ਫੋਟੋ ਗੁਰਪ੍ਰੀਤ ਸਿੰਘ ਚੰਦਬਾਜਾ |
ਫਰੀਦਕੋਟ 30 ਜਨਵਰੀ ( ਗੁਰਭੇਜ ਸਿੰਘ ਚੌਹਾਨ ) ਪਿਛਲੇ ਸਮੇਂ ਦੌਰਾਨ ਸਿਹਤ ਅਤੇ ਪਰੀਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸੂਬੇ ਵਿਚ ਕੈਂਸਰ ਪੀੜਤ ਮਰੀਜ਼ਾਂ ਦੀ ਵਿਸ਼ੇਸ਼ ਜਨਗਣਨਾਂ ਸੰਬੰਧੀ ਕਰਵਾਏ ਗਏ ਸਰਵੇਖਣ ਵਿਚ ਜੋ 19 ਜਿਲਿ•ਆਂ ਦੇ ਪ੍ਰਭਾਵਿਤ ਮਰੀਜ਼ਾਂ ਦੇ ਅੰਕੜੇ ਪੰਜਾਬ ਸਰਕਾਰ ਨੇ ਪੇਸ਼ ਕੀਤੇ ਹਨ , ਉਨ•ਾਂ ਵਿਚ ਜਿਲ•ਾ ਫਰੀਦਕੋਟ ਸ਼ਾਮਲ ਨਹੀਂ ਕੀਤਾ ਗਿਆ। ਜਦੋਂ ਕਿ ਕੈਂਸਰ ਦੀ ਬੀਮਾਰੀ ਵਿਰੁੱਧ ਜੰਗ ਫਰੀਦਕੋਟ ਤੋਂ ਭਾਈ ਘਨ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਸ਼ੁਰੂ ਕੀਤੀ ਸੀ ਅਤੇ ਇਸ ਜਿਲ•ੇ ਦੇ ਕੈਂਸਰ ਤੋਂ ਸਭ ਤੋਂ ਪ੍ਰਭਾਵਿਤ ਪਿੰਡ ਚੰਦਬਾਜਾ ਦਾ ਸਭ ਤੋਂ ਪਹਿਲਾਂ ਸਰਵੇਅ ਨਿੱਜੀ ਤੌਰ ਤੇ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਰਵਾਇਆ ਸੀ ਅਤੇ ਸਰਕਾਰ ਵੱਲੋਂ ਵੀ ਸਮੁੱਚੇ ਜਿਲ•ੇ ਦਾ ਸਰਵੇਅ ਸੁਸਾਇਟੀ ਦੀ ਕੋਸ਼ਿਸ਼ ਸਦਕਾ ਸਭ ਤੋਂ ਪਹਿਲਾਂ ਪਾਇਲਟ ਪ੍ਰੋਜੈਕਟ ਤਹਿਤ ਫਰੀਦਕੋਟ ਜਿਲ•ੇ ਤੋਂ ਹੀ ਕੀਤਾ ਗਿਆ ਸੀ ਅਤੇ ਇਸ ਸੁਸਾਇਟੀ ਵੱਲੋਂ ਜੱਦੋ ਜਹਿਦ ਕਰਕੇ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਚ ਕੈਂਸਰ ਦਾ ਇਲਾਜ ਵੀ ਸ਼ੁਰੂ ਕਰਵਾਇਆ ਗਿਆ ਸੀ। ਇਸ ਸੁਸਾਇਟੀ ਨੇ ਹੀ ਸਭ ਤੋਂ ਪਹਿਲਾਂ ਯੂਰੇਨੀਅਮ ਵਾਲਾ ਪਾਣੀ ਦੇਣ ਵਾਲੇ ਨਲਕੇ ਸੀਲ ਕਰਵਾਏ ਸਨ ਜਿਸ ਬਾਰੇ ਖੋਜ ਫਰੀਦਕੋਟ ਤੋਂ ਹੀ ਡਾ: ਪ੍ਰਿਤਪਾਲ ਸਿੰਘ ਦੀ ਟੀਮ ਨੇ ਕੀਤੀ ਸੀ। ਸ: ਚੰਦਬਾਜਾ ਨੇ ਦੱਸਿਆ ਕਿ ਜਿਲ•ਾ ਫਰੀਦਕੋਟ ਵਿਚ ਕੈਂਸਰ ਦੇ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਸਰਕਾਰੀ ਅੰਕੜੇ ਅਨੁਸਾਰ 785 ਹੈ ਅਤੇ ਸ਼ੱਕੀ ਮਰੀਜ਼ 2950 ਹਨ ਅਤੇ 1112 ਦੀ ਮੌਤ ਹੋ ਚੁੱਕੀ ਹੈ, ਜੋ ਸਰਕਾਰ ਵੱਲੋਂ ਸਮੁੱਚੇ ਸੂਬੇ ਦੇ ਜਾਰੀ ਅੰਕੜਿਆਂ ਵਿਚ ਸ਼ਾਮਲ ਨਹੀਂ ਕੀਤੀ ਗਈ। ਸ: ਚੰਦਬਾਜਾ ਨੇ ਕਿਹਾ ਕਿ ਜੋ ਜਨਗਣਨਾਂ ਦੇ ਅੰਕੜੇ ਸਰਕਾਰ ਨੇ ਪੇਸ਼ ਕੀਤੇ ਹਨ, ਉਹ ਲੋਕਾਂ ਵੱਲੋਂ ਆਪਣੇ ਤੌਰ ਤੇ ਦੱਸੇ ਅਨੁਸਾਰ ਹਨ । ਜੇਕਰ ਸਾਰੇ ਪੰਜਾਬ ਦੀ :ਡਾਕਟਰੀ ਜਾਂਚ ਕੀਤੀ ਜਾਵੇ ਤਾਂ ਇਹ ਗਿਣਤੀ ਇਸਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਸ: ਚੰਦਬਾਜੋ ਨੇ ਦੱਸਿਆ ਕਿ ਉਹ ਕੈਂਸਰ ਦੀ ਬੀਮਾਰੀ ਦੇ ਇਲਾਜ ਸੰਬੰਧੀ ਬਾਜ਼ਾਰ ਵਿਚ ਕਈ ਗੁਣਾਂ ਵੱਧ ਰੇਟ ਤੇ ਵੇਚੀਆਂ ਜਾ ਰਹੀਆਂ ਦਵਾਈਆਂ ਵਿਰੁੱਧ ਵੀ ਲੜਾਈ ਲੜ ਰਹੇ ਹਨ। ਜਿਸ ਰਾਹੀਂ ਡੀਲਰ ਮਰੀਜ਼ਾਂ ਦੀ ਅੰਨ•ੀ ਲੁੱਟ ਕਰ ਰਹੇ ਹਨ। ਸ: ਚੰਦਬਾਜਾ ਨੇ ਕਿਹਾ ਕਿ ਉਨ•ਾਂ ਦੀ ਸੁਸਾਇਟੀ ਐਮ ਆਰ ਪੀ ਰੇਟ ਠੀਕ ਪਰਿੰਟ ਕਰਵਾਉਣ ਲਈ ਜਲਦੀ ਹੀ ਚੀਫ ਜਸਟਿਸ ਸੁਪਰੀਮ ਕੋਰਟ, ਪੰਜਾਬ ਹਰਿਆਣਾ ਹਾਈਕੋਰਟ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਹੈਲਥ ਸਕੱਤਰ ਪੰਜਾਬ ਅਤੇ ਭਾਰਤ ਸਰਕਾਰ, ਰਾਸ਼ਟਰਪਤੀ , ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕਿਸਾਨ ਮਜ਼ਦੂਰ ਜੱਥੇਬੰਦੀਆਂ, ਮੁਲਾਜ਼ਮ ਜੱਥੇਬੰਦੀਆਂ, ਸਮਾਜ ਸੇਵੀ ਜੱਥੇਬੰਦੀਆਂ ਨੂੰ ਪੱਤਰ ਭੇਜਕੇ ਜਾਣੂ ਕਰਵਾਇਆ ਜਾਵੇਗਾ। ਉਨ•ਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਕੈਂਸਰ ਦੇ ਮਰੀਜ਼ਾਂ ਨੂੰ ਪੈਸੇ ਦੇਣ ਦੀ ਬਜਾਏ ਮੁਫਤ ਟੈਸਟ , ਮੁਫਤ ਇਲਾਜ ਅਤੇ ਹਸਪਤਾਲਾਂ ਵਿਚ ਸਿੱਧੀਆਂ ਕੰਪਨੀਆਂ ਤੋਂ ਸਹੀ ਐਮ ਆਰ ਪੀ ਤੇ ਦਵਾਈਆਂ ਮੁਹੱਈਆ ਕਰਵਾਏ। ਜਿਹੜੀ ਸਰਕਾਰ ਮਰੀਜ਼ਾਂ ਨੂੰ ਨਕਦ ਸਹਾਇਤਾ ਮੁਹੱਈਆ ਕਰਦੀ ਹੈ, ਉਸ ਵਿਚ ਬਹੁਤ ਦੇਰ ਹੋ ਜਾਂਦੀ ਹੈ ਅਤੇ ਖੱਜਲ ਖੁਆਰੀ ਹੁੰਦੀ ਹੈ। ਇੰਥੋਂ ਤੱਕ ਕਿ ਬਹੁਤੇ ਕੇਸਾਂ ਵਿਚ ਸਹਾਇਤਾ ਮਿਲਣ ਤੱਕ ਆਮ ਤੌਰ ਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ।
No comments:
Post a Comment