www.sabblok.blogspot.com
ਨਕੋਦਰ-- (ਟੋਨੀ/ਬਿੱਟੂ)---ਮੋਗਾ ਚੋਣ ਵਿਚ ਅਕਾਲੀ-ਭਾਜਪਾ ਦੇ ਉਮੀਦਵਾਰ ਜੋਗਿੰਦਰਪਾਲ ਜੈਨ ਦੀ ਜਿੱਤ ਲੋਕ ਸਭਾ ਚੋਣਾਂ ਜਿੱਤਣ ਦਾ ਮੁੱਢ ਬੰਨ੍ਹੇਗੀ ਕਿਉਂਕਿ ਲੋਕ ਦੋਖੀ ਕਾਂਗਰਸ ਪਾਰਟੀ ਤੋ ਲੋਕ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿਚ ਚੱਲਦਾ ਕਰਨ ਦਾ ਮਨ ਬਣਾਈ ਬੈਠੇ ਹਨ ਅਕਾਲੀ ਭਾਜਪਾ ਦੇ ਉਮੀਦਵਾਰ ਜੋਗਿੰਦਰਪਾਲ ਜੈਨ ਹੱਕ ਵਿਚ ਭਾਜਪਾ ਦੇ ਐਸ ਸੀ ਮੋਰਚਾ ਦੇ ਚੇਅਰਮੇਂਨ ਦਵਿੰਦਰ ਕਲਾਰੇ ਅੱਪਨੇ ਸਾਥੀਆਂ ਸਮੇਤ ਮੋਗਾ ਸ਼ਹਿਰ ਵਿਚ ਵੱਖ-ਵੱਖ ਰਿਹਾਇਸ਼ੀ ਇਲਾਕਿਆਂ ਵਿਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਅਤੇ ਵੋਟਰਾਂ ਨੂੰ ਕਾਂਗਰਸ ਦੀਆਂ ਗਲਤ ਨੀਤੀਆਂ ਬਾਰੇ ਜਾਣਕਾਰੀ ਦਿੱਤੀ | ਆਗੂਆਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗਣ ਦਾ ਕੰਮ ਪੂਰੇ ਜ਼ੋਬਨ 'ਤੇ ਹੈ | ਇਸ ਮੌਕੇ ਪੰਜਾਬ ਦੇ ਐਸ ਸੀ ਮੋਰਚਾ ਦੇ ਪ੍ਰਧਾਂਨ ਅਵਤਾਰ ਸਿੰਘ ,ਮਦਨ ਲਾਲ ਜਿਲਾਂ ਪ੍ਰਧਾਂਨ ਐਸ ਸੀ ਮੋਰਚਾ ਵਿਸ਼ੇਸ਼ ਤੋਰ ਤੇ ਪੋਹਚੇ ਤੇ ਉਨਾਂ ਦਾ ਵਿਸ਼ੇਸ਼ ਸਨਮਾਂਨ ਕੀਤਾ ਗਿਆ। ਵਿਨੋਦ ਸਾਗਰ ,ਦੀਪਕ ਸ਼ਰਮਾ ,ਦਲਜੀਤ ਸਿੰਘ , ਜਸਪਾਲ , ਜਸਪਾਲ ਭੱਟੀ , ਅਸ਼ੋਕ ਸੋਨੂ ,ਸੂਰਜ ,ਅਦਿ ਪੋਹਚੇ
No comments:
Post a Comment