www.sabblok.blogspot.com
ਨਕੋਦਰ,-----(ਟੋਨੀ/ਬਿੱਟੂ )-ਨਕੋਦਰ-ਨੂਰਮਹਿਲ ਮਾਰਗ 'ਤੇ ਬੀਰ ਪਿੰਡ ਗੇਟ ਨਜ਼ਦੀਕ ਇਕ ਨੌਜਵਾਨ ਦੀ ਵਿਚ ਨਗਨ ਹਾਲਤ ਵਿਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਬਲਵੀਰ ਸਿੰਘ ਚੀਮਾ ਨਕੋਦਰ ਤੋਂ ਨੂਰਮਹਿਲ ਸੜਕ 'ਤੇ ਜਾ ਰਿਹਾ ਸੀ। ਉਸ ਨੇ ਸੜਕ ਦੇ ਕੰਢੇ ਇਕ ਨੌਜਵਾਨ ਦੀ ਲਾਸ਼ ਨਗਨ ਹਾਲਤ 'ਚ ਦੇਖੀ ਤਾਂ ਤੁਰੰਤ ਨੂਰਮਹਿਲ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਏ.ਐੱਸ.ਆਈ. ਬਲਜੀਤ ਸਿੰਘ ਅਤੇ ਹੌਲਦਾਰ ਹਰਦੀਪ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਲਾਗਲੇ ਸਥਾਨਾਂ ਦੀ ਜਾਂਚ ਕੀਤੀ ਪਰ ਹੱਥ ਪੱਲੇ ਕੁਝ ਨਹੀਂ ਲੱਗਾ ਜਿਸ ਤੋਂ ਮ੍ਰਿਤਕ ਦੀ ਪਹਿਚਾਣ ਹੋ ਸਕੇ। ਏ.ਐੱਸ.ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨ ਦੀ ਉਮਰ ਕਰੀਬ 36/37 ਸਾਲ ਹੈ,ਦੇਖਣ ਨੂੰ ਪੰਜਾਬੀ ਮਜ਼ਦੂਰ ਲੱਗਦਾ ਹੈ। ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ 72 ਘੰਟੇ ਲਈ ਰੱਖਿਆ ਗਿਆ ਹੈ।
No comments:
Post a Comment