www.sabblok.blogspot.com
ਨਕੋਦਰ, 27 ਫਰਵਰੀ (ਟੋਨੀ/ਜਸਵਿੰਦਰ ਚੁਬਰ )-ਥਾਣਾ ਸਿਟੀ ਪੁਲਿਸ ਨੇ ਲੁੱਟ ਦੇ ਡਰਾਮੇ ਨੂੰ ਕੁਝ ਹੀ ਘੰਟਿਆਂ ਵਿਚ ਹੱਲ ਕਰਕੇ ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਿਟੀ ਦੇ ਐੱਸ.ਐੱਚ.ਓ. ਸੁਭਾਸ਼ ਬਾਠ ਨੇ ਪੈ੍ਰੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮੁਹੱਲਾ ਕਮਾਲਪੁਰਾ ਨਕੋਦਰ ਨਿਵਾਸੀ ਗਿਆਨ ਚੰਦ ਪੁੱਤਰ ਹਜ਼ਾਰਾ ਰਾਮ ਨੂੰ ਉਸ ਦੀ ਵਿਦੇਸ਼ ਰਹਿੰਦੀ ਭੈਣ ਗਿਆਨ ਕੌਰ ਨੇ ਕਿਸੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਸਤੇ ਕੁਝ ਸਮਾਂ ਪਹਿਲਾਂ ਸਾਢੇ ਚਾਰ ਲੱਖ ਰੁਪਏ ਭੇਜੇ ਸਨ ਤੇ ਕਿਸੇ ਕਾਰਨ ਜ਼ਮੀਨ ਦਾ ਸੌਦਾ ਨਹੀਂ ਹੋ ਸਕਿਆ ਤਾਂ ਉਸ ਦੀ ਭੈਣ ਨੇ ਉਸ ਕੋਲੋਂ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਗਿਆਨ ਚੰਦ ਤੇ ਉਸ ਦੇ ਲੜਕੇ ਨਵਨੀਤ ਕੁਮਾਰ ਨੇ ਆਪਣੀ ਭੈਣ ਦੇ ਪੈਸੇ ਹੜੱਪਣ ਦੀ ਯੋਜਨਾ ਬਣਾਈ | 26 ਫਰਵਰੀ ਦਿਨ ਮੰਗਲਵਾਰ ਨੂੰ ਦੋਸ਼ੀ ਗਿਆਨ ਚੰਦ ਨੇ ਪੁਲਿਸ ਨੂੰ ਇਕ ਸ਼ਿਕਾਇਤ ਲਿਖਤੀ ਦਿੱਤੀ ਕਿ ਉਹ ਨੂਰਮਹਿਲ ਰੋਡ ਦੇ ਸਥਿਤ ਕਾਰਪੋਰੇਸ਼ਨ ਬੈਂਕ ਵਿਚੋਂ ਪੈਸੇ ਕਢਵਾ ਕੇ ਘਰ ਵਾਪਸ ਜਾ ਰਿਹਾ ਸੀ ਕਿ ਪੁਰਾਣੀ ਕਚਹਿਰੀ ਦੇ ਨੇੜੇ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਉਸ ਕੋਲੋਂ ਪੈਸੇ ਵਾਲਾ ਲਿਫ਼ਾਫ਼ਾ ਖੋਹ ਲਿਆ ਤੇ ਫਰਾਰ ਹੋ ਗਿਆ | ਥਾਣਾ ਮੁਖੀ ਸੁਭਾਸ਼ ਬਾਠ ਨੇ ਦੱਸਿਆ ਕਿ ਸਾਨੂੰ ਇਸ ਲੁੱਟ ਸਬੰਧੀ ਸ਼ੱਕ ਜ਼ਾਹਿਰ ਹੋਇਆ ਤੇ ਅਸੀਂ ਉਸ ਪਾਸੋਂ ਤੇ ਉਸ ਦੇ ਲੜਕੇ ਪਾਸੋਂ ਪੁੱਛਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਕੋਲੋਂ ਕੋਈ ਵੀ ਲੱੁਟ ਨਹੀਂ ਹੋਈ ਸੀ ਸਗੋਂ ਇਨ੍ਹਾਂ ਨੇ ਆਪਣੀ ਭੈਣ ਦੇ ਪੈਸੇ ਹੜੱਪ ਕਰਨ ਲਈ ਖ਼ੁਦ ਹੀ ਲੁੱਟ ਦੀ ਯੋਜਨਾ ਬਣਾ ਕੇ ਇਹ ਡਰਾਮਾ ਰਚਿਆ ਸੀ | ਪੁਲਿਸ ਨੇ ਇਨ੍ਹਾਂ ਦੇ ਘਰ ਤੋਂ ਢਾਈ ਲੱਖ ਰੁਪਏ ਜੋ ਇਹਨਾਂ ਨੇ 26 ਫਰਵਰੀ ਨੂੰ ਬੈਂਕ ਤੋਂ ਕਢਵਾਏ
No comments:
Post a Comment