jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 2 February 2013

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ -ਤੇ ਬਾਦਲਾਂ ਦੀ ਜਿੱਤ

www.sabblok.blogspot.com

ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਸ਼੍ਰੋਮਣੀ ਅਕਾਲੀ ਦਲ (ਬ) ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਤੇ ਪੂਰੀ ਵਿਊਂਤਬੰਦੀ ਨਾਲ ਕਬਜ਼ਾ ਕਰ ਲਿਆ ਹੈ ਅਤੇ 46 ਸੀਟਾਂ ਵਿਚੋਂ 37 ਤੇ ਜਿੱਤ ਪ੍ਰਾਪਤ ਕਰਕੇ ਫਤਹਿ ਹਾਸਲ ਕਰ ਲਈ ਹੈ। ਇਸ ਜਿੱਤ ਲਈ ਇਹ ਦਾਅਵੇ ਪਹਿਲਾਂ ਹੀ ਬੜੇ ਵਿਸ਼ਵਾਸ਼ ਨਾਲ ਕੀਤੇ ਜਾ ਰਹੇ ਸਨ। ਇੱਥੇ ਵਰਨਣਯੋਗ ਹੈ ਕਿ ਗੁਰਦੁਆਰਾ ਕਮੇਟੀਆਂ ਗੁਰਦੁਆਰਿਆਂ ਦੇ ਸੁਧਾਰ ਲਈ ਅਤੇ ਚੰਗੇ ਪ੍ਰਬੰਧਾਂ ਲਈ ਚੁਣੀਆਂ ਜਾਂਦੀਆਂ ਹਨ ਪਰ ਪਿਛਲੇ ਸਮਿਆਂ ਤੋਂ ਇਹ ਰੁਝਾਨ ਸੇਵਾ ਭਾਵਨਾਂ ਨੂੰ ਛੱਡਕੇ ਰਾਜਨੀਤੀ ਵਾਲਾ ਅਖਾੜਾ ਬਣ ਚੁੱਕਾ ਹੈ ਅਤੇ ਇਸਦਾ ਅਸਲ ਮਕਸਦ ਗੋਲਕਾਂ ਤੇ ਕਬਜ਼ਾ ਕਰਨਾਂ ਹੀ ਬਣ ਗਿਆ ਹੈ ਭਾਵੇਂ ਉਹ ਕਿਸੇ ਵੀ ਜ਼ਾਇਜ ਨਜ਼ਾਇਜ਼ ਢੰਗ ਨਾਲ ਕੀਤਾ ਜਾਵੇ। ਜੋ ਸਿੱਖ ਧਰਮ ਲਈ ਬਹੁਤ ਹੀ ਚਿੰਤਾਜਨਕ ਮਸਲਾ ਹੈ। ਆਮ ਵੇਖਿਆ ਜਾਂਦਾ ਹੈ ਕਿ ਗੁਰਦੁਆਰਿਆਂ ਵਿਚ ਆਮ ਲੋਕਾਂ ਲਈ ਖਾਣਾਂ ਹੋਰ, ਵੀ ਆਈ ਪੀ ਲਈ ਹੋਰ, ਮੁਲਾਜ਼ਮਾਂ ਲਈ ਹੋਰ ਪੱਕਦਾ ਹੈ। ਭਲੇ ਪੁਰਸ਼ ਨੂੰ ਗੁਰਦੁਆਰਾ ਸਾਹਿਬ ਚ ਰਹਿਣ ਲਈ ਕਮਰਾ ਨਹੀਂ ਮਿਲਦਾ, ਦੂਜੇ ਪਾਸੇ ਵਿਹਲੜ ਲੋਕ ਵੀ ਆਈ ਪੀ ਕਮਰਿਆਂ ਵਿਚ ਸਾਰੀਆਂ ਸੁਖ ਸਹੂਲਤਾਂ ਮਾਣਦੇ ਹਨ। ਇਕ ਪਿਛਲੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਗੱਡੀਆਂ ਤੇ ਬੱਤੀਆਂ ਲਗਾਕੇ ਵੀ ਗਲਤ ਰੁਝਾਨ ਬਣਾਇਆ ਗਿਆ ਹੈ। ਕਿਉਂ ਕਿ ਸ਼੍ਰੋਮਣੀ ਕਮੇਟੀ ਮੈਂਬਰ ਇਕ ਗੁਰੂ ਘਰ ਦਾ ਸੇਵਾਦਾਰ ਹੈ, ਬੱਤੀ ਲਗਾਕੇ ਉਹ ਆਪਣੇ ਆਪਨੂੰ ਉੱਚਾ ਦਰਸਾਉਂਦਾ ਹੈ। ਪਰੰਤੂ ਲੀਡਰਾਂ ਨੂੰ ਸੱਤਾ ਦੇ ਨਸ਼ੇ ਵਿਚ ਦੂਰ ਰਸੀ ਮਾੜੇ ਸਿੱਟਿਆਂ ਦਾ ਬਿੱਲਕੁਲ ਖਿਆਲ ਨਹੀਂ ਆਉਂਦਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ  ਇਨ•ਾਂ ਸਿੱਖ ਧਰਮ ਨਾਲ ਸੰਬੰਧਤ ਚੋਣਾਂ ਤੇ ਪੈਸਾ ਤੇ ਨਸ਼ਾ ਖੁੱਲ•ਕੇ ਵਰਤਿਆ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੀਆਂ ਚੋਣਾਂ ਮੌਕੇ ਵੀ ਇਹ ਦੋਸ਼ ਅਕਸਰ ਲੱਗਦੇ ਰਹਿੰਦੇ ਹਨ ਅਤੇ ਇਹ ਚੋਣਾਂ ਵੀ ਇਨ•ਾਂ ਦੋਸ਼ਾਂ ਤੋਂ ਬਚ ਨਹੀਂ ਸਕੀਆਂ। ਇਹ ਗੱਲ ਆਮ ਚਰਚਾ ਵਿਚ ਆਈ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾਂ ਨੂੰ ਹਰ ਹਾਲਤ ਵਿਚ ਹਰਾਉਣ ਲਈ 25 ਕਰੋੜ ਰੁਪਏ ਦਾ ਬੱਜਟ ਰੱਖਿਆ ਗਿਆ ਸੀ ਅਤੇ ਇਨ•ਾਂ ਚੋਣਾਂ ਵਿਚ ਨਸ਼ਾ ਤੇ ਖੁੱਲ•ਾ ਪੈਸਾ ਵੰਡਣ ਦੇ ਚਰਚੇ ਵੀ ਸੁਣਨ ਨੂੰ ਮਿਲੇ ਹਨ। ਇਹ ਵੀ ਸੁਣਿਆਂ ਗਿਆ ਹੈ ਕਿ 5000 ਰੁਪਏ ਤੱਕ ਪ੍ਰਤੀ ਵੋਟ ਦੀ ਕੀਮਤ ਪਈ ਹੈ ਅਤੇ ਇਹ ਪੈਸਾ ਸਰਦੇ ਪੁੱਜਦੇ ਲੋਕਾਂ ਨੇ ਵੀ ਹੱਸਕੇ ਲਿਆ ਹੈ।  ਇੱਥੇ ਇਹ ਵੀ ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਹਰ ਤਰਾਂ ਦੀ ਚੋਣ ਲੜਨ ਲਈ ਇਕ ਅਜਿਹਾ ਨੈੱਟਵਰਕ ਹੈ ਕਿ ਸਰਕਾਰ ਜਿੰਨੀ ਮਰਜ਼ੀ ਫੋਰਸ ਲਗਾ ਲਵੇ, ਜਿੰਨੀ ਮਰਜ਼ੀ ਚੌਕਸੀ ਰੱਖ ਲਵੇ, ਉਹ ਟੀਮ ਬੜੀ ਹੁਸ਼ਿਆਰੀ ਨਾਲ ਆਪਣਾ ਕੰਮ ਕਰ ਜਾਂਦੀ ਹੈ। ਸਿੱਖ ਕੌਮ ਦੇ ਵਾਰਸੋ ਜੇ ਦਿੱਲੀ ਵਿਚ ਪੈਸਾ ਤੇ ਨਸ਼ਾ ਵੰਡਿਆ ਗਿਆ ਹੈ  ਤਾਂ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਸਿੱਖ ਕੌਮ ਪਹਿਲਾਂ ਹੀ ਵੱਡੇ ਨਿਘਾਰ ਵੱਲ ਜਾ ਰਹੀ ਹੈ ਅਤੇ ਇਸਤੋਂ ਅੱਗੇ ਤਾਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਹੀ ਮਿਹਰ ਕਰਨ ਅਤੇ ਇਸ ਕੌਮ ਦੀ ਖਤਮ ਹੁੰਦੀ ਜਾ ਰਹੀ ਹੋਂਦ ਨੂੰ ਬਚਾਉਣ। ਨਸ਼ੇ ਤੇ ਪੈਸੇ ਨੇ ਸਾਡੇ ਵਿਚੋਂ ਅਣਖ ਤੇ ਗੈਰਤ ਖਤਮ ਕਰ ਦਿੱਤੀ ਹੈ। ਲੋਕਾਂ ਨੂੰ ਵੀ ਸਮਝਦਾਰ ਹੋਣਾ ਚਾਹੀਦਾ ਹੈ ਕਿ ਗੁਰਦੁਆਰਿਆਂ ਚ ਅੰਨ•ੀ ਸ਼ਰਧਾ ਤਹਿਤ ਪੈਸਾ ਦੇਣ ਦੀ ਬਜਾਏ ਦੇਸ਼ ਅੰਦਰ ਭੁੱਖਮਰੀ, ਗਰੀਬੀ ਅਤੇ ਵੱਧ ਰਹੀ ਕੈਂਸਰ , ਹੈਪੇਟਾਈਟਸ ਸੀ ਦੇ ਇਲਾਜ ਖੁਣੋਂ ਮਰ ਰਹੇ ਮਰੀਜ਼ਾਂ ਦੀ ਮਦਦ ਕੀਤੀ ਜਾਵੇ, ਕਿਉਂ ਕਿ ਗੋਲਕਾਂ ਦਾ ਪੈਸਾ ਹੁਣ ਸਿੱਖ ਧਰਮ ਦੀ ਭਲਾਈ ਲਈ ਨਹੀਂ ਵਰਤਿਆ ਜਾਂਦਾ।

No comments: