jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 29 March 2012

ਅਦਾਲਤੀ ਕੰਪਲੈਕਸ ਵਿਖੇ ਲਿਟੀਗੇਸ਼ਨ ਕੰਪਲੈਕਸ ਦਾ ਉਦਘਾਟਨ

www.sabblok.blogspot.com


ਨਕੋਦਰ, 26 ਮਾਰਚ (ਟੋਨੀ\ਵਿਜਯ )-ਮਾਨਯੋਗ ਜਸਟਿਸ ਰਣਜੀਤ ਸਿੰਘ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਨਕੋਦਰ ਵਿਖੇ ਸਬ ਡਵੀਜਨ ਪਧਰ ਦੇ 1429 ਲਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਮਾਡਲ ਜੁਡੀਸੀਅਲ ਕੰਪਲੈਕਸ ਅਤੇ ਮਾਨਯੋਗ ਜਸਟਿਸ ਜਸਬੀਰ ਸਿੰਘ ਜ¤ਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜੁਡੀਸੀਅਲ ਕੋਰਟ ਕੰਪਲੈਕਸ ਜਲੰਧਰ ਵਿਚ 3.67 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਲਿਟੀਗੇਸ਼ਨ ਕੰਪਲੈਕਸਾਂ ਨੂੰ ਉਦਘਾਟਨਾਂ ਉਪਰੰਤ ਲੋਕ ਅਰਪਿਤ ਕੀਤਾ ਗਿਆ।।ਸਮਾਰੋਹ ਦੀ ਪ੍ਰਧਾਨਗੀ ਮਾਨਯੋਗ ਮਿਸਟਰ ਜਸਟਿਸ ਰਾਮ ਚੰਦ ਗੁਪਤਾ ਜਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪ੍ਰਬੰਧਕੀ ਜਜ ਸੈਸ਼ਨ ਡਵੀਜ਼ਨ ਜਲੰਧਰ ਨੇ ਕੀਤੀ।।ਇਸ ਮੌਕੇ ਮਾਨਯੋਗ ਜਸਟਿਸ ਸ੍ਰ. ਪਰਮਜੀਤ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜਜ ਸ੍ਰ.ਇੰਦਰਜੀਤ ਸਿੰਘ , ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ , ਸ੍ਰੀ ਗੌਰਵ ਯਾਦਵ ਕਮਿਸ਼ਨਰ ਪੁਲਿਸ ਜਲੰਧਰ, ਸ੍ਰੀ ਤੁਲਸੀ ਰਾਮ ਡਿਪਟੀ ਕਮਿਸ਼ਨਰ ਜਲੰਧਰ ਅਤੇ ਸ੍ਰੀ ਯੁਰਿੰਦਰ ਸਿੰਘ ਹੇਅਰ ਐਸ.ਐਸ.ਪੀ. ਦਿਹਾਤੀ ਵੀ ਹਾਜ਼ਰ ਸਨ।।ਇਸ ਮੌਕੇ ਮਾਨਯੋਗ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਨਿਆਂ ਪ੍ਰਣਾਲੀ ਵਿਚ ਹੋਰ ਤੇਜ਼ੀ ਲਿਆਉਣ ਲਈ ਰਾਜ ਅੰਦਰ ਨਵੇਂ ਸਰਕਾਰੀ ਵਕੀਲਾਂ ਦੀ ਭਰਤੀ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ ਅਤੇ ਇਹ ਭਰਤੀ ਨਿਰੋਲ ਮੈਰਿਟ ਦੇ ਅਧਾਰ ’ਤੇ ਪਾਰਦਰਸ਼ੀ ਢੰਗ ਨਾਲ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਦੇਖ-ਰੇਖ ਵਿਚ ਹੋਵੇਗੀ।।ਉਨ੍ਹਾਂ ਕਿਹਾ ਕਿ ਰਾਜ ਦੇ ਸਮੂਹ ਜ਼ਿਲ੍ਹਿਆਂ ਅਤੇ ਸਬ ਡਵੀਜ਼ਨ ਪਧਰ ’ਤੇ ਉਸਾਰੇ ਜਾ ਰਹੇ ਆਧੁਨਿਕ ਸਹੂਲਤਾਂ ਵਾਲੇ ਨਵੇਂ ਕੋਰਟ ਕੰਪਲੈਕਸਾਂ ਦੀ ਉਸਾਰੀ ਦਾ ਕੰਮ 1 ਸਾਲ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ।। ਇਸ ਮੌਕੇ ਮਾਨਯੋਗ ਮਿਸਟਰ ਰਾਮ ਚੰਦ ਗੁਪਤਾ ਜ¤ਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਪ੍ਰੰਬਧਕੀ ਜਜ ਸੈਸ਼ਨ ਡਵੀਜ਼ਨ ਜਲੰਧਰ ਵਲੋਂ ਮਾਨਯੋਗ ਜਸਟਿਸ ਰੰਜਨ ਗਗੋਈ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ।।ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜ¤ਜ ਸ੍ਰੀ ਇੰਦਰਜੀਤ ਸਿੰਘ, ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸ਼ਨਰ ਜਲੰਧਰ ਨੇ ਵੀ ਸੰਬੋਧਨ ਕੀਤਾ।। ਇਸ ਮੌਕੇ ਸ੍ਰੀ ਸੁਮਿਤ ਕੁਮਾਰ ਐਸ.ਡੀ.ਐਮ. ਨਕੋਦਰ, ਸ੍ਰੀ ਤਰਨ ਤਾਰਨ ਸਿੰਘ ਬਿੰਦਰਾ ਵਧੀਕ ਸਿਵਲ ਜ¤ਜ ਸੀਨੀਅਰ ਡਵੀਜ਼ਨ, ਸ੍ਰੀ ਗੁਰਦੇਵ ਸਿੰਘ ਢ¤ਡਾ ਪ੍ਰਧਾਨ ਬਾਰ ਐਸੋਸੀਏਸ਼ਨ ਨਕੋਦਰ ਤੋਂ ਇਲਾਵਾ ਨਿਆਂ ਅਧਿਕਾਰੀ, ਬਾਰ ਐਸੋਸੀਏਸ਼ਨ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਲੋਕ ਹਾਜਰ ਸਨ।।ਇਸ ਮੌਕੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
----------------------------

No comments: