www.sabblok.blogspot.com
ਮਿੰਟੂ ਗੁਰੂਸਰੀਆ |
ਸੱਚੀ ਸੋਚ ਹੀ ਕਰਦੀ ਤਰੱਕੀਆਂ ਬਈ , ਭਾਗ ਲੱਗਦੇ ਨਹੀ ਨੀਤਾਂ ਮਾੜੀਆਂ ਨੂੰ ,
ਦਰ ਆਏ ਫਾਕ਼ੀਰ ਨੂੰ ਨਾਂ ਮੋੜੀਏ ਜੀ , ਤੇ ਗਾਲ ਕੱਢੀਏ ਨਾਂ ਕੰਨਿਆਂ ਕੁਆਰੀਆਂ ਨੂੰ ।
ਕੌਲੀ ਚੱਟ ਤੇ ਚੁਗਲਖੋਰ ਬੰਦੇ ਨੂੰ ਪੈਣ ਗਾਲਾਂ , ਇਨਾਮ ਮਿਲ ਜਾਂਦਾਂ ਕੁੱਤੇ ਦੀਆਂ ਵਫਾਦਾਰੀਆਂ ਨੂੰ ,
ਪੁੱਤ ਚੋਰਾਂ ਦੇ ਕਦੇ ਨਹੀ ਸਾਧ ਹੁੰਦੇ , ਕਿਉਕੇ ਅੰਬ ਲੱਗੇ ਨਹੀ ਕਦੇ ਝਾੜੀਆਂ ਨੂੰ ।
ਡੌਲੇ ਤੱਕ ਸ਼ੀਸ਼ੇ 'ਚ ਹਰ ਕੋਈ ਮਾਰੇ ਥਾਪੀਆਂ , ਜਾਂਦਾਂ ਪਰਖਿਆ ਮੈਦਾਨ ਵਿੱਚ ਤਿਆਰੀਆਂ ਨੂੰ ,
ਜਿੱਤ ਆਂਈਆਂ ਦੇ ਗਲਾਂ ਵਿੱਚ ਹਾਰ ਪੈਂਦੇ , ਕੌਣ ਪੁੱਛਦਾ ਜੇ ਫੌਜਾਂ ਹਾਰੀਆਂ ਨੂੰ ।
ਮੌਕੇ ਉੱਤੇ ਹਥਿਆਰ ਦੇ ਦਗਾ ਮਾੜਾ, ਲੋੜ ਪੈਂਣ ਤੋਂ ਪਹਿਲਾਂ ਪਰਖ ਲਉ ਰਿਸ਼ਤੇਦਾਰੀਆਂ ਨੂੰ ,
ਸਾਥੀ ਸੁੱਖ ਦੇ ਦੁੱਖ 'ਚ ਦਿਖਾਉਣ ਪਿੱਠਾਂ , ਫਿਰ ਖੂਹ ਵਿੱਚ ਪਾਉ ਏਹੋ ਜਿਹੀਆਂ ਯਾਰੀਆਂ ਨੂੰ ।
ਵਕ਼ਤ ਨਾਲ ਨਹੀ ਬੰਦੇ ਤੋਂ ਦੌੜ ਹੁੰਦਾ , ਉਏ ਲੇਖ ਜਿੱਤ ਲੈਂਦੇ ਸਭ ਸਮਝਦਾਰੀਆਂ ਨੂੰ ,
ਬੰਦਾ ਫੀਮ ਖਾਂਦਾਂ ਤੇ ਫੀਮ ਜਮੀਨ ਖਾਵੇ , ਫਿਰ ਕੌਣ ਲਾਹਵੇ ਸਿਰ ਤੇ ਚੜੀਆਂ ਉਦਾਰੀਆਂ ਨੂੰ ।
ਅਸਲ ਟਿਕਾਣਾਂ ਤੇਰਾ ਦੂਰ "ਮਿੰਟੂ" , ਤੂੰ ਸਮਝੀ ਬੈਠਾਂ ਏਂ ਘਰ ਇਹਨਾਂ ਮਹਿਲ ਚੁਬਾਰੀਆਂ ਨੂੰ ,
ਆਖਰ ਸਾਈਂ ਨੇ ਤੇਰੀ ਬਾਂਹ ਫੜਨੀ , ਪ੍ਰੀਤਾਂ ਪਾ ਉਹਦੇ ਨਾਲ ਛੱਡ ਜੱਗ ਦੀਆਂ ਦਿਲਦਾਰੀਆਂ ਨੂੰ ।।
No comments:
Post a Comment