jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 24 February 2013

ਸੱਪ ਦੇ ਡੰਗ ਦਾ ਇਲਾਜ----H S SANDHU

www.sabblok.blogspot.com
ਭਾਰਤ ਵਿੱਚ ਹਰ ਸਾਲ ਕਰੀਬ 15 ਤੋਂ 30 ਹਜ਼ਾਰ ਤੱਕ ਲੋਕ ਸੱਪ ਲੜਨ ਕਾਰਨ ਮਰਦੇ ਹਨ। ਇਸ ਦੇ ਇਲਾਜ ਲਈ ਕੁਝ ਆਮ ਜਾਣਕਾਰੀ ਲਾਹੇਵੰਦ ਹੋ ਸਕਦੀ ਹੈ।ਸਭ ਤੋਂ ਜ਼ਰੂਰੀ ਹੈ ਕਿ ਕਈ ਵਾਰੀ ਆਦਮੀ ਦੀ ਮੌਤ ਸੱਪ ਦੇ ਜ਼ਹਿਰ ਨਾਲ ਨਹੀਂ ਹੁੰਦੀ, ਉਹ ਡਰ ਨਾਲ ਹੀ ਮਰ ਜਾਂਦਾ ਹੈ। ਸੋ ਦਿਮਾਗ਼ ਵਿੱਚੋਂ ਡਰ ਕੱਢਣਾ ਜ਼ਰੂਰੀ ਹੈ। ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ। ਹੋ ਸਕਦਾ ਹੈ ਜ਼ਹਿਰ ਹੀ ਬਹੁਤ ਘੱਟ ਮਾਤਰਾ ਵਿੱਚ ਸਰੀਰ ’ਚ ਗਿਆ ਹੋਵੇ। ਇਸ ਲਈ ਮਰੀਜ਼ ਨੂੰ ਹੌਸਲਾ ਦੇਣਾ ਜ਼ਰੂਰੀ ਹੈ।ਜ਼ਹਿਰ ਨੂੰ ਫੈਲਣੋਂ ਰੋਕਣਾ ਸੱਪ ਦਾ ਜ਼ਹਿਰ ਸਿੱਧਾ ਖ਼ੂਨ ਵਿੱਚ ਨਹੀਂ ਰਲ਼ਦਾ, ਚਮੜੀ ਹੇਠ ਕੱਟ ਹੁੰਦਾ ਹੈ, ਜਿਸ ਰਾਹੀਂ ਖ਼ੂਨ ਵਿੱਚ ਰਲ਼ਦਾ ਹੈ। ਇਸ ਲਈ ਜ਼ਰੂਰੀ ਹੈ:
(ੳ) ਲੱਤ ਜਾਂ ਬਾਂਹ, ਜਿਸ ’ਤੇ ਸੱਪ ਨੇ ਡੰਗ ਮਾਰਿਆ ਹੈ, ਉਸ ਨੂੰ ਹਿਲਾਓ ਨਾ। ਹਿਲਜੁਲ ਕਾਰਨ ਜ਼ਹਿਰ ਜ਼ਿਆਦਾ ਫੈਲਦਾ ਹੈ। ਘਬਰਾਹਟ ਵਿੱਚ ਭੱਜੋ ਨਾ।
(ਅ) ਡੰਗ ਵਾਲੀ ਥਾਂ ਤੋਂ 5 ਸੈਂਟੀਮੀਟਰ ਉੱਪਰ ਵਾਲੇ ਹਿੱਸੇ ’ਤੇ ਕੋਈ ਪੱਟੀ, ਰੁਮਾਲ, ਰੱਸੀ, ਜੋ ਚੀਜ਼ ਵੀ ਲੱਭਦੀ ਹੈ, ਬੰਨ੍ਹ ਦੇਵੋ। ਮਰੀਜ਼ ਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕਰੋ।
(Â) ਜ਼ਖ਼ਮ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਦੇਵੋ।
(ਸ) ਤੁਸੀਂ ਆਮ ਸੁਣਿਆ ਹੋਵੇਗਾ ਕਿ ਜੋਗੀ ਜ਼ਹਿਰ ਚੂਸ ਲੈਂਦਾ ਹੈ। ਇਹ ਕੋਈ ਕਰਾਮਾਤ ਨਹੀਂ। ਜੇ ਕਿਸੇ ਦੇ ਮੂੰਹ ਵਿੱਚ ਕੋਈ ਜ਼ਖ਼ਮ ਨਹੀਂ ਤਾਂ ਕੋਈ ਵੀ ਜ਼ਹਿਰ ਚੂਸ ਸਕਦਾ ਹੈ। ਜਿਸ ਥਾਂ ’ਤੇ ਸੱਪ ਦੇ ਦੰਦ ਦਾ ਨਿਸ਼ਾਨ ਹੈ, ਉੱਥੇ ਛੋਟਾ ਜਿਹਾ ਚੀਰਾ ਦੇ ਕੇ ਮੂੰਹ ਨਾਲ ਜਾਂ ਦੁੱਧ ਕੱਢਣ ਵਾਲੇ ਪੰਪ ਨਾਲ ਜ਼ਖ਼ਮ ’ਚੋਂ ਖ਼ੂਨ ਚੂਸਿਆ ਜਾ ਸਕਦਾ ਹੈ, ਜਿਸ ਨਾਲ 20 ਫੀਸਦੀ ਜ਼ਹਿਰ ਬਾਹਰ ਕੱਢਿਆ ਜਾ ਸਕਦਾ ਹੈ, ਪਰ ਇਹ ਡੰਗ ਤੋਂ ਅੱਧੇ ਘੰਟੇ ਦੇ ਅੰਦਰ-ਅੰਦਰ ਹੋ ਜਾਣਾ ਚਾਹੀਦਾ ਹੈ।(ਹ) ਜਦੋਂ ਮਰੀਜ਼ ਹਸਪਤਾਲ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਟੈਟਨਸ ਦਾ ਟੀਕਾ, ਐਂਟੀਬਾਇਓਟਿਕਸ ਅਤੇ ਕਈ ਵਾਰੀ ਖ਼ੂਨ ਅਤੇ ਗੁਲੂਕੋਜ਼ ਵੀ ਚੜ੍ਹਾਉਣਾ ਪੈਂਦਾ ਹੈ। ਸਭ ਤੋਂ ਜ਼ਰੂਰੀ ਹੈ ਕਿ ਜ਼ਹਿਰ ਨੂੰ ਕਾਟ ਕਰਨ ਵਾਲਾ ਟੀਕਾ ਲਾਇਆ ਜਾਵੇ। ਭਾਰਤ ਵਿੱਚ ਇਹ ਟੀਕਾ ਸੈਂਟਰਲ ਰਿਸਰਚ ਇੰਸਟੀਚਿਊਟ ਕਸੌਲੀ, ਹਾਫਕਿਨ ਇੰਸਟੀਚਿਊਟ ਬੰਬਈ ਵਿੱਚ ਤਿਆਰ ਹੁੰਦਾ ਹੈ ਅਤੇ ਹੁਣ ਚੇਨਈ ਵਿੱਚ ਵੀ। ਇਸ ਟੀਕੇ ਵਿੱਚ ਕੋਬਰਾ, ਕਰੇਟ ਅਤੇ ਵਾਈਪਰ ਦੇ ਜ਼ਹਿਰਾਂ ਦੇ ਕਾਟ ਦੀ ਦਵਾਈ ਹੁੰਦੀ ਹੈ। ਇਹ ਟੀਕਾ ਟੈਸਟ ਕਰਨ ਮਗਰੋਂ ਦਿੱਤਾ ਜਾਂਦਾ ਹੈ। ਸੋ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਜਾਣਾ ਜ਼ਰੂਰੀ ਹੈ। ਜੇ ਸੱਪ ਵੀ ਮਾਰ ਕੇ ਲਿਆਂਦਾ ਜਾਵੇ ਤਾਂ ਇਲਾਜ ਹੋਰ ਵੀ ਸੌਖਾ ਹੋ ਜਾਂਦਾ ਹੈ। 
ਸੱਪ ਦੇ ਕੱਟਣ ਦਾ ਕਈ ਲੋਕ ਟੂਣਾ-ਟੱਪਾ ਜਾਂ ਹਥੌਲਾ ਵੀ ਕਰਦੇ ਹਨ ਅਤੇ ਕਈ ਵਾਰੀ ਮਰੀਜ਼ ਬਚ ਜਾਂਦਾ ਹੈ। ਅਸਲ ਵਿੱਚ, ਜੋ ਮਰੀਜ਼ ਬਚ ਜਾਂਦੇ ਹਨ, ਉਨ੍ਹਾਂ ਨੂੰ ਜ਼ਹਿਰੀਲੇ ਸੱਪ ਨੇ ਕੱਟਿਆ ਹੀ ਨਹੀਂ ਹੁੰਦਾ, ਜਿਸ ਨਾਲ ਟੂਣੇ ਕਰਨ ਵਾਲੇ ਦੀ ਵਾਹ-ਵਾਹ ਹੋ ਜਾਂਦੀ ਹੈ। ਸੋ ਟੂਣਿਆਂ ਵਿੱਚ ਕਦੇ ਨਾ ਪਵੋ। ਮਰੀਜ਼ ਨੂੰ ਛੇਤੀ ਤੋਂ ਛੇਤੀ ਹਸਪਤਾਲ ਲਿਆਉਣਾ ਜ਼ਰੂਰੀ ਹੈ ਤਾਂ ਜੋ ਪੱਕਾ ਇਲਾਜ ਹੋ ਸਕੇ।

No comments: