jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 9 March 2012

ਟ੍ਰੈਫਿਕ ਦੀ ਸਮਸਿਆ ਦਾ ਹਲ ਕੀਤਾ ਜਾਵੇ

www.sabblok.blogspot.com
ਨਕੋਦਰ( ਟੋਨੀ)---ਨੇਕੀ ਦੇ ਦਰ ਨਾਲ ਜਾਣੇ ਜਾਂਦੇ ਨਕੋਦਰ ਸ਼ਹਿਰ ਦੀ ਗੱਲ ਕਰੀਏ ਤਾਂ ਇਥੇ ਕਈ ਧਾਰਮਿਕ, ਇਤਿਹਾਸਕ ਸਥਾਨ ਤੇ ਫੈਕਟਰੀਆਂ ਹਨ।।ਇਨ੍ਹਾਂ ਇਤਿਹਾਸਕ ਸਥਾਨਾਂ, ਫੈਕਟਰੀਆਂ ਤੇ ਮਸ਼ੀਨਾਂ ਦੀ ਦੇਸ਼ਾਂ-ਵਿਦੇਸ਼ ਵਿੱਚ ਕਾਫੀ ਚਰਚਾ ਹੈ, ਪਰ ਸ਼ਹਿਰ ਵਿਕਾਸ ਪੱਖੋ ਕਾਫੀ ਪਛੜ ਚੁੱਕਾ ਹੈ ਤੇ ਕਈ ਹੋਰ ਸਮ¤ਸਿਆਵਾਂ ਨਾਲ ਘਿਰਿਆ ਹੋਇਆ ਹੈ।। ਸ਼ਹਿਰ ’ਚ ਟ੍ਰੈਫਿਕ ਇੰਨੀ ਵਧ ਚੁਕੀ ਹੈ ਕਿ ਲੋਕਾਂ ਨੂੰ ਪੈਦਲ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ। ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰ ਕਾਫੀ ਘੱਟ ਚੌੜੇ ਹਨ ਤੇ ਦੂਸਰਾ ਦੁਕਾਨਦਾਰਾਂ ਨੇ ਅੱਗੇ ਵਧਾ ਕੇ ਰਖਿਆ ਸਾਮਾਨ, ਸੜਕਾਂ ’ਤੇ ਬਾਜ਼ਾਰ ਕਾਫੀ ਘਟ ਚੌੜੇ ਹਨ। ਅਤੇ ਸੜਕ ਦੇ ਕਿਨਾਰੇ ਖੜ੍ਹੀਆਂ ਰੇਹੜੀਆਂ ਤੇ ਗਲਤ ਤਰੀਕੇ ਨਾਲ ਕੀਤੀ ਵਾਹਨਾਂ ਦੀ ਪਾਰਕਿੰਗ ਕਾਰਨ ਅਕਸਰ ਹੀ ਸ਼ਹਿਰ ਵਿੱਚ ਜਾਮ ਲ¤ਗ ਜਾਂਦਾ ਹੈ। ਜ਼ਿਆਦਾ ਹਸਪਤਾਲ ਰੋਡ, ਪੋਸਟ ਆਫਿਸ ਰੋਡ, ਸਬਜ਼ੀ ਮੰਡੀ ਰੋਡ ਤੇ ਦਖਣੀ ਅ¤ਡੇ ਤਕ ਅਕਸਰ ਹੀ ਜਾਮ ਲ¤ਗਾ ਰਹਿੰਦਾ ਹੈ।।ਸ਼ਹਿਰ ਦੀ ਇਹ ਸਮ¤ਸਿਆ ਇੰਨੀ ਵਧ ਚੁਕੀ ਹੈ ਕਿ ਨਾ ਹੀ ਇਸ ਵਲ ਪ੍ਰਸ਼ਾਸਨ ਦਾ ਧਿਆਨ ਤੇ ਨਾ ਹੀ ਲੋਕਾਂ ਦਾ ਧਿਆਨ ਜਾਂਦਾ ਹੈ।।ਜੇਕਰ ਇਸ ਵਿੱਚ ਕਸੂਰ ਦੇਖਿਏ ਤਾਂ ਪ੍ਰਸ਼ਾਸਨ ਦਾ ਹੀ ਹੁੰਦਾ ਹੈ,। ਭਾਵੇਂ ਕਾਫੀ ਸਮੇਂ ਪਹਿਲਾਂ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਾਗਰੂਕ ਕਰ ਕੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਟ੍ਰੈਫਿਕ ਕੰਟਰੋਲ ਕਰਨ ਲਈ ਜਾਮ ਵਾਲੇ ਸਥਾਨਾਂ ’ਤੇ ਪੁਲਸ ਕਰਮਚਾਰੀ ਦੀਆਂ ਡਿਊਟੀ ਲਗਾਈ ਸੀ ਤੇ ਸ਼ਹਿਰ ਵਿੱਚ ਨੋ-ਪਾਰਕਿੰਗ ਦੇ ਬੋਰਡ ਵੀ ਲਗਵਾਏ ਸੀ, ਜਿਸ ਨਾਲ ਥੋੜ੍ਹਾ-ਬਹੁਤਾ ਫਰਕ ਪੈ ਗਿਆ ਸੀ, ਪਰ ਹੁਣ ਇਨ੍ਹਾਂ ਚੌਕਾਂ ਵਿੱਚ ਕੋਈ ਪੁਲਸ ਮੁਲਾਜ਼ਮ ਡਿਊਟੀ ਤੇ ਨਜ਼ਰ ਨਹੀਂ ਆਉਂਦਾ।। ਸ਼ਹਿਰ ਤੇ ਨੇੜਲੇ ਪਿੰਡਾਂ ਦੇ ਲੋਕ ਤੇ ਦੁਕਾਨਦਾਰ ਬਾਜ਼ਾਰ ’ਚੋਂ ਸਾਮਾਨ ਲੈਣ ਜਾਣ ਲਈ ਆਪਣੇ ਵ੍ਹੀਕਲ ਫੁਆਰਾ ਚੌਕ ਜਾਂ ਇਸ ਦੇ ਆਸਪਾਸ ਸੜਕ ’ਤੇ ਹੀ ਖੜ੍ਹੇ ਕਰ ਕੇ ਚਲੇ ਜਾਂਦੇ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ। ਕਈ ਵਾਰ ਤਾਂ ਪੁਲਸ ਮੁਲਾਜ਼ਮ ਵੀ ਜਾਮ ਵਿੱਚ ਫਸ ਜਾਂਦੇ ਹਨ, ਪਰ ਫਿਰ ਵੀ ਕੋਈ ਟ੍ਰੈਫਿਕ ਕੰਟਰੋਲ ਨਹੀਂ ਕਰਦਾ ਤੇ ਨਾ ਹੀ ਪ੍ਰਸ਼ਾਸਨ ਇਸ ਵਲ ਧਿਆਨ ਦਿੰਦਾ ਹੈ। ਲੋਕ ਕਈ ਵਾਰ ਪ੍ਰਸ਼ਾਸਨ ਤੋਂ ਮੰਗ ਕਰ ਚੁੱਕੇ ਹਨ।ਕਿ ਟ੍ਰੈਫਿਕ ਦੀ ਸ¤ਮਸਿਆ ਦਾ ਹਲ ਕੀਤਾ ਜਾਵੇ। ਪਹਿਲੇ ਡੀ. ਐ¤ਸ. ਪੀ. ਸ. ਰਾਜਿੰਦਰ ਸਿੰਘ (ਹੁਣ ਐ¤ਸ. ਪੀ. ਦਿਹਾਤੀ) ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਸੀ ਤੇ ਸਬੰਧਿਤ ਅਧਿਕਾਰੀਆਂ, ਲੋਕਾਂ ਤੇ ਪ੍ਰ੍ਯੈ¤ਸ ਨਾਲ ਮੀਟਿੰਗਾਂ ਵੀ ਕੀਤੀਆਂ, ਪਰ ਕੁ¤ਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਬਦਲੀ ਹੋ ਗਈ ਤੇ ਨਵੇਂ ਆਏ. ਡੀ. ਐ¤ਸ. ਪੀ. ਹਰਮੀਤ ਸਿੰਘ ਹੁੰਦਲ ’ਤੇ ਵੀ ਲੋਕਾਂ ਨੂੰ ਕਾਫੀ ਉਮੀਦਾਂ ਹਨ, ਪਰ ਲੱਗਦਾ ਹੈ ਕਿ ਡੀ. ਐਸ. ਪੀ. ਸਾਹਿਬ ਨੂੰ ਸ਼ਹਿਰ ਵਾਸੀਆਂ ਦੀਆਂ ਸਮਸਿਆਵਾਂ ਦਾ ਅਜੇ ਪਤਾ ਨਹੀਂ ਹੈ।।

No comments: