www.sabblok.blogspot.com
"ਖਾ-ਖਾ ਵਧਿਆ ਪੇਟ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ"
ਖਾ-ਖਾ ਵਧਿਆ ਪੇਟ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ
ਬਾਬਾ ਸੱਦਣਾ ਮਹਿੰਗਾ ਪੈਂਦਾ, ਲੱਖਾਂ ਦੇ ਵਿਚ ਪੈਸੇ ਲੈਂਦਾ
ਹੱਦੋਂ ਬਾਹਲਾ ਰੇਟ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ
ਗਰਮ ਮਸਾਲੇ ਖਾ-ਖਾ ਫਿੱਟਿਆ, ਸਾਨ੍ਹ ਭੂਤਰੇ ਵਾਂਗੂੰ ਭਿੱਟਿਆ
ਚਿਹਰਾ ਮਾਰੇ ਸੇਕ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ
ਉਤੋਂ ਹੋਰ ਤੇ ਅੰਦਰੋਂ ਹੋਰ, ਬਾਹਰੋਂ ਸਾਧ ਤੇ ਅੰਦਰੋਂ ਚੋਰ
ਨਾ ਪਾਇਆ ਕਿਸੇ ਨੇ ਭੇਤ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ ਸਾਰੇ ਆ-ਆ ਮੱਥਾ ਟੇਕਣ, ਕਰਕੇ ਡੰਡੌਤਾਂ ਮੂਹਰੇ ਲੇਟਣ
ਤੱਕ ਕੇ ਭਗਵਾਂ ਭੇਸ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ
ਡੀ ਸੀ ਹੋਵੇ ਜਾਂ ਸੰਤਰੀ, ਅਫਸਰ ਹੋਵੇ ਭਾਵੇਂ ਮੰਤਰੀ
ਮਿੱਤਰ ਬਣੇ ਹਰੇਕ ਬਾਬੇ ਦਾ, ਚਾਰ ਕੁਵਿੰਟਲ ਵੇਟ ਬਾਬੇ ਦਾ
ਚੌਂਅ ਖੇਤਾਂ ਵਿਚ ਕੋਠੀ ਪਾਈ, ਕਾਰ ਪਜੈਰੋ ਵਿਚ ਖੜਾਈ
ਉਤੇ ਲਾਲ ਬੱਤੀ ਲਾਈ, ਡੇਰਾ ਬੜਾ ਗਰੇਟ ਬਾਬੇ ਦਾ
ਚਾਰ ਕੁਵਿੰਟਲ ਵੇਟ ਬਾਬੇ ਦਾ, ਬਾਹਲਾ ਈ ਮੋਟਾ ਪੇਟ ਬਾਬੇ ਦਾ..."

No comments:
Post a Comment