jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 5 February 2013

ਮਿਲਾਵਟੀ ਦੁੱਧ ਦੀ ਪੈਦਾਵਾਰ ਕਾਰਨ ਘਾਟੇ ਚ ਜਾ ਰਿਹਾ ਡੇਅਰੀ ਫਾਰਮਿੰਗ ਦਾ ਧੰਦਾ ਬਿਸਲੇਰੀ ਦੀ ਬੋਤਲ ਤੇ ਲਿਟਰ ਦੁੱਧ ਵਿਕਦੇ ਨੇ ਬਰਾਬਰ ਭਾਅ

www.sabblok.blogspot.com

ਗੁਰਭੇਜ ਸਿੰਘ ਚੌਹਾਨ
ਫਰੀਦਕੋਟ 3 ਫਰਵਰੀ
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਆਬਾਦੀ ਦੇ ਵਧਣ ਦੇ ਨਾਲ ਨਾਲ ਜ਼ਮੀਨਾਂ ਘਟ ਰਹੀਆਂ ਹਨ, ਖੇਤੀ ਤੇ ਲਾਗਤ ਖਰਚ ਵਧ ਗਏ ਹਨ ਅਤੇ ਆਮਦਨ ਘਟ ਰਹੀ ਹੈ। ਜਿਸ ਕਰਕੇ ਛੋਟੇ ਕਿਸਾਨ ਨੇ ਆਪਣੀ ਰੋਜ਼ੀ ਰੋਟੀ ਲਈ ਦੁੱਧ ਵੇਚਕੇ ਪਰੀਵਾਰ ਦਾ ਪੇਟ ਭਰਨ ਲਈ ਹੈਸੀਅਤ ਮੁਤਾਬਿਕ ਗਾਵਾਂ, ਮੱਝਾਂ ਰੱਖੀਆਂ ਹੋਈਆਂ ਹਨ ਅਤੇ ਇਸ ਕਿੱਤੇ ਨੂੰ ਪਰੀਵਾਰ ਦਾ ਪੇਟ ਭਰਨ ਦਾ ਜ਼ਰੀਆ ਬਣਾ ਲਿਆ ਹੈ। ਪੰਜਾਬ ਵਿਚ ਇਸ ਸਮੇਂ ਛੋਟੇ ਵੱਡੇ 6000 ਡੇਅਰੀ ਫਾਰਮ ਹਨ ਜੋ ਕੇਦਂਰੀ ਪੂਲ ਵਿਚ ਕੁੱਲ ਪੈਦਾਵਾਰ ਦਾ 10 ਵਾਂ ਹਿੱਸਾ ਦੁੱਧ ਪੈਦਾ ਕਰਕੇ ਦੇ ਰਹੇ ਹਨ, ਪਰੰਤੂ ਬਾਕੀ ਵਧ ਰਹੀ ਮਹਿੰਗਾਈ ਦੇ ਨਾਲ ਨਾਲ ਪਸ਼ੂਆਂ ਦੀ ਖਾਧ ਖੁਰਾਕ, ਦਵਾਈਆਂ ਦੇ ਭਾਅ ਵੀ ਕਾਫੀ ਵਧ ਗਏ ਹਨ। ਸਰੋ• ਦੀ ਖਲ ਦੀ ਬੋਰੀ 1200 ਰੁਪਏ ਦੀ ਅਤੇ ਫੀਡ 800-1000 ਤੋਂ ਘੱਟ ਬੋਰੀ ਨਹੀਂ ਆਉਂਦੀ। ਤੂੜੀ ਦੇ ਭਾਅ ਵੀ ਪਹਿਲਾਂ ਨਾਲੋਂ ਉੱਚੇ ਹੋ ਗਏ ਹਨ, ਫੈਕਟਰੀਆਂ ਵਿਚ ਤੂੜੀ ਦੀ ਵਰਤੋਂ ਹੋਣ ਕਰਕੇ ਇਸਦਾ ਭਾਅ ਹੁਣ ਸਾਰਾ ਸਾਲ ਮਹਿੰਗਾ ਰਹਿੰਦਾ ਹੈ। ਥੋੜ•ੀ ਜ਼ਮੀਨ ਵਾਲੇ ਕਿਸਾਨ ਲਈ ਸਾਰਾ ਸਾਲ ਹਰਾ ਚਾਰਾ ਪੈਦਾ ਕਰਨਾਂ ਮੁਮਕਿਨ ਨਹੀਂ। ਖਰਚਿਆਂ ਦੇ ਮੁਕਾਬਲੇ ਦੁੱਧ ਦੀਆਂ ਲਾਹੇਵੰਦ ਕੀਮਤਾਂ ਨਹੀਂ ਮਿਲ ਰਹੀਆਂ। ਪਿੰਡਾਂ ਵਿਚੋਂ ਦੋਧੀ ਸਿਰਫ 20-22 ਰੁਪਏ ਲਿਟਰ ਦੁੱਧ ਖਰੀਦਦੇ ਹਨ। ਦੁੱਧ ਖਰੀਦਣ ਵਾਲੀਆਂ ਕੰਪਨੀਆਂ ਵੀ ਕਿਸਾਨ ਨੂੰ ਸ਼ੰਤੁਸ਼ਟੀ ਜਨਕ ਭਾਅ ਨਹੀਂ ਦੇ ਰਹੀਆਂ, ਜਿਸ ਕਾਰਨ ਖੇਤੀ ਤੋਂ ਬਾਅਦ ਡੇਅਰੀ ਫਾਰਮਿੰਗ ਦਾ ਧੰਦਾ ਵੀ ਲਾਹੇਵੰਦਾ ਨਹੀਂ ਰਿਹਾ। ਇਸਦਾ ਇਕ ਕਾਰਨ ਇਹ ਹੈ ਕਿ ਦੇਸ਼ ਅੰਦਰ ਵੱਡੀ ਪੱਧਰ ਤੇ ਮਿਲਾਵਟੀ ਦੁੱਧ ਤਿਆਰ ਹੁੰਦਾ ਹੈ ਜਿਸਤੇ ਸਰਕਾਰ ਦੀ, ਪ੍ਰਸ਼ਾਸ਼ਨ ਦੀ ਕੋਈ ਸਖਤੀ ਨਹੀਂ। ਮਿਲਾਵਟੀ ਦੁੱਧ ਵੇਚਣ ਵਾਲਿਆਂ ਲਈ ਕੋਈ ਸਖਸ਼ ਸਜਾਵਾਂ ਨਹੀਂ ਜਿਸ ਕਰਕੇ ਇਨ•ਾਂ ਮਿਲਾਵਟਖੋਰਾਂ ਦੇ ਹੌਸਲੇ ਵਧੇ ਹੋਏ ਹਨ। ਦੇਸ਼ ਅੰਦਰ ਫੈਲੇ ਭ੍ਰਿਸ਼ਟਾਚਾਰ ਕਾਰਨ ਵੀ ਸੰਬੰਧਤ ਮਹਿਕਮਾਂ ਇਨ•ਾਂ ਤੇ ਕੋਈ ਕਾਰਵਾਈ ਨਹੀਂ ਕਰਦਾ। ਇਸ ਮਿਲਾਵਟੀ ਦੁੱਧ ਤੋਂ ਹੀ ਹੋਰ ਉਤਪਾਦ ਤਿਆਰ ਕਰਕੇ ਲੋਕਾਂ ਵਿਚ ਭਿਆਨਕ ਬੀਮਾਰੀਆਂ ਵੰਡੀਆਂ ਜਾ ਰਹੀਆਂ ਹਨ। ਇਸ ਮਿਲਾਵਟੀ ਦੁੱਧ ਦੀ ਬਿਨਾਂ ਰੋਕ ਟੋਕ ਪੈਦਾਵਾਰ ਮਿਹਨਤਕਸ਼ ਕਿਸਾਨ ਦੀ ਰੋਟੀ ਵਿਚ ਲੱਤ ਮਾਰ ਰਹੀ ਹੈ ਅਤੇ ਇਸ ਕਾਰਨ ਦੁੱਧ ਦੇ ਭਾਅ ਨਹੀਂ ਵਧ ਰਹੇ। ਡੇਅਰੀ ਫਾਰਮਿੰਗ ਵਾਲੇ ਕਿਸਾਨਾਂ ਨੇ ਕਰਜ਼ਾ ਚੁੱਕਕੇ ਆਪਣਾ ਕਿੱਤਾ ਸ਼ੁਰੂ ਕੀਤਾ ਹੋਇਆ ਹੈ, ਜਿਸਦੀਆਂ ਕਿਸ਼ਤਾਂ ਮੋੜਨੀਆਂ ਵੀ ਔਖੀਆਂ ਹੋ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ, ਸ: ਗੁਰਮੀਤ ਸਿੰਘ ਗੋਲੇਵਾਲਾ ਸੂਬਾ ਪ੍ਰਧਾਨ, ਸਿਮਰਜੀਤ ਸਿੰਘ ਘੁੱਦੂਵਾਲਾ ਜਿਲ•ਾ ਸੀਨੀਅਰ ਮੀਤ ਪ੍ਰਧਾਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਡੇਅਰੀ ਫਾਰਮਿੰਗ ਵਾਲੇ ਕਿਸਾਨਾਂ ਦੀ ਨਿੱਘਰ ਰਹੀ ਹਾਲਤ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਡੇਅਰੀ ਫਾਰਮਿੰਗ ਵਾਲੇ ਕਿਸਾਨ ਵੀ ਖੁਦਕਸ਼ੀਆਂ ਦੇ ਰਾਹ ਪੈ ਜਾਣਗੇ। ਉਨ•ਾਂ ਹੈਰਾਨੀ ਪ੍ਰਗਟ ਕੀਤੀ ਕਿ ਬਿਸਲੇਰੀ ਦੀ ਵਾਟਰ ਬੋਤਲ ਤੇ ਲਿਟਰ ਦੁੱਧ ਬਰਾਬਰ ਭਾਅ ਚ ਵਿਕ ਰਹੇ ਹਨ।

No comments: