ਮਾਲਵਾ ਬਹੁਤਕਨੀਕੀ ਕਾਲਜ ਦੇ
ਵਿਦਿਆਰਥੀ ਚੋਰੀ ਹੋਣ ਤੋਂ ਬਚਾਉਣ ਵਾਲੇ ਫਿੱਟ ਨਵੇਂ ਯੰਤਰ ਵਾਲੀ ਆਪਣੀ ਕਾਰ ਸਮੇਤ ਖੜ•ੇ
ਨਜ਼ਰ ਆ ਰਹੇ ਹਨ। ਤਸਵੀਰ ਗੁਰਭੇਜ ਸਿੰਘ ਚੌਹਾਨ |
ਸਾਦਿਕ 18 ਫਰਵਰੀ ( ਗੁਰਭੇਜ ਸਿੰਘ ਚੋਹਾਨ ) ਮਾਲਵਾ ਟੇਕਨੀਕਲ ਕਾਲਜ ਮਚਾਕੀ ਕਲਾਂ ( ਫਰੀਦਕੋਟ ) ਦੇ ਇੰਜਨੀਅਰਿੰਗ ਗਰੁੱਪ ਦੇ ਵਿਦਿਆਰਥੀਆਂ, ਪਰਮਪਾਲ ਸਿੰਘ ਪੰਨੂੰ, ਉਂਕਾਰ ਸਿੰਘ ਸੰਧੂ,ਜਿੰਮੀ ਸਿੰਘ, ਲਵਪ੍ਰੀਤ ਸਿੰਘ ਭੁੱਲਰ, ਲਵਪ੍ਰੀਤ ਸਿੰਘ ਸਮਰਾ, ਹਰਮਨਪ੍ਰੀਤ ਸਿੰਘ ਬਾਠ, ਮਨਦੀਪ ਸਿੰਘ ਚਾਨਾ ਨੇ ਕਾਰ ਅਤੇ ਕਿਸੇ ਵੀ ਹੋਰ ਵਹੀਕਲ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਇੱਕ ਸੂਖਮ ਯੰਤਰ ਤਿਆਰ ਕਰਕੇ ਕਾਰ ਵਿਚ ਫਿੱਟ ਕੀਤਾ ਹੈ ਜਿਸਦਾ ਕੰਟਰੋਲ ਮੋਬਾਈਲ ਫੋਨ ਵਿਚ ਹੈ, ਜਿਸ ਨਾਲ ਕਾਰ ਨੂੰ ਮੋਬਾਈਲ ਫੋਨ ਤੋਂ ਲਾਕ, ਸਟਾਰਟ ਅਤੇ ਸਵਿੱਚ ਆਫ ਕੀਤਾ ਜਾ ਸਕਦਾ ਹੈ ਅਤੇ ਇਸ ਕਾਰ ਦਾ ਤਦ ਤੱਕ ਲਾਕ ਨਹੀਂ ਖੁੱਲ• ਸਕਦਾ, ਸਟਾਰਟ ਨਹੀਂ ਹੋ ਸਕਦੀ ਜਦ ਤੱਕ ਮੋਬਾਈਲ ਫੋਨ ਤੋਂ ਉਸਨੂੰ ਰੈਪਲਾਈ ਨਹੀਂ ਕੀਤਾ ਜਾਂਦਾ। ਕਾਰ ਵਿਚ ਫਿੱਟ ਯੰਤਰ ਕਾਰ ਦੀ ਸਹੀ ਲੋਕੇਸ਼ਨ ਦਾ ਵੀ ਮੋਬਾਈਲ ਫੋਨ ਤੇ ਸੁਨੇਹਾਂ ਲਗਾਉਂਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਤੁਹਾਡੀ ਕਾਰ ਨੂੰ ਕੋਈ ਖੋਲ•ਣ ਜਾਂ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਰ ਵਿਚ ਫਿੱਟ ਇਸ ਸੂਖਮ ਯੰਤਰ ਨੂੰ ਲੱਭਣਾ ਵੀ ਬਹੁਤ ਮੁਸ਼ਕਿਲ ਹੈ ਅਤੇ ਜੇਕਰ ਕੋਈ ਲੱਭ ਵੀ ਲਵੇਗਾ ਅਤੇ ਇਸਨੂੰ ਡਿਸਕੁਨੈਕਟ ਕਰਨ ਦੀ ਕੋਸ਼ਿਸ਼ ਕਰੇਗਾ ਤਦ ਵੀ ਕਾਰ ਸਟਾਰਟ ਨਹੀਂ ਹੋਵੇਗੀ। ਇਸਨੂੰ ਈਜਾਦ ਕਰਨ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਆਪਣੀ ਇਸ ਕਾਢ ਨੂੰ ਹੋਣ ਵਾਲੇ ਟੈਕਨੀਕਲ ਫੈਸਟੀਵਲ ਵਿਚ ਲੈ ਕੇ ਜਾਣਗੇ ਅਤੇ ਇਸਦਾ ਪ੍ਰਦਰਸ਼ਨ ਕਰਨਗੇ ਅਤੇ ਇਸਨੂੰ ਪੇਟੈਂਟ ਵੀ ਕਰਵਾਉਣਗੇ ਤਾਂ ਕਿ ਕੋਈ ਹੋਰ ਇਸਦੀ ਕਾਪੀ ਨਾਂ ਕਰ ਸਕੇ। ਉਨ•ਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਤਿਆਰ ਕਰਨ ਵਿਚ ਦੋ ਮਹੀਨੇ ਦਾ ਸਮਾਂ ਲੱਗਿਆ ਹੈ ਅਤੇ ਇਸਤੇ ਖਰਚ ਵੀ ਬਹੁਤ ਘੱਟ ਆਇਆ ਹੈ। ਇਸ ਕੰਮ ਵਿਚ ਉਨ•ਾਂ ਦਾ ਸਹਿਯੋਗ ਢਿੱਲੋਂ ਬੈਟਰੀ ਸਰਵਿਸ ਸਾਦਿਕ ਨੇ ਵੀ ਦਿੱਤਾ ਹੈ। ਇਨ•ਾਂ ਵਿਦਿਆਰਥੀਆਂ ਨੂੰ ਇਸ ਨਵੀਂ ਈਜਾਦ ਤੇ ਕਾਲਜ ਦੇ ਡਾਇਰੈਕਟਰ ਗੁਰਫਤਿਹ ਸਿੰਘ ਗਿੱਲ, ਪ੍ਰਿੰਸੀਪਲ ਅਵਤਾਰ ਸਿੰਘ ਗਿੱਲ, ਮਕੈਨੀਕਲ ਹੈੱਡ ਓ ਐਸ ਟਿਵਾਣਾ, ਸ਼੍ਰੀ ਬਲਰਾਮ ਦਾਸ, ਰਣਬੀਰ ਸਿੰਘ ਅਤੇ ਕੰਵਰਪਾਲ ਸਿੰਘ ਨੇ ਵਧਾਈ ਦਿੱਤੀ ਅਤੇ ਹੌਸਲਾ ਅਫਜਾਈ ਕੀਤੀ।
No comments:
Post a Comment