jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 9 February 2013

ਜੋਗਿੰਦਰਪਾਲ ਜੈਨ ਦਾ ਭਗੌੜਾ ਪੁੱਤਰ ਕੈਨੇਡਾ ‘ਚ ਲੁਕਿਆ?

www.sabblok.blogspot.com
ਇੰਡੀਆਨ ਓਵਰਸੀਜ਼ ਕਾਂਗਰਸ ਦਾ ਦਾਅਵਾ : ਅਕਾਲੀ ਉਮੀਦਵਾਰ ਦਾ ਮੁੰਡਾ ਲੁਕਿਆ ਹੈ ਕੈਨੇਡਾ ਦੇ ਸ਼ਹਿਰ ਸਰੀ ‘ਚ , ਜੈਨ ਦੇ ਪੁੱਤਰ ਪੁਨੀਤ ਜੈਨ ਨੂੰ ਪੰਜਾਬ ਪੁਲੀਸ ਦੇ ਹਵਾਲੇ ਕਰਨ ਲਈ ਕੈਨੇਡੀਅ
ਚੰਡੀਗੜ੍ਹ, 8 ਫਰਵਰੀ (ਦੀਪਕ ਸ਼ਰਮਾ) ਮੋਗਾ ਤੋਂ ਅਕਾਲੀ ਉਮੀਦਵਾਰ ਜੋਗਿੰਦਰਪਾਲ ਜੈਨ ਦੇ ਭਗੌੜੇ ਪੁੱਤਰ ਦੇ ਕੈਨੇਡਾ ‘ਚ ਲੁਕੇ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਨਿਊਜ਼ ‘ਈਸਟ ਵੈਸਟ’ ਦੀ ਖ਼ਬਰ ਅਨੁਸਾਰ ਮੋਗਾ ਦੀ ਜ਼ਿਮਨੀ ਚੋਣ ਲਈ ਕਾਂਗਰਸ ਛੱਡ ਕੇ ਅਕਾਲੀ ਦਲ ਵਲੋਂ ਚੋਣ ਲੜ ਰਹੇ ਜੋਗਿੰਦਰਪਾਲ ਜੈਨ ਦਾ ਭਗੌੜਾ ਪੁੱਤਰ ਪੁਨੀਤ ਜੈਨ ਕੈਨੇਡਾ ਦੇ ਸ਼ਹਿਰ ਸਰੀ ਵਿਚ ਲੁਕਿਆ ਹੋਇਆ ਹੈ। ਜਿਸ ਸਬੰਧੀ ਇੰਡੀਆਨ ਓਵਰਸੀਜ਼ ਕਾਂਗਰਸ ਨੇ ਕੈਨੇਡੀਅਨ ਇੰਮੀਗ੍ਰੇਸ਼ਨ ਮੰਤਰੀ ਜੈਸਨ ਕੈਨੀ ਨੂੰ ਬੇਨਤੀ ਕੀਤੀ ਹੈ ਕਿ ਉਹ ਪੁਨੀਤ ਜੈਨ ਨੂੰ ਫੜ ਕੇ ਪੰਜਾਬ ਪੁਲੀਸ ਦੇ ਹਵਾਲੇ ਕਰਨ। ਮਿਲ ਰਹੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਕਾਰਨ ਪੁਨੀਤ ਜੈਨ ਕੈਨੇਡਾ ਦੇ ਸ਼ਹਿਰ ਸਰੀ ਵਿਚ ਲੁਕਿਆ ਹੋਇਆ ਹੈ। ਜਦੋਂਕਿ ਫਰੀਦਕੋਟ ਦੀ ਅਦਾਲਤ ਨੇ ਜੈਨ ਦੇ ਪੁੱਤਰ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ 4 ਮਾਰਚ ਤੱਕ ਉਸਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਾਪਰਾ ਐਕਟ ਤਹਿਤ ਮਾਮਲੇ ਦਾ ਸਾਹਮਣਾ ਕਰ ਰਹੇ ਜੋਗਿੰਦਰਪਾਲ ਜੈਨ, ਉਸਦੇ ਪੁੱਤਰ ਪੁਨੀਤ ਜੈਨ ਅਤੇ ਪਤਨੀ ਮੋਹਿਣੀ ਜੈਨ ਆਦਿ ਖ਼ਿਲਾਫ਼ ਮੋਗੇ ਦੀ ਅਦਾਲਤ ਵਿਚ ਮਾਮਲਾ ਚੱਲ ਰਿਹਾ ਸੀ, ਪਰ ਜੈਨ ਦੀ ਅਪੀਲ ਉਤੇ ਇਹ ਮਾਮਲਾ ਤਬਦੀਲ ਕਰਕੇ ਫਰੀਦਕੋਟ ਸ਼ਿਫਟ ਕੀਤਾ ਗਿਆ। ਅਦਾਲਤ ਨੇ ਇਸ ਮਾਮਲੇ ਵਿਚ ਜੋਗਿੰਦਰਪਾਲ ਜੈਨ ਅਤੇ ਉਸ ਦੇ ਪਰਿਵਾਰ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ। ਪਰ ਜੈਨ ਦਾ ਪੁੱਤਰ ਪੁਨੀਤ ਜੈਨ ਅਦਾਲਤ ਵਿਚ ਮੁਕੱਦਮੇ ਦੀ ਕਾਰਵਾਈ ਦੌਰਾਨ ਪੇਸ਼ ਨਹੀਂ ਹੋ ਰਿਹਾ ਸੀ। ਜਿਸ ਦੇ ਚਲਦਿਆਂ ਅਦਾਲਤ ਨੇ ਸਖ਼ਤ ਰੁਖ਼ ਅਖ਼ਤਿਆਰ ਕਰਕੇ ਪੁਨੀਤ ਜੈਨ ਦੀ ਜ਼ਮਾਨਤ ਰੱਦ ਕਰ ਦਿੱਤੀ ਅਤੇ ਉਸ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਹੁਕਮ ਦਿੱਤੇ ਕਿ 4 ਮਾਰਚ ਤੱਕ ਉਸਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇ। ਪਰ ਹੁਣ ਕੈਨੇਡਾ ਤੋਂ ਜੋ ਖ਼ਬਰਾਂ ਮਿਲ ਰਹੀਆਂ ਹਨ ਅਤੇ ਇੰਡੀਆਨ ਓਵਰਸੀਜ਼ ਕਾਂਗਰਸ ਦੇ ਕਹਿਣ ਅਨੁਸਾਰ ਕਿ ਪੁਨੀਤ ਜੈਨ ਸਰੀ ਵਿਚ ਲੁਕਿਆ ਹੈ ਅਤੇ ਉਨ੍ਹਾਂ ਉਥੋਂ ਦੇ ਇੰਮੀਗ੍ਰੇਸ਼ਨ ਮੰਤਰੀ ਜੈਸਨ ਕੈਨੀ ਨੂੰ ਬੇਨਤੀ ਵੀ ਕੀਤੀ ਹੈ ਕਿ ਉਹ ਪੁਨੀਤ ਨੂੰ ਫੜ ਕੇ ਪੰਜਾਬ ਪੁਲੀਸ ਦੇ ਹਵਾਲੇ ਕਰਨ। ਇਹ ਖ਼ਬਰ ਨਸਰ ਹੋਣ ਨਾਲ ਇਹ ਤਾਂ ਤੈਅ ਹੀ ਹੈ ਕਿ ਮੋਗਾ ਦੇ ਚੋਣ ਅਖਾੜੇ ਵਿਚ ਮਾਮਲਾ ਹੋਰ ਭਖੇਗਾ ਨਾਲ ਹੀ ਜੈਨ ਦੀ ਮੁਸੀਬਤ ਵੀ ਵਧ ਸਕਦੀ ਹੈ।

No comments: