jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 5 February 2013

ਮਨਿੰਦਰ ਕਾਂਗ ਦੀ ਮੌਤ 'ਤੇ ਸ਼ੋਕ ਸਭਾ

www.sabblok.blogspot.com
ਜਲੰਧਰ, 4 ਫਰਵਰੀ:       ਪੰਜਾਬੀ ਸਾਹਿਤ ਜਗਤ ਦੇ ਨਾਮਵਰ ਵਿਦਵਾਨ ਅਤੇ ਜਾਣੇ-ਪਹਿਚਾਣੇ ਕਹਾਣੀਕਾਰ ਮਨਿੰਦਰ ਕਾਂਗ ਦੇ ਅਚਨਚੇਤ ਅਸਹਿ ਵਿਛੋੜੇ 'ਤੇ ਉਨ•ਾਂ ਦੇ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਹੰਗਾਮੀ ਸ਼ੋਕ ਬੈਠਕ ਕਰਕੇ ਪਾਸ ਕੀਤੇ ਸ਼ੋਕ ਮਤੇ 'ਚ ਕਿਹਾ ਹੈ ਕਿ ਸਾਡੇ ਸਭਿਆਚਾਰਕ ਵਿੰਗ ਦੇ ਪਰਿਵਾਰ ਨਾਲ ਜੁੜੀ ਸਮਰੱਥ ਅਤੇ ਬੇਬਾਕ ਸਖਸ਼ੀਅਤ ਦਾ ਤੁਰ ਜਾਣਾ ਪੰਜਾਬੀ ਕਹਾਣੀ ਲਈ ਕਦੇ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ, ਖਜ਼ਾਨਚੀ ਕਾਮਰੇਡ ਰਘਬੀਰ ਸਿੰਘ ਛੀਨਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਗੁਰਮੀਤ, ਡਾ. ਵਰਿਆਮ ਸਿੰਘ ਸੰਧੂ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਅਜਮੇਰ ਸਿੰਘ, ਕਾਮਰੇਡ ਗੁਰਮੀਤ ਢੱਡਾ, ਕਾਮਰੇਡ ਪ੍ਰਿਥੀਪਾਲ ਮਾੜੀਮੇਘਾ, ਡਾ. ਪਰਮਿੰਦਰ ਸਿੰਘ, ਡਾ. ਦਿਲਬੀਰ ਕੌਰ, ਕਾਮਰੇਡ ਰਣਜੀਤ ਸਿੰਘ, ਦੇਵਰਾਜ ਨਈਯਰ ਆਦਿ ਨੇ ਇਸ ਮੌਕੇ ਅਹਿਕ ਲਿਆ ਕਿ ਕਮੇਟੀ ਵੱਲੋਂ ਉਹਨਾਂ ਦੀ ਸਾਹਿਤਕ ਦੇਣ ਨੂੰ ਸਦਾ ਯਾਦ ਰਖਿਆ ਜਾਵੇਗਾ।

No comments: