jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 21 February 2013

" ਲਿਖਣਾ + ਤੁਰਨਾ "

www.sabblok.blogspot.com
ਪੰਜਾਬੀ ਭਾਸ਼ਾ ਵਿੱਚ ਵੱਡੀਆਂ-ਵੱਡੀਆਂ ਰਚਨਾਵਾਂ ਲਿਖ-ਲਿਖ ਕੇ ਕਿਤਾਬਾਂ ਦੇ ਢੇਰ ਲਾਉਣ ਵਾਲੇ ਲਿਖਾਰੀ (ਲੇਖਕ,ਕਵੀ,ਕਹਾਣੀਕਾਰ,ਗੀਤਕਾਰ) ਬਥੇਰੇ ਹਨ, ਪਰ ਜਿਥੋਂ ਤੱਕ ਮੇਰੀ ਸੋਚ ਕੰਮ ਕਰਦੀ ਹੈ ਬਹੁਤ ਥੋੜੇ ਅਜਿਹੇ ਬੁੱਧੀਜੀਵੀ ਹੋਣਗੇ ਜਿਹੜੇ ਕਰਮ-ਜੋਗੀ ਹੋਣਗੇ ਅਤੇ ਵਾਕਿਆ ਹੀ ਪੰਜਾਬੀ ਭਾਸ਼ਾ ਦੀ ਸਿਹਤ ਦਾ ਖਿਆਲ ਰੱਖਣ ਵਿੱਚ ਲੱਗੇ ਹੋਏ ਹਨ | ਉਹਨਾ ਵਿੱਚੋਂ ਇੱਕ ਹਨ ਕਰਨਾਟਕ ਦੇ ਪ੍ਰੋ. ਪੰਡਿਤਰਾਉ ਧਰੇਨਵਰ , ਜਿੰਨ੍ਹਾਂ ਨੇ ਹੱਥ ਵਿੱਚ ਕਲਮ ਤਾਂ ਫੜ੍ਹੀ ਹੀ ਫੜ੍ਹੀ ਹੈ ਸਗੋਂ ਇਸ ਤੋਂ ਵੀ ਵੱਡਾ ਯੋਗਦਾਨ ਆਪਣੇ ਸਰੀਰ ਨੂੰ ਕਲਮ ਬਣਾ ਕੇ ਪੰਜਾਬ ਦੀ ਧਰਤੀ ਦੀ ਹਿੱਕ ਉੱਤੇ ਲਿਖਣਾ ਸ਼ੁਰੂ ਕੀਤਾ ਹੈ | ਇਕੱਲਾ ਲਿਖ-ਲਿਖ ਕੇ ਰੌਲਾ ਪਾਉਣ ਵਾਲੇ, ਪ੍ਰੋ. ਪੰਡਿਤਰਾਉ ਧਰੇਨਵਰ ਦੇ ਨੇੜ ਦੀ ਵੀ ਨਹੀਂ ਲੰਘ ਸਕਦੇ ਕਿਉਂਕਿ "ਕਲਮ ਨਾਲ ਲਿਖਣਾ " ਬਹੁਤ ਸੌਖਾ ਕੰਮ ਹੈ ਪਰ " ਲੱਤਾਂ ਨਾਲ ਤੁਰਨਾ " ਬਹੁਤ ਹੀ ਔਖਾ ਹੈ |
ਲਿਖਣ ਦਾ ਕੰਮ ਤਾਂ ਇਸ ਤਰ੍ਹਾਂ ਹੈ ਕਿ....................
੧. ਸਿਆਲਾਂ ਦੀ ਰੁੱਤ ਹੈ , ਉੱਪਰ ਰਜਾਈ ਲਈ ਹੋਈ ਹੈ, ਇੱਕ ਹੱਥ ਵਿੱਚ ਚਾਹ ਦੀ ਕੱਪੀ (ਗਲਾਸ) ਫੜ੍ਹੀ ਹੁੰਦੀ ਹੈ, ਕਮਰੇ ਦਾ ਦਰਵਾਜ਼ਾ ਬੰਦ ਹੁੰਦਾ ਹੈ... ਤੇ...............ਲਿਖਤਾ |
੨. ਜਾਂ ਬਸੰਤ/ਬਹਾਰ ਦੀ ਰੁੱਤ ਹੁੰਦੀ ਹੈ, ਸੋਹਣੀ ਹਵਾ ਵਗ ਰਹੀ ਹੁੰਦੀ ਹੈ, ਰੁੱਖਾਂ ਉੱਪਰ ਸੋਹਣੇ-ਸੋਹਣੇ ਹਰੇ ਪੱਤਿਆਂ ਦੀ ਚਾਦਰ ਵਿਛੀ ਹੁੰਦੀ ਹੈ, ਇਹ ਸਭ ਕੁਝ ਦੇਖ ਕੇ ਮਨ ਵਿੱਚ ਹੁਲਾਰ ਪੈਦਾ ਹੋਇਆ ... ਤੇ.............ਲਿਖਤਾ |
੩. ਜਾਂ ਫਿਰ ਗਰਮੀ ਦੀ ਰੁੱਤ ਹੈ, ਸਰੀਰ ਮੁੜ੍ਹਕੋ-ਮੁੜ੍ਹਕੀ ਹੋਇਆ ਹੈ ( ਕਈਆਂ ਕੋਲ ਤਾਂ ਏ.ਸੀ. ਦੀ ਸਹੂਲਤ ਹੋਵੇ ), ਗਰਮ ਲੂ ਵਗ ਰਹੀ ਹੈ, ਕਾਮਿਆਂ-ਮਜ਼ਦੂਰਾਂ ਨੂੰ ਖੇਤਾਂ-ਫੈਕਟਰੀਆਂ ਵਿੱਚ ਹਾਲੋਂ ਬੇ-ਹਾਲ ਹੋਏ ਵੇਖਿਆ... ਤੇ.............ਲਿਖਤਾ |
੪. ਤੇ ਜਾਂ ਫਿਰ ਪਤਝੜ ਦੀ ਰੁੱਤ ਹੈ, ਸਭ ਦਰਖ਼ਤ ਹਰੇ ਪੱਤਿਆਂ ਦੀ ਚਾਦਰ ਤੋਂ ਸੱਖਣੇ ਹਨ, ਪੱਤੇ ਬਿਨਾਂ ਕਿਸੇ ਵਿਰੋਧ ਦੇ ਹਵਾਵਾਂ ਦੇ ਬੁੱਲਿਆਂ ਨਾਲ ਏਧਰ-ਓਧਰ ਭਟਕ ਰਹੇ ਹਨ, ਆਲਮ ਵਿੱਚ ਉਦਾਸੀ ਹੈ ਜਿਸ ਨਾਲ ਮਨ ਥੋੜਾ ਜਿਹਾ ਉਦਾਸ ਹੋਇਆ... ਤੇ.............ਲਿਖਤਾ |
੫. ਇਹਨਾਂ ਕੁਦਰਤੀ ਦ੍ਰਿਸ਼ਾਂ ਤੋਂ ਇਲਾਵਾ ਹੋਰ ਅਨੇਕਾਂ ਹੀ ਸੰਸਾਰਕ ਦ੍ਰਿਸ਼ ਦੇਖੇ... ਤੇ.............ਲਿਖਤਾ |
੬. ਬਹੁਤੀਆਂ ਧਾਰਮਿਕ ਲਿਖਤਾਂ, ਗ੍ਰੰਥ, ਫ਼ਲਸਫ਼ੇ, ਪ੍ਰਚਾਰ ਵੀ ਏਸੇ ਢੰਗ ਨਾਲ ਲਿਖੇ ਤੇ ਬੋਲੇ ਜਾਂਦੇ ਹਨ |
........................................ਇਹ ਹੈ ਲਿਖਣ ਦੀ ਕਹਾਣੀ, ਬੱਸ ਏਨੀ ਕੁ |
ਆਉ ਹੁਣ "ਲਿਖਣਾ+ਤੁਰਨਾ" ਦੀ ਕਹਾਣੀ ਛੇੜੀਏ.......
ਜਿਵੇਂ ਕਿਸੇ ਕਾਗਜ਼ 'ਤੇ ਕੁਝ ਲਿਖਣਾ ਹੋਵੇ ਤਾਂ ਲੱਕੜ ਦੀ ਲੋੜ ਪੈਂਦੀ ਹੈ ਜਿਸਨੂੰ ਸਿਰਫ਼ "ਇੱਕ ਚਾਕੂ" ਨਾਲ ਘੜਿਆ ਜਾਂਦਾ ਹੈ ( ਭਾਵੇਂ ਅੱਜ-ਕੱਲ੍ਹ ਲਿਖਣ ਲਈ ਪੈੱਨ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਉਹ ਵੀ ਕਈ ਨਿੱਕੇ-ਨਿੱਕੇ ਸਟੈੱਪਾਂ ਰਾਹੀਂ ਘੜਦਾ ਹੋਇਆ ਸਾਡੇ ਕੋਲ ਪਹੁੰਚਦਾ ਹੈ)| ਪਰ ਜਦੋਂ ਕੋਈ ਧਰਤੀ ਰੂਪੀ ਕਾਗਜ਼ ਉੱਪਰ ਲਿਖਣਾ ਚਾਹੁੰਦਾ ਹੈ ਤਾਂ ਉਸਨੂੰ ਆਪਣੇ ਸਰੀਰ ਨੂੰ ਕਲਮ ਬਣਾਉਣ ਲਈ ਪਹਿਲਾਂ ਆਪਣੇ ਸਰੀਰ ਨੂੰ ਲੱਕੜ ਬਣਾਉਣਾ ਪੈਂਦਾ ਹੈ ਅਤੇ ਫੇਰ ਉਸ ਲੱਕੜ ਨੂੰ ਘੜਨ ਲਈ ਆਪਣੇ ਹੀ ਮਨ ਦੇ "ਤਿੱਖੇ" ਵਿਰੋਧ ( ਤੂੰ ਕੀ ਲੈਣਾ ? ਵਾਲੀ ਬਿਰਤੀ), ਲੋਕਾਂ ਦੇ "ਤਿੱਖੇ" ਬੋਲ (ਵਿਹਲਾ ਭਕਾਈ ਮਾਰਦਾ ਫਿਰਦਾ ਜਾਂ ਇਹਨੂੰ ਕੋਈ ਗਰਜ਼ ਹੋਊ ), ਪ੍ਰਸ਼ਾਸ਼ਨ/ਮਹਿਕਮਿਆਂ ਦੀ " ਤਿੱਖੀ" ਕਾਰਵਾਈ ( ਇਹਨੂੰ ਸਬਕ ਸਿਖਾਉਣੇ ਆਂ), ਸਮੇਂ ਦੇ "ਤਿੱਖੇ" ਵੇਗ ( ਹੋਰ ਘਰੇਲੂ ਜ਼ਿੰਮੇਵਾਰੀਆਂ ਵੀ ਨਿਭਉਂਣੀਆਂ ਹਨ), ਇਕੱਲਤਾ ਦੇ "ਤਿੱਖੇ " ਅਹਿਸਾਸ ਦੇ ਡੰਗ( ਕੋਈ ਨਾਲ ਤਾਂ ਤੁਰਦਾ ਨਹੀਂ, ਤੂੰ 'ਕੱਲਾ ਕੀ ਕਰਲੇਂਗਾ ?) ਰੂਪੀ ਕਈ "ਤਿੱਖੇ ਚਾਕੂਆਂ " ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕਿਤੇ ਜਾ ਕੇ ਉਹ ਆਪਣੇ ਵਿਚਾਰਾਂ ਦੀ ਸਿਆਹੀ ਨਾਲ ਕੁਝ ਲਿਖਣ ਦੇ ਯੋਗ ਬਣਦਾ ਹੈ | ਜਿਹੜੀ ਲੱਕੜ ਚਾਕੂ ਦੇ ਕਿਨਾਰੇ ਤੋਂ ਡਰ ਗਈ ਓਹਨੇ ਕੀ ਲਿਖਣਾ ਤੇ ਜਿਹੜਾ ਇਨਸਾਨ "ਕਈ ਤਿੱਖੇ ਚਾਕੂਆਂ" ਦੀ ਛਿਲਾਈ ਤੋਂ ਘਬਰਾ ਗਿਆ ਓਹਨੇ ਕੀ ਤੁਰਨਾ ? ਇਹ " ਲਿਖਣ+ ਤੁਰਨ" ਦੀ ਕਹਾਣੀ ਸ਼ਬਦਾਂ/ਵਾਕਾਂ ਵਿੱਚ ਤਾਂ ਭਾਵੇਂ ਛੋਟੀ ਲੱਗਦੀ ਹੋਵੇ ਪਰ ਇਸਦੀ ਕਥਾ ਅਕੱਥ ਹੈ |
ਇਸ ਤਰ੍ਹਾਂ ਦੀ " ਲਿਖਣ+ਤੁਰਨ " ਦੀ ਜਾਚ ਸਿਖਾਈ 1469 ਈ: ਦੇ ਸ਼ਬਦ-ਗੁਰੂ ਦੇ ਚੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਉਹਨਾ ਦੀ ਓਸੇ ਵਿਚਾਰਕ ਜੋਤ ਦੇ ਹੋਰ 9 ਜਾਮਿਆਂ ਨੇ| ਉਹਨਾਂ ਦੇ ਹੀ ਪਦ-ਚਿੰਨ੍ਹਾਂ 'ਤੇ ਤੁਰ ਰਹੇ ਹਨ ਪ੍ਰੋ. ਪੰਡਿਤਰਾਉ ਧਰੇਨਵਰ | ਪੰਜਾਬੀ ਭਾਸ਼ਾ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਭਾਵੇਂ ਉਹ ਕੋਈ ਵੀ ਹੋਣ , ਚਾਹੇ ਲੱਚਰ ਗੀਤਕਾਰ/ਗਾਇਕ ਹੋਣ, ਚਾਹੇ ਪੰਜਾਬ ਸਕੂਲ ਸਿੱਖਿਆ ਬੋਰਡ , ਮੋਹਾਲੀ ਵੱਲੋਂ ਸਕੂਲਾਂ ਵਿੱਚ ਲਗਾਈਆਂ ਗਈਆਂ ਕਿਤਾਬਾਂ ਵਿੱਚ ਗਲਤ ਸ਼ਬਦ-ਜੋੜਾਂ ਦੀ ਗੱਲ ਹੋਵੇ, ਚਾਹੇ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਗੱਲ ਹੋਵੇ, ਉਹਨਾਂ ਸਭ ਵਿਗਾੜਾਂ ਨੂੰ ਦੂਰ ਕਰਕੇ ਪਵਿੱਤਰ ਪੰਜਾਬੀ ਨੂੰ ਸਿਹਤਯਾਬ ਕਰਨ ਵਿੱਚ ਲੱਗੇ ਹੋਏ ਹਨ|.................................. ਭਾਵੇਂ ਮੇਰੀ ਇਹ ਲਿਖਤ ਪੰਜਾਬੀ ਖੇਤਰ ਨੂੰ ਮੁੱਖ ਰੱਖਕੇ ਲਿਖੀ ਗਈ ਹੈ ਪਰ ਇਹ ਸਭ ਖੇਤਰਾਂ ਵਿੱਚ ਓਸੇ ਤਰ੍ਹਾਂ ਲਾਗੂ ਹੁੰਦੀ ਹੈ ਜਿਸ ਤਰ੍ਹਾਂ ਇਥੇ .................... ਧੰਨਵਾਦ |
ਜਸਪ੍ਰੀਤ ਸਿੰਘ, ਮੋਬਾ.98141-19078
1 OMKAAR SATGUR PARSAAD
DSC_0925.JPG

No comments: