jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 2 March 2012

ਅੱਖਾਂ ਦਾ ਮਫ਼ਿਤ ਕੈਂਪ ਲਗਾਇਆ ਗਿਆ

www.sabblok.blogspot.com
ਨਕੋਦਰ, 1 ਮਾਰਚ (ਟੋਨੀ/ਵਿਜਯ )-ਲਾਇਨਜ਼ ਕਲੱਬ ਨਕੋਦਰ ਗ੍ਰੇਟਰ ਵਲੋਂ ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਥਾਨਕ ਆਰੀਆ ਸਕੂਲ ਵਿਖੇ ਅੱਖਾਂ ਦਾ ਮਫ਼ਿਤ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 800 ਤੋਂ ਜ਼ਿਆਦਾ ਮਰੀਜ਼ਾਂ ਦਾ ਚੈ¤ਕਅੱਪ ਕਰ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਜਿਨ੍ਹਾਂ ਮਰੀਜ਼ਾਂ ਨੂੰ ਐਨਕ ਦੀ ਜ਼ਰੂਰਤ ਸੀ, ਉਨ੍ਹਾਂ ਨੂੰ ਐਨਕਾਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ 150 ਮਰੀਜ਼ਾਂ ਦੇ ਅਪ੍ਰੇਸ਼ਨ ਕਰਨ ਦਾ ਟੀਚਾ ਰੱਖਿਆ ਗਿਆ ਸੀ। ਇਹ ਅਪ੍ਰੇਸ਼ਨ ਡਾ. ਅਮਨਦੀਪ ਅਰੋਰਾ ਵਲੋਂ ਅਰੋਰਾ ਆਈ ਹਸਪਤਾਲ ਜਲੰਧਰ ਵਿਖੇ ਕੀਤੇ ਗਏ। ਮਰੀਜ਼ਾਂ ਨੂੰ ਜਲੰਧਰ ਲੈਜਾਣ ਅਤੇ ਲਿਆਉਣ ਦਾ ਵੀ ਕਲੱਬ ਵਲੋਂ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਲਾਇਨ ਪ੍ਰਧਾਨ ਰਾਜ ਕੁਮਾਰ ਸੋਹਲ, ਹੇਮੰਤ ਸ਼ਰਮਾ, ਰਾਕੇਸ਼ ਗੁਪਤਾ, ਰਵਿੰਦਰ ਬੱਤਰਾ, ਸੁਨੀਲ ਕੋਹਲੀ, ਸ਼ਿਵ ਕੁਮਾਰ ਗੁਪਤਾ, ਵਿਮਲ ਬਾਂਸਲ, ਅਨਿਲ ਗੁਪਤਾ, ਰਜਿੰਦਰ ਵਠਲਾ, ਕੇਵਲ ਸ਼ਰਮਾ, ਅਜੈ ਸ਼ਰਮਾ, ਪ੍ਰੋ. ਵਿਨੈ ਕੁਮਾਰ, ਸਲਿਲ ਕੁਮਾਰ, ਰਘੂਵੀਰ ਬੱਤਰਾ, ਅਸ਼ੋਕ ਗਾਬਾ, ਰਵਿੰਦਰ ਅਗਰਵਾਲ, ਕੇਸ਼ਵ ਧੀਰ, ਹਰਭਜਨ ਸਿੰਘ, ਈਸ਼ਵਰ ਬੱਤਰਾ, ਤਿਲਕ ਰਾਜ, ਦੇਵ ਰਾਜ ਆਦਿ ਹਾਜ਼ਰ ਸਨ।

No comments: