jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 2 March 2012

ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ

www.sabblok.blogspot.com
ਨਕੋਦਰ, 1 ਮਾਰਚ (ਟੋਨੀ/ਵਿਜਯ ਢਡੇ)-ਸਿਹਤ ਵਿਭਾਗ ਅਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵਲੋਂ ਸਥਾਨਕ ਸਿਵਲ ਹਸਪਤਾਲ ਵਿੱਚ ਡਾ. ਵੀ. ਕੇ. ਖੁੱਲਰ ਐਸ. ਐਮ. ਓ. ਨਕੋਦਰ ਦੀ ਯੋਗ ਅਗਵਾਈ ਹੇਠ ਸਮੂਹ ਸਟਾਫ਼ ਅਤੇ ਮਰੀਜ਼ਾਂ ਦੀ ਏਡਜ਼ ਸਬੰਧੀ ਸੈਨਸੀਟਾਈਜੇਸ਼ਨ ਦੀ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਉਚੇਚੇ ਤੌਰ ’ਤੇ ਡਾ. ਅਜੈ ਕੌਸ਼ਲ ਅਸਿਸਟੈਂਟ ਸਿਵਲ ਸਰਜਨ ਜਲੰਧਰ, ਸੰਸਥਾ ‘ਪਹਿਲ’ ਵਲੋਂ ਸ਼੍ਰੀਮਤੀ ਬਲਵਿੰਦਰ ਕੌਰ ਅਤੇ ਅਭਿਵਿਅਕਤੀ ਸੁਸਾਇਟੀ ਵਲੋਂ ਸ. ਅੰਮ੍ਰਿਤਪਾਲ ਸਿੰਘ ਪਹੁੰਚੇ। ਇਸ ਵਰਕਸ਼ਾਪ ਦੀ ਸਮੁੱਚੀ ਕਾਰਵਾਈ ਡਾ. ਅਨੁਰਾਧਾ ਮਲਹੋਤਰਾ ਬੀ. ਟੀ. ਓ. ਸਿਵਲ ਹਸਪਤਾਲ ਨਕੋਦਰ ਨੇ ਚਲਾਈ। ਵੱਖ-ਵੱਖ ਬੁਲਾਰਿਆਂ ਵਲੋਂ ਏਡਜ਼ ਦੇ ਫੈਲਣ ਦੇ ਕਾਰਨ, ਏਡਜ਼ ਤੋਂ ਬਚਾਅ ਦੇ ਤਰੀਕੇ ਅਤੇ ਇਹ ਬਿਮਾਰੀ ਹੋਣ ਦੀ ਸੂਰਤ ਵਿੱਚ ਇਲਾਜ ਸਬੰਧੀ ਜਾਣਕਾਰੀ ਅਤੇ ਮਰੀਜ਼ ਦੇ ਮਨ ਵਿੱਚ ਭੈਅ ਕੱਢਣ ਦੇ ਬਾਰੇ ਕੌਂਸਲਿੰਗ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਮੁੱਖ ਮਹਿਮਾਨ ਡਾ. ਅਜੈ ਕੌਸ਼ਲ ਏ. ਸੀ. ਐਸ. ਜਲੰਧਰ ਨੇ ਇਸ ਬਿਮਾਰੀ ਤੋਂ ਦੂਰ ਰਹਿਣ ਲਈ ਅੱਜ ਦੀ ਯੁਵਾ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਪ੍ਰਤੀ ਸੁਚੇਤ ਰਹਿਣ ਲਈ ਆਖਿਆ ਤਾਂ ਕਿ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਇਸ ਵਰਕਸ਼ਾਪ ਵਿੱਚ ਡਾ. ਸੁਰਜੀਤ ਸਿੰਘ, ਡਾ. ਅਜੈ ਗੁਪਤਾ, ਡਾ. ਰਾਜੀਵ ਸ਼ਰਮਾ, ਡਾ. ਪੁਸ਼ਕਰ ਕੁਮਾਰ, ਡਾ. ਅੰਜੂ ਗੁਪਤਾ, ਮਿਸ ਪ੍ਰਤਿਮਾ ਚੌਹਾਨ, ਮਨਪ੍ਰੀਤ ਕੌਰ, ਨਰਸਿੰਗ ਸਿਸਟਰ ਪੁਸ਼ਪਾ ਦੇਵੀ, ਸਟਾਫ਼ ਨਰਸ ਅਰਵਿੰਦਰ ਕੌਰ ਤੋਂ ਇਲਾਵਾ ਹਸਪਤਾਲ ਦਾ ਸਮੂਹ ਸਟਾਫ਼ ਅਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਰ ਸਨ। ਅੰਤ ਵਿੱਚ ਡਾ. ਵੀ. ਕੇ. ਖੁੱਲਰ ਐਸ. ਐਮ. ਓ. ਨਕੋਦਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

......................................................

No comments: