jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 21 February 2013

ਮੋਗਾ ਤੇ ਫਿਰੋਜ਼ਪੁਰ ਵਿਖੇ ਖੁੱਲ•ਣਗੇ ਕੈਂਸਰ ਹਸਪਤਾਲ, ਕੈਂਸਰ ਪੀੜ•ਤਾਂ ਦੇ ਬੱਚਿਆਂ ਦੀ ਪਰਵਰਿਸ਼ ਵੀ ਹੋਵੇਗੀ-ਧਾਲੀਵਾਲ ਕੈਂਸਰ ਜਾਗਰੂਕਤਾ ਸਬੰਧੀ 500 ਕੈਂਪ ਲਾਉਣ ਦਾ ਫੈਸਲਾ

www.sabblok.blogspot.com
ਫ਼ਰੀਦਕੋਟ, 20 ਫਰਵਰੀ (ਗੁਰਭੇਜ ਸਿੰਘ ਚੌਹਾਨ) :- 'ਰੋਕੋ ਕੈਂਸਰ' ਦੇ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ ਅੱਜ ਇੱਥੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ 2013 ਵਿੱਚ ਪੰਜ ਸੌ ਕੈਂਪ ਲਾਏ ਜਾਣਗੇ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ 1423 ਕੈਂਪ ਲਾਏ ਜਾ ਚੁੱਕੇ ਹਨ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਤੋਂ ਇਲਾਵਾ ਕੁਲਤਾਰ ਸਿੰਘ ਸੰਧਵਾਂ, ਮੱਘਰ ਸਿੰਘ, ਯਾਦਵਿੰਦਰ ਸਿੰਘ ਸਿੱਧੂ, ਮਾ.ਮਹਿੰਦਰ ਸਿੰਘ, ਮਨਜਿੰਦਰ ਸਿੰਘ ਬਠਿੰਡਾ, ਹਰਜੀਤ ਸਿੰਘ ਕਲਸੀ, ਹਰਦੇਵ ਸਿੰਘ ਖਾਲਸਾ, ਸੂਬੇਦਾਰ ਕਰਤਾਰ ਸਿੰਘ ਸੇਖੋਂ ਆਦਿ ਵੀ ਹਾਜ਼ਰ ਸਨ। ਇਸ ਮੌਕੇ ਕੈਂਸਰ ਰੋਕੋ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ ਐਂਬੂਲੈਂਸ ਸੇਵਾ ਨੂੰ ਵੀ ਕੁਲਵੰਤ ਸਿੰਘ ਧਾਲੀਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਭੱਕਰ ਸਿੰਘ ਤੇ ਦਰਸ਼ਨ ਸਿੰਘ ਮੰਡ ਨੇ ਕਿਹਾ ਕਿ ਸੁਸਾਇਟੀ ਵੱਲੋਂ ਉਨਾਂ ਬੱਚਿਆਂ ਦੀ ਪੜ•ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਜਿਨਾਂ ਦੇ ਪਰਿਵਾਰਕ ਮੈਂਬਰ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਮਰ ਚੁੱਕੇ ਹਨ। ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਮੋਗਾ 'ਚ ਕੈਂਸਰ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਕੇਂਦਰ ਖੋਲਿ•ਆ ਜਾ ਰਿਹਾ ਹੈ ਅਤੇ ਫਿਰੋਜ਼ਪੁਰ ਤੇ ਮੋਗਾ ਵਿਖੇ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ 2 ਹਸਪਤਾਲ ਖੋਲ•ਣ ਦੀ ਵੀ ਤਜ਼ਵੀਜ ਹੈ, ਜੋ ਇਸੇ ਸਾਲ ਅਪ੍ਰੈਲ 'ਚ ਸ਼ੁਰੂ ਹੋ ਜਾਣਗੇ। ਉਨਾਂ ਕਿਹਾ ਕਿ ਭਾਵੇਂ ਪੰਜਾਬ ਦੇ ਤਿੰਨ ਮੁਖ ਮੰਤਰੀਆਂ ਨੂੰ ਕੈਂਸਰ ਦੀ ਬਿਮਾਰੀ ਦਾ ਸੇਕ ਲੱਗ ਚੁੱਕਾ ਹੈ, ਜਿਵੇਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ, ਸਾਬਕਾ ਮੁੱਖ ਮੰਤਰੀਆਂ ਹਰਚਰਨ ਸਿੰਘ ਬਰਾੜ ਦੇ ਪੁੱਤਰ ਅਤੇ ਸੁਰਜੀਤ ਸਿੰਘ ਬਰਨਾਲਾ ਦੀ ਬੇਟੀ ਨੂੰ ਵੀ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਨਿਗਲ ਲਿਆ ਪਰ ਫਿਰ ਵੀ ਪੰਜਾਬ ਦੇ ਕੈਂਸਰ ਪੀੜ•ਤਾਂ ਨੂੰ ਰਾਹਤ ਦਿਵਾਉਣ ਲਈ ਸਮੇਂ ਦੀਆਂ ਸਰਕਾਰਾਂ ਨੇ ਕੋਈ ਬਣਦਾ ਯੋਗਦਾਨ ਨਹੀਂ ਪਾਇਆ। ਉਨਾਂ ਅਫਸੋਸ ਜਾਹਰ ਕੀਤਾ ਕਿ ਪੰਜਾਬ ਦੇ ਕੈਂਸਰ ਪੀੜਤਾਂ ਨੂੰ ਆਪਣੇ ਇਲਾਜ ਲਈ ਬੀਕਾਨੇਰ ਜਾਣਾ ਪੈਂਦਾ ਹੈ ਪਰ ਅਜੇ ਤੱਕ ਕੋਈ ਵੀ ਸਰਕਾਰ ਕੈਂਸਰ ਦੇ ਇਲਾਜ ਲਈ ਪੰਜਾਬ 'ਚ ਕੋਈ ਨਾਮਵਰ ਹਸਪਤਾਲ ਨਹੀਂ ਖੋਲ ਸਕੀ। ਉਨਾਂ ਦਾਅਵਾ ਕੀਤਾ ਕਿ ਉਨਾਂ ਦੀ ਸੰਸਥਾ ਜਲਦ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ 'ਚ ਹਸਪਤਾਲ ਖੋਲੇ•ਗੀ, ਜਿਥੇ ਕੈਂਸਰ ਪੀੜ•ਤਾਂ ਨੂੰ ਮੌਤ ਦੇ ਮੂੰਹ 'ਚੋਂ ਬਚਾਉਣ ਲਈ ਭਰਪੂਰ ਕੋਸ਼ਿਸ਼ਾਂ ਹੋਣਗੀਆਂ ਅਤੇ ਉਨਾਂ ਦੀ ਆਰਥਿਕ ਲੁੱਟ 'ਤੇ ਬਿਲਕੁਲ ਵਿਸ਼ਰਾਮ ਲੱਗ ਜਾਵੇਗਾ। ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਕੈਂਸਰ ਦੀਆਂ ਮਹਿੰਗੀਆਂ ਦਵਾਈਆਂ ਸਬੰਧੀ ਵੀ ਕੁਝ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਮੰਗ ਕੀਤੀ ਗਈ ਹੈ ਕਿ ਕੈਂਸਰ ਦੀਆਂ ਦਵਾਈਆਂ ਸਰਕਾਰ ਕੈਂਸਰ ਪੀੜਤਾਂ ਨੂੰ ਮੁਫ਼ਤ ਦੇਵੇ। ਗੁਰਿੰਦਰ ਸਿੰਘ ਕੋਟਕਪੂਰਾ ਨੇ ਕੈਮਿਸਟਾਂ ਵੱਲੋਂ ਕੈਂਸਰ ਪੀੜ•ਤਾਂ ਨੂੰ ਸੈਂਕੜੇ ਤੋਂ ਹਜ਼ਾਰਾਂ ਗੁਣਾ ਮਹਿੰਗੀ ਵੇਚੀ ਜਾ ਰਹੀ ਦਵਾਈ ਪ੍ਰਤੀ ਸਿਆਸੀ, ਗੈਰ-ਸਿਆਸੀ, ਵਪਾਰਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਧਾਰੀ ਹੈਰਾਨੀਜਨਕ ਚੁੱਪ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨਾਂ ਨੂੰ ਕੈਂਸਰ ਪੀੜ•ਤਾਂ ਦਾ ਦੁੱਖ ਵੰਡਾਉਣ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਉਪਰਕੋਤ ਤੋਂ ਇਲਾਵਾ ਸੁਖਚੈਨ ਸਿੰਘ ਢੁੱਡੀ, ਮਲੂਕ ਸਿੰਘ ਸੰਧੂ, ਪ੍ਰਗਟ ਸਿੰਘ ਕਲੇਰ, ਗੁਰਦੇਵ ਸਿੰਘ ਬਠਿੰਡਾ, ਬਲਜੀਤ ਸਿੰਘ ਨਵਾਂਕਿਲ•ਾ, ਅਮਰਪਾਲ ਸਿੰਘ ਚੱਢਾ ਆਦਿ ਨੇ ਵੀ ਸੰਬੋਧਨ ਕੀਤਾ।

No comments: