www.sabblok.blogspot.com
ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ 27 ਫਰਵਰੀ 1931 ਨੂੰ ਆਪਣੀ ਸ਼ਹੀਦੀ ਤੋਂ ਕੋਈ
15 ਦਿਨ ਪਹਿਲਾਂ ਪੰਡਿਤ ਜਵਾਹਰਲਾਲ ਨਹਿਰੂ ਨੂੰ ਅਲਾਹਾਬਾਦ ਵਿਖੇ ਉਨ੍ਹਾਂ ਦੇ ਘਰ ਜਾ ਕੇ
ਮਿਲੇ ਸਨ।
ਪੰਡਿਤ ਜਵਾਹਰ ਲਾਲ ਨਹਿਰੂ ਮੁਤਾਬਕ: ਮੈਨੂੰ ਇੱਕ ਵਚਿੱਤਰ ਘਟਨਾ ਚੇਤੇ
ਹੈ, ਜਿਸ ਦੁਆਰਾ ਮੈਨੂੰ ਹਿੰਸਾਵਾਦੀ ਪਾਰਟੀ ਦੀ ਸੋਚ-ਬਿਰਤੀ ਦਾ ਅਨੁਭਵ ਹੋਇਆ। ਇੱਕ ਓਪਰਾ
ਨੌਜਵਾਨ ਸਾਡੇ ਘਰ ਆਇਆ ਤੇ ਮੈਨੂੰ ਦੱਸਿਆ ਗਿਆ ਕਿ ਉਹ ਚੰਦਰ ਸ਼ੇਖਰ ਆਜ਼ਾਦ ਸੀ। ਮੈਂ ਉਸ
ਨੂੰ ਕਦੇ ਵੇਖਿਆ ਤਾਂ ਨਹੀਂ ਸੀ ਪਰ ਮੈਨੂੰ ਕੋਈ ਦਸ ਸਾਲ ਪੁਰਾਣੀ, ਉਸ ਦੀ 15 ਸਾਲ ਦੀ
ਉਮਰੇ ਸੱਤਿਆਗ੍ਰਹਿ ਕਾਰਨ ਜੇਲ੍ਹ ਅੰਦਰ ਕੋਰੜਿਆਂ ਦੀ ਮਾਰ ਝੱਲਣ ਦੀ ਕਹਾਣੀ ਯਾਦ ਸੀ।
ਪਿੱਛੋਂ ਉਹ ਕ੍ਰਾਂਤੀਕਾਰੀ ਬਣ ਗਿਆ ਤੇ ਉੱਤਰੀ ਭਾਰਤ ਦੇ ਸਿਰਕੱਢ ਆਗੂਆਂ ਵਿੱਚੋਂ ਇੱਕ ਸੀ
ਪਰ ਮੈਂ ਕਦੇ ਏਧਰ ਖ਼ਾਸ ਧਿਆਨ ਨਹੀਂ ਸੀ ਦਿੱਤਾ। ਮੈਂ ਉਸ ਦੇ ਆਉਣ ‘ਤੇ ਹੈਰਾਨ ਜਿਹਾ
ਹੋਇਆ ਸਾਂ।
ਉਹ ਮੇਰੇ ਕੋਲ ਇਹ ਪੁੱਛਣ ਲਈ ਆਇਆ ਸੀ ਕਿ ਛੇਤੀ ਹੀ ਕਾਂਗਰਸ ਤੇ ਸਰਕਾਰ
ਵਿਚਾਲੇ ਹੋਣ ਜਾ ਰਹੀ ਸਮਝੌਤਾ ਵਾਰਤਾ ਦੇ ਸਿੱਟੇ ਵਜੋਂ ਕੀ ਸਾਡੇ (´ਾਂਤੀਕਾਰੀਆਂ) ‘ਤੇ
ਕੋਈ ਨਰਮੀ ਵਰਤੇ ਜਾਣ ਦੀ ਸੰਭਾਵਨਾ ਹੈ? ਜਾਂ ਚੋਰਾਂ-ਡਾਕੂਆਂ ਵਾਂਗ ਪੁਲੀਸ ਸਾਡਾ ਪਿੱਛਾ
ਕਰਦਿਆਂ, ਸਫ਼ਾਇਆ ਹੀ ਕਰਦੀ ਰਹੇਗੀ? ਕੀ ਸਾਨੂੰ ਆਪਣੇ ਉਦੇਸ਼ ਦੀ ਪ੍ਰਾਪਤੀ ਲਈ
ਸ਼ਾਂਤੀਪੂਰਵਕ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ?
ਉਸ ਨੇ ਮੈਨੂੰ ਆਪਣੇ ਵੱਲੋਂ ਤੇ
ਆਪਣੇ ਬਹੁਤੇ ਸਾਥੀਆਂ ਵੱਲੋਂ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਅੱਜ ਦੇ ਦਿਨ ਇਹ ਧਾਰਨਾ ਹੈ
ਕਿ ਨਿਰੋਲ ਹਿੰਸਕ ਕਾਰਵਾਈਆਂ ਦਾ ਕੋਈ ਭਵਿੱਖ ਨਹੀਂ ਦਿਸ ਰਿਹਾ। ਹਾਲਾਂਕਿ ਉਹ ਇਹ ਮੰਨਣ
ਨੂੰ ਤਿਆਰ ਨਹੀਂ ਸੀ ਕਿ ਨਿਰੇ-ਪੂਰੇ ਅਹਿੰਸਕ ਢੰਗ ਨਾਲ ਆਜ਼ਾਦੀ ਮਿਲ ਜਾਏਗੀ। ਉਸ ਨੇ
ਮੰਨਿਆ ਕਿ ਉਹ ਹੁਣ ਹਿੰਸਕ ਨੀਤੀ ਤੋਂ ਕਿਨਾਰਾ ਕਰਨ ਲਈ ਰਾਜ਼ੀ ਹਨ ਪਰ ਜੇ ਉਨ੍ਹਾਂ ਲਈ
ਹੋਰ ਕੋਈ ਵਿਕਲਪ ਨਾ ਰਿਹਾ ਤਾਂ ਉਹ ਫਿਰ ਆਪਣੀ ਸੁਰੱਖਿਆ ਲਈ ਪਹਿਲਾਂ ਵਾਂਗ ਹੀ ਸਰਗਰਮੀਆਂ
ਜਾਰੀ ਰੱਖਣ ਲਈ ਮਜਬੂਰ ਹੋਣਗੇ।
ਪੰਦਰਾਂ-ਵੀਹ ਦਿਨ ਮਗਰੋਂ, ਜਦੋਂ ਗਾਂਧੀ-ਇਰਵਿਨ
ਵਾਰਤਾ ਚੱਲ ਰਹੀ ਸੀ ਤਾਂ ਮੈਂ ਦਿੱਲੀ ‘ਚ ਸੁਣਿਆ ਕਿ ਚੰਦਰ ਸ਼ੇਖਰ ਆਜ਼ਾਦ ਅਲਾਹਾਬਾਦ
ਵਿੱਚ ਪੁਲੀਸ ਵੱਲੋਂ ਮਾਰ ਦਿੱਤਾ ਗਿਆ ਹੈ। ਉਸ ਨੂੰ ਪੁਲੀਸ ਨੇ ਚਿੱਟੇ ਦਿਨ ਪਾਰਕ ਵਿੱਚ
ਬੈਠੇ ਨੂੰ ਪਛਾਣ ਲਿਆ ਸੀ ਤੇ ਵੱਡੀ ਗਿਣਤੀ ਵਿੱਚ ਪੁਲੀਸ ਨੇ ਉਸ ਨੂੰ ਘੇਰ ਲਿਆ, ਜਿਸ ‘ਤੇ
ਉਸ ਨੇ ਇੱਕ ਦਰਖ਼ਤ ਦੀ ਓਟ ਲੈਂਦਿਆਂ ਪੁਲੀਸ ‘ਤੇ ਗੋਲੀਆਂ ਚਲਾਈਆਂ। ਇਸ ਦੁਵੱਲੀ
ਗੋਲੀਬਾਰੀ ‘ਚ ਇੱਕ-ਦੋ ਪੁਲੀਸ ਵਾਲੇ ਵੀ ਜ਼ਖ਼ਮੀ ਹੋਏ। (ਆਤਮ ਕਥਾ: ਪੰਡਿਤ ਜਵਾਹਰਲਾਲ
ਨਹਿਰੂ)
ਆਜ਼ਾਦ ਦੇ ਇੱਕੋ-ਇੱਕ ਬਚੇ ਹੋਏ ਨੇੜਲੇ ਸਾਥੀ ਵੈਸਮਪਾਇਨ ਦੀ 12 ਫਰਵਰੀ ਨੂੰ
ਹੋਈ ਗ੍ਰਿਫ਼ਤਾਰੀ ਆਜ਼ਾਦ ਲਈ ਬਹੁਤ ਵੱਡੀ ਸੱਟ ਸੀ। ਹੁਣ ਲੈ-ਦੇ ਕੇ ਉਹਦੀ ਟੇਕ ਸੁਖਦੇਵ
ਰਾਜ ‘ਤੇ ਸੀ ਹਾਲਾਂਕਿ ਉਸ ਨੂੰ ਵੀ ਆਜ਼ਾਦ ਦੇ ਅਲਾਹਾਬਾਦ ਟਿਕਾਣੇ ਦਾ ਭੇਤ ਨਹੀਂ ਸੀ।
ਇਨ੍ਹਾਂ ਹਾਲਾਤ ਵਿੱਚ 27 ਫਰਵਰੀ ਸਵੇਰੇ ਦਸ ਕੁ ਵਜੇ ਉਸ ਨੇ ਸੁਖਦੇਵ ਰਾਜ (ਵਾਸੀ
ਦੀਨਾਨਗਰ-ਗੁਰਦਾਸਪੁਰ) ਨੂੰ ਅਲਫਰਡ ਪਾਰਕ ਵਿੱਚ ਮਿਲਣ ਲਈ ਕਿਹਾ ਹੋਇਆ ਸੀ। ਦੱਸਣਯੋਗ ਹੈ
ਕਿ ਉਨ੍ਹੀਂ ਦਿਨੀਂ ‘ਚਾਂਦ’ ਰਸਾਲੇ ਦੇ ਦੇਸ਼ ਭਗਤ ਸੰਪਾਦਕ, ਰਾਮਰੱਖ ਸਿੰਘ ਸਹਿਗਲ ਨੇ ਉਸ
ਦਾ ਲਿਹਾਜ਼ ਕਰਦਿਆਂ ਆਪਣੇ ਅਦਾਰੇ ਲਈ ਚੰਗੀ ਤਨਖਾਹ ‘ਤੇ ‘ਪਰੂਫ਼ ਰੀਡਰ’ ਲਾ ਰੱਖਿਆ ਸੀ।
ਸੁਖਦੇਵ ਰਾਜ ਅਨੁਸਾਰ: ਉਨ੍ਹੀਂ ਦਿਨੀਂ ਆਜ਼ਾਦ ਬਹੁਤ ਫ਼ਿਕਰਮੰਦ ਸੀ। ਉਸ ਦਾ ਸਾਥੀਆਂ
‘ਤੇ ਭਰੋਸਾ ਖ਼ਤਮ ਹੋ ਗਿਆ ਸੀ ਤੇ ਜਿਨ੍ਹਾਂ ‘ਤੇ ਉਸ ਦਾ ਭਰੋਸਾ ਰਹਿ ਗਿਆ ਸੀ, ਉਹ
ਇੱਕ-ਇੱਕ ਕਰਕੇ ਫੜੇ ਜਾ ਰਹੇ ਸਨ। ਉਹ ਸਮਝ ਨਹੀਂ ਸੀ ਪਾ ਰਿਹਾ ਕਿ ਵੀਰ ਭੱਦਰ ਤੇ ਯਸ਼ਪਾਲ
ਕੀ ਖੇਡ, ਖੇਡ ਰਹੇ ਹਨ। 27 ਫਰਵਰੀ ਦੀ ਸਵੇਰ ਵੇਲੇ ਤਕ ਆਜ਼ਾਦ ਦੀ ਕੁਝ ਇਸ ਤਰ੍ਹਾਂ ਦੀ
ਹੀ ਮਾਨਸਿਕ ਦਸ਼ਾ ਸੀ।
ਉਸ ਦਿਨ ਮੈਂ ਜਦੋਂ ਪਾਰਕ ਵਿੱਚ ਆਜ਼ਾਦ ਨਾਲ ਬੈਠਾ ਸਾਂ ਤਾਂ
ਉਸ ਨੇ ਮੈਨੂੰ ਪੁੱਛਿਆ, ”ਕੀ ਤੂੰ ਕਦੇ ਬਰਮਾ ਗਿਆ ਹੈਂ?” ਮੇਰੇ ਹਾਂ ਵਿੱਚ ਸਿਰ ਹਿਲਾਉਣ
‘ਤੇ ਉਸ ਨੇ ਸਵਾਲ ਕੀਤਾ, ”ਕੀ ਸਾਡੇ ਕੁਝ ਸਾਥੀ ਬਰਮਾ ਦੇ ਰਸਤੇ ਬਾਹਰ ਜਾ ਸਕਦੇ ਨੇ?”
ਮੈਂ ਉਸ ਨੂੰ ਦੱਸਿਆ ਕਿ ਮੈਂ ਜਦੋਂ ਬਰਮਾ ਗਿਆ ਸਾਂ ਤਾਂ ਰਸਤੇ ਚੰਗੀ ਤਰ੍ਹਾਂ ਵੇਖੇ-ਡਿੱਠੇ ਸਨ, ਜਿਨ੍ਹਾਂ ‘ਤੇ ਚੱਲਣਾ ਖ਼ਤਰਿਆਂ ਤੋਂ ਖਾਲੀ ਨਹੀਂ ਸੀ।
ਅਸੀਂ ਇੰਜ ਗੱਲਬਾਤ ਕਰ ਹੀ ਰਹੇ ਸਾਂ ਤਾਂ ਮੈਂ ਇੱਕ ਵਿਅਕਤੀ ਨੂੰ ਸਾਹਮਣੇ ਵਾਲੀ ਸੜਕੋਂ
ਲੰਘਦੇ ਵੇਖਿਆ, ਜਿਸ ਨੂੰ ਵੇਖ ਕੇ ਆਜ਼ਾਦ ਨੇ ਕਿਹਾ, ”ਇਹ ਵੀਰ ਭੱਦਰ ਲੱਗਦਾ ਹੈ।” ਮੈਂ
ਉਸ ਵੱਲ ਗਹੁ ਨਾਲ ਵੇਖਿਆ ਪਰ ਕਿਉਂਕਿ ਮੈਂ ਉਸ ਨੂੰ ਕਦੇ ਵੇਖਿਆ ਨਹੀਂ ਸੀ, ਇਸ ਲਈ ਮੈਂ
ਇਸ ਬਾਰੇ ਕੁਝ ਨਹੀਂ ਸੀ ਕਿਹਾ।
ਫਿਰ ਅਸੀਂ ਉੱਠ ਖੜ੍ਹੇ ਹੋਏ ਤੇ ਪਾਰਕ ਵਿੱਚ ਟਹਿਲਦੇ
ਗੱਲਾਂ ਕਰ ਰਹੇ ਸਾਂ ਕਿ ਐਨੇ ਨੂੰ ਅਸਾਂ ਇੱਕ ਬੰਦੇ ਨੂੰ ਛੋਟੀ ਪੁਲੀ ‘ਤੇ ਬੈਠ ਕੇ ਦਾਤਣ
ਕਰਦੇ ਵੇਖਿਆ ਜੋ ਆਜ਼ਾਦ ਵੱਲ ਬੜੀ ਗਹੁ ਨਾਲ ਘੂਰ ਰਿਹਾ ਸੀ। ਮੈਂ ਵੀ ਉਸ ਨੂੰ ਘੂਰ ਕੇ
ਵੇਖਿਆ। ਆਜ਼ਾਦ ਨੇ ਕਿਹਾ ਇਹ ਆਦਮੀ ਸ਼ੱਕੀ ਲੱਗਦਾ ਹੈ। ਮੈਂ ਉਹਦੇ ਵੱਲ ਨੂੰ ਗਿਆ ਪਰ
ਉਦੋਂ ਤਕ ਉਹ ਕਿਸੇ ਹੋਰ ਪਾਸੇ ਵੱਲ ਵੇਖ ਰਿਹਾ ਸੀ।
ਸਾਡੀ ਗੱਲਬਾਲ ਚੱਲ ਹੀ ਰਹੀ ਸੀ
ਕਿ ਨਾਲ ਵਾਲੀ ਸੜਕ ‘ਤੇ ਇੱਕ ਕਾਰ ਸਾਡੇ ਬਿਲਕੁਲ ਸਾਹਮਣੇ ਆ ਕੇ ਰੁਕ ਗਈ। ਇੱਕ ਅੰਗਰੇਜ਼
ਪੁਲੀਸ ਅਫ਼ਸਰ ਤੇ ਦੋ ਚਿੱਟ-ਕੱਪੜੀਏ ਕਾਂਸਟੇਬਲ ਕਾਰ ‘ਚੋਂ ਉਤਰੇ। ਅਸੀਂ ਉਸੇ ਪਲ ਚੌਕਸ
ਹੋ ਗਏ। ਗੋਰਾ ਅਫ਼ਸਰ ਪਿਸਤੌਲ ਹੱਥ ਵਿੱਚ ਲਈ ਸਾਡੇ ਵੱਲ ਨੂੰ ਆਇਆ ਤੇ ਸਾਡੇ ਵੱਲ ਪਿਸਤੌਲ
ਕਰਕੇ ਪੁੱਛਦਾ ਹੈ, ”ਤੁਸੀਂ ਕੌਣ ਹੋ ਤੇ ਇਸ ਵੇਲੇ ਇੱਥੇ ਕੀ ਕਰ ਰਹੇ ਹੋ?”
ਆਜ਼ਾਦ
ਦਾ ਹੱਥ ਆਪਣੇ ਪਿਸਤੌਲ ‘ਤੇ ਸੀ ਤੇ ਮੇਰਾ ਆਪਣੇ ‘ਤੇ। ਅਸਾਂ ਦੋਵਾਂ ਨੇ ਉਸ ਦੇ ਸੁਆਲ ਦੇ
ਜੁਆਬ ‘ਚ ਫਾਇਰ ਮਾਰਿਆ ਪਰ ਆਜ਼ਾਦ ਦੀ ਚਲਾਈ ਗੋਲੀ ਉਸ ਨੂੰ ਲੱਗਣੋਂ ਪਹਿਲਾਂ ਉਸ ਦੀ ਗੋਲੀ
ਆਜ਼ਾਦ ਦੇ ਪੱਟ ‘ਤੇ ਆ ਲੱਗੀ। ਫਿਰ ਦੁਵੱਲੀ ਗੋਲੀਬਾਰੀ ਚਲਦੀ ਰਹੀ। ਐਨੇ ਨੂੰ ਇੱਕ ਹੋਰ
ਗੋਲੀ ਆਜ਼ਾਦ ਦੇ ਸੱਜੇ ਮੋਢੇ ‘ਤੇ ਲੱਗੀ, ਜਿਸ ਨਾਲ ਆਜ਼ਾਦ ਦੀ ਸੱਜੀ ਬਾਂਹ ਨਕਾਰਾ ਹੋ ਗਈ
ਤੇ ਉਸ ਦਾ ਫੇਫੜਾ ਵੀ ਜ਼ਖ਼ਮੀ ਹੋ ਗਿਆ ਤਾਂ ਉਹ ਖੱਬੇ ਹੱਥ ਨਾਲ ਫਾਇਰ ਕਰਨ ਲੱਗਾ।
ਆਜ਼ਾਦ ਦੀ ਗੋਲੀ ਗੋਰੇ ਪੁਲਸੀਏ ਦੀ ਬਾਂਹ ‘ਤੇ ਲੱਗੀ, ਜਿਸ ਨੇ ਉੱਥੋਂ ਖਿਸਕਣਾ ਚਾਹਿਆ ਪਰ
ਆਜ਼ਾਦ ਨੇ ਫਾਇਰ ਕਰਕੇ ਉਹਦੀ ਗੱਡੀ ਦਾ ਟਾਇਰ ਪੰਚਰ ਕਰ ਦਿੱਤਾ ਤੇ ਉਹਨੇ ਆਪਣੇ ਬਚਾਅ ਲਈ
ਇੱਕ ਦਰਖਤ ਪਿੱਛੇ ਓਟ ਲੈ ਲਈ। ਨਾਲ ਵਾਲੇ ਪੁਲਸੀਏ ਜਾਨ ਬਚਾਉਣ ਲਈ ਹੇਠਾਂ ਨਾਲੇ ‘ਚ
ਛਾਲਾਂ ਮਾਰ ਗਏ। ਅਸੀਂ ਵੀ ਇੱਕ ਦਰਖਤ ਪਿੱਛੇ ਹੋ ਗਏ। ਥੋੜ੍ਹੀ ਦੇਰ ਲਈ ਗੋਲੀਬਾਰੀ ਬੰਦ
ਹੋ ਗਈ। ਮੈਨੂੰ ਆਜ਼ਾਦ ਨੇ ਕਿਹਾ, ”ਮੈਂ ਤਾਂ ਜ਼ਖ਼ਮੀ ਹੋ ਹੀ ਚੁੱਕਾ ਹਾਂ, ਤੂੰ ਨਿਕਲ
ਜਾ।” ਮੈਂ ਉੱਥੋਂ ਨਿਕਲ ਕੇ ਸੜਕੇ ਪੈ ਗਿਆ। ਅੱਗੇ ਇੱਕ ਸਾਈਕਲ ਵਾਲੇ ਨੂੰ ਪਿਸਤੌਲ ਵਿਖਾ
ਕੇ ਉਹਦਾ ਸਾਈਕਲ ਖੋਹ ਮੈਂ ਚਾਂਦ ਦਫ਼ਤਰ ਜਾ ਪਹੁੰਚਿਆ।
ਸਰਕਾਰੀ ਰਿਪੋਰਟ ਅਨੁਸਾਰ:
ਇਸ ਤੋਂ ਮਗਰੋਂ ਇੱਕ ਹੋਰ ਪੁਲੀਸ ਅਫ਼ਸਰ ਵੱਡੀ ਗਿਣਤੀ ‘ਚ ਪੁਲੀਸ ਨਾਲ ਲੈ ਕੇ ਉੱਥੇ
ਪਹੁੰਚਿਆ ਜਿਸ ਨੇ ਆਜ਼ਾਦ ਦੇ ਪਿਛਲੇ ਪਾਸਿਓਂ ਦੀ ਉਸ ‘ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ।
ਦੁਵੱਲੀ ਫਾਇਰਿੰਗ ਵਿੱਚ ਉਹ ਅਫ਼ਸਰ ਵੀ ਜ਼ਖ਼ਮੀ ਹੋਇਆ ਤੇ ਅਚਾਨਕ ਆਜ਼ਾਦ ਵੱਲੋਂ ਫਾਇਰਿੰਗ
ਬੰਦ ਹੋ ਗਈ। ਪੁਲੀਸ ਨੇ ਵੇਖਿਆ ਕਿ ਆਜ਼ਾਦ ਪਿਛਾਂਹ ਵੱਲ ਡਿੱਗ ਪਿਆ ਹੈ ਪਰ ਫਿਰ ਵੀ
ਪੁਲੀਸ ਵਾਲਿਆਂ ਦੀ ਉਸ ਵੱਲ ਨੂੰ ਜਾਣ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਕਿਤੇ ਉਹ ਜਿਉਂਦਾ
ਹੀ ਨਾ ਹੋਵੇ। ਉਨ੍ਹਾਂ ਨੇ ਆਪਣਾ ਸ਼ੱਕ ਦੂਰ ਕਰਨ ਲਈ ਇੱਕ ਬੰਦੂਕ ਨਾਲ ਉਸ ਦੇ ਪੈਰਾਂ
‘ਤੇ ਫਾਇਰ ਕੀਤੇ। ਇਸ ਮਗਰੋਂ ਵੀ ਆਜ਼ਾਦ ਦੇ ਉਸੇ ਤਰ੍ਹਾਂ ਪਏ ਰਹਿਣ ‘ਤੇ ਉਨ੍ਹਾਂ ਨੂੰ
ਯਕੀਨ ਹੋ ਗਿਆ ਕਿ ਸੱਚਮੁੱਚ ਹੀ ਉਸ ਦੀ ਮੌਤ ਹੋ ਚੁੱਕੀ ਹੈ।
ਕੀ ਆਜ਼ਾਦ ਨੇ ਇੱਕੋ ਕਾਰਤੂਸ ਉਸ ਦੇ ਕੋਲ ਰਹਿਣ ਜਾਣ ‘ਤੇ ਆਪਣੀ ਆਖਰੀ ਗੋਲੀ ਆਪਣੀ ਸੱਜੀ ਪੁੜਪੁੜੀ ‘ਤੇ ਮਾਰ ਲਈ ਸੀ?
ਇਹ ਧਾਰਨਾ ਸ਼ਾਇਦ ਇਸ ਕਰਕੇ ਪ੍ਰਚਲਤ ਹੋ ਗਈ ਹੋਵੇਗੀ ਕਿਉਂਕਿ ਆਜ਼ਾਦ ਦਾ ਕੌਲ ਸੀ- ਮੈਂ ਜਿਉਂਦੇ ਜੀਅ ਪੁਲੀਸ ਦੇ ਹੱਥ ਨਹੀਂ ਆਉਣਾ- ਜੋ ਵਾਕਈ ਦਰੁਸਤ ਹੈ।
ਪਰ ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਉਕਤ ਧਾਰਨਾ ਖਤਮ ਹੋ ਜਾਣੀ ਚਾਹੀਦੀ ਹੈ:
ੳ) ਸ਼ਹੀਦੀ ਪਿੱਛੋਂ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਆਜ਼ਾਦ ਦੇ ਸਰੀਰ ਦੇ
ਦੋਵੇਂ ਘਾਤਕ ਜ਼ਖ਼ਮ, ਭਾਵ ਫੇਫੜਿਆਂ ਤੇ ਪੁੜਪੁੜੀ ਵਾਲਾ ਦੋਵੇਂ ਹੀ ਜ਼ਖ਼ਮ ਦੂਰੋਂ ਫਾਇਰ
ਕੀਤੇ ਜਾਣ ਕਰਕੇ ਹੋਏ ਹਨ। ਉਨ੍ਹਾਂ ਵੇਰਵੇ ਸਹਿਤ ਦੱਸਿਆ ਹੈ ਕਿ ਜੇ ਪਿਸਤੌਲ/ਬੰਦੂਕ ਦੀ
ਨਾਲੀ, ਫਾਇਰ ਮੌਕੇ ਸਰੀਰ ਨੂੰ ਛੂੰਹਦੀ ਹੋਵੇ ਤਾਂ ਚਮੜੀ ਦੇ ਵਾਲ ਸੜ ਜਾਂਦੇ ਹਨ ਅਤੇ
ਚਮੜੀ ਦਾ ਰੰਗ ਕਾਲਾ-ਸਿਆਹ ਹੋ ਜਾਂਦਾ ਹੈ, ਜਦੋਂਕਿ ਆਜ਼ਾਦ ਦੀ ਪੁੜਪੁੜੀ ਦੀ ਚਮੜੀ
ਬਿਲਕੁਲ ਸਾਧਾਰਨ ਹਾਲਤ ਵਿੱਚ ਹੀ ਪਾਈ ਗਈ ਸੀ।
ਅ) ਜਿਵੇਂ ਸੁਖਦੇਵ ਰਾਜ ਨੇ ਦੱਸਿਆ
ਹੈ ਕਿ ਸੱਜੇ ਮੋਢੇ ‘ਤੇ ਗੋਲੀ ਲੱਗ ਜਾਣ ਮਗਰੋਂ ਆਜ਼ਾਦ ਦੀ ਸੱਜੀ ਬਾਂਹ ਨਕਾਰਾ ਹੋ ਗਈ ਸੀ
ਤੇ ਉਹ ਫਿਰ ਖੱਬੇ ਹੱਥ ਨਾਲ ਫਾਇਰ ਕਰਦਾ ਰਿਹਾ ਸੀ, ਜੋ ਸੱਜੀ ਪੁੜਪੁੜੀ ‘ਤੇ ਫਾਇਰ ਤਾਂ
ਸੱਜੀ ਬਾਂਹ ਨਾਲ ਹੀ ਸੰਭਵ ਹੋ ਸਕਣਾ ਸੀ, ਕਿਸੇ ਹਾਲਤ ਵਿੱਚ ਵੀ ਖੱਬੀ ਬਾਂਹ ਨਾਲ ਨਹੀਂ,
ਜਦੋਂਕਿ ਆਜ਼ਾਦ ਦੀ ਸੱਜੀ ਬਾਂਹ ਨਕਾਰਾ ਹੋ ਚੁੱਕੀ ਸੀ।
Â) ਸ਼ਹੀਦੀ ਪਿੱਛੋਂ ਮੌਕੇ
‘ਤੇ ਆਜ਼ਾਦ ਕੋਲੋਂ ਕਾਫ਼ੀ ਸਾਰੇ ਕਾਰਤੂਸਾਂ ਦੇ ਖੋਲਾਂ ਤੋਂ ਇਲਾਵਾ 16 ਅਣਚੱਲੇ ਕਾਰਤੂਸ
ਪਾਏ ਗਏ ਸਨ, ਜਿਸ ਤਰ੍ਹਾਂ ਮੌਕੇ ‘ਤੇ ਲਿਖੀ ਗਈ ਸਰਕਾਰੀ ਰਿਪੋਰਟ ਵਿੱਚ ਲਿਖਿਆ ਹੋਇਆ ਹੈ।
ਇਸ ਲਈ ਹੁਣ ਪੂਰੇ ਯਕੀਨ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹ ਸੂਰਮਾ ਆਪਣੇ ਆਖਰੀ ਸੁਆਸ ਤਕ ਪੁਲੀਸ ਦੀ ਗੋਲੀ ਦਾ ਜਵਾਬ ਗੋਲੀ ਨਾਲ ਦਿੰਦਾ ਹੀ ਸ਼ਹੀਦ ਹੋਇਆ ਸੀ।
ਦੁਸ਼ਮਣ ਕੀ ਗੋਲੀਓਂ ਦਾ ਹਮ ਸਾਮਨਾ ਕਰੇਂਗੇ,
ਆਜ਼ਾਦ ਹੀ ਰਹੇ ਹੈਂ, ਆਜ਼ਾਦ ਹੀ ਰਹੇਂਗੇ। J
ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ 27 ਫਰਵਰੀ 1931 ਨੂੰ ਆਪਣੀ ਸ਼ਹੀਦੀ ਤੋਂ ਕੋਈ
15 ਦਿਨ ਪਹਿਲਾਂ ਪੰਡਿਤ ਜਵਾਹਰਲਾਲ ਨਹਿਰੂ ਨੂੰ ਅਲਾਹਾਬਾਦ ਵਿਖੇ ਉਨ੍ਹਾਂ ਦੇ ਘਰ ਜਾ ਕੇ
ਮਿਲੇ ਸਨ।
ਪੰਡਿਤ ਜਵਾਹਰ ਲਾਲ ਨਹਿਰੂ ਮੁਤਾਬਕ: ਮੈਨੂੰ ਇੱਕ ਵਚਿੱਤਰ ਘਟਨਾ ਚੇਤੇ ਹੈ, ਜਿਸ ਦੁਆਰਾ ਮੈਨੂੰ ਹਿੰਸਾਵਾਦੀ ਪਾਰਟੀ ਦੀ ਸੋਚ-ਬਿਰਤੀ ਦਾ ਅਨੁਭਵ ਹੋਇਆ। ਇੱਕ ਓਪਰਾ ਨੌਜਵਾਨ ਸਾਡੇ ਘਰ ਆਇਆ ਤੇ ਮੈਨੂੰ ਦੱਸਿਆ ਗਿਆ ਕਿ ਉਹ ਚੰਦਰ ਸ਼ੇਖਰ ਆਜ਼ਾਦ ਸੀ। ਮੈਂ ਉਸ ਨੂੰ ਕਦੇ ਵੇਖਿਆ ਤਾਂ ਨਹੀਂ ਸੀ ਪਰ ਮੈਨੂੰ ਕੋਈ ਦਸ ਸਾਲ ਪੁਰਾਣੀ, ਉਸ ਦੀ 15 ਸਾਲ ਦੀ ਉਮਰੇ ਸੱਤਿਆਗ੍ਰਹਿ ਕਾਰਨ ਜੇਲ੍ਹ ਅੰਦਰ ਕੋਰੜਿਆਂ ਦੀ ਮਾਰ ਝੱਲਣ ਦੀ ਕਹਾਣੀ ਯਾਦ ਸੀ। ਪਿੱਛੋਂ ਉਹ ਕ੍ਰਾਂਤੀਕਾਰੀ ਬਣ ਗਿਆ ਤੇ ਉੱਤਰੀ ਭਾਰਤ ਦੇ ਸਿਰਕੱਢ ਆਗੂਆਂ ਵਿੱਚੋਂ ਇੱਕ ਸੀ ਪਰ ਮੈਂ ਕਦੇ ਏਧਰ ਖ਼ਾਸ ਧਿਆਨ ਨਹੀਂ ਸੀ ਦਿੱਤਾ। ਮੈਂ ਉਸ ਦੇ ਆਉਣ ‘ਤੇ ਹੈਰਾਨ ਜਿਹਾ ਹੋਇਆ ਸਾਂ।
ਉਹ ਮੇਰੇ ਕੋਲ ਇਹ ਪੁੱਛਣ ਲਈ ਆਇਆ ਸੀ ਕਿ ਛੇਤੀ ਹੀ ਕਾਂਗਰਸ ਤੇ ਸਰਕਾਰ ਵਿਚਾਲੇ ਹੋਣ ਜਾ ਰਹੀ ਸਮਝੌਤਾ ਵਾਰਤਾ ਦੇ ਸਿੱਟੇ ਵਜੋਂ ਕੀ ਸਾਡੇ (´ਾਂਤੀਕਾਰੀਆਂ) ‘ਤੇ ਕੋਈ ਨਰਮੀ ਵਰਤੇ ਜਾਣ ਦੀ ਸੰਭਾਵਨਾ ਹੈ? ਜਾਂ ਚੋਰਾਂ-ਡਾਕੂਆਂ ਵਾਂਗ ਪੁਲੀਸ ਸਾਡਾ ਪਿੱਛਾ ਕਰਦਿਆਂ, ਸਫ਼ਾਇਆ ਹੀ ਕਰਦੀ ਰਹੇਗੀ? ਕੀ ਸਾਨੂੰ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਸ਼ਾਂਤੀਪੂਰਵਕ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ?
ਉਸ ਨੇ ਮੈਨੂੰ ਆਪਣੇ ਵੱਲੋਂ ਤੇ ਆਪਣੇ ਬਹੁਤੇ ਸਾਥੀਆਂ ਵੱਲੋਂ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਅੱਜ ਦੇ ਦਿਨ ਇਹ ਧਾਰਨਾ ਹੈ ਕਿ ਨਿਰੋਲ ਹਿੰਸਕ ਕਾਰਵਾਈਆਂ ਦਾ ਕੋਈ ਭਵਿੱਖ ਨਹੀਂ ਦਿਸ ਰਿਹਾ। ਹਾਲਾਂਕਿ ਉਹ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਨਿਰੇ-ਪੂਰੇ ਅਹਿੰਸਕ ਢੰਗ ਨਾਲ ਆਜ਼ਾਦੀ ਮਿਲ ਜਾਏਗੀ। ਉਸ ਨੇ ਮੰਨਿਆ ਕਿ ਉਹ ਹੁਣ ਹਿੰਸਕ ਨੀਤੀ ਤੋਂ ਕਿਨਾਰਾ ਕਰਨ ਲਈ ਰਾਜ਼ੀ ਹਨ ਪਰ ਜੇ ਉਨ੍ਹਾਂ ਲਈ ਹੋਰ ਕੋਈ ਵਿਕਲਪ ਨਾ ਰਿਹਾ ਤਾਂ ਉਹ ਫਿਰ ਆਪਣੀ ਸੁਰੱਖਿਆ ਲਈ ਪਹਿਲਾਂ ਵਾਂਗ ਹੀ ਸਰਗਰਮੀਆਂ ਜਾਰੀ ਰੱਖਣ ਲਈ ਮਜਬੂਰ ਹੋਣਗੇ।
ਪੰਦਰਾਂ-ਵੀਹ ਦਿਨ ਮਗਰੋਂ, ਜਦੋਂ ਗਾਂਧੀ-ਇਰਵਿਨ ਵਾਰਤਾ ਚੱਲ ਰਹੀ ਸੀ ਤਾਂ ਮੈਂ ਦਿੱਲੀ ‘ਚ ਸੁਣਿਆ ਕਿ ਚੰਦਰ ਸ਼ੇਖਰ ਆਜ਼ਾਦ ਅਲਾਹਾਬਾਦ ਵਿੱਚ ਪੁਲੀਸ ਵੱਲੋਂ ਮਾਰ ਦਿੱਤਾ ਗਿਆ ਹੈ। ਉਸ ਨੂੰ ਪੁਲੀਸ ਨੇ ਚਿੱਟੇ ਦਿਨ ਪਾਰਕ ਵਿੱਚ ਬੈਠੇ ਨੂੰ ਪਛਾਣ ਲਿਆ ਸੀ ਤੇ ਵੱਡੀ ਗਿਣਤੀ ਵਿੱਚ ਪੁਲੀਸ ਨੇ ਉਸ ਨੂੰ ਘੇਰ ਲਿਆ, ਜਿਸ ‘ਤੇ ਉਸ ਨੇ ਇੱਕ ਦਰਖ਼ਤ ਦੀ ਓਟ ਲੈਂਦਿਆਂ ਪੁਲੀਸ ‘ਤੇ ਗੋਲੀਆਂ ਚਲਾਈਆਂ। ਇਸ ਦੁਵੱਲੀ ਗੋਲੀਬਾਰੀ ‘ਚ ਇੱਕ-ਦੋ ਪੁਲੀਸ ਵਾਲੇ ਵੀ ਜ਼ਖ਼ਮੀ ਹੋਏ। (ਆਤਮ ਕਥਾ: ਪੰਡਿਤ ਜਵਾਹਰਲਾਲ ਨਹਿਰੂ)
ਆਜ਼ਾਦ ਦੇ ਇੱਕੋ-ਇੱਕ ਬਚੇ ਹੋਏ ਨੇੜਲੇ ਸਾਥੀ ਵੈਸਮਪਾਇਨ ਦੀ 12 ਫਰਵਰੀ ਨੂੰ ਹੋਈ ਗ੍ਰਿਫ਼ਤਾਰੀ ਆਜ਼ਾਦ ਲਈ ਬਹੁਤ ਵੱਡੀ ਸੱਟ ਸੀ। ਹੁਣ ਲੈ-ਦੇ ਕੇ ਉਹਦੀ ਟੇਕ ਸੁਖਦੇਵ ਰਾਜ ‘ਤੇ ਸੀ ਹਾਲਾਂਕਿ ਉਸ ਨੂੰ ਵੀ ਆਜ਼ਾਦ ਦੇ ਅਲਾਹਾਬਾਦ ਟਿਕਾਣੇ ਦਾ ਭੇਤ ਨਹੀਂ ਸੀ। ਇਨ੍ਹਾਂ ਹਾਲਾਤ ਵਿੱਚ 27 ਫਰਵਰੀ ਸਵੇਰੇ ਦਸ ਕੁ ਵਜੇ ਉਸ ਨੇ ਸੁਖਦੇਵ ਰਾਜ (ਵਾਸੀ ਦੀਨਾਨਗਰ-ਗੁਰਦਾਸਪੁਰ) ਨੂੰ ਅਲਫਰਡ ਪਾਰਕ ਵਿੱਚ ਮਿਲਣ ਲਈ ਕਿਹਾ ਹੋਇਆ ਸੀ। ਦੱਸਣਯੋਗ ਹੈ ਕਿ ਉਨ੍ਹੀਂ ਦਿਨੀਂ ‘ਚਾਂਦ’ ਰਸਾਲੇ ਦੇ ਦੇਸ਼ ਭਗਤ ਸੰਪਾਦਕ, ਰਾਮਰੱਖ ਸਿੰਘ ਸਹਿਗਲ ਨੇ ਉਸ ਦਾ ਲਿਹਾਜ਼ ਕਰਦਿਆਂ ਆਪਣੇ ਅਦਾਰੇ ਲਈ ਚੰਗੀ ਤਨਖਾਹ ‘ਤੇ ‘ਪਰੂਫ਼ ਰੀਡਰ’ ਲਾ ਰੱਖਿਆ ਸੀ।
ਸੁਖਦੇਵ ਰਾਜ ਅਨੁਸਾਰ: ਉਨ੍ਹੀਂ ਦਿਨੀਂ ਆਜ਼ਾਦ ਬਹੁਤ ਫ਼ਿਕਰਮੰਦ ਸੀ। ਉਸ ਦਾ ਸਾਥੀਆਂ ‘ਤੇ ਭਰੋਸਾ ਖ਼ਤਮ ਹੋ ਗਿਆ ਸੀ ਤੇ ਜਿਨ੍ਹਾਂ ‘ਤੇ ਉਸ ਦਾ ਭਰੋਸਾ ਰਹਿ ਗਿਆ ਸੀ, ਉਹ ਇੱਕ-ਇੱਕ ਕਰਕੇ ਫੜੇ ਜਾ ਰਹੇ ਸਨ। ਉਹ ਸਮਝ ਨਹੀਂ ਸੀ ਪਾ ਰਿਹਾ ਕਿ ਵੀਰ ਭੱਦਰ ਤੇ ਯਸ਼ਪਾਲ ਕੀ ਖੇਡ, ਖੇਡ ਰਹੇ ਹਨ। 27 ਫਰਵਰੀ ਦੀ ਸਵੇਰ ਵੇਲੇ ਤਕ ਆਜ਼ਾਦ ਦੀ ਕੁਝ ਇਸ ਤਰ੍ਹਾਂ ਦੀ ਹੀ ਮਾਨਸਿਕ ਦਸ਼ਾ ਸੀ।
ਉਸ ਦਿਨ ਮੈਂ ਜਦੋਂ ਪਾਰਕ ਵਿੱਚ ਆਜ਼ਾਦ ਨਾਲ ਬੈਠਾ ਸਾਂ ਤਾਂ ਉਸ ਨੇ ਮੈਨੂੰ ਪੁੱਛਿਆ, ”ਕੀ ਤੂੰ ਕਦੇ ਬਰਮਾ ਗਿਆ ਹੈਂ?” ਮੇਰੇ ਹਾਂ ਵਿੱਚ ਸਿਰ ਹਿਲਾਉਣ ‘ਤੇ ਉਸ ਨੇ ਸਵਾਲ ਕੀਤਾ, ”ਕੀ ਸਾਡੇ ਕੁਝ ਸਾਥੀ ਬਰਮਾ ਦੇ ਰਸਤੇ ਬਾਹਰ ਜਾ ਸਕਦੇ ਨੇ?”
ਮੈਂ ਉਸ ਨੂੰ ਦੱਸਿਆ ਕਿ ਮੈਂ ਜਦੋਂ ਬਰਮਾ ਗਿਆ ਸਾਂ ਤਾਂ ਰਸਤੇ ਚੰਗੀ ਤਰ੍ਹਾਂ ਵੇਖੇ-ਡਿੱਠੇ ਸਨ, ਜਿਨ੍ਹਾਂ ‘ਤੇ ਚੱਲਣਾ ਖ਼ਤਰਿਆਂ ਤੋਂ ਖਾਲੀ ਨਹੀਂ ਸੀ।
ਅਸੀਂ ਇੰਜ ਗੱਲਬਾਤ ਕਰ ਹੀ ਰਹੇ ਸਾਂ ਤਾਂ ਮੈਂ ਇੱਕ ਵਿਅਕਤੀ ਨੂੰ ਸਾਹਮਣੇ ਵਾਲੀ ਸੜਕੋਂ ਲੰਘਦੇ ਵੇਖਿਆ, ਜਿਸ ਨੂੰ ਵੇਖ ਕੇ ਆਜ਼ਾਦ ਨੇ ਕਿਹਾ, ”ਇਹ ਵੀਰ ਭੱਦਰ ਲੱਗਦਾ ਹੈ।” ਮੈਂ ਉਸ ਵੱਲ ਗਹੁ ਨਾਲ ਵੇਖਿਆ ਪਰ ਕਿਉਂਕਿ ਮੈਂ ਉਸ ਨੂੰ ਕਦੇ ਵੇਖਿਆ ਨਹੀਂ ਸੀ, ਇਸ ਲਈ ਮੈਂ ਇਸ ਬਾਰੇ ਕੁਝ ਨਹੀਂ ਸੀ ਕਿਹਾ।
ਫਿਰ ਅਸੀਂ ਉੱਠ ਖੜ੍ਹੇ ਹੋਏ ਤੇ ਪਾਰਕ ਵਿੱਚ ਟਹਿਲਦੇ ਗੱਲਾਂ ਕਰ ਰਹੇ ਸਾਂ ਕਿ ਐਨੇ ਨੂੰ ਅਸਾਂ ਇੱਕ ਬੰਦੇ ਨੂੰ ਛੋਟੀ ਪੁਲੀ ‘ਤੇ ਬੈਠ ਕੇ ਦਾਤਣ ਕਰਦੇ ਵੇਖਿਆ ਜੋ ਆਜ਼ਾਦ ਵੱਲ ਬੜੀ ਗਹੁ ਨਾਲ ਘੂਰ ਰਿਹਾ ਸੀ। ਮੈਂ ਵੀ ਉਸ ਨੂੰ ਘੂਰ ਕੇ ਵੇਖਿਆ। ਆਜ਼ਾਦ ਨੇ ਕਿਹਾ ਇਹ ਆਦਮੀ ਸ਼ੱਕੀ ਲੱਗਦਾ ਹੈ। ਮੈਂ ਉਹਦੇ ਵੱਲ ਨੂੰ ਗਿਆ ਪਰ ਉਦੋਂ ਤਕ ਉਹ ਕਿਸੇ ਹੋਰ ਪਾਸੇ ਵੱਲ ਵੇਖ ਰਿਹਾ ਸੀ।
ਸਾਡੀ ਗੱਲਬਾਲ ਚੱਲ ਹੀ ਰਹੀ ਸੀ ਕਿ ਨਾਲ ਵਾਲੀ ਸੜਕ ‘ਤੇ ਇੱਕ ਕਾਰ ਸਾਡੇ ਬਿਲਕੁਲ ਸਾਹਮਣੇ ਆ ਕੇ ਰੁਕ ਗਈ। ਇੱਕ ਅੰਗਰੇਜ਼ ਪੁਲੀਸ ਅਫ਼ਸਰ ਤੇ ਦੋ ਚਿੱਟ-ਕੱਪੜੀਏ ਕਾਂਸਟੇਬਲ ਕਾਰ ‘ਚੋਂ ਉਤਰੇ। ਅਸੀਂ ਉਸੇ ਪਲ ਚੌਕਸ ਹੋ ਗਏ। ਗੋਰਾ ਅਫ਼ਸਰ ਪਿਸਤੌਲ ਹੱਥ ਵਿੱਚ ਲਈ ਸਾਡੇ ਵੱਲ ਨੂੰ ਆਇਆ ਤੇ ਸਾਡੇ ਵੱਲ ਪਿਸਤੌਲ ਕਰਕੇ ਪੁੱਛਦਾ ਹੈ, ”ਤੁਸੀਂ ਕੌਣ ਹੋ ਤੇ ਇਸ ਵੇਲੇ ਇੱਥੇ ਕੀ ਕਰ ਰਹੇ ਹੋ?”
ਆਜ਼ਾਦ ਦਾ ਹੱਥ ਆਪਣੇ ਪਿਸਤੌਲ ‘ਤੇ ਸੀ ਤੇ ਮੇਰਾ ਆਪਣੇ ‘ਤੇ। ਅਸਾਂ ਦੋਵਾਂ ਨੇ ਉਸ ਦੇ ਸੁਆਲ ਦੇ ਜੁਆਬ ‘ਚ ਫਾਇਰ ਮਾਰਿਆ ਪਰ ਆਜ਼ਾਦ ਦੀ ਚਲਾਈ ਗੋਲੀ ਉਸ ਨੂੰ ਲੱਗਣੋਂ ਪਹਿਲਾਂ ਉਸ ਦੀ ਗੋਲੀ ਆਜ਼ਾਦ ਦੇ ਪੱਟ ‘ਤੇ ਆ ਲੱਗੀ। ਫਿਰ ਦੁਵੱਲੀ ਗੋਲੀਬਾਰੀ ਚਲਦੀ ਰਹੀ। ਐਨੇ ਨੂੰ ਇੱਕ ਹੋਰ ਗੋਲੀ ਆਜ਼ਾਦ ਦੇ ਸੱਜੇ ਮੋਢੇ ‘ਤੇ ਲੱਗੀ, ਜਿਸ ਨਾਲ ਆਜ਼ਾਦ ਦੀ ਸੱਜੀ ਬਾਂਹ ਨਕਾਰਾ ਹੋ ਗਈ ਤੇ ਉਸ ਦਾ ਫੇਫੜਾ ਵੀ ਜ਼ਖ਼ਮੀ ਹੋ ਗਿਆ ਤਾਂ ਉਹ ਖੱਬੇ ਹੱਥ ਨਾਲ ਫਾਇਰ ਕਰਨ ਲੱਗਾ। ਆਜ਼ਾਦ ਦੀ ਗੋਲੀ ਗੋਰੇ ਪੁਲਸੀਏ ਦੀ ਬਾਂਹ ‘ਤੇ ਲੱਗੀ, ਜਿਸ ਨੇ ਉੱਥੋਂ ਖਿਸਕਣਾ ਚਾਹਿਆ ਪਰ ਆਜ਼ਾਦ ਨੇ ਫਾਇਰ ਕਰਕੇ ਉਹਦੀ ਗੱਡੀ ਦਾ ਟਾਇਰ ਪੰਚਰ ਕਰ ਦਿੱਤਾ ਤੇ ਉਹਨੇ ਆਪਣੇ ਬਚਾਅ ਲਈ ਇੱਕ ਦਰਖਤ ਪਿੱਛੇ ਓਟ ਲੈ ਲਈ। ਨਾਲ ਵਾਲੇ ਪੁਲਸੀਏ ਜਾਨ ਬਚਾਉਣ ਲਈ ਹੇਠਾਂ ਨਾਲੇ ‘ਚ ਛਾਲਾਂ ਮਾਰ ਗਏ। ਅਸੀਂ ਵੀ ਇੱਕ ਦਰਖਤ ਪਿੱਛੇ ਹੋ ਗਏ। ਥੋੜ੍ਹੀ ਦੇਰ ਲਈ ਗੋਲੀਬਾਰੀ ਬੰਦ ਹੋ ਗਈ। ਮੈਨੂੰ ਆਜ਼ਾਦ ਨੇ ਕਿਹਾ, ”ਮੈਂ ਤਾਂ ਜ਼ਖ਼ਮੀ ਹੋ ਹੀ ਚੁੱਕਾ ਹਾਂ, ਤੂੰ ਨਿਕਲ ਜਾ।” ਮੈਂ ਉੱਥੋਂ ਨਿਕਲ ਕੇ ਸੜਕੇ ਪੈ ਗਿਆ। ਅੱਗੇ ਇੱਕ ਸਾਈਕਲ ਵਾਲੇ ਨੂੰ ਪਿਸਤੌਲ ਵਿਖਾ ਕੇ ਉਹਦਾ ਸਾਈਕਲ ਖੋਹ ਮੈਂ ਚਾਂਦ ਦਫ਼ਤਰ ਜਾ ਪਹੁੰਚਿਆ।
ਸਰਕਾਰੀ ਰਿਪੋਰਟ ਅਨੁਸਾਰ: ਇਸ ਤੋਂ ਮਗਰੋਂ ਇੱਕ ਹੋਰ ਪੁਲੀਸ ਅਫ਼ਸਰ ਵੱਡੀ ਗਿਣਤੀ ‘ਚ ਪੁਲੀਸ ਨਾਲ ਲੈ ਕੇ ਉੱਥੇ ਪਹੁੰਚਿਆ ਜਿਸ ਨੇ ਆਜ਼ਾਦ ਦੇ ਪਿਛਲੇ ਪਾਸਿਓਂ ਦੀ ਉਸ ‘ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਦੁਵੱਲੀ ਫਾਇਰਿੰਗ ਵਿੱਚ ਉਹ ਅਫ਼ਸਰ ਵੀ ਜ਼ਖ਼ਮੀ ਹੋਇਆ ਤੇ ਅਚਾਨਕ ਆਜ਼ਾਦ ਵੱਲੋਂ ਫਾਇਰਿੰਗ ਬੰਦ ਹੋ ਗਈ। ਪੁਲੀਸ ਨੇ ਵੇਖਿਆ ਕਿ ਆਜ਼ਾਦ ਪਿਛਾਂਹ ਵੱਲ ਡਿੱਗ ਪਿਆ ਹੈ ਪਰ ਫਿਰ ਵੀ ਪੁਲੀਸ ਵਾਲਿਆਂ ਦੀ ਉਸ ਵੱਲ ਨੂੰ ਜਾਣ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਕਿਤੇ ਉਹ ਜਿਉਂਦਾ ਹੀ ਨਾ ਹੋਵੇ। ਉਨ੍ਹਾਂ ਨੇ ਆਪਣਾ ਸ਼ੱਕ ਦੂਰ ਕਰਨ ਲਈ ਇੱਕ ਬੰਦੂਕ ਨਾਲ ਉਸ ਦੇ ਪੈਰਾਂ ‘ਤੇ ਫਾਇਰ ਕੀਤੇ। ਇਸ ਮਗਰੋਂ ਵੀ ਆਜ਼ਾਦ ਦੇ ਉਸੇ ਤਰ੍ਹਾਂ ਪਏ ਰਹਿਣ ‘ਤੇ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਸੱਚਮੁੱਚ ਹੀ ਉਸ ਦੀ ਮੌਤ ਹੋ ਚੁੱਕੀ ਹੈ।
ਕੀ ਆਜ਼ਾਦ ਨੇ ਇੱਕੋ ਕਾਰਤੂਸ ਉਸ ਦੇ ਕੋਲ ਰਹਿਣ ਜਾਣ ‘ਤੇ ਆਪਣੀ ਆਖਰੀ ਗੋਲੀ ਆਪਣੀ ਸੱਜੀ ਪੁੜਪੁੜੀ ‘ਤੇ ਮਾਰ ਲਈ ਸੀ?
ਇਹ ਧਾਰਨਾ ਸ਼ਾਇਦ ਇਸ ਕਰਕੇ ਪ੍ਰਚਲਤ ਹੋ ਗਈ ਹੋਵੇਗੀ ਕਿਉਂਕਿ ਆਜ਼ਾਦ ਦਾ ਕੌਲ ਸੀ- ਮੈਂ ਜਿਉਂਦੇ ਜੀਅ ਪੁਲੀਸ ਦੇ ਹੱਥ ਨਹੀਂ ਆਉਣਾ- ਜੋ ਵਾਕਈ ਦਰੁਸਤ ਹੈ।
ਪਰ ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਉਕਤ ਧਾਰਨਾ ਖਤਮ ਹੋ ਜਾਣੀ ਚਾਹੀਦੀ ਹੈ:
ੳ) ਸ਼ਹੀਦੀ ਪਿੱਛੋਂ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਆਜ਼ਾਦ ਦੇ ਸਰੀਰ ਦੇ ਦੋਵੇਂ ਘਾਤਕ ਜ਼ਖ਼ਮ, ਭਾਵ ਫੇਫੜਿਆਂ ਤੇ ਪੁੜਪੁੜੀ ਵਾਲਾ ਦੋਵੇਂ ਹੀ ਜ਼ਖ਼ਮ ਦੂਰੋਂ ਫਾਇਰ ਕੀਤੇ ਜਾਣ ਕਰਕੇ ਹੋਏ ਹਨ। ਉਨ੍ਹਾਂ ਵੇਰਵੇ ਸਹਿਤ ਦੱਸਿਆ ਹੈ ਕਿ ਜੇ ਪਿਸਤੌਲ/ਬੰਦੂਕ ਦੀ ਨਾਲੀ, ਫਾਇਰ ਮੌਕੇ ਸਰੀਰ ਨੂੰ ਛੂੰਹਦੀ ਹੋਵੇ ਤਾਂ ਚਮੜੀ ਦੇ ਵਾਲ ਸੜ ਜਾਂਦੇ ਹਨ ਅਤੇ ਚਮੜੀ ਦਾ ਰੰਗ ਕਾਲਾ-ਸਿਆਹ ਹੋ ਜਾਂਦਾ ਹੈ, ਜਦੋਂਕਿ ਆਜ਼ਾਦ ਦੀ ਪੁੜਪੁੜੀ ਦੀ ਚਮੜੀ ਬਿਲਕੁਲ ਸਾਧਾਰਨ ਹਾਲਤ ਵਿੱਚ ਹੀ ਪਾਈ ਗਈ ਸੀ।
ਅ) ਜਿਵੇਂ ਸੁਖਦੇਵ ਰਾਜ ਨੇ ਦੱਸਿਆ ਹੈ ਕਿ ਸੱਜੇ ਮੋਢੇ ‘ਤੇ ਗੋਲੀ ਲੱਗ ਜਾਣ ਮਗਰੋਂ ਆਜ਼ਾਦ ਦੀ ਸੱਜੀ ਬਾਂਹ ਨਕਾਰਾ ਹੋ ਗਈ ਸੀ ਤੇ ਉਹ ਫਿਰ ਖੱਬੇ ਹੱਥ ਨਾਲ ਫਾਇਰ ਕਰਦਾ ਰਿਹਾ ਸੀ, ਜੋ ਸੱਜੀ ਪੁੜਪੁੜੀ ‘ਤੇ ਫਾਇਰ ਤਾਂ ਸੱਜੀ ਬਾਂਹ ਨਾਲ ਹੀ ਸੰਭਵ ਹੋ ਸਕਣਾ ਸੀ, ਕਿਸੇ ਹਾਲਤ ਵਿੱਚ ਵੀ ਖੱਬੀ ਬਾਂਹ ਨਾਲ ਨਹੀਂ, ਜਦੋਂਕਿ ਆਜ਼ਾਦ ਦੀ ਸੱਜੀ ਬਾਂਹ ਨਕਾਰਾ ਹੋ ਚੁੱਕੀ ਸੀ।
Â) ਸ਼ਹੀਦੀ ਪਿੱਛੋਂ ਮੌਕੇ ‘ਤੇ ਆਜ਼ਾਦ ਕੋਲੋਂ ਕਾਫ਼ੀ ਸਾਰੇ ਕਾਰਤੂਸਾਂ ਦੇ ਖੋਲਾਂ ਤੋਂ ਇਲਾਵਾ 16 ਅਣਚੱਲੇ ਕਾਰਤੂਸ ਪਾਏ ਗਏ ਸਨ, ਜਿਸ ਤਰ੍ਹਾਂ ਮੌਕੇ ‘ਤੇ ਲਿਖੀ ਗਈ ਸਰਕਾਰੀ ਰਿਪੋਰਟ ਵਿੱਚ ਲਿਖਿਆ ਹੋਇਆ ਹੈ।

No comments:
Post a Comment