www.sabblok.blogspot.com
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਉਪਰੰਤ ਸਮੁੱਚੇ ਸਿੱਖ ਜਗਤ ਵਲੋਂ 28 ਮਾਰਚ ਦਿਨ ਬੁੱਧਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਉਪਰੰਤ ਸਮੁੱਚੇ ਸਿੱਖ ਜਗਤ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਦਿਤੇ ਆਪਣੇ ਸੁਝਾਵਾਂ ਤੋਂ ਪਿਛੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਅਤੇ ਭਾਈ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦੇ ਖ਼ਿਤਾਬ ਨਾਲ ਨਿਵਾਜਣ ’ਤੇ ਸਿੱਖ ਸਘੰਰਸ਼ ਮੋਰਚਾ (8 ਮੈਂਬਰੀ ਕਮੇਟੀ) ਨੇ ਪੰਜ ਸਿੰਘ ਸਹਿਬਾਨ ਦਾ ਧੰਨਵਾਦ ਕਰਦਿਆਂ ਕਹਿਆ ਕਿ ਇਹ ਮੋਰਚਾ ਸਿੰਘ ਸਾਹਿਬਾਨ ਦੀ ਵਿਚਰਨ ਜੁਗਤਿ ਨੂੰ ਬਰੀਕੀ ਨਾਲ ਸਮਝਦਾ ਹੈ ਤੇ ਸਿੰਘ ਸਾਹਿਬਾਨ ਵੱਲੋਂ ਦਿੱਤੇ ਪ੍ਰੋਗਰਾਮ ਵਿੱਚ ਸਿੱਖ ਸੰਗਤਾਂ ਦੇ ਜਜ਼ਬਾਤਾਂ ਅਤੇ ਭਾਈ ਰਾਜੋਆਣਾ ਪ੍ਰਤੀ ਆਪਣੇ ਫ਼ਰਜਾਂ ਨੂੰ ਪੂਰਾ ਕਰਦਿਆਂ, ਸੰਗਤਾਂ ਦੀ ਰਾਇ ਨਾਲ ਕੁਝ ਵਾਧਾ ਕਰਨਾ ਸਮੇਂ ਦੀ ਲੋੜ ਸਮਝਦਾ ਹੈ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਆਦੇਸ਼ ਜਾਰੀ ਹੋਣ ਪਿਛੋਂ ਸੰਗਤਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਹੁੰਦਿਆਂ ਸਿੱਖ ਸਘੰਰਸ਼ ਮੋਰਚਾ ਦੇ ਆਗੂਆਂ ਗਿਆਨੀ ਜਗਤਾਰ ਸਿੰਘ ਜਾਚਕ, ਭਾਈ ਧਿਆਨ ਸਿੰਘ ਮੰਡ, ਭਾਈ ਸੂਰਤ ਸਿੰਘ ਖ਼ਾਲਸਾ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਭਾਈ ਜਸਬੀਰ ਸਿੰਘ ਖੰਡੂਰ, ਭਾਈ ਬਲਵਿੰਦਰ ਸਿੰਘ ਭੁੱਲਰ, ਭਾਈ ਅਮਰੀਕ ਸਿੰਘ ਈਸੜੂ ਤੇ ਪਰਮਜੀਤ ਸਿਘ ਸਹੋਲੀ ਨੇ ਸਾਂਝੇ ਤੌਰ ’ਤੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਹਿਆ ਕਿ ਸਿੱਖ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਸਵਾਗਤ ਕਰਨ, ਪਰ ਨਾਲ ਹੀ ਰਾਜੋਆਣਾ ਦੀ ਪੰਥ ਪ੍ਰਸਤੀ ਪ੍ਰੋੜਤਾ ਕਰਨ ਲਈ ਤੇ ਸਮੁਚੇ ਸਿੱਖ ਜਗਤ ਨੂੰ ਇੱਕਮੁੱਠ ਹੋ ਕੇ ਅਨਿਆਂ ਵਿਰੁਧ ਆਵਾਜ਼ ਬੁਲੰਦ ਕਰਨ ਲਈ 28 ਮਾਰਚ ਦਿਨ ਬੁੱਧਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਤਰ੍ਹਾਂ ਹੀ 29 ਮਾਰਚ ਵੀਰਵਾਰ ਨੂੰ ਸਵੇਰੇ 11 ਵਜੇ ਖ਼ਾਲਸੇ ਦੇ ਤਿੰਨ ਤਖ਼ਤਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਦੂਖ ਨਿਵਾਰਨ ਸਾਹਿਬ ਤੱਕ ਤਿੰਨ ਵਿਸ਼ਾਲ ਖ਼ਾਲਸਾ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਖ਼ਾਲਸਾ ਮਾਰਚਾਂ ਦੀ ਸਮਾਪਤੀ ਉਪਰੰਤ 29 ਮਾਰਚ ਸ਼ਾਮ ਤੋਂ 31 ਮਾਰਚ ਤੱਕ ਕੇਂਦਰੀ ਜੇਲ ਪਟਿਆਲਾ ਅੱਗੇ ਪੁਰਅਮਨ ਅਤੇ ਲੋਕਰਾਜੀ ਤਰੀਕੇ ਨਾਲ ਸ਼ਾਂਤੀ ਪੂਰਵਕ ਧਰਨਾ ਦੇਣ ਦਾ ਫੈਸਲਾ ਲਿਆ ਹੈ । ਮੋਰਚੇ ਨੇ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਦਾ ਹਰ ਪ੍ਰੋਗਰਾਮ ਵਿੱਚ ਸਹਿਯੋਗ ਲੈਣ ਦੇ ਨਾਲ ਨਾਲ ਸਮੁਚੇ ਸਿੱਖ ਸੰਤਾਂ, ਮਹਾਂਪੁਰਖਾਂ, ਨਿਹੰਗ ਸਿੰਘਾਂ, ਅਖੰਡ ਕੀਰਤਨੀ ਜਥਿਆਂ, ਸਿੱਖ ਟਕਸਾਲਾਂ, ਸਿੱਖ ਮਿਸ਼ਨਰੀ ਕਾਲਜਾਂ ਅਤੇ ਹੋਰ ਸਮੂਹ ਸਿੱਖ ਸੰਪਰਦਾਵਾਂ ਨੂੰ ਤਿੰਨ ਦਿਨ ਰੂਹਾਨੀ ਸਤਿਸੰਗ ਦੀਵਾਨ ਲਾਉਣ ਅਤੇ ਲੰਗਰ ਦੀ ਸੇਵਾ ਕਰਨ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ । ਸਮੂਹ ਵਿਦਿਆਰਥੀ ਜਥੇਬੰਦੀਆਂ, ਫੈਡਰੇਸ਼ਨਾਂ, ਰਾਜਨੀਤਕ ਪਾਰਟੀਆਂ, ਕਿਸਾਨ ਯੂਨੀਅਨਾਂ, ਵਪਾਰਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਸਥਾਨਕ ਸਿੰਘ ਸਭਾਵਾਂ ਤੇ ਸਿੱਖ ਸੇਵਕ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਜ ਤੋਂ ਹੀ ਆਪਣੀ ਜ਼ੁਮੇਂਵਾਰੀ ਸੰਭਾਲਦੇ ਹੋਏ ਸਘੰਰਸ਼ ਦੀ ਕਾਮਯਾਬੀ ਲਈ ਕਮਰਕੱਸੇ ਕਰ ਲੈਣ।
ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਤੇ ਸਾਬਕਾ ਜਥੇਦਾਰਾਂ ਤੋਂ ਇਲਾਵਾ ਸਾਰੇ ਕਾਰਜ ਦੀ ਸੰਪੂਰਨਤਾ ਲਈ ਸ੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸਾਰੇ ਅਕਾਲੀ ਦਲਾਂ ਤੋਂ ਵੀ ਪੂਰਨ ਸਹਿਯੋਗ ਲਿਆ ਜਾਏਗਾ।
No comments:
Post a Comment