jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 2 February 2013

ਗ਼ਦਰ ਸ਼ਤਾਬਦੀ ਹਿਮੈਤੀ ਮੁਹਿੰਮ ਨੇ ਫੜਿਆ ਜ਼ੋਰ

www.sabblok.blogspot.com
ਜਲੰਧਰ, 2 ਫਰਵਰੀ:       ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਵਿੱਢੀ ਗ਼ਦਰ ਸ਼ਤਾਬਦੀ ਮੁਹਿੰਮ ਅਤੇ ਗ਼ਦਰ ਸ਼ਤਾਬਦੀ ਸਿਖਰ ਸਮਾਰੋਹ 1 ਨਵੰਬਰ ਨੂੰ ਹਰ ਪੱਖੋਂ ਸਫ਼ਲ ਬਣਾਉਣ ਲਈ ਚੜ•ਦੇ ਸੂਰਜ ਚਾਰ ਚੁਫ਼ੇਰਿਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਪੰਜਾਬ ਲੋਕ ਸਭਿਆਚਾਰਕ ਮੰਚ, ਤਰਕਸ਼ੀਲ ਸੋਸਾਇਟੀ ਅੰਮ੍ਰਿਤਸਰ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਬੀ.ਕੇ.ਯੂ. (ਕਰਾਂਤੀਕਾਰੀ), ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਨੇਡਾ, ਪੰਜਾਬੀ ਸਾਹਿਤ ਸਭਾ (ਕੈਲਗਰੀ), ਅਰਪਨ ਲਿਖਾਰੀ ਸਭਾ ਕੈਲਗਰੀ, ਇੰਡੋ-ਕੈਨੇਡੀਅਨ ਇੰਮੀਗਰਾਟਸ, ਨਾਰਥ ਕਲਚਰਲ ਐਸੋਸੀਏਸ਼ਨ ਕੈਨੇਡਾ, ਪ੍ਰਿੰਸ ਜਾਰਜ (ਕੈਨੇਡਾ), ਐਡਮਿੰਟਨ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਦੀਆਂ ਸੰਸਥਾਵਾਂ ਵੱਲੋਂ ਗ਼ਦਰ ਸ਼ਤਾਬਦੀ ਅਨੇਕਾਂ ਰੂਪਾਂ 'ਚ ਮਨਾਉਣ ਲਈ ਜ਼ੋਰਦਾਰ ਤਿਆਰੀਆਂ ਆਰੰਭੀਆਂ ਗਈਆਂ ਹਨ।  ਗ਼ਦਰ ਸ਼ਤਾਬਦੀ ਨੂੰ ਸਮਰਪਤ ਕੈਲੰਡਰ ਥਾਓਂ ਥਾਈਂ ਰਿਲੀਜ਼ ਕੀਤਾ ਜਾ ਰਿਹਾ ਹੈ।  ਸਾਹਿਤਕ ਪੱਤ੍ਰਿਕਾ 'ਚਿਰਾਗ' (ਸੰਪਾਦਕ ਹਰਭਜਨ ਹੁੰਦਲ), ਨਜ਼ਰੀਆ (ਸੰਪਾਦਕ ਡਾ.ਐਸ.ਤਰਸੇਮ) ਦੇ ਗ਼ਦਰ ਲਹਿਰ ਨੂੰ ਸਮਰਪਤ ਵਿਸ਼ੇਸ਼ ਅੰਕ ਜਾਰੀ ਕੀਤੇ ਜਾ ਰਹੇ ਹਨ।
ਚੱਲ ਰਹੀ ਇਸ ਮੁਹਿੰਮ 'ਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਅੱਜ ਇਕ ਵਾਰ ਫੇਰ ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਅੱਗੇ ਜ਼ੋਰਦਾਰ ਮੰਗ ਰੱਖੀ ਹੈ ਕਿ ਯੁਗਾਂਤਰ ਆਸ਼ਰਮ ਸਾਨਫਰਾਂਸਿਸਕੋ (ਅਮਰੀਕਾ), ਜੋ ਗ਼ਦਰ ਪਾਰਟੀ ਦਾ ਮੁੱਖ ਕੇਂਦਰ ਰਿਹਾ ਹੈ ਉਸਦਾ ਤਾਲਾ ਖੋਲ•ਕੇ ਆਮ ਲੋਕਾਂ ਲਈ ਵੇਖਣ ਵਾਸਤੇ ਖੋਲਿ•ਆ ਜਾਵੇ।  ਯੂਨੀਵਰਸਿਟੀਆਂ ਅੰਦਰ ਗ਼ਦਰ ਲਹਿਰ ਬਾਰੇ ਚੇਅਰ ਸਥਾਪਤ ਕੀਤੀ ਜਾਏ।  ਗ਼ਦਰ ਲਹਿਰ ਨਾਲ ਸਬੰਧਤ ਇਤਿਹਾਸਕ ਥਾਵਾਂ ਅਤੇ ਗ਼ਦਰੀਆਂ ਦੇ ਪਿੰਡਾਂ, ਸਕੂਲਾਂ, ਲਾਇਬ੍ਰੇਰੀਆਂ, ਡਿਸਪੈਂਸਰੀਆਂ, ਸੜਕਾਂ ਆਦਿ ਦੇ ਨਾਂਅ ਰੱਖੇ ਜਾਣ।  ਪੇਂਡੂ ਖੇਤਰਾਂ ਅੰਦਰ ਆਡੀਟੋਰੀਅਮ ਸਥਾਪਤ ਕੀਤੇ ਜਾਣ।
ਉਨ•ਾਂ ਦੱਸਿਆ ਕਿ ਪੰਜਾਬ ਦੀਆਂ ਸਭਨਾ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਸਮੇਤ, ਪਿੰਡਾਂ, ਕਸਬਿਆਂ, ਬਸਤੀਆਂ ਤੱਕ ਨੁੱਕੜ ਨਾਟਕ, ਗੀਤ-ਸੰਗੀਤ ਅਤੇ ਵਿਚਾਰ ਚਰਚਾਵਾਂ ਦਾ ਸਿਲਸਿਲਾ ਤੇਜੀ ਨਾਲ ਅਮਲ 'ਚ ਆ ਰਿਹਾ ਹੈ।

No comments: