jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 23 March 2012

ਘਰਾਂ ਦੀਆਂ ਟੂਟੀਆਂ ’ਚੋਂ ਵੱਖ-ਵੱਖ ਰੰਗਾਂ ਦਾ ਦੂਸ਼ਿਤ ਪਾਣੀ ਆਉਣ ਕਾਰਨ ਮੁਹੱਲਾ ਵਾਸੀ ਹੈਰਾਨ ਪ੍ਰੇਸ਼ਾਨ

www.sabblok.blogspot.com
ਨਕੋਦਰ, 19 ਮਾਰਚ (ਟੋਨੀ\ਵਿਜਯ)-ਕੀ ਕਦੇ ਅਜਿਹਾ ਹੋ ਸਕਦਾ ਹੈ ਕਿ ਲੋਕਾਂ ਦੇ ਘਰਾਂ ਦੀਆਂ ਟੂਟੀਆਂ ’ਚੋਂ ਨੀਲੇ, ਗੁਲਾਬੀ ਤੇ ਕਾਲੇ ਰੰਗ ਦਾ ਪਾਣੀ ਆਉਣ ਲੱਗ ਪਵੇ? ਇਹੋ ਜਿਹਾ ਸੋਚਣਾ ਅਸੰਭਵ ਲੱਗੇਗਾ, ਪਰ ਨਕੋਦਰ ਦੇ ਮੁਹੱਲਾ ਕਪਾਨੀਆਂ ’ਚ ਕਈ ਘਰਾਂ ਦੀਆਂ ਟੂਟੀਆਂ ’ਚੋਂ ਵੱਖ-ਵੱਖ ਰੰਗਾਂ ਦਾ ਦੂਸ਼ਿਤ ਪਾਣੀ ਆਉਣ ਕਾਰਨ ਮੁਹੱਲਾ ਵਾਸੀ ਹੈਰਾਨ ਤੇ ਪ੍ਰੇਸ਼ਾਨ ਹਨ। ਸ਼ਨੀਵਾਰ ਸਵੇਰੇ ਜਿਵੇਂ ਹੀ ਨਗਰ ਕੌਂਸਲ ਵਲੋਂ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਗਈ ਤਾਂ ਕਈ ਘਰਾਂ ਦੀਆਂ ਟੂਟੀਆਂ ’ਚ ਵੱਖ-ਵੱਖ ਰੰਗਾਂ ਦਾ ਪਾਣੀ ਆਉਣ ਲੱਗ ਪਿਆ, ਜਿਸ ਨੂੰ ਦੇਖ ਕੇ ਮੁਹੱਲਾ ਵਾਸੀ ਹੈਰਾਨ-ਪ੍ਰੇਸ਼ਾਨ ਹੋ ਗਏ।

ਮੁਹੱਲਾ ਵਾਸੀ ਸੁਸ਼ੀਲ ਢੀਂਗਰਾ, ਪ੍ਰੇਮ ਰਾਣੀ, ਵਿੱਕੀ ਕਪਾਨੀਆਂ, ਭਰਤ ਕਪਾਨੀਆਂ, ਸ਼ਿਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ’ਚ ਵੱਖ-ਵੱਖ ਤਰ੍ਹਾਂ ਦੇ ਰੰਗਾਂ ਦਾ ਪਾਣੀ ਆ ਰਿਹਾ ਹੈ। ਉਹ ਉਕਤ ਪਾਣੀ ਨੂੰ ਨਾ ਤਾਂ ਪੀ ਸਕਦੇ ਹਨ ਅਤੇ ਵਰਤ ਸਕਦੇ ਹਨ। ਉਨ੍ਹਾਂ ਇਸ ਤਰ੍ਹਾਂ ਦੇ ਆਏ ਪਾਣੀ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਨੇ ਟੂਟੀਆਂ ਚਲਾਈਆਂ, ਤਾਂ ਵੱਖ-ਵੱਖ ਤਰ੍ਹਾਂ ਦੇ ਰੰਗਾਂ ਦਾ ਆਉਣ ਲੱਗ ਪਿਆ, ਪਰ ਥੋੜ੍ਹੀ ਹੀ ਦੇਰ ਬਾਅਦ ਪਾਣੀ ਸਾਫ਼ ਹੋ ਗਿਆ। ਉਨ੍ਹਾਂ ਇਸ ਸਬੰਧੀ ਨਗਰ ਕੌਂਸਲ ਦੇ ਦਫ਼ਤਰ ’ਚ ਫਰਿਆਦ ਕੀਤੀ ਕਿ ਇਸ ਸਮੱਸਿਆ ਦਾ ਹਲ ਕੀਤਾ ਜਾਵੇ। ਇਸ ਸਬੰਧੀ ਈ.ਓ. ਪ੍ਰਦੀਪ ਕੁਮਾਰ ਨੇ ਕਿਹਾ ਕਿ ਜਾਂਚ-ਪੜਤਾਲ ਕਰ ਕੇ ਇਸ ਸਮੱਸਿਆ ਦਾ ਹੱਲ ਜਲਦੀ ਕਰ ਦਿੱਤਾ ਜਾਵੇਗਾ।

No comments: