jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 15 February 2013

ਵੈਲਨਡਾਇਨ ਡੇਅ... ਕੁਝ ਪ੍ਰਸ਼ਨ

www.sabblok.blogspot.com
14 ਫਰਵਰੀ ਯਾਨੀ ਕਿ ਵੈਲਨਡਾਇਨ ਡੇਅ!  ਅੱਜ ਦਾ ਇਹ ਦਿਨ ਬੱਚੇ-ਬੱਚੇ ਨੂੰ ਪਤਾ ਹੈ।  ਪਰ ਕੀ ਸਿਰਫ਼ ਵੈਲਨਡਾਇਨ ਵਾਲਾ ਦਿਨ ਹੀ ਪਿਆਰ ਦਾ ਇਜ਼ਹਾਰ ਦਾ ਹੁੰਦਾ ਹੈ?  ਕੀ ਸਿਰਫ਼ ਸਾਰੇ ਸਾਲ ਵਿੱਚ ਇਸ ਦਿਨ ਹੀ ਪਿਆਰ ਦਾ ਇਜ਼ਹਾਰ ਕੀਤਾ ਜਾ ਸਕਦਾ ਹੈ?  ਅੱਜ ਅਸੀਂ ਪੱਛਮੀ ਸਭਿਆਚਾਰ ਦੇ ਰੰਗ ਵਿੱਚ ਰੰਗਦੇ ਜਾ ਰਹੇ ਹਨ।  ਅੱਜ ਦੇ ਮਾਡਰਨ ਯੁੱਗ ਵਿੱਚ ਮੁੰਡੇ-ਕੁੜੀਆਂ ਇਕ ਦੂਜੇ ਨੂੰ ਲਾਲ ਗੁਲਾਬ ਅਤੇ ਮਹਿੰਗੇ ਤੋਂ ਮਹਿੰਗੇ ਗਿਫ਼ਟ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।  ਬਜ਼ਾਰਾਂ ਵਿੱਚ ਵੀ ਲਾਲ ਰੰਗ ਵਿੱਚ ਰੰਗੇ ਮਹਿੰਗੇ-ਮਹਿੰਗੇ ਗਿਫ਼ਟ ਮੌਜੂਦ ਹਨ।  ਜਿਸ ਨੂੰ ਖਰੀਦਨਾ ਆਮ ਆਦਮੀ ਦੇ ਵੱਸ ਵਿੱਚ ਨਹੀਂ ਹੈ।
ਜਿਸ ਤਰ•ਾਂ ਅਸੀਂ ਪੱਛਮੀ ਸਭਿਆਚਾਰ ਦੇ ਰੰਗ ਵਿੱਚ ਆਪਣੇ ਸਭਿਆਚਾਰ ਨੂੰ ਭੁੱਲ ਕੇ ਰੰਗੇ ਜਾ ਰਹੇ, ਕੀ ਇਹ ਠੀਕ ਹੈ?  ਆਪਣੇ ਆਪ ਨੂੰ ਮਾਡਰਨ ਕਹਿਣ ਵਾਲੇ ਮੁੰਡੇ-ਕੁੜੀਆਂ ਆਪਣੇ ਮਾਂ-ਪਿਉ ਤੋਂ ਚੋਰੀ ਮਿਲਦੇ ਹਨ।  ਸਕੂਲ ਜਾਂ ਕਾਲਜ ਨਾ ਜਾ ਕੇ ਕਿਸੇ ਥੀਏਟਰ ਵਿੱਚ ਜਾ ਕੇ ਹਜ਼ਾਰਾਂ ਰੁਪਏ ਫੂਕ ਕੇ ਫ਼ਿਲਮ ਦੇਖਦੇ ਹਨ ਜਾਂ ਕਿਸੇ ਪਾਰਕ ਜਾਂ ਪਬਲਿਕ ਥਾਂ ਉਤੇ ਮਿਲਦੇ ਹਨ ਅਤੇ ਇਕ-ਦੂਜੇ ਨਾਲ ਅਜਿਹੀਆਂ ਹਰਕਤਾਂ ਕਰਦੇ ਹਨ ਕਿ ਲਿਖਣ ਵਿੱਚ ਵੀ ਸ਼ਰਮ ਆਉਂਦੀ ਹੈ।  ਇਹ ਮਾਡਰਨ ਕੁੜੀਆਂ ਫੈਸ਼ਨਦਾਰ ਛੋਟੇ-ਛੋਟੇ ਕੱਪੜੇ ਤਾਂ ਪਾ ਲੈਂਦੀਆਂ ਹਨ ਪਰ ਬਾਅਦ ਵਿੱਚ ਜਦੋਂ ਆਪਣਾ ਸ਼ਰੀਰ ਨੰਗਾ ਹੁੰਦਾ ਹੈ ਤਾਂ ਇਸ ਖਿੱਚ ਖਿੱਚ ਕੇ ਲੰਮਾ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਨੂੰ ਆਮ ਹੀ ਦੇਖਿਆ ਜਾ ਸਕਦਾ ਹੈ।  ਫਿਰ ਅਜਿਹਾ ਦ੍ਰਿਸ਼ ਦੇ ਕੇ ਕਿਸੇ ਦਾ ਦਿਲ ਮਚਲ ਸਕਦਾ ਹੈ ਅਤੇ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਹੈ।  ਪਤਾ ਨਹੀਂ ਸ਼ਾਇਦ ਇਹ ਕੁੜੀਆਂ ਆਪਣੇ ਮਾਂ-ਪਿਉ ਤੋਂ ਚੋਰੀ ਛਿਪੇ ਕੱਪੜੇ ਪਾਉਂਦਿਆਂ ਹਨ ਜਾਂ ਫ਼ਿਰ ਜਦੋਂ ਕੁੜੀਆਂ ਨੇ ਅਜਿਹੇ ਕੱਪੜੇ ਪਾਏ ਹੁੰਦੇ ਤਾਂ ਮਾਂ-ਪਿਉ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ।  ਘੱਟ ਕੱਪੜੇ ਪਾਉਣ ਨੂੰ ਫੈਸ਼ਨ ਕਿਹਾ ਜਾਂਦਾ ਹੈ!!!!! ਭਾਵੇਂ ਤੁਹਾਡੇ ਵਿਚਾਰ ਕਿੰਨੇ ਹੀ ਪੱਛੜੇ ਕਿਉਂ ਨਾ ਹੋਣ।
ਅੱਜ ਦੇ ਮਾਡਰਨ ਮੁੰਡੇ ਵੀ ਕਿਹੜਾ ਘੱਟ ਨੇ!!!  ਮਹਿੰਗੇ ਤੋਂ ਮਹਿੰਗੇ ਮੋਟਰਸਾਇਕਲ ਰੱਖੇ ਹੋਏ ਹਨ ਜਾਂ ਗੱਡੀ ਰੱਖੀ ਹੋਈ ਹੈ।  ਮੋਬਾਇਲ ਤਾਂ ਹਰ ਇਕ ਦੀ ਜੇਬ ਵਿੱਚ ਜ਼ਰੂਰ ਹੀ ਮਿਲੇਗਾ।  ਭਾਵੇਂ ਉਸ ਵਿੱਚ ਬੈਲੇਂਸ ਹੋਵੇ ਜਾਂ ਨਾ।  ਕੀ ਪੜ•ਨ ਵਾਲੇ ਵਿਦਿਆਰਥੀ ਕੋਲ ਇਹ ਸਭ ਕੁਝ ਹੋਣਾ ਠੀਕ ਹੈ?  ਜਦੋਂ ਜ਼ਰੂਰਤਾ ਪੂਰੀ ਕਰਨ ਲਈ ਪੈਸੇ ਦੀ ਜਰੂਰਤ ਪੈਂਦੀ ਹੈ ਤਾਂ ਫਿਰ ਗਲਤ ਕੰਮ ਕਰਦੇ ਹਨ। ਮਾਂ-ਪਿਉ ਦੀ ਇਹੋ ਦਲੀਲ ਹੁੰਦੀ ਹੈ ਕਿ ਅਸੀਂ ਤਾਂ ਸਭ ਕੁਝ ਦਿੱਤਾ ਸੀ ਪਤਾ ਨਹੀਂ ਮਾੜੀ ਸੰਗਤ ਵਿੱਚ ਕਿਵੇਂ ਪੈ ਗਿਆ।  ਨਿੱਕੇ ਨਿੱਕੇ ਬੱਚੇ ਅਜੇ ਸਕੂਲ ਜਾਣਾ ਸ਼ੁਰੂ ਨਹੀਂ ਕਰਦੇ ਪਰ ਉਨ•ਾਂ ਮਾਂ-ਪਿਉ ਉਨ•ਾਂ ਨੂੰ ਮੋਬਾਇਲ ਪਹਿਲਾਂ ਹੀ ਇਹ ਕਹਿ ਲੈ ਦਿੰਦੇ ਹਨ ਕਿ ਇਹ ਤਾਂ ਅੱਜ ਕੱਲ• ਜ਼ਰੂਰੀ ਹੈ!!!!!  ਅਸੀਂ ਆਪ ਹੀ ਆਪਣੇ ਬੱਚਿਆ ਨੂੰ ਪਹਿਲਾ ਵਿਗਾੜ ਲੈਂਦੇ ਹਨ ਫਿਰ ਦੋਸ਼ ਦੂਸਰਿਆਂ ਦੇ ਸਿਰ ਮੜ• ਦਿੰਦੇ ਹਾਂ।
ਜੇ ਮੁੰਡੇ ਕੁੜੀ ਦਾ ਆਪਸ ਵਿੱਚ ਮਿਲਣਾ ਠੀਕ ਹੈ, ਜੇ ਕਾਲਜ ਜਾਂ ਸਕੂਲ ਦੀ ਜਗ•ਾ ਸਿਨੇਮਾ ਦੇਖਣਾ ਠੀਕ ਹੈ, ਜੇ ਘੱਟ ਕੱਪੜੇ ਪਾਉਣਾ ਫੈਸ਼ਨ ਹੈ ਤਾਂ ਫਿਰ ਡਰਨ ਦੀ ਕੀ ਗੱਲ ਹੈ?  ਫਿਰ ਆਪਣੇ ਮਾਂ-ਪਿਉ ਤੋਂ ਲੁਕਾਉਣ ਦੀ ਕੀ ਗੱਲ ਹੈ?  ਸਾਨੂੰ ਆਪਣੇ ਮਾਂ-ਪਿਉ ਬਾਰੇ ਵੀ ਸੋਚਣਾ ਚਾਹੀਦਾ ਹੈ ਜਿਹੜੇ ਸਾਨੂੰ ਇਨਾ ਪਿਆਰ ਕਰਦੇ ਹਨ।  ਜੇ ਸਾਡੇ ਮਾਂ-ਪਿਉ ਨੇ ਸਾਨੂੰ ਅਜ਼ਾਦੀ ਦਿੱਤੀ ਹੈ ਤਾਂ ਉਸ ਦਾ ਸਹੀ ਫਾਇਦਾ ਲਈਏ।  ਇਹੋ ਜਿਹੇ ਦਿਨਾਂ ਨੂੰ ਛੱਡ ਕੇ ਆਪ ਮਾਂ-ਪਿਉ ਦੇ ਸੁਪਨਿਆਂ ਨੂੰ ਪੂਰਾ ਕਰੀਏ।
ਇਕ ਨਵੀ ਸੋਚ

No comments: