www.sabblok.blogspot.com
ਜਲੰਧਰ, 9 ਫਰਵਰੀ- ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਦੀ ਸਾਲ ਭਰ ਚੱਲਣ ਵਾਲੀ ਨਿਰੰਤਰ ਲੜੀ ਵਜੋਂ 'ਗ਼ਦਰੀ ਬਾਬੇ ਕੌਣ ਸਨ?' ਵਿਸ਼ੇ ਉੱਪਰ 17 ਫਰਵਰੀ ਦਿਨ ਐਤਵਾਰ ਨੂੰ ਠੀਕ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਚਾਰ-ਗੋਸ਼ਟੀ ਕੀਤੀ ਜਾ ਰਹੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਵੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਵਿਚਾਰ ਗੋਸ਼ਟੀ 'ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟ੍ਰੱਸਟੀ ਡਾ. ਵਰਿਆਮ ਸਿੰਘ ਸੰਧੂ 'ਗ਼ਦਰੀ ਬਾਬੇ ਕੌਣ ਸਨ?' ਵਿਸ਼ੇ ਨਾਲ ਜੁੜਵੇਂ ਵੱਖ ਵੱਖ ਪਹਿਲੂਆਂ ਉੱਪਰ ਖਾਸ ਕਰਕੇ ਜਿਹਨਾਂ ਇਤਿਹਾਸਕ, ਦਰਸ਼ਨ ਅਤੇ ਉਦੇਸ਼ਾਂ ਨਾਲ ਜੁੜਵੇਂ ਪੱਖਾਂ ਉੱਪਰ ਗਿਣੇ-ਮਿਥੇ ਯਤਨਾਂ ਰਾਹੀਂ ਧੁੰਧਲਕਾ ਫੈਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਉਹਨਾਂ ਬਾਰੇ ਇਤਿਹਾਸਕ ਪ੍ਰਮਾਣਾਂ ਸਹਿਤ ਰੌਸ਼ਨੀ ਪਾਉਣਗੇ।

No comments:
Post a Comment