www.sabblok.blogspot.com
ਨਕੋਦਰ,------
ਫਰਵਰੀ (ਟੋਨੀ/ਬਿੱਟੂ )- ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਦੇ ਦੂਸਰੇ ਕੌਮੀ ਗੇੜ ਦੀ
ਸਥਾਨਕ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਪੁਸ਼ਕਰ ਕੁਮਾਰ ਤੇ ਭਾਰਤੀਯ ਜਨਤਾ ਪਾਰਟੀ ਦੇ
ਪੰਕਜ ਢੀਗਰਾ ਵੱਲੋਂ ਨਵਜਾਤ ਬੱਚਿਆਂ ਨੂੰ ਦੋ ਬੂੰਦਾਂ ਪੋਲੀਓ ਦੀਆਂ ਪਿਲਾ ਕੇ ਸ਼ੁਰੂਆਤ
ਕੀਤੀ ਗਈ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਵਿਜੇ ਭਟਨਾਗਰ ਸ਼ਤੀਸ਼ ਬਜਾਜ ਆਦਿ ਹਾਜ਼ਰ ਸਨ
ਐਸ.ਐਮ.ਓ.ਤੋਂ ਮਿਲੀ ਜਾਣਕਾਰੀ ਅਨੁਸਾਰ ਨਕੋਦਰ ਸ਼ਹਿਰ 'ਚ ਪਲਸ ਪੋਲੀਓ ਮੁਹਿੰਮ ਅਧੀਨ ਤਿੰਨ
ਦਿਨਾਂ ਮੁਹਿੰਮ 'ਚ 4567 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ |
ਡੋਰ-ਟੂ-ਡੋਰ ਮੁਹਿੰਮ ਅਧੀਨ 17 ਟੀਮਾਂ ਨੇ 8272 ਘਰਾਂ 'ਚ ਵਿਜ਼ਟ ਕੀਤਾ ਤੇ ਘਰ ਘਰ ਜਾ ਕੇ
ਰਹਿ ਗਏ ਬੱਚਿਆਂ ਨੂੰ ਬੂੰਦਾਂ ਪਿਲਾਈਆਂ | ਨੋਡਲ ਅਫ਼ਸਰ ਡਾ. ਵਰਿੰਦਰ ਜਗਤ ਨੇ ਦੱਸਿਆ ਕਿ
ਪਹਿਲਾ ਦਿਨ ਸ਼ਹਿਰ 'ਚ ਵੱਖ-ਵੱਖ ਥਾਵਾਂ ਤੇ ਰੋਟਰੀ ਕਲੱਬ ਨਕੋਦਰ ਦੇ ਸਹਿਯੋਗ ਨਾਲ ਕੈਂਪ
ਲਗਾਏ ਗਏ |
No comments:
Post a Comment