jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 11 March 2012

ਨਕੋਦਰ ’ਚ ਗੰਦਗੀ ਤੇ ਬਦਬੂਦਾਰ ਮਾਹੌਲ ਵਿੱਚ ਜਿਉੂਣ ਲਈ ਲੋਕ ਮਜਬੂਰ

www.sabblok.blogspot.com

ਨਕੋਦਰ,  (ਟੋਨੀ )-ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਨਗਰ ਕੌਂਸਲ ਵਲੋਂ ਲੱਖਾਂ ਰੁਪਏ ਦਾ ਸਫਾਈ ਦਾ ਠੇਕਾ ਦਿੱਤਾ ਜਾਂਦਾ ਹੈ ਅਤੇ ਸੈਂਕੜਿਆਂ ਦੀ ਗਿਣਤੀ ’ਚ ਕੱਚੇ ਤੇ ਪੱਕੇ ਮੁਲਾਜ਼ਮ ਹੋਣ ਦੇ ਬਾਵਜੂਦ ਸ਼ਹਿਰ ’ਚ ਸਫਾਈ ਵਿਵਸਥਾ ਦਿਨੋ-ਦਿਨ ਮਾੜੀ ਹੁੰਦੀ ਜਾ ਰਹੀ ਹੈ। ਥਾਂ-ਥਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਦਾ ਜਿਊੂਣਾ ਮੁਸ਼ਕਲ ਹੋਇਆ ਪਿਆ ਹੈੇ। ਫਿਰ ਵੀ ਨਗਰ ਕੌਂਸਲ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਅਜਿਹੀ ਹੀ ਹਾਲਤ ਪਿਛਲੇ ਕਾਫ਼ੀ ਸਮੇਂ ਤੋਂ ਸਥਾਨਕ ਸਬਜ਼ੀ ਮੰਡੀ ਦੇ ਕੋਲ ਮੁੱਖ ਡਾਕਘਰ ਦੇ ਸਾਹਮਣੇ ਦੁਕਾਨਦਾਰਾਂ ਅਤੇ ਨਜ਼ਦੀਕ ਵਸੇ ਲੋਕਾਂ ਦੀ ਹੋਈ ਪਈ ਹੈ, ਜਿਨ੍ਹਾਂ ਨੂੰ ਗੰਦਗੀ-ਭਰੇ ਮਾਹੌਲ ਵਿੱਚ ਆਪਣਾ ਕਾਰੋਬਾਰ ਚਲਾਉਣ ਅਤੇ ਜੀਵਨ ਜਿਉੂਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਦੁਕਾਨਦਾਰਾਂ ਨੇ ਦੋਆਬਾ ਹੈ¤ਡਲਾਈਨਜ਼ ਦੀ ਟੀਮ ਨੂੰ ਦੱਸਿਆ ਕਿ ਡਾਕਘਰ ਦੇ ਸਾਹਮਣੇ ਸੜਕ ’ਤੇ ਹੀ ਸਬਜ਼ੀ ਮੰਡੀ ਦਾ ਕੂੜਾ, ਗਲ਼ੀਆਂ-ਸੜੀਆਂ ਸਬਜ਼ੀਆਂ ਅਤੇ ਲੋਕਾਂ ਦੇ ਘਰਾਂ ਦਾ ਕੂੜਾ ਵੀ ਸਫ਼ਾਈ ਮੁਲਾਜ਼ਮ ਇੱਥੇ ਹੀ ਸੁੱਟ ਜਾਂਦੇ ਹਨ। ਇੱਥੇ ਇਹ ਕੂੜਾ ਕਈ-ਕਈ ਦਿਨ ਪਿਆ ਰਹਿੰਦਾ ਹੈ।

ਇਸ ਗੰਦਗੀ ਕਾਰਨ ਰਾਹਗੀਰ, ਮੁਹੱਲਾ ਵਾਸੀ ਅਤੇ ਦੁਕਾਨਦਾਰ ਡਾਢੇ ਪ੍ਰੇਸ਼ਾਨ ਹਨ। ਡਾਕਘਰ ਦੇ ਮੁਲਾਜ਼ਮ ਅਤੇ ਸੈਂਕੜੇ ਲੋਕ ਰੋਜ਼ਾਨਾ ਡਾਕਘਰ ਆਉਂਦੇ ਹਨ, ਜਿਹੜੇ ਇਸ ਗੰਦਗੀ ਤੋਂ ਬਹੁਤ ਦੁਖੀ ਹੁੰਦੇ ਹਨ। ਇਸ ਤੋਂ ਇਲਾਵਾ ਸਕੂਲਾਂ ਵਿੱਚ ਪੜ੍ਹਨ ਲਈ ਆਉਣ-ਜਾਣ ਵਾਲੇ ਬੱਚਿਆਂ ਅਤੇ ਨਜ਼ਦੀਕ ਹੀ ਨਿਰੰਕਾਰੀ ਭਵਨ ਹੋਣ ਕਾਰਨ ਸੰਗਤਾਂ ਦਾ ਇੱਥੇ ਆਉਣਾ-ਜਾਣਾ ਲੱਗਾ ਰਹਿੰਦਾ ਹੈ, ਜੋ ਇਸ ਗੰਦਗੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਇਸ ਗੰਦਗੀ ਕਾਰਨ ਬੀਮਾਰੀਆਂ ਫੈਲਣ ਦਾ ਖ਼ਤਰਾ ਵੀ ਬਰਾਬਰ ਬਣਿਆ ਰਹਿੰਦਾ ਹੈ। ਇੱਥੋਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਕਈ ਵਾਰ ਉਹ ਸਥਾਨਕ ਐਸ.ਡੀ.ਐਮ. ਅਤੇ ਨਗਰ ਕੌਂਸਲ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਪਰਨਾਲਾ ਫਿਰ ਵੀ ਉਥੇ ਦਾ ਉਥੇ ਬਰਕਰਾਰ ਹੈ।

ਨਗਰ ਕੌਂਸਲ ਵਾਲੇ ਕਹਿੰਦੇ ਹਨ ਕਿ ਇਹ ਕੂੜਾ ਸਬਜ਼ੀ ਮੰਡੀ ਦਾ ਹੈ ਅਤੇ ਇਸ ਨੂੰ ਮਾਰਕੀਟ ਕਮੇਟੀ ਨੇ ਉਠਾਉਣਾ ਹੁੰਦਾ ਹੈ। ਦੂਸਰੇ ਪਾਸੇ ਮਾਰਕੀਟ ਕਮੇਟੀ ਮੁਲਾਜ਼ਮਾਂ ਅਨੁਸਾਰ ਇਹ ਕੂੜਾ ਲੋਕਾਂ ਦੇ ਘਰਾਂ ਦਾ ਹੈ ਤੇ ਨਗਰ ਕੌਂਸਲ ਦੇ ਮੁਲਾਜ਼ਮ ਹੀ ਸੁੱਟ ਕੇ ਜਾਂਦੇ ਹਨ। ਲੋਕਾਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਉਪਰਾਲਾ ਕਰਦਿਆਂ ਇੱਥੇ ਕੂੜਾ ਸੁੱਟਣਾ ਬੰਦ ਕੀਤਾ ਜਾਵੇ।

ਇਸ ਤੋਂ ਇਲਾਵਾ ਸ਼ਹਿਰ ਵਿੱਚ ਸਕੂਲ-ਕਾਲਜਾਂ ਅਤੇ ਹੋਰ ਅਨੇਕਾਂ ਥਾਵਾਂ ’ਤੇ ਗੰਦਗੀ ਦੇ ਢੇਰ ਲੱਗੇ ਦੇਖੇ ਜਾ ਸਕਦੇ। ਮਹਿਤਪੁਰ ਅੱਡੇ ਵਿਖੇ ਕਈ ਦਿਨ ਤੋਂ ਸੀਵਰੇਜ ਬੰਦ ਹੈ। ਸ਼ਹਿਰ ਵਿੱਚ ਹੋਰ ਵੀ ਸਥਾਨ ਹਨ, ਜਿੱਥੇ ਸੀਵਰੇਜ ਦੇ ਪਾਣੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਿੱਚ ਇੱਕ ਹੋਰ ਸਮੱਸਿਆ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਇਹ ਹੈ ਕਿ ਮੁਹੱਲਿਆਂ ਵਿੱਚ ਲੋਕ ਆਪਣੇ ਘਰਾਂ ਵਿੱਚੋਂ ਟੁੱਟ-ਭੱਜ ਲਿਆ ਕੇ ਸੜਕਾਂ ਵਿੱਚ ਸੁੱਟ ਕੇ ਸੜਕਾਂ ਦੀ ਹਾਲਤ ਖਰਾਬ ਕਰ ਦਿੰਦੇ ਹਨ। ਮੁਹੱਲਿਆਂ ਦੇ ਕੌਂਸਲਰਾਂ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੇ ਲੋਕਾਂ ਦੀ ਸ਼ਿਕਾਇਤ ਕਰਨ, ਪਰ ਲੱਗਦਾ ਹੈ ਕਿ ਕੌਂਸਲਰ ਆਪਣੇ ਵੋਟਰਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਸੜਕਾਂ ਦਾ ਭਾਵੇਂ ਸੱਤਿਆਨਾਸ ਹੁੰਦਾ ਰਹੇ, ਆਵਾਜਾਈ ਵਿੱਚ ਭਾਵੇਂ ਵਿਘਨ ਪੈਂਦਾ ਰਹੇ। ਕਈ ਥਾਵਾਂ ਵਿੱਚ ਸੜਕ ’ਤੇ ਪੱਥਰ ਪਾ ਕੇ ਆਵਾਜਾਈ ਵਿੱਚ ਵਿਘਨ ਪਾਇਆ ਜਾਂਦਾ ਹੈ, ਕਿਉਂਕਿ ਬਿਨਾਂ ਲੁੱਕ ਪਾਇਆਂ ਹੀ ਪੱਥਰ-ਭਰੀਆਂ ਸੜਕਾਂ ਨੂੰ ਛੱਡ ਦਿੱਤਾ ਜਾਂਦਾ ਹੈ। ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਪਹਿਲਾਂ ਹੀ ਬੁਰਾ ਹਾਲ ਹੈ।

ਮੰਡੀ ਦੀ ਗੰਦਗੀ ਨੂੰ ਲੈ ਕੇ ਨਗਰ ਕੌਂਸਲ ਅਤੇ ਮਾਰਕੀਟ ਕਮੇਟੀ ਵਿਚਕਾਰ ਰੌਲਾ ਹੋ ਸਕਦਾ ਹੈ, ਪਰ ਇਸ ਦੀ ਸਜ਼ਾ ਲੋਕਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ? ਇਸ ਤੋਂ ਇਲਾਵਾ ਬਾਕੀ ਸਾਰਾ ਸ਼ਹਿਰ ਤਾਂ ਨਗਰ ਕੌਂਸਲ ਦੇ ਅਧਿਕਾਰ ਵਿੱਚ ਹੀ ਹੈ, ਉਸ ਦੀ ਮਾੜੀ ਹਾਲਤ ਦਾ ਦੋਸ਼ ਨਗਰ ਕੌਂਸਲ ਕਿਸ ਦੇ ਸਿਰ ਮੜ੍ਹੇਗੀ? ਸ਼ਹਿਰ ਦੀ ਸਫਾਈ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੈ, ਜਿਸ ਤੋਂ ਉਹ ਇਨਕਾਰੀ ਨਹੀਂੰ ਹੋ ਸਕਦੀ। ਸ਼ਹਿਰ ਦੇ ਸਾਰੇ ਕੌਂਸਲਰਾਂ ਦਾ ਇਹ  ਫਰਜ਼ ਬਣਦਾ ਹੈ ਕਿ ਉਹ ਸ਼ਹਿਰ ਦੀਆਂ ਸਮੱਸਿਆਵਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਵੀ ਆਪਣਾ ਫਰਜ਼ ਸਮਝਣ। ਅੱਗੋਂ ਚੋਣਾਂ ਫਿਰ ਆਉਣੀਆਂ ਹੀ ਹਨ, ਤਦ ਸ਼ਹਿਰ ਵਾਸੀ ਹੀ ਇਨਸਾਫ਼ ਕਰਨਗੇ।

No comments: