ਐਸ ਬੀ ਆਰ ਐਸ ਕਾਲਜ ਚ ਫਿਲਮ ਸੱਜਣ ਦੇ ਕਲਾਕਾਰਾਂ ਨੂੰ ਸਨਮਾਨਿਤ ਕਰਦੇ ਹੋਏ ਸ: ਬੋਹੜ ਸਿੰਘ ਥਿੰਦ ਮੁੱਖ ਪ੍ਰਬੰਧਕ। ਤਸਵੀਰ ਗੁਰਭੇਜ ਸਿੰਘ ਚੌਹਾਨ |
ਗੁਰਭੇਜ ਸਿੰਘ ਚੌਹਾਨ
ਫਰੀਦਕੋਟ ,04 ਫ਼ਰਵਰੀ
ਕੌਮਾਂਤਰੀ ਪੱਧਰ ਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ' ਸੱਜਣ' ਦੀ ਟੀਮ ਵਲੋਂ ਐਸ.ਬੀ.ਆਰ.ਐਸ ਸੰਸਥਾਵਾਂ ਘੁੱਦੂਵਾਲਾ ਚ ਫਿਲਮ ਦੀ ਪ੍ਰਮੋਸ਼ਨ ਲਈ ਵਿਸ਼ੇਸ਼ ਦੌਰਾ ਕੀਤਾ ਗਿਆ, ਜਿਸ ਦੌਰਾਨ ਲੋਕ ਗਾਇਕ-ਅਦਾਕਾਰ ਕੇ.ਐੱਸ ਮੱਖਣ ਅਤੇ ਬਲਰਾਜ ਦੀ ਗਾਇਕੀ ਤੇ 'ਬਾਲੀਵੁੱਡ' ਅਦਾਕਾਰ ਹੈਰੀ ਜੋਸ਼ ਦੀ ਅਦਾਕਾਰੀ ਦਾ ਜਾਦੂ ਵਿਦਿਆਰਥੀਆਂ ਦੇ ਸਿਰ ਚੜ ਬੋਲਿਆ। ਇਸ ਮੌਕੇ ਸੰਸਥਾਵਾਂ ਦੇ ਚੇਅਰਮੈਨ ਬੋਹੜ ਸਿੰਘ ਥਿੰਦ ਅਤੇ ਸੰਸਥਾਵਾਂ ਦੇ ਵੱਖੋਂ ਵੱਖਰੇ ਬਲਾਕਾਂ ਨਾਲ ਸੰਬੰਧਤ ਮੈਡਮ ਜਸਵਿੰਦਰ ਕੌਰ ਪਿੰ੍ਰੰਸੀਪਲ ਕਾਲਜ , ਮੈਡਮ ਪਰਮਪਾਲ ਕੌਰ ਪ੍ਰਿੰਸੀਪਲ ਸਕੂਲ ਅਤੇ ਮੇਡਮ ਆਸਾ ਅਰੋੜਾ ਪਿੰ੍ਰੰਸੀਪਲ ਪੀ.ਐੱਸ.ਟੀ ਸਕੂਲ ਘੁੱਦੂਵਾਲਾ ਵਲੋਂ ਟੀਮ ਦੇ ਸਮੂਹ ਕਲਾਕਾਰਾਂ ਅਤੇ ਨਾਲ ਪੁੱਜੀਆਂ ਸਖ਼ਸੀਅਤਾਂ ਦਾ ਬੁੱਕੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਸਨਮੁੱਖ ਵਿਚਾਰ ਸਾਂਝੇ ਕਰਦੇ ਹੋਏ ਪੰਜਾਬੀ ਲੋਕ ਗਾਇਕ ਅਤੇ ਇਸ ਫ਼ਿਲਮ ਦੁਆਰਾ ਬਤੌਰ ਹੀਰੋ ਪੰਜਾਬੀ ਸਿਨੇਮਾਂ ਵਿਚ ਸ਼ਾਮਲ ਹੋ ਰਹੇ ਕੇ. ਐੱਸ. ਮੱਖਣ ਨੇ ਦੱਸਿਆ ਕਿ 8 ਫ਼ਰਵਰੀ ਨੂੰ ਰਿਲੀਜ਼ ਹੋਣ ਵਾਲੀ ਉਨ•ਾਂ ਦੀ ਇਸ ਪੰਜਾਬੀ ਫ਼ਿਲਮ ਉਨ•ਾਂ ਦੇ ਨਾਲ 'ਬਾਲੀਵੁੱਡ' ਅਦਕਾਰ ਦਲੀਪ ਤਾਹਿਲ, ਹੈਰੀ ਜੋਸ਼, ਸਿਮਰਨ ਸੱਚਦੇਵਾ, ਸੱਨਵੀ ਧੀਮਾਨ, ਗੁਰਦੇਵ ਢਿੱਲੋਂ ਉਰਫ਼ ਭਜਨਾ ਅਮਲੀ ਸਮੇਤ ਕਈ ਅਦਾਕਾਰਾਂ ਨੇ ਅਦਾਕਾਰੀ ਦੇ ਜੌਹਰ ਵਿਖਾਏ ਹਨ। ਉਨ•ਾਂ ਕਿਹਾ ਕਿ 'ਤੱਖਰ ਪ੍ਰੋਡਕਸ਼ਨ' ਦੀ ਇਸ ਫ਼ਿਲਮ ਦੇ ਨਿਰਮਾਤਾ ਕੁਲਦੀਪ ਸਿੰਘ ਤੱਖਰ ਹਨ ਤੇ ਫ਼ਿਲਮ ਦੇ ਡਾਇਰੈਕਟਰ ਸੁਨੀਲ ਟੁਟੇਜਾ ਹਨ। ਉਨ•ਾਂ ਦੱÎਸਿਆ ਕਿ ਫ਼ਿਲਮ ਦੀ ਕਹਾਣੀ ਕੁਲਦੀਪ ਸਹੋਤਾ ਨੇ ਲਿਖੀ ਹੈ ਤੇ ਸੰਗੀਤ ਭਿੰਦਾ ਔਜਲਾ ਨੇ ਤਿਆਰ ਕੀਤਾ ਹੈ। ਉਨ•ਾਂ ਕਿਹਾ ਫ਼ਿਲਮ ਹਰ ਵਰਗ ਦੇ ਸਰੋਤੇ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੈ ਜੋ ਸਰੋਤਿਆਂ ਦੀ ਕਸਵੱਟੀ ਤੇ ਖਰੀ ਉਤਰੇਗੀ। ਇਸ ਮੌਕੇ ਵਿਦਿਆਰਥੀਆਂ ਦੀ ਫ਼ਰਮਾਇਸ਼ ਤੇ ਉਨ•ਾਂ 'ਸੱਜਣ ਹੁੰਦੇ ਨਸ਼ਿਆਂ ਵਰਗੇ', 'ਨੱਚ ਮਿੱਤਰਾਂ ਦੇ ਨਾਲ', 'ਸੇਮ ਸਾਈਜ਼ ਹੈ ਨੀ ਪੱਤਲੋ', 'ਦਿਲਬਰ ਜਾਨੀ', 'ਤੂੰ ਮੇਰੀ ਸੋਹਣੀਏ ਨੀ ਗੁੱਡ ਲੁੱਕ ਜਾਨ', 'ਗੈਰਾਂ ਦੇ ਸਿਰਾਂ ਤੇ ਨੀਂ ਹੁੰਦੀਆਂ ਲੜਾਈਆਂ' ਗੀਤ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ ਝੂਮਣ ਲਗਾ ਦਿੱਤਾ। ਇਸ ਤੋਂ ਇਲਾਵਾ ਟੀਮ ਨਾਲ ਪੁੱਜੇ ਪ੍ਰਸਿੱਧ ਗਾਇਕ ਬਲਰਾਜ ਨੇ ਵੀ ਆਪਣੀ ਆਉਣ ਵਾਲੀ ਐਲਬਮ ਦੇ ਗੀਤ ਅਤੇ ਅਦਾਕਾਰ ਹੈਰੀ ਜੋਸ਼ ਨੇ ਫ਼ਿਲਮ ਦੇ ਡਾਇਲਾਗ ਸੁਣਾ ਕੇ ਵਿਦਿਆਰਥੀਆਂ ਨੂੰ ਫ਼ਿਲਮ ਦੇ ਅਹਿਮ ਪਹਿਲੂਆਂ ਤੋਂ ਜਾਣੂ ਕਰਵਾਇਆ। ਉਕਤ ਸਮਾਰੋਹ ਦੇ ਅੰਤ ਵਿਚ ਟੀਮ ਨੂੰ ਸਨਮਾਨਿਤ ਕਰਨ ਦੀ ਰਸਮ ਪੂਰੀ ਕੀਤੀ ਗਈ, ਜਿਸ ਦੌਰਾਨ ਫ਼ਿਲਮ ਦੇ ਕਲਾਕਾਰਾਂ ਤੋਂ ਇਲਾਵਾ ਉਚੇਚੇ ਤੌਰ ਤੇ ਪੁੱਜੇ ਲੇਖਕ ਸਵਰਨ ਸਿੰਘ ਟਹਿਣਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਸਮਾਗਮ ਦਾ ਮੰਚ ਸੰਚਾਲਨ ਜਸਬੀਰ ਜੱਸੀ ਨੇ ਕੀਤਾ। ਜਿੰਨ•ਾਂ ਨਾਲ ਪਰਮਜੀਤ ਫ਼ਰੀਦਕੋਟ ਤੋਂ ਇਲਾਵਾ ਸੁਖਜੀਤ ਸਿੰਘ, ਸਰਬਜੀਤ ਸਿੰਘ, ਰੁਪਿੰਦਰ ਸਿੰਘ, ਮਿੱਕੀ ਦੇਵਗਨ, ਸ਼ਾਨਾ ਬੱਤਰਾ ,ਦਵਿੰਦਰ ਸਿੰਘ ,ਗੁਲਾਬੀ ਸਿੰਘ ਆਦਿ ਵੀ ਹਾਜ਼ਰ ਸਨ।
No comments:
Post a Comment