jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 21 February 2013

ਕਮੇਟੀ ਵੱਲੋਂ ਗ਼ਦਰ ਸ਼ਤਾਬਦੀ ਨੂੰ ਸਮਰਪਤ ਸਾਹਿਤਕ ਅਤੇ ਸਭਿਆਚਾਰਕ ਲਹਿਰ ਉਸਾਰਨ ਦਾ ਚੁੱਕਿਆ ਬੀੜਾ

www.sabblok.blogspot.com
ਜਲੰਧਰ, 16 ਫਰਵਰੀ-        ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ (1913-2013) ਦੇ ਇਤਿਹਾਸਕ ਉਤਸਵ ਨੂੰ ਮੁਖ਼ਾਤਬ ਹੋ ਰਹੀ ਦੇਸ਼ ਭਗਤ ਯਾਦਗਾਰ ਕਮੇਟੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਪੂਰਾ ਵਰ•ਾ ਹਰ ਮਹੀਨੇ ਵਿਚਾਰ-ਚਰਚਾ ਅਤੇ ਨਾਟਕ ਲੜੀ ਸ਼ੁਰੂ ਕਰ ਰਹੀ ਹੈ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ 'ਚ ਅੱਜ ਹੋਈ ਸਭਿਆਚਾਰਕ ਵਿੰਗ ਕਮੇਟੀ ਦੇ ਮੀਟਿੰਗ 'ਚ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਗ਼ਦਰ ਸ਼ਤਾਬਦੀ ਮੁਹਿੰਮ ਅਤੇ ਸਿਖਰ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਅੱਜ ਸਾਹਿਤਕੀ ਸਭਿਆਚਾਰਕ ਮੁਹਾਜ਼ ਦੀ ਅਥਾਹ ਸ਼ਕਤੀ ਨੂੰ ਹੋਰ ਵਿਸ਼ਾਲ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਢੁਕਵੇਂ ਵਿਸ਼ਿਆਂ ਅਤੇ ਰੂਪਾਂ ਉਪਰ ਗੰਭੀਰ ਵਿਚਾਰਾਂ ਹੋਈਆਂ।
ਵਿਚਾਰ-ਚਰਚਾ ਉਪਰੰਤ ਫੈਸਲੇ ਲਏ ਗਏ ਕਿ ਯਾਦਗਾਰ ਕੰਪਲੈਕਸ ਅੰਦਰ ਗ਼ਦਰੀ ਬਾਬੇ ਕੌਣ ਸਨ?  ਵਿਸ਼ੇ 'ਤੇ ਕਮੇਟੀ ਮੈਂਬਰ ਡਾ. ਵਰਿਆਮ ਸਿੰਘ ਸੰਧੂ ਹੋਰਾਂ ਦੇ 3 ਮਾਰਚ ਨੂੰ ਹੋ ਰਹੇ ਕੁੰਜੀਵਤ ਭਾਸ਼ਣ ਨਾਲ ਵਰ•ਾ ਲੰਮੀ ਵਿਚਾਰ ਚਰਚਾ ਦਾ ਆਗਾਜ਼ ਹੋਏਗਾ।  ਹਰੇਕ ਮਹੀਨੇ ਲਗਾਤਾਰ ਸਥਾਨਕ ਅਤੇ ਪੰਜਾਬ ਦੀਆਂ ਨਾਟ-ਮੰਡਲੀਆਂ ਨਾਟਕ ਕਰਨਗੀਆਂ।
ਸਾਮਰਾਜਵਾਦ ਦੇ ਦਾਬੇ, ਦਖ਼ਲ, ਲੁੱਟ, ਧਰਮ-ਨਿਰਪੱਖਤਾ ਅਤੇ ਗ਼ਦਰੀ ਬਾਬੇ, ਗ਼ਦਰ ਲਹਿਰ ਅਤੇ ਸਮਕਾਲੀਨ ਸਮਾਜਕ ਸਭਿਆਚਾਰਕ ਹਾਲਾਤ, ਗ਼ਦਰ ਲਹਿਰ ਦੇ ਫ਼ਲਸਫ਼ੇ, ਰਾਜਨੀਤੀ, ਸਮਾਜਕ ਸਰੋਕਾਰਾਂ ਅਤੇ ਪ੍ਰਸੰਗਕਤਾ ਅਤੇ ਸਾਹਿਤ ਸਿਰਜਣਾ ਲਈ ਅਮਿੱਟ ਦੇਣ ਉਪਰ ਵਿਚਾਰ-ਚਰਚਾਵਾਂ ਕੇਂਦਰਤ ਕਰਨ ਲਈ ਨਾਮਵਰ ਬੁੱਧੀਜੀਵੀਆਂ ਨੂੰ ਬੁਲਾਵਾ ਭੇਜਿਆ ਜਾ ਰਿਹਾ ਹੈ।
ਅਗਲੇ ਦਿਨਾਂ 'ਚ ਸਾਹਿਤਕ ਅਤੇ ਸਭਿਆਚਾਰਕ ਖੇਤਰ ਨਾਲ ਜੁੜੀਆਂ, ਸਾਹਿਤਕਾਰ, ਵਿਦਵਾਨ, ਲੇਖਕ, ਕਵੀ, ਗੀਤਕਾਰ, ਸੰਗੀਤਕਾਰ, ਰੰਗ ਕਰਮੀ, ਚਿੱਤਰਕਾਰ ਹਸਤੀਆਂ ਦੀ ਵਿਸ਼ਾਲ ਸੂਬਾਈ ਇਕੱਤਰਤਾ ਕੀਤੀ ਜਾ ਰਹੀ ਹੈ।  ਜਿਸ ਵਿਚ ਗ਼ਦਰ ਸ਼ਤਾਬਦੀ ਦੇ ਉਦੇਸ਼ਾਂ ਅਤੇ ਅਜੋਕੇ ਭਖ਼ਦੇ ਸੁਆਲਾਂ ਨੂੰ ਸੰਬੋਧਨ ਹੁੰਦੀਆਂ ਕਲਾ ਕਿਰਤਾਂ ਲਈ ਹੁਣ ਤੋਂ ਹੀ ਵਰਕਸ਼ਾਪਾਂ ਲਗਾ ਕੇ ਤਿਆਰ ਕਰਨ ਦਾ ਬੀੜਾ ਚੁੱਕਿਆ ਜਾਏਗਾ।
ਮੀਟਿੰਗ 'ਚ ਮੀਤ ਪ੍ਰਧਾਨ ਨੌਨਿਹਾਲ ਸਿੰਘ, ਗ਼ਦਰ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ, ਖਜ਼ਾਨਚੀ ਰਘਬੀਰ ਸਿੰਘ ਛੀਨਾ, ਸਹਾਇਕ ਸਕੱਤਰ ਹਰਵਿੰਦਰ ਭੰਡਾਲ, ਕਮੇਟੀ ਮੈਂਬਰ ਡਾ. ਵਰਿਆਮ ਸਿੰਘ ਸੰਧੂ, ਡਾ. ਪਰਮਿੰਦਰ ਸਿੰਘ, ਕਾਮਰੇਡ ਮੰਗਤ ਰਾਮ ਪਾਸਲਾ, ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਬਲਬੀਰ ਕੌਰ ਬੁੰਡਾਲਾ ਸ਼ਾਮਲ ਸਨ।

No comments: