jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 21 February 2013

ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਵਾਰਡ ਨੰਬਰ 12 ਦੇ ਵਾਸੀ

www.sabblok.blogspot.com
  ਨਕੋਦਰ, 15 ਫਰਵਰੀ (ਟੋਨੀ/ਬਿੱਟੂ )-ਸਿਹਤ ਵਿਭਾਗ ਵਾਰਡ ਨੰਬਰ 12 'ਚ ਸਫ਼ਾਈ ਪ੍ਰਤੀ ਗੰਭੀਰ ਦਿਖਾਈ ਨਹੀਂ ਦੇ ਰਿਹਾ | ਸਥਾਨਕ ਨਗਰ ਕੌਾਸਲ ਦੇ ਮਾੜੇ ਪ੍ਰਬੰਧਾਂ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਵਾਰਡ ਨੰਬਰ 12 ਸ਼ੰਕਰ ਰੋਡ 'ਤੇ ਸ਼ਹਿਰ ਵੱਲ ਜਾਂਦੇ ਸਾਰੇ ਗਟਰ ਬੰਦ ਹਨ | ਗੰਦਾ ਪਾਣੀ ਓਵਰ ਫਲੋਅ ਹੋਣ ਤੇ ਸੜਕਾਂ ਤੇ ਬਾਹਰ ਆ ਜਾਂਦਾ ਹੈ | ਮੱਛਰਾਂ ਦੀ ਭਰਮਾਰ ਹੈ ਤੇ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ | ਸ਼ੰਕਰ ਰੋਡ ਚੌਾਕ 'ਚ ਕੇਵਲ ਸਿੰਘ ਤੱਖਰ ਦੀ ਅਗਵਾਈ ਵਿਚ ਧਰਨਾ ਦਿੱਤਾ ਗਿਆ | ਉਹਨਾ ਨਾਲ ਸੈਂਕੜੇ ਲੋਕ ਇਸ ਪ੍ਰੇਸ਼ਾਨੀ ਕਾਰਨ ਸੜਕਾਂ ਤੇ ਉਤਰ ਆਏ ਤੇ ਚੌਾਕ ਦੇ ਚਾਰੇ ਪਾਸੇ ਰਸਤੇ ਬੰਦ ਕਰ ਦਿੱਤੇ | ਘੰਟਿਆਂ ਬੱਧੀ ਜਾਮ ਲਗਾ ਰਿਹਾ | ਅਸ਼ਵਨੀ ਕੌਾਸਲਰ ਨੇ ਕਿਹਾ ਕਿ ਅਸੀਂ ਰੋਜ਼ ਘੇੜੇ ਮਾਰਦੇ ਹਾਂ ਸਾਡੀ ਕੋਈ ਨਹੀਂ ਸੁਣਦਾ | 12 ਨੰਬਰ ਵਾਰਡ ਦੇ ਕੌਾਸਲਰ ਸੁਖਦੇਵ ਕੌਰ ਨਾਲ ਸੰਪਰਕ ਕੀਤਾ ਤਾਂ ਉਹਨਾ ਨੇ ਕਿਹਾ ਕਿ ਮੈਂ ਕਈ ਗੇੜੇ ਮਾਰ ਚੁੱਕੀ ਹਾਂ ਮੇਰੀ ਵੀ ਕੋਈ ਨਹੀਂ ਸੁਣਦਾ | ਆਿਖ਼ਰ ਵਿਚ ਡੀ.ਐੱਸ.ਪੀ. ਐੱਚ.ਐੱਸ. ਹੁੰਦਲ ਤੇ ਸਦਰ ਇੰਚਾਰਜ ਨੇ ਵੱਲੋਂ ਐਸ.ਡੀ.ਐਮ ਤੇ ਈ.ਓ ਨਾਲ ਗੱਲ ਕਰਵਾਉਣ ਦਾ ਵਿਸ਼ਵਾਸ ਦਿਵਾ ਕੇ ਧਰਨਾ ਖ਼ਤਮ ਕਰਵਾਇਆ | ਇਹਨਾਂ ਨਾਲ ਸ਼ਹਿਰ ਦੇ ਹੋਰ ਵੀ ਪਤਵੰਤੇ, ਮਾਸਟਰ ਬਲਕਾਰ ਸਿੰਘ, ਪਵਨ ਗਿੱਲ, ਅਸ਼ਵਨੀ ਕੋਹਲੀ, ਸੁਖਵਿੰਦਰ ਸਿੰਘ, ਹਰਬੰਸ ਭਲਾ, ਬਿੱਟੂ ਦੇਸ ਰਾਜ, ਕਸ਼ਮੀਰ ਸਿੰਘ, ਅੰਮਿ੍ਤਪਾਲ ਸਿੰਘ, ਜਤਿੰਦਰ ਖੇੜਾ, ਰਮਨ ਕੁਮਾਰ, ਨਗਿੰਦਰ ਕੁਮਾਰ, ਬਬੂ ਕਪੂਰ, ਜਸਪਾਲ ਸਿੰਘ, ਆਰ.ਐਨ. ਸਿੰਘ, ਰਿਸ਼ੂ ਸ਼ਰਮਾ, ਜਸਪਾਲ ਸਿੰਘ ਆਦਿ ਸ਼ਾਮਿਲ ਸਨ |

No comments: