www.sabblok.blogspot.com
ਇੱਕ ਸਿਹਤ-ਮੰਦ ਲੋਕ-ਤੰਤਰ ਦੀਆਂ ਕੁਝ ਇਕ ਜ਼ਰੁਰੀ ਸਰਤਾਂ ਹੁੰਦੀਆਂ ਹਨ,ਜੇ ਇਸ
ਸਿਸਟਮ ਨੇ ਸਹੀ ਢੰਗ ਨਾਲ ਲੋਕ ਹਿੱਤ ਵਿੱਚ ਪ੍ਰਫੁਲਤ ਹੋਣਾ ਹੈ। ਪਹਿਲੀ ਗੱਲ ਇਹ ਕਿ
ਜ੍ਹਿਨਾ ਲੋਕਾਂ ਨੇ ਇਹ ਰਾਜ ਪ੍ਰਨਾਲੀ ਨੂੰ ਲਾਗੂ ਕਰਨੀ ਹੁੰਦਾ ਹੈ,ਉਹ ਇਸ ਦੇ ਜਰੁਰੀ
ਤੱਥਾਂ ਤੋ ਜਾਣੁ ਹੋਣ ਅਤੇ ਆਪਣੇ ਵਾਸਤੇ ਸਿਆਸੀ ਨੁਮਾਇਦਿਆਂ ਦੀ ਚੋਣ ਕਰਨ ਅਤੇ ਸਰਕਾਰ
ਸਥਾਪਤ ਕਰਨ ਦੀ ਪੁਰੀ ਸੂਝ ਬੂਝ ਰਖਦੇ ਹੋਣ।ਬਦਕਿਸਮਤੀ ਇਹ ਹੈ ਕਿ ਸਾਡੇ ਕਿਸੇ ਵੀ ਸੱਤਰ
ਤੇ ਨਵੇਂ ਮੱਤ-ਦਾਵਾਂ ਜਾਂ ਬਨਣ ਵਾਲੇ ਮੱਤ ਦਾਵਾਂ ਨੂੰ ਕਿਸੇ ਕਿਸਮ ਦੀ ਨਾਂ ਤਾਂ ਸਿਖਿਆ
ਦਿੱਤੀ ਜਾਂਦੀ ਹੈ,ਅਤੇ ਨਾਂ ਹੀ ਸਿਹਤ ਮੰਦ ਲੋਕ ਤੰਤਰ ਸਥਾਪਤ ਕਰਨ ਲਈ ਸੁਚੱਜੀਆਂ ਕਦਰਾਂ
ਕੀਮਤਾਂ ਅਤੇ ਸੂਝ ਬੂਝ ਦਿੱਤੀ ਜਾਂਦੀ ਹੈ।ਨਤੀਜੇ ਵਜੌਂ ਸਾਡੀ ਲੋਕ ਤੰਤਰਕ ਪ੍ਰਕਿਰਿਆ ਇਕ
ਖੇਡ ਬਣ ਕੇ ਰਹਿ ਗਈ ਹੈ।ਖੇਡ ਵੀ ਪੈਸਿਆ ਦੀ, ਨਸ਼ਿਆਂ ਅਦਿ ਦੀ ਅਤੇ ਲੋਕਾਂ ਨੂੰ ਬੁਰਕੀਆਂ
ਸੁੱਟ ਕੇ ਵੋਟਾਂ ਵਟੋਰਨ ਦੀ ਬਹੁਗਿਣਤੀ ਮੱਤ ਦਤਾਵਾਂ ਨੂੰ ਤਾਂ ਪਤਾ ਹੀ ਨਹੀ ਕਿ ਉਹਨਾਂ
ਦੀਆਂ ਵੋਟਾ ਦੀ ਕੀ ਮੱਹਤਤਾ ਹੈ।ਜਦੋਂ ਸਿਆਸੀ ਲੀਡਰ ਪਰਚਾਰ ਕਰਦੇ ਹਨ,ਕਿ ਆਪਣੀਆ ਕੀਮਤੀ
ਵੋਟਾਂ ਫਲਾਂ-ਫਲਾਂ ਉਮੀਦਵਾਰਾਂ ਨੂੰ ਪਾਉ ਤਾਂ ਕੀਮਤ ਸਿਰਫ ਸ਼ਰਾਬ ਦੀ ਬੋਤਲ, ਨਸ਼ਿਆਂ ਅਤੇ
ਪੈਸਿਆ ਤੱਕ ਦੀ ਸੀਮਤ ਹੋ ਕਿ ਰਹਿ ਜਾਂਦੀ ਹੈ,ਜਾਂ ਸਮਝੀ ਜਾਂਦੀ ਹੈ।ਸਾਡੇ ਸਿਆਸੀ ਨੇਤਾ
ਕੋਲ ਵੀ ਅੰਨਾ ਨਜਾਇਜ਼ ਪੈਸਾ ਹੀ ਹੈ,ਲੋਕ ਵੀ ਆਪਣੇ ਸੁਆਰਥ ਵਾਸਤੇ ਸਿਆਸੀ ਪਾਰਟੀਆਂ ਨੂੰ
ਅਤੇ ਉਮੀਦਵਾਰਾਂ ਨੂੰ ਡੋਨੇਸ਼ਨ ਦੇ ਰੂਪ ਵਿੱਚ ਪੈਸੇ ਦਿੰਦੇ ਹਨ।ਉਹ ਪੈਸਾ ਵੀ ਕਾਲੇ ਧੰਨ
ਵਿੱਚੋਂ ਦਿੱਤਾ ਜਾਂਦਾ ਹੈ।ਇਹੋ ਪੈਸਾ ਹੈ, ਜੋ ਸਾਡੇ ਸਿਆਸੀ ਆਗੂਆਂ ਅਤੇ ਉਮੀਦਵਾਰਾਂ ਦੀ
ਹਾਰ ਜਾਂ ਜਿੱਤ ਦਾ ਫੈਸਲਾ ਕਰਦਾ ਹੈ।ਇੱਕ ਦੋ ਕਰੋੜ ਰੁਪੈ ਨਹੀ,ਇਹ ਸੈਕੜੇ ਕਰੋੜਾਂ ਰੁਪੈ
ਦੀ ਖੇਡ ਹੈ, ਸਾਡੀ ਲੋਕਤੰਤਰ ਚੋਣ ਪ੍ਰਕਿਰਿਆ।ਹੋਰ ਕੁਝ ਨਹੀਂ ਤਾਂ ਇਹ ਤਾਂ ਅਸੀਂ ਜਾਣਦੇ
ਹੀ ਹਾਂ,ਕਿ ਪੰਜਾਬ ਦੇ ਚੋਣ ਕਮਿਸ਼ਨ ਦੇ ਆਪਣੇ ਬਿਆਨਾਂ ਅਨੁਸਾਰ ੳ੍ਹਨਾਂ ਨੇ 34 ਕਰੋੜ ਤੋਂ
ਵੱਧ ਚਲਦੀ ਫਿਰਦੀ ਨਕਦ ਰਾਸ਼ੀ ਫੜੀ ਸੀ,ਜੋ ਚੋਣਾਂ ਦੇ ਅਰਸੇ ਵਿੱਚ ਇੱਦਰ -ੳੱਦਰ ਲਿਜਾਈ
ਜਾ ਰਹੀ
ਸੀ।ਇਹ ਵੀ ਹੈ ਕਿ ਸ਼ਰਾਬ ਅਤੇ ਦੁਸਰੇ ਨਸ਼ੇ ਵੀ ਫੜੇ ਗਏ।ਇਕ ਰਿਪੋਰਟ ਮੁਤਾਬਕ ਤਾਂ
ਇੱਕ ਪਕੜ ਵਿੱਚ ਹੀ ਸੱਤ ਹਜ਼ਾਰ ਪੇਟੀਆਂ ਸ਼ਰਾਬ ਦੀ, ਮਤਲਬ ਕਿ 84000 ਬੋਤਲਾਂ ਸ਼ਰਾਬ ਦੀਆਂ
ਫੜੀਆਂ ਗਈਆਂ।ਅਸਲ ਵਿੱਚ ਇਹ ਪੈਸੇ ਅਤੇ ਨਸ਼ੇ ਤਾਂ ਦਾਲ ਚੋਂ ਦਾਨੇ ਦੇ ਬਰਾਬਰ ਹੀ ਹਨ।ਪਰ
ਇਸ ਗੱਲ ਦਾ ਕਿਸੇ ਨੇ ਮੁੜ ਕਿ ਭੋਗ ਨਹੀਂ ਪਾਇਆ ਕਿ ਇਹ ਪੈਸੇ ਤੇ ਸ਼ਰਾਬ ਕਿਸ ਦੇ ਸਨ, ਇਹ
ਜ਼ਾਇਜ ਸਨ ਜਾਂ ਨਾਜਾਇਜ਼ ਅਤੇ ਕੀ ਕਾਰਵਾਈ ਹੋਈ। ਲੋਕਾਂ ਦੀ ਯਾਦਆਸ਼ਤ ਬਹੁਤ ਥੋੜੀ ਹੁੰਦੀ
ਹੈ।ਲੋਕ ਵੀ ਚੁੱਪ ਹੋ ਗਏ,ਹੁਣ ਇਸ ਤਰਾਂ ਲਗਦਾ ਹੈ,ਜਿਵੇਂ ਕੂਝ ਹੋਇਆ ਹੀ ਨਹੀਂ।
ਕੁਝ
ਸਥਾਨਕ ਲੋਕ ਲੀਡਰ ਤਾਂ ਵੋਟਾਂ ਦੇ ਗਰੁਪਾਂ ਦਾ ਥੋਕ ਚ ਵੀ ਸੌਦਾ ਕਰਦੇ ਹਨ,ਇਥੋ ਤੱਕ ਕਿ
ਸਿਧੇ ਤੋਰ ਤੇ ਪ੍ਰਤੀ ਵੋਟ ਦੀ ਕੀਮਤ ਪਾਕੇ ਇੰਝ ਕਹਿੰਦੇ ਵੇਖੇ ਗਏ ਹਨ ਕਿ ਐਨੇ ਪੈਸੇ
ਲਵਾਂਗੇ।ਕੁਝ ਗਰੁੱਪ ਲੀਡਰ ਨਾਲ ਸ਼ਰਾਬ ਦੀ ਬੋਤਲ ਜਾਂ ਉਸ ਦੀ ਕੀਮਤ ਵਾਧੂ ਮੰਗਦੇ
ਹਨ।ਫੇਰ ਸੌਦੇ ਵਿੱਚ ਈਮਾਨਦਾਰੀ ਦੀ ਇਹ ਹੱਦ ਹੈ ਕਿ ਕਹਿੰਦੇ ਨੇ ਸਾਂਝੇ ਦੋਸਤ ਕੋਲ ਇਹ
ਪੈਸਾ ਰੱਖ ਦਿੳ।ਤੁਹਾਨੂੰ ਬੂਥ ਦੱਸ ਦਿੱਤੇ ਜਾਣਗੇ, ਜੇ ਵੋਟਾਂ ਪੂਰੀਆਂ ਭੁਗਤ ਗਈਆਂ ਤਾਂ
ਪੈਸੇ ਚੁੱਕ ਲਵਾਂਗੇ,ਨਹੀਂ ਤਾਂ ਨਹੀਂ! ਨਾਲ ਇਹ ਵੀ ਕਹਿੰਦੇ ਹਨ ਕਿ ਇਹ ਸਰਕਾਰੀ ਬੋਲੀ
ਸਮਝੋ।ਜੇ ਕੋਈ ਵੱਧ ਪੈਸੇ ਲਾ ਕੇ ਬੋਲੀ ਲਾ ਗਿਆ ਤਾਂ ਵੋਟਾਂ ਉਸਦੀਆਂ।ਕੀ ਕਰੋਗੇ ਐਸੀ
ਸਥਿਤੀ ਵਿੱਚ!
ਜਦੋਂ ਕੋਈ ਨੇਤਾ ਖਰੀਦੀਆਂ ਵੋਟਾਂ ਦੇ ਆਸਰੇ ਜਿੱਤ ਜਾਂਦਾ ਹੈ ਤਾਂ
ਪੈਸੇ ਕਈ ਗੁਣਾ ਕਮਾਉਣੇ ਵੀ ਹੰੁਦੇ ਹਨ! ਇਸਤਰਾਂ ਕੋਈ ਆਈਡੀਔਲਜੀ ਕਮ ਨਹੀਂ ਆੳਂੁਦੀ।
ਪਾਰਟੀਆਂ ਦੇ ਚੋਣ ਪੱਤਰ (ਮੈਨੀ ਫੈਸਟੋ) ਤਾਂ ਕਾਗਜ਼ਾਂ ਵਿੱਚ ਹੀ ਹੰੁਦੇ ਹਨ।ਇਹ ਤਾਂ
ਬਹੁ-ਗਿਣਤੀ ਨੂੰ ਪਤਾ ਹੀ ਨਹੀਂ ਹੰੁਦਾ ਕਿ ਮੈਨੀ ਪੈਸਟੋ ਕਿਹੜੀ ਬਲਾ ਦਾ ਨਾੳਂ ਹੰੁਦਾ
ਹੈ।
ਏਥੇ ਹੀ ਬਸ ਨਹੀਂ,ਪਰਚਾਰ ਕਰਦੇ ਕੁਝ ਉੱਚ ਕੋਟੀ ਦੇ ਪਾਰਟੀ ਲੀਡਰ ਇਹ ਵੀ
ਕਹਿਂਦੇ ਸੁਣੇ ਗਏ ਹਨ ਕਿ ਸਾਡੇ ਉਮੀਦਵਾਰ ਨੂੰ ਵੋਟ ਪਾ ਕੇ ਜਿਤਾੳ, ਤੁਹਾਡੇ ਸਾਰੇ ਕੰਮ
(ਜਾਇਜ਼
ਨਜਾਇਜ਼) ਇਸਦੀ ਪਰਚੀ ਨਾਲ ਹੋ ਜਾਇਆ ਕਰਨਗੇ।ਇਸ ਦਾ ਮਤਲਬ ਸਿੱਧੇ ਲਫਜ਼ਾਂ ਵਿੱਚ
ਇਹ ਹੋਇਆ ਕਿ ਕਾਨੰਂੂਨ ਦੇ ਰਾਜ ਵਰਗੀ ਕੋਈ ਚੀਜ਼ ਹੀ ਨਹੀਂ ਹੋਵੇਗੀ।ਨਾਦਰਸ਼ਾਹੀ ਹੁਕਮ ਹੀ
ਚੱਲਣਗੇ।ਇਹੋ ਜਿਹਾ ਪ੍ਰਚਾਰ ਕਰਨ ਵਾਲਾ ਲੀਡਰ ਤਾਂ ਅਪਰਾਧੀ ਗਿਣਿਆ ਜਾਣਾ ਚਾਹੀਦਾ ਹੈ ਅਤੇ
ਇਹੋ ਜਿਹੇ ਉਮੀਦਵਾਰ ਦੀ ਉਮੀਦਵਾਰੀ ਹੀ ਕੈਂਸਲ ਹੋਣੀ ਚਾਹੀਦੀ ਹੈ ਕਿੳਂੁਕਿ ਉਹ ਅਰਾਜਕਤਾ
ਦਾ ਪ੍ਰਚਾਰ ਕਰਦੇ ਹਨ।ਪਰ ਬਦਕਿਸਮਤ ਿਇਹ ਹੈ ਕਿ ਸਾਡੇ ਨਾਮ ਦੇ ਲੋਕਤੰਤਰ ਵਿੱਚ ਸਭ ਚਲਦਾ
ਹੈ।ਜਿਸਨੂੰ ਅਸੀ ਲੋਕਤੰਤਰ ਕਹਿੰਦੇ ਹਾਂ, ਉਹ ਅੰਦਰੋਂ ਬੁਰੀ ਤਰ੍ਹਾਂ ਖੋਖਲਾ ਹੰੁਦਾ ਜਾ
ਰਿਹਾ ਹੈ।ਅਸੀਂ ਤਾਂ ਦਿਨ ਬਦਿਨ ਵੱਧ ਭ੍ਰਿਸ਼ਟ, ਗੈਰ- ਜ਼ਿੰਮੇਵਾਰ ਅਤੇ ਅਰਾਜਕਤਾ ਦੇ
ਪੁਜਾਰੀ ਹੰੁਦੇ ਜਾ ਰਹੇ ਹਾਂ। ਸਾਡੇ ਲੋਕ-ਰੱਥ ਨੂੰ ਕੋਝੀ ਸਿਆਸਤ ਦਾ ਘੁਣ ਲੱਗ ਚੁੱਕਾ ਹੈ
।
ਜਦੋਂ ਵੋਟਾਂ ਦ ਿਕੀਮਤ ਪੈਸਿਆਂ ਅਤੇ ਨਸ਼ਿਆਂ ਵਿੱਚ ਪਾ ਲੈਂਦੇ ਹਾਂ , ਫੇਰ ਤਾਂ
ਕਿਸੇ ਨੂੰ ਗਰੀਬੀ, ਬੇਰੋਜ਼ਗਾਰੀ ਅਤੇ ਅਨਿਆਂ,ਭ੍ਰਿਸ਼ਟਾਚਾਰ, ਭਾਈ ਭਤੀਜਾਵਾਦ ਜਾਂ ਸਹੂਲਤਾਂ
ਦਾ ਨਾ ਹੋਣਾ , ਬੇਨਯੀਮੀਆਂ , ਰੋਸ ਮੁਜ਼ਾਹਰੇ , ਧਰਨੇ ਆਦਿ ਦੇਣ ਦਾ ਕੋਈ ਹੱਕ ਨਹੀਂ
ਬਣਦਾ ਸਾਡਾ।ਜਦ ਵੋਟਾਂ ਦੀ ਖਰੀਦਾਰੀ ਦੇ ਸਿਰ `ਤੇ ਹੀ ਸੱਤਾ ਹਥਿਆ ਲਈ ਗਈ ਹੋਵੇ ਫੇਰ
ਲੋਕਾਂ ਪ੍ਰਤੀ ਜ਼ਿਮੇਵਾਰੀਆਂ ਦਾ ਵੀ ਕੋਈ ਮਤਲਬ ਹੀ ਨਹੀਂ ਬਣਦਾ।ਭਾਵੇਂ ਪੁਲਸ ਦੇ ਡੰਡੇ
ਖਾੳ ਜਾਂ ਜੇਲ ਜਾੳ, ਇਸ ਲੋਕਤੰਤਰ ਵਿੱਚ ਤਾਂ ਬਹੁਤ ਸਾਰੇ ਲੋਕ ਸਭਾ ਅਤੇ ਵਿਧਾਨ ਸਭਾਵਾਂ
ਦੇ ਮੈਂਬਰਾਂ ਦੇ ਖਿਲਾਫ ਸੰਗੀਨ ਜ਼ੁਰਮਾਂ ਦੇ ਕੇਸ ਚਲਦੇ ਹਨ।ਤੁਸੀ ਅੰਦਾਜ਼ਾ ਲਗਾ ਲਵੋ ਕਿ
ਇੱਕ ਰਿਪੋਰਟ ਮੁਤਾਬਿਕ ਇੱਕ ਸਿਆਸੀ ਮਾਫੀਆ ਨੇ ੳੁੱਤਰ- ਪ੍ਰਦੇਸ਼ ਵਿੱਚ ਪਿਛਲੇ ਦਸਾਂ
ਸਾਲਾਂ ਵਿੱਚ 1400 ਕਰੋੜ ਦੇ ਅਨਾਜ ਨੂੰ ਜੋ ਗਰੀਬਾਂ ਵਿੱਚ ਵੰਡਿਆ ਜਾਣਾ ਸੀ , ਬੰਗਾਲ
ਅਤੇ ਨੇਪਾਲ ਵਿੱਚ ਸਿੱਧਾ ਵੇਚ ਦਿੱਤਾ।
ਕਿਸੇ ਵੀ ਸਿਹਤਮੰਦ ਲੋਕਤੰਤਰ ਵਿੱਚ
ਮਤਦਾਤਾਵਾਂ ਦੀ ਸੂਝ ਬੂਝ ਮੁੱਢਲੇ ਤੌਰ ਤੇ ਬੜੀ ਜ਼ਰੂਰੀ ਹੰਦੀ ਹੈ। ਇਹ ਤਾਂ ਹੀ ਹੋ ਸਕਦਾ
ਹੈ ਜੇ ਸਕੂਲਾਂ ਦੇ ਪੱਧਰ ਤੇ ਸਿਵਿਕਸ ਅਤੇ ਅਖਲਾਕੀ ਕਦਰਾਂ ਕੀਮਤਾਂ ਦੀ ਸਿੱਖਿਆ ਦਿੱਤੀ
ਜਾਵੇ।
ਇਹ ਮੁਸ਼ਕਿਲ ਵੀ ਹੈ ਪਰ ਜ਼ਰੂਰੀ ਵੀ। ਜਦੋਂ ਕਿ ਸਕੂਲ ਸਿੱਖਿਆ ਯੂਨੀਵਰਸਲ
ਐਲਾਨੀ ਗਈ ਹੋਵੇ।ਇਸ ਦੇ ਨਾਲ ਹੀ ਉਮੀਦਵਾਰਾਂ ਦੀ ਘੱਟੋ-ਘੱਟ ਸਿੱਖਿਆ ਪੱਧਰ ਨਿਰਧਾਰਤ
ਕੀਤੀ ਗਈ ਜਾਵੇ ਅਤੇ ਸਾਫ- ਸੁਥਰੀ ਛਵੀ ਵਾਲੇ ਉਮੀਦਵਾਰਾਂ ਨੂੰ ਪਾਰਟੀ ਟਿਕਟਾਂ ਦਿੱਤੀਆਂ
ਜਾਣ।ਅਪਰਾਧਾਂ ਵਿੱਚ ਘਿਰੇ ਹੋਏ ਲੋਕਾਂ ਦੀ ਤਾਂ ਵੋਟ ਹੀ ਕੈਂਸਲ ਹੋਣੀ ਚਾਹੀਦ ਿਹੈ,
ਉਹਨਾਂ ਦੀ ਉਮੀਦਵਾਰੀ ਦੀ ਤਾਂ ਗੱਲ ਹੀ ਦੂਰ ਦੀ ਹੈ।
ਜਿੰਨੀ ਦੇਰ ਚੋਣ ਪ੍ਰਕਿਰਿਆ
ਪੇਸੇ ਦੇ ਚੰੁਗਲ ਤੋਂ ਅਜ਼ਾਦ ਨਹੀਂ ਹੰੁਦੀ , ਜਿੰਨੀ ਦੇਰ ਮਤ ਦਾਤਾਵਾਂ ਲਈ
ਸਮਾਜਿਕ,ਮੌਰਿਲ, ਸਿਵਿਕਸ ਸਿੱਖਿਆ ਜ਼ਰੂਰੀ ਨਹੀਂ ਬਣਾਈ ਜਾਂਦੀ, ਇਹ ਕੋਝੀ ਸਿਆਸਤ ਜੋ ਸਾਡੇ
ਗੱਲ ਪੈ ਚੁੱਕੀ ਹੈ, ਸਾਡਾ ਖਹਿੜਾ ਨਹੀਂ ਛੱਡੇਗੀ।ਇਹ ਪੈਸਾ ਹੀ ਹੈ ਜੋ ਵੋਟਾਂ ਖਰੀਦਦਾ
ਹੈ, ਉਮੀਦਵਾਰਾਂ ਅਤੇ ਕੁਝ ਸਿਰ ਕੱਢ ਆਗੂਆਂ ਨੂੰ ਬਾਗੀ ਬਣਾਉਂਦਾ ਹੈ,ਉਹਨੂੰ ਬਾਗੀ
ਉਮੀਦਵਾਰ ਵਜੋਂ ਕਾਇਮ ਰਹਿਣ ਦੀ ਸਮੱਰਥਾ ਦਿੰਦਾ ਹੈ , ਉਮੀਦਵਾਰਾਂ ਵੱਲੋਂ ਅੰਨ੍ਹਾਂ ਪੈਸਾ
ਖਰਚ ਕਰਵਾਉਂਦਾ ਹੈ ਅਤੇ ਨਤੀਜੇ ਵਜੋਂ ਭ੍ਰਿਸ਼ਟਾਚਾਰ, ਭਾਈ ਭਤੀਜਾਵਾਦ ਅਤੇ ਅਰਾਜਕਤਾ ਦਾ
ਬੋਲ ਬਾਲਾ ਜੋ ਜਾਂਦਾ ਹੈ। ਇਸ ਹਾਲਤ ਵਿੱਚ ਸਾਰਾ ਸਿਆਸੀ, ਆਰਥਿਕ ਅਤੇ ਸਮਾਜਿਕ ਵਾਤਾਵਰਣ
ਪਰਦੂਸ਼ਤ ਹੋ ਜਾਂਦਾ ਹੈ। ਇਹਨਾਂ ਹਾਲਾਤਾਂ ਵਿੱਚ ਅਸੀਂ ਭਾਵੇਂ ਕਿੱਡੇ ਵੱਡੇ ਦਮਗਜੇ
ਮਾਰੀਏ, ਸਾਡਾ ਲੋਕ ਤਾਂਤਰਿਕ ਢਾਂਚਾ ਖੋਖਲਾ ਹੋਣੋਂ ਨਹੀਂ ਬਚ ਸਕਦਾ। ਅਸੀਂ ਆਪਣੇ ੇ
ਲੋਕਤੰਤਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਦੇ ਹਾਂ। ਪਰ ਲੋਕਤੰਤਰ ਅਸਲ ਵਿੱਚ
ਉੱਪਰੋਂ ਬੱਲੇ ਬੱਲੇ ਅਤੇ ਅੰਦਰੋਂ ਥੱਲੇ ਥੱਲੇ ਦੀ ਸਥਿਤੀ ਵਿੱਚ ਆ ਚੁੱਕਿਆ ਹੈ ਜਿਸਦਾ
ਅਜੋਕੇ ਜਾਲਾਤ ਵਿੱਚ ਕੋਈ ਸਮਾਧਾਨ ਦਿਖਾਈ ਨਹੀਂ ਦਿੰਦਾ।ਜਿਸ ਦੀ ਲਾਠੀ, ਉਸ ਦੀ ਭੈਂਸ
ਵਾਲੀ ਹਾਲਤ ਹੋ ਗਈ ਹੈ।ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਹਿ ਗਿਆ ਹੈ ਅਤੇ
ਕਾਨੂੰਨ ਨੂੰ ਲਾਗੂ ਕਰਨ ਵਾਲੇ ਆਪ ਹੀ ਕਮਜ਼ੋਰ ਪੈ ਚੁੱਕੇ ਹਨ ਅਤੇ ਬਹੁਤ ਵਾਰ ਅਪਰਾਧੀਆਂ
ਨਾਲ ਮਿਲੀ ਭੁਗਤ ਵੀ ਕਰ ਲੈਂਦੇ ਹਨ। ਕੁਝ ਗਿਣਵੇਂ ਜਿਹੇ ਵਿਅਕਤੀ ਨੂੰ ਛੱਡ ਕੇ ਹਰ ਕੋਈ
ਵਾਹ ਲੱਗਦੀ ਪੈਸੇ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ। ਬਹੁਗਿਣਤੀ ਲੋਕ ਗਰੀਬੀ ਦ ਿਮਾਰ
ਵਿੱਚ ਆ ਚੁੱਕੇ ਹਨ।ਨਸ਼ਿਆਂ ਦੇ ਸ਼ੇਸ਼ਨਾਗ ਦਾ ਮੂੰਹ ਦਿਨ ਬਦਿਨ ਹੋਰ ਖੁਲਦਾ ਜਾ ਰਿਹਾ ਹੈ।ਜੇ
ਅੱਜ ਅਸੀਂ ਇਸ ਲੋਕ ਤੰਤਰ ਦੀਆਂ ਨਿਘਰ ਰਹੀਆਂ ਕੀਮਤਾਂ ਨੂੰ ਮੋੜ ਨਾ ਪਾਇਆ ਤਾਂ ਹਾਲਤ
ਛੇਤੀ ਹੀ ਕਾਬੂ ਤੋਂ ਬਾਹਰ ਹੋ ਸਕਦੇ ਹਨ। ਸਾਨੂੰ ਸਾਰਿਆਂ ਨੂੰ ਅਤੇ ਸਾਡੇ ਸਾਰੇ
ਸੱਭਿਆਚਾਰਕ ਸਮਾਜ, ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਬਹੁਤ ਸਤਰਕ ਹੋਣ ਦੀ ਲੋੜ ਹੈ। ਸਮਾਜ
ਨੂੰ
ਆਪਣੇ ਤੋਂ ਨਖੇੜਕੇ ਨਹੀਂ ਦੇਖਿਆ ਜਾ ਸਕਦਾ।ਜਦੋਂ ਕਿਸੇ ਕਿਸ਼ਤੀ ਵਿੱਚ ਸ਼ੇਕ ਹੋਣੇ ਸ਼ੁਰੂ ਹੋ
ਜਾਣ ਤਾਂ ਉਹਨਾਂ ਸ਼ੇਕਾਂ ਨੂੰ ਬੰਦ ਕਰਨ ਦਾ ਬੇੜੀ ਵਿੱਚ ਸਵਾਰ ਹਰ ਵਿਅਕਤੀ ਨੂੰ ਫਿਕਰ
ਹੋਣਾ ਚਾਹੀਦਾ ਹੈ।ਨਹੀਂ ਤਾਂ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਜਦ ਬੇੜੀ ਡੁੱਬਦੀ ਹੈ
ਤਾਂ ਉਹ ਕਿਸੇ ਤੇ ਰਹਿਮ ਨਹੀਂ ਕਰਦੀ , ਸਾਰਿਆਂ ਨੂੰ ਨਾਲ ਲੈ ਡੁੱਬਦੀ ਹੈ।