ਸਭਿਆਚਾਰਕ ਮੇਲੇ ਦੌਰਾਨ ਸਨਮਾਨਿਤ ਹੋਣ ਵਾਲੀਆਂ ਸ਼ਖਸ਼ੀਅਤਾਂ। ਤਸਵੀਰਾਂ ਗੁਰਭੇਜ ਸਿੰਘ ਚੌਹਾਨ |
ਸਾਦਿਕ, 21 ਫਰਵਰੀ (ਗੁਰਭੇਜ ਸਿੰਘ ਚੌਹਾਨ ) ਭਗਵਾਨ ਵਾਲਮੀਕੀ ਕਮੇਟੀ ਪਿੰਡ ਘੁੱਦੂਵਾਲਾ ਵੱਲੋਂ ਆਪਣਾ ਸਾਲਾਨਾਂ ਸੱਭਿਆਚਾਰਕ ਮੇਲਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 3 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੋ ਗਾਣਾ ਜੋੜੀ ਸਾਬਰ ਖਾਨ ਤੇ ਲਵਜੋਤ ਰਾਣੀ ਵਿਸ਼ੇਸ਼ ਕਲਾਕਾਰ ਹੋਣਗੇ ਅਤੇ ਇਸਤੋਂ ਇਲਾਵਾ ਹੋਰ ਮਹਿਮਾਨ ਕਲਾਕਾਰਾਂ ਵਿਚ ਸ਼ੇਰਾ ਬੋਹੜਵਾਲੀਆ, ਅਨੰਤਪਾਲ ਬਿੱਲਾ, ਮੀਤ ਬਰਾੜ, ਰਿੰਕਾ ਤੇ ਪ੍ਰੀਤ ਕਮਲ, ਤਾਰੀ ਗੋਲੇਵਾਲੀਆ, ਮਿਸ ਪਾਲੀ, ਲਖਵਿੰਦਰਜੀਤ ਆਦਿ ਕਲਾਕਾਰ ਸ਼ਾਮਲ ਹੋਣਗੇ ਅਤੇ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਪ੍ਰੋਗਰਾਮ ਦੀ ਜਲੰਧਰ ਦੂਰਦਰਸ਼ਨ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਂ “ਮੇਲੇ ਮਿੱਤਰਾਂ ਦੇ ” ਲਈ ਰਿਕਾਰਡਿੰਗ ਵੀ ਕੀਤੀ ਜਾਵੇਗੀ ਤੇ ਮੇਲੇ ਦੌਰਾਨ ਹੀ ਸੱਭਿਆਚਾਰਕ ਗੀਤਾਂ ਨਾਲ ਸ਼ਿੰਗਾਰੀ ਚੰਨੀ ਘੁੱਦੂਵਾਲੀਆ ਦੇ ਗਾਏ ਗੀਤਾਂ ਦੀ ਆਡੀਓ ਕੈਸਟ “ ਸਰਦਾਰੀ ਜੱਟਾਂ ਦੀ ”ਵੀ ਰਿਲੀਜ਼ ਕੀਤੀ ਜਾਵੇਗੀ। ਇਸ ਸਮਾਗਮ ਵਿਚ , ਪੱਤਰਕਾਰ ਗੁਰਭੇਜ ਸਿੰਘ ਚੌਹਾਨ, ਪਰਮਜੀਤ ਸੋਨੀ, ਗੀਤਕਾਰ ਪੱਪੀ ਕੰਮੇਆਣਾ ਤੇ ਅਨੰਤਪਾਲ ਬਿੱਲਾ ਜੇਤੂ ਵਾਇਸ ਆਫ ਪੰਜਾਬ ਪੀ.ਟੀ.ਸੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਇਹ ਜਾਣਕਾਰੀ ਮੇਲਾ ਕਮੇਟੀ ਦੇ ਪ੍ਰਧਾਨ ਚੰਨੀ ਘੁੱਦੂਵਾਲੀਆ ਨੇ ਦਿੱਤੀ।
No comments:
Post a Comment