jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 22 February 2013

ਐਨ ਮੌਕੇ ਤੇ ਡੇਰਾ ਸਿਰਸਾ ਦੇ ਮੁਖੀ ਨੂੰ ਪੇਸ਼ੀ ਚ ਛੋਟ ਸਿਆਸੀ ਲਾਹਾ ਲੈਣਾ

www.sabblok.blogspot.com
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
98143 06545
ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਜੋ ਪਿਛਲੇ ਸਮੇਂ ਤੋਂ ਕਤਲ, ਬਲਾਤਕਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਹਿਨਕੇ ਅੰਮ੍ਰਿਤ ਸੰਚਾਰ ਵਾਂਗ ਜਾਮ ਏ ਇੰਸਾ ਪਿਲਾਉਣ ਦੇ ਵਿਵਾਦਾਂ ਵਿਚ ਕਈ ਕੇਸਾਂ ਵਿਚ ਉਲਝਿਆ ਹੋਇਆ ਹੈ, ਕੱਲ• ਇਸਦੀ 11 ਮਈ 2007 ਨੂੰ ਡੇਰਾ ਸਲਾਬਤਪੁਰਾ ਵਿਚ ਜਾਮ ਏ ਇੰਸਾ ਪਿਲਾਉਣ ਸੰਬੰਧੀ ਬਠਿੰਡਾ ਵਿਖੇ ਦਰਜ ਮੁਕੱਦਮੇਂ ਵਿਚ ਚੀਫ ਜੁਡੀਸ਼ਲ ਮੈਜਿਸਟਰੇਟ ਬਠਿੰਡਾ ਦੀ ਅਦਾਲਤ ਵਿਚ ਪੇਸ਼ੀ ਰੱਖੀ ਗਈ ਸੀ ਜਿਸਨੂੰ ਅੱਜ ਅਚਾਨਕ ਪੇਸ਼ੀ ਵਿਚ ਛੋਟ ਦੇ ਦਿੱਤੀ ਗਈ ਹੈ। ਜਿਸਦਾ ਮੁੱਖ ਕਾਰਨ ਮੋਗਾ ਜਿਮਨੀ ਚੋਣ ਵਿਚ ਡੇਰਾ ਸਿਰਸਾ ਦਾ ਵੋਟ ਬੈਂਕ ਹਾਸਲ ਕਰਨ ਦਾ ਮਕਸਦ ਹੀ ਸਮਝਿਆ ਜਾ ਰਿਹਾ ਹੈ ਕਿਉਂ ਕਿ 23 ਫਰਵਰੀ ਨੂੰ ਮੋਗਾ ਹਲਕੇ ਚ ਵੋਟਿੰਗ ਹੋ ਰਹੀ ਹੈ। ਸਾਰੇ ਹੀ ਰਾਜਨੀਤਕ ਲੋਕ ਸਿਰਫ ਵੋਟਾਂ ਖਾਤਰ ਪੰਜਾਬ ਵਿਚ ਵੱਖ ਵੱਖ ਮਿਸ਼ਨ ਬਣਾਕੇ ਬੈਠੀ ਸਾਧ ਜੁੰਡਲੀ ਦੇ ਗੋਡੀਂ ਹੱਥ ਲਾਉਂਦੇ ਹਨ ਅਤੇ ਉਨ•ਾਂ ਦੀਆਂ ਸ਼ਿਫਾਰਸ਼ਾਂ ਤੇ ਕੰਮਾਂ ਨੂੰ ਪਹਿਲ ਦਿੰਦੇ ਹਨ। ਪਰ ਕਾਨੂੰਨ ਇਹ ਕਹਿੰਦਾ ਹੈ ਕਿ ਭਾਵੇਂ ਕੋਈ ਕਿੱਡਾ ਵੀ ਵੱਡਾ ਰੁਤਬਾ ਰੱਖਦਾ ਹੋਵੇ ਜੇਕਰ ਉਹ ਕਿਤੇ ਕਾਨੂੰਨ ਦੀ ਅਵੱਗਿਆ ਕਰਦਾ ਹੈ ਤਾਂ ਕਾਨੂੰਨ ਦੀਆਂ ਨਜ਼ਰਾਂ ਵਿਚ ਉਹ ਦੋਸ਼ੀ ਹੈ ਪਰ ਹੁਣ ਅਦਾਲਤਾਂ ਨੂੰ ਵੀ ਰਾਜਨੀਤਕ ਲਾਹੇ ਲਈ ਵਰਤਣਾ ਬਹੁਤ ਮੰਦਭਾਗੀ ਗੱਲ ਹੈ ਅਤੇ ਦਿਨ ਬਦਿਨ ਇਹ ਰੁਝਾਨ ਵਧ ਰਿਹਾ ਹੈ। ਜਦੋਂ ਇਸ ਪੇਸ਼ੀ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਪੁਲਿਸ ਦੇ 18000 ਕਰਮਚਾਰੀ ਬਠਿੰਡਾ ਬੁਲਾਕੇ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਲਈ ਪੁਖਤਾ ਪ੍ਰਬੰਧ ਕਰ ਹੀ ਲਏ ਗਏ, ਇਨ•ਾਂ ਮੁਲਾਜ਼ਮਾਂ ਨੂੰ ਇੱਥੇ ਲਿਆਉਣ ਤੇ ਲੱਖਾਂ ਰੁਪਏ ਖਰਚ ਕਰ ਦਿੱਤੇ ਤਾਂ ਫੇਰ ਪੇਸ਼ੀ ਰੱਦ ਕਰਨ ਦਾ ਕੀ ਮੰਤਵ ਹੈ। ਜੇ ਸਰਕਾਰ ਤੇ ਪ੍ਰਸ਼ਾਸ਼ਨ ਇਹੋ ਜਿਹੇ ਵਿਵਾਦਤ ਲੋਕਾਂ ਦੇ ਪੈਰੋਕਾਰਾਂ ਦੇ ਦਬਾਅ ਥੱਲੇ ਆਕੇ ਡਰ ਮਹਿਸੂਸ ਕਰਦਾ ਰਿਹਾ ਤਾਂ ਫੇਰ ਅਜਿਹੇ ਲੋਕਾਂ ਦੇ ਹੌਸਲੇ ਹੋਰ ਵਧਣਗੇ ਅਤੇ ਉਹ ਆਪਣੀਆਂ ਮਨ ਆਈਆਂ ਕਰਨਗੇ ਹੀ। ਜੇਕਰ ਸਿੱਖਾਂ ਤੇ ਬਿਨਾਂ ਕਾਰਨ ਗੋਲੀ ਚਲਾਈ ਜਾ ਸਕਦੀ ਹੈ ਤਾਂ ਇਨ•ਾਂ ਤੇ ਸਖਤੀ ਕਰਨ ਲਈ ਪੁਲਿਸ ਦੇ ਹੱਥ ਕਿਉਂ ਕੰਬਦੇ ਹਨ। ਪਿਛਲੇ ਸਮੇਂ ਦੌਰਾਨ ਇਸ ਮਿਸ਼ਨ ਦੇ ਲੋਕਾਂ ਨੇ ਮੋਗਾ ਤੇ ਬਠਿੰਡਾ ਚ ਗੁੰਡਾਗਰਦੀ ਰੱਜ ਕੇ ਕੀਤੀ ਸੀ ਪਰ ਇਨ•ਾਂ ਤੇ ਜੋ ਕਾਰਵਾਈ ਹੋਈ ਉਹ ਸਿਰਫ ਲੋਕਾਂ ਦੀਆਂ ਇਕ ਵਾਰ ਅੱਖਾਂ ਠੰਡੀਆਂ ਕਰਨ ਦੇ ਤੁੱਲ ਹੀ ਸੀ । ਜੇਕਰ ਰਾਜਨੀਤਕ ਲੋਕ ਵੋਟਾਂ ਖਾਤਿਰ ਅਜਿਹੇ ਕਰਿਮੀਨਲ ਲੋਕਾਂ ਨੂੰ ਕਾਨੂੰਨ ਦੇ ਹੱਥ ਬੰਨ•ਕੇ ਸਜਾਵਾਂ ਤੇ ਪੇਸ਼ੀਆਂ ਤੋਂ ਛੋਟਾਂ ਦਿਵਾਉਂਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ।  

No comments: