ਬੀਜ਼ਿੰਗ 6 ਮਾਰਚ (PMI NEWS):-:¸ਚੀਨ ਗੁਆਂਢੀ ਦੇਸ਼ਾਂ ਨਾਲ ਵਿਵਾਦਾਂ ਦਾ ਸ਼ਾਂਤਮਈ ਹੱਲ ਚਾਹੁੰਦਾ ਹੈ ਨਾਲ ਉਹ ਇਹ ਵੀ ਚਾਹੁੰਦਾ ਹੈ ਕਿ ਉਹ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਬੀਜ਼ਿੰਗ ਦੇ ਜਾਇਦਾਦ ਅਧਿਕਾਰਾਂ ਤੇ ਹਿੱਤਾਂ ਦਾ ਸਤਿਕਾਰ ਕਰੇ ਅਤੇ ਕੋਈ ਵੀ ਅਜਿਹਾ ਬਿਆਨ ਨਾ ਦੇਵੇ ਜਾਂ ਅਜਿਹਾ ਕਦਮ ਨਾ ਚੁੱਕੇ ਜਿਸ ਨਾਲ ਸਥਿਤੀ ਗੁੰਝਲਦਾਰ ਹੋਵੇ। ਚੀਨ ਦੇ ਵਿਦੇਸ਼ ਮੰਤਰੀ ਯਾਂਗ ਨੇ ਨੈਸ਼ਨਲ ਪੀਪਲਜ਼ ਕਾਂਗਰਸ ਬੇਸਲਾਨਾ ਸੈਸ਼ਨ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਗੁਆਂਢੀ ਦੇਸ਼ਾਂ ਨਾਲ ਅਸੀਂ ਸ਼ਾਂਤਮਈ ਢੰਗ ਨਾਲ ਰਹਿਣਾ ਚਾਹੁੰਦੇ ਹਾਂ। ਅਸੀਂ ਖੇਤਰ 'ਚ ਸਥਿਰਤਾ, ਵਿਕਾਸ ਅਤੇ ਪ੍ਰਗਤੀ ਚਾਹੁੰਦੇ ਹਾਂ। ਸਾਨੂੰ ਯਕੀਨ ਹੈ ਕਿ ਸੰਬੰਧਤ ਏਸ਼ੀਆਈ ਦੇਸ਼ਾਂ ਨਾਲ ਮਤਭੇਦਾਂ ਨੂੰ ਦੂਰ ਕਰਨ ਲਈ ਇਸ ਸੰਬੰਧੀ ਚੰਗੀ ਪ੍ਰਗਤੀ ਹੋਈ ਹੈ |
No comments:
Post a Comment