www.sabblok.blogspot.com
ਨਕੋਦਰ--(ਟੋਨੀ)ਨਕੋਦਰ ਦੇ ਪਿੰਡ ਟੁੱਟ ਕਲਾਂ ’ਚ ਬੀਤੀ ਰਾਤ ਸਮੇਂ ਲਗਭਗ 6 ਹਥਿਆਰਬੰਦ ਲੁਟੇਰਿਆਂ ਨੇ ਪਿੰਡ ਦੇ ਖੇਤਾਂ ’ਚ ਬਣੀ ਇੱਕ ਕੋਠੀ ਤੋਂ ਸੋਨੇ ਦੀਆਂ ਮੁੰਦਰੀਆਂ, ਨਕਦੀ, ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ।।ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਣਪਛਾਤੇ ਲੁਟੇਰਿਆਂ ਦੀ ਤਲਾਸ਼ ਆਰੰਭ ਕਰ ਦਿਤੀ ਹੈ।।ਜਾਣਕਾਰੀ ਅਨੁਸਾਰ ਪੁਲਿਸ ਕੋਲ ਸ਼ਿਕਾਇਤ ਕਰਤਾ ਗੁਰਮੇਜ਼ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਟੁੱਟ ਕਲਾਂ ਨੇ ਦਸਿਆ ਕਿ ਉਹ ਖੂਹ ’ਤੇ ਬਣੀ ਕੋਠੀ ਵਿੱਚ ਆਪਣੇ ਪਤੀ ਸ: ਮਹਿੰਦਰ ਸਿੰਘ ਨਾਲ ਰਹਿੰਦੀ ਹੈ ਤੇ ਉਨ੍ਹਾਂ ਦੇ ਤਿੰਨ ਲੜਕੇ ਵਿਦੇਸ਼ ਵਿੱਚ ਰਹਿੰਦੇ ਹਨ।। ਉਨ੍ਹਾਂ ਦਾ ਨੌਕਰ, ਜਿਸ ਦਾ ਨਾਂਅ ਫੱਗੂ ਹੈ, ਕੋਠੀ ਵਿੱਚ ਬਣੇ ਇੱਕ ਵੱਖਰੇ ਕਮਰੇ ਵਿੱਚ ਰਹਿੰਦਾ ਹੈ।।ਬੀਤੀ ਰਾਤ ਲਗਭਗ 8.15 ਵਜੇ ਦੇ ਕਰੀਬ 6 ਅਣਪਛਾਤੇ ਲੁਟੇਰੇ ਉਨ੍ਹਾਂ ਦੀ ਕੋਠੀ ’ਚ ਦਾਖਲ ਹੋ ਗਏ।। ਨੌਕਰ ਨੂੰ ਕਾਬੂ ਕਰ ਲਿਆ, ਜਦ ਗੁਰਮੇਜ਼ ਕੌਰ ਨੇ ਫਗੂ ਦੀ ਆਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹਿਆ ਤਾਂ ਅਸਲ੍ਹੇ ਅਤੇ ਨਲਕੇ ਦੀ ਹਥੀਂ ਨਾਲ ਲੈਸ ਲੁਟੇਰੇ ਅੰਦਰ ਦਾਖਲ ਹੋ ਗਏ ਤੇ ਉਨ੍ਹਾਂ ਨੇ ਨਲਕੇ ਦੀ ਹ¤ਥੀਂ ਨਾਲ ਮਹਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ।।ਲੁਟੇਰਿਆਂ ਨੇ ਕੋਠੀ ਦੀ ਤਲਾਸ਼ੀ ਲਈ ਅਤੇ 4 ਮੁੰਦਰੀਆਂ, 20 ਹਜ਼ਾਰ ਰੁਪਏ ਨਕਦ, ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਗਏ।।ਪੁਲਿਸ ਨੇ ਲੁਟੇਰਿਆਂ ਦੀ ਤਲਾਸ਼ ਆਰੰਭ ਕਰ ਦਿੱਤੀ ਹੈ।
----------------------------------------------------------------------------------------------------------
ਨਕੋਦਰ--(ਟੋਨੀ)ਨਕੋਦਰ ਦੇ ਪਿੰਡ ਟੁੱਟ ਕਲਾਂ ’ਚ ਬੀਤੀ ਰਾਤ ਸਮੇਂ ਲਗਭਗ 6 ਹਥਿਆਰਬੰਦ ਲੁਟੇਰਿਆਂ ਨੇ ਪਿੰਡ ਦੇ ਖੇਤਾਂ ’ਚ ਬਣੀ ਇੱਕ ਕੋਠੀ ਤੋਂ ਸੋਨੇ ਦੀਆਂ ਮੁੰਦਰੀਆਂ, ਨਕਦੀ, ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ।।ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਣਪਛਾਤੇ ਲੁਟੇਰਿਆਂ ਦੀ ਤਲਾਸ਼ ਆਰੰਭ ਕਰ ਦਿਤੀ ਹੈ।।ਜਾਣਕਾਰੀ ਅਨੁਸਾਰ ਪੁਲਿਸ ਕੋਲ ਸ਼ਿਕਾਇਤ ਕਰਤਾ ਗੁਰਮੇਜ਼ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਟੁੱਟ ਕਲਾਂ ਨੇ ਦਸਿਆ ਕਿ ਉਹ ਖੂਹ ’ਤੇ ਬਣੀ ਕੋਠੀ ਵਿੱਚ ਆਪਣੇ ਪਤੀ ਸ: ਮਹਿੰਦਰ ਸਿੰਘ ਨਾਲ ਰਹਿੰਦੀ ਹੈ ਤੇ ਉਨ੍ਹਾਂ ਦੇ ਤਿੰਨ ਲੜਕੇ ਵਿਦੇਸ਼ ਵਿੱਚ ਰਹਿੰਦੇ ਹਨ।। ਉਨ੍ਹਾਂ ਦਾ ਨੌਕਰ, ਜਿਸ ਦਾ ਨਾਂਅ ਫੱਗੂ ਹੈ, ਕੋਠੀ ਵਿੱਚ ਬਣੇ ਇੱਕ ਵੱਖਰੇ ਕਮਰੇ ਵਿੱਚ ਰਹਿੰਦਾ ਹੈ।।ਬੀਤੀ ਰਾਤ ਲਗਭਗ 8.15 ਵਜੇ ਦੇ ਕਰੀਬ 6 ਅਣਪਛਾਤੇ ਲੁਟੇਰੇ ਉਨ੍ਹਾਂ ਦੀ ਕੋਠੀ ’ਚ ਦਾਖਲ ਹੋ ਗਏ।। ਨੌਕਰ ਨੂੰ ਕਾਬੂ ਕਰ ਲਿਆ, ਜਦ ਗੁਰਮੇਜ਼ ਕੌਰ ਨੇ ਫਗੂ ਦੀ ਆਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹਿਆ ਤਾਂ ਅਸਲ੍ਹੇ ਅਤੇ ਨਲਕੇ ਦੀ ਹਥੀਂ ਨਾਲ ਲੈਸ ਲੁਟੇਰੇ ਅੰਦਰ ਦਾਖਲ ਹੋ ਗਏ ਤੇ ਉਨ੍ਹਾਂ ਨੇ ਨਲਕੇ ਦੀ ਹ¤ਥੀਂ ਨਾਲ ਮਹਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ।।ਲੁਟੇਰਿਆਂ ਨੇ ਕੋਠੀ ਦੀ ਤਲਾਸ਼ੀ ਲਈ ਅਤੇ 4 ਮੁੰਦਰੀਆਂ, 20 ਹਜ਼ਾਰ ਰੁਪਏ ਨਕਦ, ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਗਏ।।ਪੁਲਿਸ ਨੇ ਲੁਟੇਰਿਆਂ ਦੀ ਤਲਾਸ਼ ਆਰੰਭ ਕਰ ਦਿੱਤੀ ਹੈ।
------------------------------