jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 6 March 2012

ਖ਼ਸਾਨਾ ਤੇ ਜ਼ਕੀਆ ਦੀ ਸੁਰੱਖਿਆ ਬਾਰੇ ਚਿੰਤਤ ਹੈ ਅਬੈਦ ਚਿਨੋਇ--(ਆਪਣਾ ਪੰਜਾਬ ਤੋਂ ਧੰਨਵਾਦ ਸਾਹਿਤ)

www.sabblok.blogspot.comShare
ਨਿਊਯਾਰਕ,6 ਮਾਰਚ  (PMI NEWS):-ਆਸਕਰ ਪੁਰਸਕਾਰ ਪਹਿਲੀ ਵਾਰ ਪਾਕਿਸਤਾਨ ਦੀ ਝੋਲੀ ਪੁਆਉਣ ਵਾਲੀ  ਦਸਤਾਵੇਜ਼ੀ ਫਿਲਮ ‘ਸੇਵਿੰਗ ਫੇਸ’ ਦੀ ਡਾਇਰੈਕਟਰ ਸ਼ਰਮੀਨ ਅਬੈਦ ਚਿਨੋਏ ਨੇ ਕਿਹਾ ਹੈ ਕਿ ਉਹ ਉਨ੍ਹਾਂ ਦੀ ਸੁਰੱਖਿਆ ਬਾਰੇ ਚਿੰਤਤ ਹੈ, ਜਿਨ੍ਹਾਂ ਪੀੜਤ ਔਰਤਾਂ ਨੇ ਇਸ ਫਿਲਮ ਲਈ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ, ‘‘ਆਸਕਰ ਪੁਰਸਕਾਰ ਜਿੱਤਣ ਵਾਲੀ ਰਾਤ ਤੋਂ ਬਾਅਦ ਮੈਨੂੰ ਰੁਖ਼ਸਾਨਾ ਤੇ ਜ਼ਕੀਆ ਦੀ ਸੁਰੱਖਿਆ ਬਾਰੇ ਚਿੰਤਾ ਸਤਾਉਣ ਲੱਗੀ। ਇਹ ਦੋਵੇਂ ਆਪਣੇ ’ਤੇ ਢਾਹੇ ਗਏ ਤਸ਼ੱਦਦ ਬਾਰੇ ਆਪਣੇ ਪਤੀਆਂ ਤੇ ਰਿਸ਼ਤੇਦਾਰਾਂ ਖਿਲਾਫ ਖੁੱਲ੍ਹ ਕੇ ਬੋਲੀਆਂ ਸਨ। ਇਨ੍ਹਾਂ ਦੀ ਸੁਰੱਖਿਆ ਮੇਰੇ ਲਈ ਅਹਿਮ ਹੈ।’’
40 ਮਿੰਟਾਂ ਦੀ ਇਸ ਦਸਤਾਵੇਜ਼ੀ ਫਿਲਮ ਵਿੱਚ 39 ਸਾਲਾਂ ਜ਼ਕੀਆ ਦੀ ਕਹਾਣੀ ਹੈ, ਜਿਸ ਨੇ ਆਪਣੇ ਪਤੀ ਖਿਲਾਫ ਤਲਾਕ ਦਾ ਕੇਸ ਦਾਇਰ ਕੀਤਾ ਸੀ। ਇਸ ਤੋਂ ਨਾਰਾਜ਼ ਪਤੀ ਨੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ ਸੀ। 25 ਸਾਲਾ ਰੁਖ਼ਸਾਨਾ ’ਤੇ ਉਸ ਦੀ ਪਤੀ ਤੇ ਰਿਸ਼ਤੇਦਾਰਾਂ ਨੇ ਅੱਗ ਲਾਉਣ ਤੋਂ ਪਹਿਲਾਂ ਉਸ ਉਪਰ ਤੇਜ਼ਾਬ ਤੇ ਮਿੱਟੀ ਦਾ ਤੇਲ ਸੁੱਟਿਆ ਸੀ।
ਇਨ੍ਹਾਂ ਦਾ ਇਲਾਜ ਪਾਕਿਸਤਾਨੀ ਮੂਲ ਦੇ ਬਰਤਾਨਵੀ ਪਲਾਸਟਿਕ ਸਰਜਨ ਮੁਹੰਮਦ ਜਾਵੇਦ ਨੇ ਕੀਤਾ ਸੀ। ਚਿਨੋਏ ਨੇ ਫਿਲਮ ਨਿਰਮਾਤਾ ਡੇਨੀਅਲ ਨਾਲ ਪੱਤਰਕਾਰ ਸੰਮੇਲਨ ਵਿੱਚ ਦੱਸਿਆ, ‘‘ਇਹ ਦੋਵੇਂ ਔਰਤਾਂ ਆਪਣੀ ਕਹਾਣੀ ਦੱਸਣ ਲਈ ਤਾਂ ਤਿਆਰ ਸਨ, ਪਰ ਮੀਡੀਆ ’ਚ ਨਹੀਂ ਸਨ ਆਉਣਾ ਚਾਹੁੰਦੀਆਂ ਕਿਉਂਕਿ ਉਨ੍ਹਾਂ ’ਚ ਡਰ ਸੀ ਕਿ ਜੇ ਉਹ ਅੱਗੇ ਆਈਆਂ ਤਾਂ ਦੇਸ਼ ਵਿੱਚ ਰਹਿਣਾ ਮੁਸ਼ਕਲ ਹੋ ਜਾਵੇਗਾ। ਅਸੀਂ ਰੁਖ਼ਸਾਨਾ ਤੇ ਜ਼ਕੀਆ ਨੂੰ ਆਸਕਰ ਲਈ ਲਿਆਉਣਾ ਚਾਹੁੰਦੇ ਸਨ, ਪਰ ਉਹ ਇਥੇ ਨਹੀਂ ਆਈਆਂ। ਪਾਕਿਸਤਾਨ ਵਰਗੇ ਮੁਲਕ ਵਿੱਚ ਔਰਤਾਂ ਨੂੰ ਘਰ ਤੇ ਘਰ ਤੋਂ ਬਾਹਰ ਬੋਲਣ ਦੀ ਆਜ਼ਾਦੀ ਨਹੀਂ ਹੈ।’’  ਫਿਲਮ ਨਿਰਮਾਤਾ ਡੇਨੀਅਲ ਨੇ ਕਿਹਾ, ‘‘ਅਸੀਂ ਇਸ ਦਸਤਾਵੇਜ਼ੀ ਫਿਲਮ ਨੂੰ ਅਮਰੀਕਾ ਤੇ ਬਰਤਾਨੀਆ ਵਿੱਚ ਪ੍ਰਸਾਰਤ ਕਰਾਂਗੇ।’
 

No comments: