੀ ਸਜਾ ਦਿੱਤੇ ਜਾਣ ਦੇ ਫੈਸਲੇ ਨੂੰ ਉਮਰ ਕੈਦ ’ਚ ਬਦਲਣ ਦੀ ਮੰਗ ਕੀਤੀ ਹੈ।
    ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਵਿਚਾਰ ਦਾ ਸਮਰਥਨ ਕਰਦੀ ਹੈ ਕਿ ਮੌਤ ਦੀ ਸਜਾ ਨੂੰ ਉਮਰ ਕੈਦ ’ਚ ਬਦਲਣਾ ਚਾਹੀਦਾ ਹੈ। ਉਹ ਸਰਕਾਰ ਵੱਲੋਂ ਇਸ ਲਈ ਲਏ ਜਾਣ ਵਾਲੇ ਫੈਸਲੇ ਦਾ ਸਮਰਥਨ ਕਰੇਗੀ, ਚਾਹੇ ਉਹ ਰਸਤਾ ਕਾਨੂੰਨੀ ਹੋਵੇ ਜਾਂ ਫਿਰ ਰਾਸ਼ਟਰਪਤੀ ਨੂੰ ਅਪੀਲ ਕਰਨਾ।
    ਕੈਪਟਨ ਅਮਰਿੰਦਰ ਨੇ ਜੋਰ ਦਿੰਦੇ ਹੋਏ ਕਿਹਾ ਕਿ ਬੜੀ ਮੁਸ਼ਕਿਲ ਨਾਲ ਪੰਜਾਬ ’ਚ ਪੈਦਾ ਕੀਤੀ ਗਈ ਸ਼ਾਂਤੀ ਨੂੰ ਬਣਾਏ ਰੱਖਣਾ ਬਹੁਤ ਜਰੂਰੀ ਹੈ। ਜਿਸ ਲਈ ਪਾਰਟੀ ਹਰ ਸਹਿਯੋਗ ਦੇਣ ਨੂੰ ਤਿਆਰ ਹੈ।

    No comments: